Monday, April 29, 2024  

ਰਾਜਨੀਤੀ

ਬੀ.ਸੀ. ਭਾਈਚਾਰੇ ਦੇ ਵੱਖ-ਵੱਖ ਪਾਰਟੀਆਂ ਦੇ ਲੋਕ 'ਆਪ' ’ਚ ਸ਼ਾਮਲ

March 11, 2024

ਪਾਰਟੀ ’ਚ ਬਣਦਾ ਸਨਮਾਨ ਦਿੱਤਾ ਜਾਵੇਗਾ : ਜੋੜਾਮਾਜਰਾ

ਸਮਾਣਾ,11 ਮਾਰਚ (ਸੁਭਾਸ਼ ਚੰਦਰ ) :  ਆਮ ਆਦਮੀ ਪਾਰਟੀ ਦੀਆਂ ਨੀਤੀਆਂ ਅਤੇ ਭਗਵੰਤ ਮਾਨ ਸਰਕਾਰ ਦੇ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਹਲਕਾ ਸਮਾਣਾ ਬੀ.ਸੀ. ਵਿੰਗ ਦੇ ਇੰਚਾਰਜ ਰਵਿੰਦਰ ਸੋਹਲ ਦੀ ਅਗਵਾਈ ’ਚ ਵੱਡੀ ਗਿਣਤੀ ਵਿਚ ਵੱਖ-ਵੱਖ ਰਾਜਨੀਤਿਕ ਪਾਰਟੀਆਂ ਨਾਲ ਸੰਬਧਿਤ ਲੋਕਾਂ ਨੇ ਆਪ ਵਿਚ ਸ਼ਾਮਲ ਹੋਣ ਦਾ ਐਲਾਨ ਕੀਤਾ, ਜਿਨਾਂ ਦਾ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਨੇ ਪਾਰਟੀ ਦੇ ਪਲੂ ਪਾ ਕੇ ਸਵਾਗਤ ਕੀਤਾ। ਇਸ ਮੌਕੇ ਓ.ਐਸ.ਡੀ. ਬਲਕਾਰ ਸਿੰਘ ਗਜੂਮਾਜਰਾ, ਹਰਜਿੰਦਰ ਸਿੰਘ ਮਿੰਟੂ, ਪੀ.ਏ. ਗੁਰਦੇਵ ਸਿੰਘ ਟਿਵਾਣਾ, ਅਗਰਵਾਲ ਧਰਮਸਾਲਾ ਕਮੇਟੀ ਪ੍ਰਧਾਨ ਮਦਨ ਮਿੱਤਲ ਵੀ ਮੌਜੂਦ ਸਨ।
ਸਥਾਨਕ ਰੈਸਟ ਹਾਉਸ ’ਚ ਆਯੋਜਿਤ ਇਕ ਸਾਦੇ ਸਮਾਰੋਹ ਵਿਚ ਕੈਬਨਿਟ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਅਤੇ ਆਪ ਦੇ ਬੀ.ਸੀ. ਵਿੰਗ ਜਿਲਾ ਪ੍ਰਧਾਨ ਰਾਜਵਿੰਦਰ ਸਿੰਘ ਧੰਜੂ ਨੇ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਨਾਲ ਕੀਤੇ ਵਾਅਦਿਆਂ ਅਨੁਸਾਰ ਕੰਮਾਂ ਨੂੰ ਤਰਜੀਹ ਦੇ ਰਹੀ ਹੈ। ਪਰ ਪਿਛਲੀਆਂ ਸਰਕਾਰਾਂ ਵੱਲੋਂ ਉਲਝਾਏ ਇਸ ਤਾਨੇਬਾਨੇ ਕਾਰਨ ਵਾਅਦਿਆਂ ਨੂੰ ਭਾਵੇਂ ਤੇਜੀ ਨਾਲ ਪੂਰਾ ਨਹੀਂ ਕੀਤਾ ਜਾ ਰਿਹਾ ਪਰ ਸਰਕਾਰ ਕੀਤੇ ਵਾਅਦਿਆਂ ਨੂੰ ਜਲਦੀ ਪੂਰਾ ਕਰੇਗੀ। ਉਨ੍ਹਾਂ ਵਿਸ਼ਵਕਰਮਾ, ਰਾਮਗੜ੍ਹੀਆਂ ਭਾਈਚਾਰੇ ਦੇ ਲੋਕਾਂ ਦਾ ਪਾਰਟੀ ਵਿਚ ਸ਼ਾਮਲ ਹੋਣ ਤੇ ਧੰਨਵਾਦ ਕੀਤਾ ਤੇ ਕਿਹਾ ਕਿ ਪਾਰਟੀ ਵਿਚ ਸ਼ਾਮਲ ਲੋਕਾਂ ਦਾ ਬਣਦਾ ਮਾਣ ਸਨਮਾਨ ਕੀਤਾ ਜਾਵੇਗਾ।

