Friday, May 10, 2024  

ਰਾਜਨੀਤੀ

ਜੇਕਰ ਭਾਜਪਾ ਸੱਤਾ ’ਚ ਪਰਤਦੀ ਤਾਂ ਉਹ ਸੰਵਿਧਾਨ ਬਦਲ ਦੇਵੇਗੀ : ਪ੍ਰਿਯੰਕਾ ਗਾਂਧੀ

April 27, 2024

ਏਜੰਸੀਆਂ
ਧਰਮਪੁਰ/ 27 ਅਪ੍ਰੈਲ : ਕਾਂਗਰਸ ਨੇਤਾ ਪ੍ਰਿਯੰਕਾ ਗਾਂਧੀ ਵਾਡਰਾ ਨੇ ਸ਼ਨੀਵਾਰ ਨੂੰ ਦਾਅਵਾ ਕੀਤਾ ਕਿ ਸੱਤਾਧਾਰੀ ਭਾਜਪਾ ਪਾਰਟੀ ਦੀ ਅਗਵਾਈ ਭਾਵੇਂ ਹੀ ਅਜੇ ਇਸ ਗੱਲ ਤੋਂ ਇਨਕਾਰ ਕਰਨ ਦਾ ਵਿਖਾਵਾ ਕਰ ਰਹੀ ਹੋਵੇ, ਪਰ ਜੇਕਰ ਪਾਰਟੀ ਸੱਤਾ ’ਚ ਵਾਪਸ ਆਈ ਤਾਂ ਉਹ ਸੰਵਿਧਾਨ ਬਦਲ ਦੇਵੇਗੀ ਅਤੇ ਲੋਕਾਂ ਨੂੰ ਉਨ੍ਹਾਂ ਦੇ ਅਧਿਕਾਰਾਂ ਤੋਂ ਵਾਂਝੇ ਕਰ ਦੇਵੇਗੀ।
ਪ੍ਰਿਯੰਕਾ ਨੇ ਆਦਿਵਾਸੀ ਬਹੁਲ ਵਲਸਾਡ ਜ਼ਿਲ੍ਹੇ ਦੇ ਧਰਮਪੁਰ ਪਿੰਡ ਵਿਚ ਅਨੁਸੂਚਿਤ ਜਾਤੀ ਵਲਸਾਡ ਲੋਕ ਸਭਾ ਸੀਟ ਤੋਂ ਕਾਂਗਰਸ ਉਮੀਦਵਾਰ ਅਨੰਤ ਪਟੇਲ ਦੇ ਸਮਰਥਨ ਵਿਚ ਆਯੋਜਿਤ ਇਕ ਰੈਲੀ ਵਿਚ ਕਿਹਾ ਕਿ ਭਾਜਪਾ ਨੇਤਾ ਅਤੇ ਉਮੀਦਵਾਰ ਆਖ ਰਹੇ ਹਨ ਕਿ ਉਹ ਸੰਵਿਧਾਨ ਬਦਲ ਦੇਣਗੇ, ਪਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਇਸ ਤੋਂ ਇਨਕਾਰ ਕਰ ਰਹੇ ਹਨ। ਇਹ ਉਨ੍ਹਾਂ ਦੀ ਰਣਨੀਤੀ ਹੈ।
ਪ੍ਰਿਯੰਕਾ ਨੇ ਕਿਹਾ ਕਿ ਸ਼ੁਰੂ ਵਿਚ ਉਹ ਹਮੇਸ਼ਾ ਇਨਕਾਰ ਕਰਨਗੇ ਕਿ ਉਹ ਕੀ ਕਰਨਾ ਚਾਹੁੰਦੇ ਹਨ, ਪਰ ਸੱਤਾ ਵਿਚ ਆਉਣ ਤੋਂ ਬਾਅਦ ਉਹ ਇਸ ਨੂੰ ਲਾਗੂ ਕਰਨਗੇ। ਉਹ ਆਮ ਲੋਕਾਂ ਨੂੰ ਕਮਜ਼ੋਰ ਕਰਨ ਅਤੇ ਉਨ੍ਹਾਂ ਨੂੰ ਸਾਡੇ ਸੰਵਿਧਾਨ ਵਿਚ ਦਿੱਤੇ ਅਧਿਕਾਰਾਂ ਤੋਂ ਵਾਂਝੇ ਕਰਨ ਲਈ ਸੰਵਿਧਾਨ ਨੂੰ ਬਦਲਣਾ ਚਾਹੁੰਦੇ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ’ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਕਿਹਾ ਕਿ ਉਹ ਚੋਣਾਂ ਦੌਰਾਨ ’ਸੁਪਰਮੈਨ’ ਵਾਂਗ ਮੰਚ ’ਤੇ ਆਉਂਦੇ ਸਨ ਪਰ ਤੁਹਾਨੂੰ ਚਾਹੀਦਾ ਹੈ ਉਨ੍ਹਾਂ ਨੂੰ ‘ਮਹਿੰਗਾਈ ਮੈਨ’ ਵਜੋਂ ਯਾਦ ਰੱਖਣਾ ਚਾਹੀਦਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ 

