Thursday, May 02, 2024  

ਹਰਿਆਣਾ

ਗੁਰੂਗ੍ਰਾਮ 'ਚ ਮਸਜਿਦ ਦੇ ਬਾਹਰ ਗੋਲੀਬਾਰੀ ਕਰਨ ਵਾਲਾ ਵਿਅਕਤੀ ਗ੍ਰਿਫਤਾਰ

March 26, 2024

ਗੁਰੂਗ੍ਰਾਮ, 26 ਮਾਰਚ :

ਗੁਰੂਗ੍ਰਾਮ ਪੁਲਸ ਨੇ ਇਕ ਮਸਜਿਦ ਦੇ ਬਾਹਰ ਨਸ਼ੇ ਦੀ ਹਾਲਤ 'ਚ ਗੋਲੀ ਚਲਾਉਣ ਦੇ ਦੋਸ਼ 'ਚ ਇਕ ਦੋਸ਼ੀ ਨੂੰ ਗ੍ਰਿਫਤਾਰ ਕੀਤਾ ਹੈ।

ਦੋਸ਼ੀ ਦੀ ਪਛਾਣ 31 ਸਾਲਾ ਗੌਰਵ ਵਾਸੀ ਗੁਰੂਗ੍ਰਾਮ ਦੇ ਦੇਵੀਲਾਲ ਕਾਲੋਨੀ ਵਜੋਂ ਹੋਈ ਹੈ।

ਪੁਲਸ ਨੇ ਦੱਸਿਆ ਕਿ ਮੰਗਲਵਾਰ ਨੂੰ ਸ਼ਿਕਾਇਤ ਮਿਲੀ ਸੀ ਕਿ ਕਾਲੋਨੀ 'ਚ ਸਥਿਤ ਮਸਜਿਦ ਦੇ ਬਾਹਰ ਕਾਲੇ ਰੰਗ ਦੀ ਮਹਿੰਦਰਾ ਸਕਾਰਪੀਓ ਕਾਰ 'ਚ ਆਏ ਇਕ ਵਿਅਕਤੀ ਨੇ ਹੰਗਾਮਾ ਕੀਤਾ ਅਤੇ ਇਕ ਗੋਲੀ ਵੀ ਚਲਾਈ।

ਸ਼ਿਕਾਇਤ ਦੇ ਆਧਾਰ 'ਤੇ ਪੁਲਿਸ ਸਟੇਸ਼ਨ ਸੈਕਟਰ-9ਏ, ਗੁਰੂਗ੍ਰਾਮ ਵਿਖੇ ਆਈਪੀਸੀ ਦੀਆਂ ਸਬੰਧਤ ਧਾਰਾਵਾਂ ਤਹਿਤ ਮਾਮਲਾ ਦਰਜ ਕੀਤਾ ਗਿਆ ਸੀ।

ਜਾਂਚ ਦੌਰਾਨ ਗੁਰੂਗ੍ਰਾਮ ਦੇ ਸੈਕਟਰ-9ਏ ਦੇ ਐਸਐਚਓ ਇੰਸਪੈਕਟਰ ਰਾਮਬੀਰ ਸਿੰਘ ਦੀ ਅਗਵਾਈ ਵਾਲੀ ਪੁਲਿਸ ਟੀਮ ਨੇ ਮੰਗਲਵਾਰ ਨੂੰ ਕਾਲੋਨੀ ਤੋਂ ਸ਼ੱਕੀ ਨੂੰ ਕਾਬੂ ਕੀਤਾ।

ਪੁੱਛਗਿੱਛ ਦੌਰਾਨ ਮੁਲਜ਼ਮ ਨੇ ਖੁਲਾਸਾ ਕੀਤਾ ਕਿ ਉਹ ਆਪਣੇ ਸਾਥੀ ਸਮੇਤ ਸਕਾਰਪੀਓ ਕਾਰ ਵਿੱਚ ਘੁੰਮ ਰਿਹਾ ਸੀ ਅਤੇ ਦੋਵੇਂ ਨਸ਼ੇ ਦੀ ਹਾਲਤ ਵਿੱਚ ਸਨ, ਇਸ ਦੌਰਾਨ ਉਸ ਨੇ ਮਸਜਿਦ ਦੇ ਬਾਹਰ ਹਵਾ ਵਿੱਚ ਗੋਲੀ ਚਲਾਈ ਅਤੇ ਮੌਕੇ ਤੋਂ ਫ਼ਰਾਰ ਹੋ ਗਏ।