ਅਕਾਲੀ ਦਲ ਸਮਾਣਾ ਮੁਠੀ ਭਰ ਲੋਕਾਂ ਵਿਚ ਹੀ ਸੀਮਤ-ਮਹਿੰਦਰ ਸਿੰਘ ਧੀਮਾਨ
ਇਸ ਮੌਕੇ ਅਕਾਲੀ ਦਲ ਛੱਡ ਕੇ ਆਪ ਵਿਚ ਸ਼ਾਮਲ ਹੋਏ ਚੈਂਬਰ ਆਫ ਇੰਡਸਟਰੀਜ਼ ਸਮਾਣਾ ਦੇ ਪ੍ਰਧਾਨ ਮਹਿੰਦਰ ਸਿੰਘ ਧੀਮਾਨ ਨੇ ਕਿਹਾ ਕਿ ਅਕਾਲੀ ਦਲ ਸਮਾਣਾ ਮੁਠੀ ਭਰ ਲੋਕਾਂ ਵਿਚ ਹੀ ਸੀਮਤ ਹੋ ਕੇ ਰਹਿ ਗਿਆ ਹੈ। ਪੁਰਾਣੇ ਵਰਕਰਾਂ ਦੀ ਕੌਈ ਕਰਦ ਨਾ ਹੋਣ ਕਾਰਨ ਅੱਜ ਸਾਨੂੰ ਆਮ ਆਦਮੀ ਪਾਰਟੀ ਦਾ ਪਲਾ ਫੜਣ ਲਈ ਮਜ਼ਬੂਰ ਹੋਣਾ ਪਿਆ ਹੈ।
ਆਪ ਵਿਚ ਸ਼ਾਮਲ ਹੋਣ ਵਾਲਿਆ ਵਿਚ ਦਰਸ਼ਨ ਸਿੰਘ ਧੀਮਾਨ, ਹਰਿਦਰ ਸਿੰਘ ਧੀਮਾਨ, ਮਨੀਸ਼ ਧੀਮਾਨ, ਰਵਿੰਦਰ ਕੁਮਾਰ ਧੀਮਾਨ, ਹਰਬੰਸ ਸਿੰਘ ਸੰਧੂ,ਅੰਗਰੇਜ਼ ਸਿੰਘ, ਨਿਰਮਲ ਸਿੰਘ ਮਣਕੂ,ਉਦੇਵੀਰ ਸਿੰਘ, ਗੁਰਜੰਟ ਸਿੰਘ, ਹਰਜੀਤ ਸਿੰਘ ਭੇਡਪੁਰਾ ਆਦਿ ਤੋਂ ਇਲਾਵਾ ਹੋਰ ਵੀ ਹਾਜ਼ਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਜੇਕਰ ਭਾਜਪਾ ਸੱਤਾ ’ਚ ਪਰਤਦੀ ਤਾਂ ਉਹ ਸੰਵਿਧਾਨ ਬਦਲ ਦੇਵੇਗੀ : ਪ੍ਰਿਯੰਕਾ ਗਾਂਧੀ