ਸੁਪਰੀਮ ਕੋਰਟ ਨੇ ਅਰਵਿੰਦ ਕੇਜਰੀਵਾਲ ਨੂੰ 1 ਜੂਨ ਤੱਕ ਅੰਤਰਿਮ ਜ਼ਮਾਨਤ ਦਿੱਤੀ 

ਰਾਹੁਲ, ਅਖਿਲੇਸ਼, ਸੰਜੇ ਸਿੰਘ ਨੇ ਭਾਰਤ ਬਲਾਕ ਦੀ ਪਹਿਲੀ ਸਾਂਝੀ ਰੈਲੀ ਨੂੰ ਸੰਬੋਧਨ ਕੀਤਾ

ਰਾਹੁਲ, ਅਖਿਲੇਸ਼, ਸੰਜੇ ਸਿੰਘ ਨੇ ਭਾਰਤ ਬਲਾਕ ਦੀ ਪਹਿਲੀ ਸਾਂਝੀ ਰੈਲੀ ਨੂੰ ਸੰਬੋਧਨ ਕੀਤਾ

ਦਿੱਲੀ ਹਾਈ ਕੋਰਟ ਨੇ ਬੀਆਰਐਸ ਨੇਤਾ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 'ਤੇ ਈਡੀ ਤੋਂ ਜਵਾਬ ਮੰਗਿਆ 

ਦਿੱਲੀ ਹਾਈ ਕੋਰਟ ਨੇ ਬੀਆਰਐਸ ਨੇਤਾ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 'ਤੇ ਈਡੀ ਤੋਂ ਜਵਾਬ ਮੰਗਿਆ 

ਸੈਮ ਪਿਤਰੋਦਾ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਪਾਰਟੀ ਨੇ ਕੀਤਾ ਮਨਜ਼ੂਰ

ਸੈਮ ਪਿਤਰੋਦਾ ਨੇ ਕਾਂਗਰਸ ਦੇ ਸਾਰੇ ਅਹੁਦਿਆਂ ਤੋਂ ਦਿੱਤਾ ਅਸਤੀਫ਼ਾ, ਪਾਰਟੀ ਨੇ ਕੀਤਾ ਮਨਜ਼ੂਰ

ਦਿੱਲੀ ਹਾਈਕੋਰਟ ਨੇ CM ਕੇਜਰੀਵਾਲ ਨੂੰ ਜੇਲ੍ਹ 'ਚੋਂ ਸ਼ਾਸਨ ਚਲਾਉਣ ਦੀ ਇਜਾਜ਼ਤ ਮੰਗਣ ਵਾਲੇ ਪਟੀਸ਼ਨਰ 'ਤੇ ਲਗਾਇਆ ਜੁਰਮਾਨਾ

ਦਿੱਲੀ ਹਾਈਕੋਰਟ ਨੇ CM ਕੇਜਰੀਵਾਲ ਨੂੰ ਜੇਲ੍ਹ 'ਚੋਂ ਸ਼ਾਸਨ ਚਲਾਉਣ ਦੀ ਇਜਾਜ਼ਤ ਮੰਗਣ ਵਾਲੇ ਪਟੀਸ਼ਨਰ 'ਤੇ ਲਗਾਇਆ ਜੁਰਮਾਨਾ

ਸੀਬੀਆਈ, ਈਡੀ ਨੂੰ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਜਵਾਬ ਦਾਖ਼ਲ ਕਰਨ ਲਈ 4 ਦਿਨਾਂ ਦਾ ਸਮਾਂ ਮਿਲਿਆ

ਸੀਬੀਆਈ, ਈਡੀ ਨੂੰ ਮਨੀਸ਼ ਸਿਸੋਦੀਆ ਦੀ ਜ਼ਮਾਨਤ ਪਟੀਸ਼ਨ 'ਤੇ ਜਵਾਬ ਦਾਖ਼ਲ ਕਰਨ ਲਈ 4 ਦਿਨਾਂ ਦਾ ਸਮਾਂ ਮਿਲਿਆ

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, 9 ਮਈ ਨੂੰ ਹੋਵੇਗੀ ਸੁਣਵਾਈ

ਕੇਜਰੀਵਾਲ ਨੂੰ ਨਹੀਂ ਮਿਲੀ ਰਾਹਤ, 9 ਮਈ ਨੂੰ ਹੋਵੇਗੀ ਸੁਣਵਾਈ

ਫਨ ਸਿਟੀ ਇਨਕਲੇਵ ਦੇ ਸੈਂਕੜੇ ਵਸਨੀਕ ਲੋਕ 'ਆਪ' 'ਚ ਸ਼ਾਮਲ

ਫਨ ਸਿਟੀ ਇਨਕਲੇਵ ਦੇ ਸੈਂਕੜੇ ਵਸਨੀਕ ਲੋਕ 'ਆਪ' 'ਚ ਸ਼ਾਮਲ

ਪੰਜਾਬ ‘ਚ ਅਕਾਲੀ ਦਲ ਦਾ ਹਾਲ ਚੌਟਾਲਿਆਂ ਵਰਗਾ ਹੋਇਆ : ਢਿੱਲੋਂ

ਪੰਜਾਬ ‘ਚ ਅਕਾਲੀ ਦਲ ਦਾ ਹਾਲ ਚੌਟਾਲਿਆਂ ਵਰਗਾ ਹੋਇਆ : ਢਿੱਲੋਂ

ਆਬਕਾਰੀ ਨੀਤੀ ਘੁਟਾਲਾ: ਦਿੱਲੀ ਦੀ ਅਦਾਲਤ ਨੇ ਬੀਆਰਐਸ ਆਗੂ ਕੇ. ਕਵਿਤਾ ਨੂੰ ਨਿਯਮਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ

ਆਬਕਾਰੀ ਨੀਤੀ ਘੁਟਾਲਾ: ਦਿੱਲੀ ਦੀ ਅਦਾਲਤ ਨੇ ਬੀਆਰਐਸ ਆਗੂ ਕੇ. ਕਵਿਤਾ ਨੂੰ ਨਿਯਮਤ ਜ਼ਮਾਨਤ ਦੇਣ ਤੋਂ ਇਨਕਾਰ ਕਰ ਦਿੱਤਾ