Saturday, July 27, 2024  

ਪੰਜਾਬ

ਦੇਸ਼ ਭਗਤ ਯੂਨੀਵਰਸਿਟੀ ਦੇ ਵਿਦਿਆਰਥੀ ਤਰੁਣ ਸ਼ਰਮਾ ਨੇ ਉੱਤਰੀ ਅਮਰੀਕਾ ਕਰਾਟੇ ਚੈਂਪੀਅਨਸ਼ਿਪ ਵਿੱਚ ਜਿੱਤਿਆ ਗੋਲਡ ਮੈਡਲ

April 01, 2024

ਸ੍ਰੀ ਫ਼ਤਹਿਗੜ੍ਹ ਸਾਹਿਬ/ 1 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਦੇਸ਼ ਭਗਤ ਯੂਨੀਵਰਸਿਟੀ ਵਿੱਚ ਬੀ.ਲਿਬ ਦੂਜੇ ਸਮੈਸਟਰ ਦੇ ਵਿਦਿਆਰਥੀ ਤਰੁਣ ਸ਼ਰਮਾ ਨੇ 29 ਤੋਂ 31 ਮਾਰਚ 2024 ਤੱਕ ਅਮਰੀਕਾ ਦੇ ਲਾਸ ਵੇਗਾਸ ਵਿਖੇ ਹੋਈ ਵੱਕਾਰੀ ਉੱਤਰੀ ਅਮਰੀਕਾ ਕਰਾਟੇ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ ਹਾਸਲ ਕੀਤਾ ਹੈ।ਯੂਨੀਵਰਸਟੀ ਦੇ ਬੁਲਾਰੇ ਨੇ ਦੱਸਿਆ ਕਿ ਇਹ ਪ੍ਰਾਪਤੀ ਕਰਾਟੇ ਦੇ ਖੇਤਰ ਵਿੱਚ ਤਰੁਣ ਸ਼ਰਮਾ ਦੇ ਨਿਰੰਤਰ ਸਮਰਪਣ ਅਤੇ ਬੇਮਿਸਾਲ ਹੁਨਰ ਦੀ ਗਵਾਹੀ ਭਰਦੀ ਹੈ।ਉਨਾਂ ਦੱਸਿਆ ਕਿ ਤਰੁਣ ਸ਼ਰਮਾ ਦੀ ਸਫਲਤਾ ਦਾ ਸਫਰ ਪ੍ਰੇਰਨਾਦਾਇਕ ਹੈ ਤੇ ਇਸੇ ਸਾਲ ਦੇ ਸ਼ੁਰੂ ਵਿੱਚ, ਉਸਨੇ ਤਾਲਕਟੋਰਾ ਇਨਡੋਰ ਸਟੇਡੀਅਮ, ਨਵੀਂ ਦਿੱਲੀ ਵਿਖੇ ਆਯੋਜਿਤ ਆਲ ਇੰਡੀਆ ਪੈਰਾ ਕਰਾਟੇ ਚੈਂਪੀਅਨਸ਼ਿਪ ਵਿੱਚ ਗੋਲਡ ਮੈਡਲ  ਜਿੱਤਿਆ ਸੀ ਜਿਸ ਤੋਂ ਬਾਅਦ ਤਰੁਣ ਨੇ 21 ਤੋਂ 23 ਜੁਲਾਈ 2023 ਤੱਕ ਮਲੇਸ਼ੀਆ ਦੇ ਮੇਲਾਕਾ ਵਿਖੇ ਹੋਈ ਏਸ਼ੀਅਨ ਪੈਰਾ ਕਰਾਟੇ ਚੈਂਪੀਅਨਸ਼ਿਪ ਵਿੱਚ ਕਾਂਸੀ ਦਾ ਤਗਮਾ ਜਿੱਤ ਕੇ ਆਪਣੀ ਤਾਕਤ ਦਾ ਪ੍ਰਦਰਸ਼ਨ ਕੀਤਾ।ਦੇਸ਼ ਭਗਤ ਯੂਨੀਵਰਸਿਟੀ ਦੇ ਚਾਂਸਲਰ ਡਾ: ਜ਼ੋਰਾ ਸਿੰਘ, ਪ੍ਰੋ-ਚਾਂਸਲਰ ਡਾ: ਤਜਿੰਦਰ ਕੌਰ ਨੇ  ਲਿਬ ਐਂਡ ਇਨਫਰਮੇਸ਼ਨ ਸਾਇੰਸਜ਼ ਦੇ ਡਾਇਰੈਕਟਰ ਡਾ: ਪਿਆਰਾ ਲਾਲ, ਖੇਡਾਂ ਦੇ ਨਿਰਦੇਸ਼ਕ ਡਾ: ਪ੍ਰਵੀਨ ਕੁਮਾਰ ਸਮੇਤ ਸਮੁੱਚੀ ਖੇਡ ਕਮੇਟੀ ਅਤੇ ਦੇਸ਼ ਭਗਤ ਪਰਿਵਾਰ ਨੂੰ  ਤਰੁਣ ਸ਼ਰਮਾ ਦੀ ਪ੍ਰਾਪਤੀ ਤੇ ਵਧਾਈ ਦਿੱਤੀ ਤੇ ਤਰੁਣ ਸ਼ਰਮਾ ਨੂੰ ਉਸ ਦੇ ਸ਼ਾਨਦਾਰ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ।ਚਾਂਸਲਰ ਡਾ. ਜ਼ੋਰਾ ਸਿੰਘ ਨੇ ਕਿਹਾ ਕਿ ਤਰੁਣ ਸ਼ਰਮਾ ਦੀ ਸਖ਼ਤ ਮਿਹਨਤ ਤੇ ਪ੍ਰਾਪਤੀ ਨੌਜਵਾਨੀ ਲਈ ਪ੍ਰੇਰਨਾ ਹੈ। 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਲੋਕਾਂ ਦੇ ਕੰਮ ਉਨ੍ਹਾਂ ਦੇ ਕੋਲ ਜਾ ਕੇ ਕਰਨ ਲਈ ਮੁੱਖ ਮੰਤਰੀ ਨੇ ਦਿੱਤੀਆਂ ਹਦਾਇਤਾਂ : ਵਿਧਾਇਕ ਰਾਏ