ਜੇਕਰ ਭਾਜਪਾ ਸੱਤਾ ’ਚ ਪਰਤਦੀ ਤਾਂ ਉਹ ਸੰਵਿਧਾਨ ਬਦਲ ਦੇਵੇਗੀ : ਪ੍ਰਿਯੰਕਾ ਗਾਂਧੀ

ਸੁਨੀਤਾ ਕੇਜਰੀਵਾਲ ਵੱਲੋਂ ‘ਆਪ’ ਲਈ ਚੋਣ ਪ੍ਰਚਾਰ ਅੱਜ ਤੋਂ, ਪੂਰਬੀ ਦਿੱਲੀ ’ਚ ਕਰਨਗੇ ਰੋਡ ਸ਼ੋਅ

ਸੁਨੀਤਾ ਕੇਜਰੀਵਾਲ ਵੱਲੋਂ ‘ਆਪ’ ਲਈ ਚੋਣ ਪ੍ਰਚਾਰ ਅੱਜ ਤੋਂ, ਪੂਰਬੀ ਦਿੱਲੀ ’ਚ ਕਰਨਗੇ ਰੋਡ ਸ਼ੋਅ

ਦੁਪਹਿਰ 1 ਵਜੇ ਤੱਕ ਮਹਾਰਾਸ਼ਟਰ ਦੀਆਂ 8 ਸੀਟਾਂ 'ਤੇ 31.77 ਫੀਸਦੀ ਪੋਲਿੰਗ ਹੋਈ

ਦੁਪਹਿਰ 1 ਵਜੇ ਤੱਕ ਮਹਾਰਾਸ਼ਟਰ ਦੀਆਂ 8 ਸੀਟਾਂ 'ਤੇ 31.77 ਫੀਸਦੀ ਪੋਲਿੰਗ ਹੋਈ

ਅਦਾਲਤ ਨੇ ਈਡੀ ਮਾਮਲੇ ਵਿੱਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧਾ ਦਿੱਤੀ

ਅਦਾਲਤ ਨੇ ਈਡੀ ਮਾਮਲੇ ਵਿੱਚ ਮਨੀਸ਼ ਸਿਸੋਦੀਆ ਦੀ ਨਿਆਂਇਕ ਹਿਰਾਸਤ 8 ਮਈ ਤੱਕ ਵਧਾ ਦਿੱਤੀ

ਆਸਾਮ ਦੀਆਂ ਪੰਜ ਲੋਕ ਸਭਾ ਸੀਟਾਂ 'ਤੇ ਵੋਟਿੰਗ ਚੱਲ ਰਹੀ

ਆਸਾਮ ਦੀਆਂ ਪੰਜ ਲੋਕ ਸਭਾ ਸੀਟਾਂ 'ਤੇ ਵੋਟਿੰਗ ਚੱਲ ਰਹੀ

ਚਾਰ ਸੌ ਸੀਟ ਲੈਂਦੇ ਲੈਂਦੇ ਮੋਦੀ ਸਾਹਿਬ ਮੰਗਲ-ਸੂਤਰ ਵਲ ਪਰਤ ਆਏ ਭਗਵੰਤ ਮਾਨ

ਚਾਰ ਸੌ ਸੀਟ ਲੈਂਦੇ ਲੈਂਦੇ ਮੋਦੀ ਸਾਹਿਬ ਮੰਗਲ-ਸੂਤਰ ਵਲ ਪਰਤ ਆਏ ਭਗਵੰਤ ਮਾਨ

ਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜ਼ਿਸ਼ਘਾੜਾ : ਈਡੀ

ਕੇਜਰੀਵਾਲ ਆਬਕਾਰੀ ਨੀਤੀ ਘਪਲੇ ਦਾ ਮੁੱਖ ਸਾਜ਼ਿਸ਼ਘਾੜਾ : ਈਡੀ

ਖੜਗੇ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਮੰਗਿਆ ਸਮਾਂ

ਖੜਗੇ ਨੇ ਪ੍ਰਧਾਨ ਮੰਤਰੀ ਨੂੰ ਮਿਲਣ ਲਈ ਮੰਗਿਆ ਸਮਾਂ

ਪੀਐਮ ਮੋਦੀ ਤੇ ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਨੇ ਨੱਢਾ ਤੇ ਖੜਗੇ ਨੂੰ ਕੀਤੇ ਨੋਟਿਸ ਜਾਰੀ

ਪੀਐਮ ਮੋਦੀ ਤੇ ਰਾਹੁਲ ਗਾਂਧੀ ਦੇ ਭਾਸ਼ਣਾਂ ’ਤੇ ਚੋਣ ਕਮਿਸ਼ਨ ਨੇ ਨੱਢਾ ਤੇ ਖੜਗੇ ਨੂੰ ਕੀਤੇ ਨੋਟਿਸ ਜਾਰੀ

ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਦੇਰੀ ਨਾਲ ਵਿਰੋਧੀ ਜਾਂ ਜ਼ਬਰਦਸਤੀ ਬਿਆਨਾਂ 'ਤੇ ਆਧਾਰਿਤ ਨਹੀਂ: SC 'ਚ ED ਦਾ ਹਲਫਨਾਮਾ

ਮੁੱਖ ਮੰਤਰੀ ਕੇਜਰੀਵਾਲ ਦੀ ਗ੍ਰਿਫਤਾਰੀ ਦੇਰੀ ਨਾਲ ਵਿਰੋਧੀ ਜਾਂ ਜ਼ਬਰਦਸਤੀ ਬਿਆਨਾਂ 'ਤੇ ਆਧਾਰਿਤ ਨਹੀਂ: SC 'ਚ ED ਦਾ ਹਲਫਨਾਮਾ