ਐਸਐਚਓ ਨੇ ਦੱਸਿਆ ਕਿ ਪੁਲੀਸ ਟੀਮ ਨੇ ਮੁਲਜ਼ਮਾਂ ਦੇ ਕਬਜ਼ੇ ਵਿੱਚੋਂ ਵਾਰਦਾਤ ਵਿੱਚ ਵਰਤੀ ਗਈ ਸਕਾਰਪੀਓ ਕਾਰ ਬਰਾਮਦ ਕਰ ਲਈ ਹੈ ਜਦਕਿ ਕਥਿਤ ਹਥਿਆਰ ਦੀ ਬਰਾਮਦਗੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

ਹਰਿਆਣਾ : ਸੜਕ ਹਾਦਸੇ ’ਚ ਜੋੜੇ ਸਮੇਤ ਧੀ ਦੀ ਮੌਤ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਗੁਰੂਗ੍ਰਾਮ 'ਚ ਫਲਾਈਓਵਰ ਤੋਂ ਤੇਜ਼ ਰਫਤਾਰ ਕਾਰ ਡਿੱਗੀ, ਤਿੰਨ ਜ਼ਖਮੀ

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਆਰਟੀਏ ਨੇ ਸ਼ਖਤੀ ਵਿਖਾਉਂਦੇ ਹੋਏ ਕਈ ਵਾਹਨਾਂ 'ਤੇ ਲੱਖਾਂ ਰੁਪਏ ਦਾ ਕੀਤਾ ਜੁਰਮਾਨਾ 

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ 'ਚ ਲਿਵ-ਇਨ ਰਿਲੇਸ਼ਨਸ਼ਿਪ 'ਚ ਦੋ ਯੂਟਿਊਬਰ ਨੇ ਸੱਤਵੀਂ ਮੰਜ਼ਿਲ ਤੋਂ ਛਾਲ ਮਾਰ ਕੇ ਖੁਦਕੁਸ਼ੀ ਕਰ ਲਈ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ : ਮਹਿੰਦਰਗੜ੍ਹ ’ਚ ਸਕੂਲ ਬੱਸ ਪਲਟੀ, 6 ਬੱਚਿਆਂ ਦੀ ਮੌਤ, 20 ਜ਼ਖ਼ਮੀ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਵਿੱਚ ਬੱਸ ਪਲਟਣ ਕਾਰਨ ਪੰਜ ਸਕੂਲੀ ਬੱਚਿਆਂ ਦੀ ਮੌਤ

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

ਹਰਿਆਣਾ ਕਮੇਟੀ ਦੇ ਖਾਤੇ ਸੀਲ ਹੋਣ ’ਤੇ ਪ੍ਰਧਾਨ ਸਮੇਤ ਪੂਰੀ ਕਮੇਟੀ ਚੁੱਪ ਕਿਉ?

JJP ਦੇ ਹਰਿਆਣਾ ਮੁਖੀ ਦਾ ਅਸਤੀਫਾ, ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ

JJP ਦੇ ਹਰਿਆਣਾ ਮੁਖੀ ਦਾ ਅਸਤੀਫਾ, ਕਾਂਗਰਸ 'ਚ ਸ਼ਾਮਲ ਹੋਣ ਦੀ ਸੰਭਾਵਨਾ

ਲੋਕ ਸਭਾ ਚੋਣਾਂ: ਗੁਰੂਗ੍ਰਾਮ ਵਿੱਚ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਹਰਿਆਣਵੀ ਗਾਇਕ ਐਮਡੀ ਰੌਕਸਟਾਰ

ਲੋਕ ਸਭਾ ਚੋਣਾਂ: ਗੁਰੂਗ੍ਰਾਮ ਵਿੱਚ ਨੌਜਵਾਨ ਵੋਟਰਾਂ ਨੂੰ ਪ੍ਰੇਰਿਤ ਕਰਨ ਲਈ ਹਰਿਆਣਵੀ ਗਾਇਕ ਐਮਡੀ ਰੌਕਸਟਾਰ

ਹਰਿਆਣਾ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ

ਹਰਿਆਣਾ ਦੀ ਭ੍ਰਿਸ਼ਟਾਚਾਰ ਰੋਕੂ ਬਿਊਰੋ ਦੀ ਟੀਮ ਨੇ ਵੱਖ-ਵੱਖ ਮਾਮਲਿਆਂ ਵਿੱਚ ਦੋ ਮੁਲਜ਼ਮਾਂ ਨੂੰ ਕੀਤਾ ਗ੍ਰਿਫ਼ਤਾਰ