ਲੋਕਾਂ ਦੇ ਕੰਮ ਉਨ੍ਹਾਂ ਦੇ ਕੋਲ ਜਾ ਕੇ ਕਰਨ ਲਈ ਮੁੱਖ ਮੰਤਰੀ ਨੇ ਦਿੱਤੀਆਂ ਹਦਾਇਤਾਂ : ਵਿਧਾਇਕ ਰਾਏ

ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਦਿਆਂ 1633 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ

ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਦਿਆਂ 1633 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ

ਪਿੰਡ ਰਾਮਪੁਰ ਵਿਖੇ ਘਰ ਵਿੱਚ ਸੁੱਤੇ ਪਏ ਵਿਅਕਤੀ 'ਤੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ

ਪਿੰਡ ਰਾਮਪੁਰ ਵਿਖੇ ਘਰ ਵਿੱਚ ਸੁੱਤੇ ਪਏ ਵਿਅਕਤੀ 'ਤੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ

ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ: ਜਸਵੰਤ ਸਿੰਘ ਜਫ਼ਰ

ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ: ਜਸਵੰਤ ਸਿੰਘ ਜਫ਼ਰ

ਪੰਜਾਬ ’ਚ ਕੱਲ੍ਹ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਪੰਜਾਬ ’ਚ ਕੱਲ੍ਹ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਸਿਹਤ ਵਿਭਾਗ ਦੀ ਸੂਬਾ ਪੱਧਰੀ ਟੀਮ ਨੇ ਜਿਲੇ ਅੰਦਰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਕੀਤਾ ਨਿਰੀਖਣ

ਸਿਹਤ ਵਿਭਾਗ ਦੀ ਸੂਬਾ ਪੱਧਰੀ ਟੀਮ ਨੇ ਜਿਲੇ ਅੰਦਰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਕੀਤਾ ਨਿਰੀਖਣ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ

ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੱਤਰਕਾਰਾਂ ਨੂੰ ਰੇਲਵੇ ਸਫਰ ਦੌਰਾਨ ਕਿਰਾਏ ਵਿੱਚ ਛੋਟ ਅਤੇ ਦਿੱਲੀ ਦੀ ਤਰ੍ਹਾਂ 20 ਹਜਾਰ ਪੈਨਸਨ ਦੇਣ ਦਾ ਪ੍ਰਬੰਧ ਕੀਤਾ ਜਾਵੇ : ਟਿਵਾਣਾ

ਪੱਤਰਕਾਰਾਂ ਨੂੰ ਰੇਲਵੇ ਸਫਰ ਦੌਰਾਨ ਕਿਰਾਏ ਵਿੱਚ ਛੋਟ ਅਤੇ ਦਿੱਲੀ ਦੀ ਤਰ੍ਹਾਂ 20 ਹਜਾਰ ਪੈਨਸਨ ਦੇਣ ਦਾ ਪ੍ਰਬੰਧ ਕੀਤਾ ਜਾਵੇ : ਟਿਵਾਣਾ