Thursday, April 25, 2024  

ਖੇਤਰੀ

ਭਾਰਤ ਵਿਕਾਸ ਪ੍ਰੀਸ਼ਦ ਵੱਲੋਂ ਜ਼ਰੂਰਤਮੰਦ ਪਰਿਵਾਰਾਂ ਨੂੰ ਵੰਡਿਆ ਰਾਸ਼ਨ

March 01, 2024

ਪ੍ਰੀਸ਼ਦ ਭਵਨ ਵਿਖੇ ਹਰ ਮਹੀਨੇ ਦਿੱਤਾ ਜਾਂਦਾ ਰਾਸ਼ਨ : ਪਰਮਜੀਤ ਰੰਮੀ

ਡੇਰਾਬੱਸੀ, 1 ਮਾਰਚ (ਰਾਜੀਵ ਗਾਂਧੀ, ਗੁਰਜੀਤ ਸਿੰਘ ਈਸਾਪੁਰ) :  ਭਾਰਤ ਵਿਕਾਸ ਪਰਿਸ਼ਦ ਡੇਰਾਬੱਸੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਹਰ ਮਹੀਨੇ ਜਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ। ਜਾਣਕਾਰੀ ਦਿੰਦਿਆਂ ਪ੍ਰੀਸ਼ਦ ਦੇ ਪ੍ਰੈੱਸ ਸਕੱਤਰ ਅਤੇ ਸਮਾਜ ਸੇਵੀ ਪਰਮਜੀਤ ਰੰਮੀ ਸੈਣੀ ਨੇ ਦੱਸਿਆ ਕਿ ਪ੍ਰੀਸ਼ਦ ਭਵਨ ਵਿਖੇ ਹਰ ਮਹੀਨੇ ਜ਼ਰੂਰਤਮੰਦ ਪਰਿਵਾਰਾਂ ਨੂੰ ਰਾਸ਼ਨ ਦਿੱਤਾ ਜਾਂਦਾ ਹੈ l ਇਸ ਤੋਂ ਪਹਿਲਾਂ ਪ੍ਰੀਸ਼ਦ ਵੱਲੋਂ ਸ਼ਹਿਰ ਵਿੱਚ ਅਲੱਗ ਅਲੱਗ ਥਾਵਾਂ ਤੇ ਜਾ ਕੇ ਰਾਸ਼ਨ ਦਿੱਤਾ ਜਾਂਦਾ ਸੀ l ਪਰ ਹੁਣ ਇੱਕ ਥਾਂ ਰਾਸ਼ਨ ਮਿਲਣ ਨਾਲ ਜਰੂਰਤਮੰਦ ਪਰਿਵਾਰਾਂ ਨੂੰ ਬਹੁਤ ਆਸਾਨੀ ਹੋ ਗਈ ਹੈ l
ਸੈਣੀ ਨੇ ਕਿਹਾ ਕਿ ਉਂਜ ਤਾਂ ਹਰ ਇਨਸਾਨ ਨੂੰ ਆਪਣੇ ਜੀਵਨ ਵਿੱਚ ਕੋਈ ਨਾ ਕੋਈ ਸੇਵਾ ਜਰੂਰ ਕਰਨੀ ਚਾਹੀਦੀ ਹੈ। ਕਿਉਂ ਜੋ ਸੇਵਾ ਹੀ ਇੱਕ ਅਜਿਹਾ ਰਸਤਾ ਹੈ ਜਿਸ ਨਾਲ ਅਸੀਂ ਆਪਣੇ ਮਨੁੱਖੀ ਜੀਵਨ ਨੂੰ ਸਫਲਾ ਬਣਾਕੇ ਉਸ ਪਰਮ ਪਿਤਾ ਪਰਮੇਸ਼ਵਰ ਨਾਲ ਮਿਲ ਸਕਦੇ ਹਾਂ। ਨਰ ਸੇਵਾ ਨਰਾਇਣ ਸੇਵਾ ਨੂੰ ਸਾਨੂੰ ਆਪਣੇ ਜੀਵਨ ਦਾ ਮੂਲ ਬਣਾਉਣਾ ਚਾਹੀਦਾ ਹੈ। ਸੇਵਾ ਹੀ ਮਨੁੱਖ ਦੇ ਜੀਵਨ ਵਿੱਚ ਰੰਗ ਭਰਦੀ ਹੈ ਅਤੇ ਜਿਸ ਨਾਲ ਮਨੁੱਖ ਦਾ ਮਨ ਨਿਰਮਲ ਅਤੇ ਉਸ ਦੇ ਅੰਦਰ ਦੂਸਰੇ ਜਰੂਰਤਮੰਦ ਦੀ ਮਦਦ ਕਰਨ ਦੀ ਇੱਛਾ ਪ੍ਰਗਟ ਹੁੰਦੀ ਹੈ। ਅੰਨ ਦਾਨ ਇੱਕ ਮਹਾਂ ਦਾਨ ਵੀ ਮੰਨਿਆ ਜਾਂਦਾ ਹੈ। ਇਸ ਮੌਕੇ ਪ੍ਰੀਸ਼ਦ ਦੇ ਰੀਜਨਲ ਸੈਕਟਰੀ ਸੋਮਨਾਥ ਸ਼ਰਮਾ, ਪ੍ਰੀਸ਼ਦ ਦੇ ਪ੍ਰਧਾਨ ਉਪੇਸ਼ ਬੰਸਲ, ਸੈਕਟਰੀ ਬਰਖਾ ਰਾਮ , ਹਤਿੰਦਰ ਮੋਹਨ ਸ਼ਰਮਾ, ਰਮੇਸ ਮਹਿੰਦਰੂ ਆਦਿ ਹਾਜਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਵੋਟਰਾਂ ਨੂੰ ਡਰਾਉਣ ਲਈ ਚੋਣ ਕਮਿਸ਼ਨ ਨੇ ਤ੍ਰਿਣਮੂਲ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ

ਵੋਟਰਾਂ ਨੂੰ ਡਰਾਉਣ ਲਈ ਚੋਣ ਕਮਿਸ਼ਨ ਨੇ ਤ੍ਰਿਣਮੂਲ ਵਿਧਾਇਕ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤਾ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਗੋਲੀਬਾਰੀ ਵਿੱਚ ਦੋ ਜਵਾਨ ਜ਼ਖ਼ਮੀ

ਜੰਮੂ-ਕਸ਼ਮੀਰ ਦੇ ਬਾਂਦੀਪੋਰਾ ਗੋਲੀਬਾਰੀ ਵਿੱਚ ਦੋ ਜਵਾਨ ਜ਼ਖ਼ਮੀ

ਰਾਜੌਰੀ ਕਤਲੇਆਮ: ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਾਰੇ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ

ਰਾਜੌਰੀ ਕਤਲੇਆਮ: ਜੰਮੂ-ਕਸ਼ਮੀਰ ਪੁਲਿਸ ਨੇ ਲਸ਼ਕਰ-ਏ-ਤੋਇਬਾ ਦੇ ਅੱਤਵਾਦੀ ਬਾਰੇ ਜਾਣਕਾਰੀ ਦੇਣ ਵਾਲੇ ਲਈ 10 ਲੱਖ ਰੁਪਏ ਦੇ ਇਨਾਮ ਦਾ ਐਲਾਨ ਕੀਤਾ

