ਚੰਡੀਗੜ੍ਹ, 14 ਅਕਤੂਬਰ
ਭਾਰਤੀ ਮਾਪਦੰਡ ਬਿਊਰੋ (BIS), ਉੱਤਰੀ ਖੇਤਰੀ ਦਫ਼ਤਰ, ਚੰਡੀਗੜ੍ਹ ਵੱਲੋਂ ਵਿਸ਼ਵ ਮਾਪਦੰਡ ਦਿਵਸ 14 ਅਕਤੂਬਰ 2025 ਨੂੰ ਹਾਯਤ ਰੀਜੈਂਸੀ, ਚੰਡੀਗੜ੍ਹ ਵਿੱਚ ਮਨਾਇਆ ਗਿਆ। ਇਸ ਸਾਲ ਦਾ ਵਿਸ਼ਾ ਸੀ “ਇੱਕ ਬਿਹਤਰ ਸੰਸਾਰ ਲਈ ਸਾਂਝਾ ਦਰਿਸ਼ – SDG 17: ਟੀਚਿਆਂ ਲਈ ਭਾਗੀਦਾਰੀ”।
ਸੁਸ਼੍ਰੀ ਸਨੇਹ ਲਤਾ, ਵਿਗਿਆਨੀ-‘G’ ਅਤੇ ਉਪ ਮਹਾਨਿਰਦੇਸ਼ਕ, BIS ਨੇ ਮਾਪਦੰਡਾਂ ਦੀ ਰਾਸ਼ਟਰੀ ਤੇ ਅੰਤਰਰਾਸ਼ਟਰੀ ਵਿਕਾਸ ਵਿੱਚ ਭੂਮਿਕਾ ’ਤੇ ਰੌਸ਼ਨੀ ਪਾਈ। ਮਾਨ. ਜਸਟਿਸ ਲਲਿਤ ਬਤਰਾ (ਰਿ.) ਨੇ ਵਿਸ਼ੇਸ਼ ਸੰਦੇਸ਼ ਦਿੰਦਿਆਂ ਮਾਪਦੰਡਾਂ ਦੀ ਗਲੋਬਲ ਲਕਸ਼ਾਂ ਦੀ ਪ੍ਰਾਪਤੀ ਵਿੱਚ ਮਹੱਤਤਾ ਉਤੇ ਜ਼ੋਰ ਦਿੱਤਾ।
ਡਾ. ਰਵਿੰਦਰ ਖੈਵਲ ਅਤੇ ਡਾ. ਪੁਨਮ ਨੇ AI, ਉਦਯੋਗ ਅਤੇ ਟਿਕਾਊ ਵਿਕਾਸ ’ਤੇ ਤਕਨੀਕੀ ਸੈਸ਼ਨ ਕੀਤੇ। ਸਮਾਰੋਹ ਦੌਰਾਨ ਵੱਖ-ਵੱਖ ਹਿੱਸੇਦਾਰਾਂ ਅਤੇ BIS ਲਾਇਸੰਸੀਜ਼ ਨੂੰ ਸਨਮਾਨਿਤ ਕੀਤਾ ਗਿਆ।