ਨਵੀਂ ਦਿੱਲੀ: ਬੀਐਸਈਐਸ ਦੇ ਖੰਭੇ ਨਾਲ ਟਕਰਾਉਣ ਨਾਲ 12 ਸਾਲਾ ਲੜਕੇ ਦੀ ਮੌਤ ਹੋ ਗਈ

ਨਵੀਂ ਦਿੱਲੀ: ਬੀਐਸਈਐਸ ਦੇ ਖੰਭੇ ਨਾਲ ਟਕਰਾਉਣ ਨਾਲ 12 ਸਾਲਾ ਲੜਕੇ ਦੀ ਮੌਤ ਹੋ ਗਈ

ਕਿਸਾਨ-ਮਜ਼ਦੂਰ ਚੱਲ ਰਿਹਾ ਅੰਦੋਲਨ 70ਵੇਂ ਦਿਨ ’ਚ ਦਾਖ਼ਲ

ਕਿਸਾਨ-ਮਜ਼ਦੂਰ ਚੱਲ ਰਿਹਾ ਅੰਦੋਲਨ 70ਵੇਂ ਦਿਨ ’ਚ ਦਾਖ਼ਲ

ਧਨੌਲਾ ਨੇੜੇ ਜਵੰਧਾ ਪਿੰਡੀ ’ਚ ਕਣਕ ਦੀ 14 ਏਕੜ ਪੱਕੀ ਫਸਲ ਅੱਗ ਨਾਲ ਸੜ ਕੇ ਸੁਆਹ

ਧਨੌਲਾ ਨੇੜੇ ਜਵੰਧਾ ਪਿੰਡੀ ’ਚ ਕਣਕ ਦੀ 14 ਏਕੜ ਪੱਕੀ ਫਸਲ ਅੱਗ ਨਾਲ ਸੜ ਕੇ ਸੁਆਹ

ਭਾਕਿਯੂ ਸਿੱਧੂਪੁਰ ਵੱਲੋਂ ਡੱਬਵਾਲੀ ਹੱਦ ’ਤੇ ਮੋਰਚੇ ਦੇ 43ਵੇਂ ਦਿਨ ਭਰਵਾਂ ਇਕੱਠ

ਭਾਕਿਯੂ ਸਿੱਧੂਪੁਰ ਵੱਲੋਂ ਡੱਬਵਾਲੀ ਹੱਦ ’ਤੇ ਮੋਰਚੇ ਦੇ 43ਵੇਂ ਦਿਨ ਭਰਵਾਂ ਇਕੱਠ

ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਜਾਂਚ ਕਰ ਕੱਟੇ 12 ਸਕੂਲੀ ਵਾਹਨਾਂ ਦੇ ਚਲਾਨ

ਸੇਫ ਸਕੂਲ ਵਾਹਨ ਪਾਲਿਸੀ ਅਧੀਨ ਸਕੂਲੀ ਬੱਸਾਂ ਦੀ ਜਾਂਚ ਕਰ ਕੱਟੇ 12 ਸਕੂਲੀ ਵਾਹਨਾਂ ਦੇ ਚਲਾਨ

ਕੋਈ ਜ਼ਹਿਰ ਨਹੀਂ ਮਿਲਿਆ: ਮੁਖਤਾਰ ਅੰਸਾਰੀ ਦੀ ਵਿਸੇਰਾ ਰਿਪੋਰਟ

ਕੋਈ ਜ਼ਹਿਰ ਨਹੀਂ ਮਿਲਿਆ: ਮੁਖਤਾਰ ਅੰਸਾਰੀ ਦੀ ਵਿਸੇਰਾ ਰਿਪੋਰਟ

ਆਂਧਰਾ ਮੈਡੀਕਲ ਵਿਦਿਆਰਥੀ ਦੀ ਕਿਰਗਿਸਤਾਨ ਝਰਨੇ ਵਿੱਚ ਮੌਤ ਹੋ ਗਈ

ਆਂਧਰਾ ਮੈਡੀਕਲ ਵਿਦਿਆਰਥੀ ਦੀ ਕਿਰਗਿਸਤਾਨ ਝਰਨੇ ਵਿੱਚ ਮੌਤ ਹੋ ਗਈ