Monday, April 22, 2024  

ਅਪਰਾਧ

ਕਿਸਾਨ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਖੁਦਕੁਸ਼ੀ, ਭਰਾ ਤੇ ਭਤੀਜੇ ਖਿਲਾਫ ਮਾਮਲਾ ਦਰਜ

April 02, 2024

ਸੁਭਾਸ਼ ਚੰਦਰ
ਸਮਾਣਾ, 1 ਅਪ੍ਰੈਲ :  ਸਾਂਝੇ ਬਿਜਲੀ ਮੋਟਰ ਕੁਨੈਕਸ਼ਨ ਦਾ ਹਿਸਾ ਨਾ ਮਿਲਣ ਤੇ ਭਰਾ ਨਾਲ ਚੱਲਦੇ ਵਿਵਾਦ ਕਾਰਨ ਗੁਸੇ ’ਚ ਆਏ ਕਿਸਾਨ ਵੱਲੋਂ ਜ਼ਹਿਰੀਲੀ ਵਸਤੂ ਨਿਗਲ ਕੇ ਆਪਣੀ ਜੀਵਨ ਲੀਲਾ ਸਮਾਪਤ ਕਰ ਲੈਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਦੀ ਲਾਸ਼ ਟਰੱਕ ਯੂਨੀਅਨ ਸਮਾਣਾ ਤੋਂ ਮਿਲਣ ਉਪਰੰਤ ਸਿਟੀ ਪੁਲਸ ਨੇ ਮਿ੍ਰਤਕ ਦੇ ਭਰਾ ਕਰਨੈਲ ਸਿੰਘ ਭਤੀਜੇ ਮਿਸ਼ਰਾ ਸਿੰਘ ਦੇ ਖਿਲਾਫ ਆਤਮ ਹੱਤਿਆ ਕਰਨ ਲਈ ਮਜ਼ਬੂਰ ਕਰਨ ਤਹਿਤ ਮਾਮਲਾ ਦਰਜ਼ ਕਰਕੇ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਸ ਦੇ ਏ.ਐਸ.ਆਈ. ਸਿੰਦਰ ਸਿੰਘ ਨੇ ਦੱਸਿਆ ਕਿ ਮਿ੍ਰਤਕ ਕਿਸਾਨ ਸੁਖਦੇਵ ਸਿੰਘ (60) ਨਿਵਾਸੀ ਪਿੰਡ ਕੋਟਲੀ ਦੇ ਪੁੱਤਰ ਹਰਵਿੰਦਰ ਸਿੰਘ ਵੱਲੋਂ ਦਰਜ਼ ਕਰਵਾਈ ਸ਼ਿਕਾਇਤ ਅਨੁਸਾਰ ਸਾਂਝਾ ਬਿਜਲੀ ਮੋਟਰ ਕੁਨੈਕਸ਼ਨ ਹੋਣ ਦੇ ਬਾਵਜੂਦ ਉਨ੍ਹਾਂ ਦਾ ਹਿਸਾ ਨਾ ਦਿੱਤੇ ਜਾਣ ਕਾਰਨ ਉਸ ਦੇ ਪਿਤਾ ਸੁਖਦੇਵ ਸਿੰਘ ਦਾ ਆਪਣੇ ਭਰਾ ਕਰਨੈਲ ਸਿੰਘ ਅਤੇ ਉਸ ਦੇ ਪੁੱਤਰ ਮਿਸ਼ਰਾ ਸਿੰਘ ਨਾਲ ਵਿਵਾਦ ਸੀ ।ਇਸ ਕਾਰਨ ਕਈ ਵਾਰ ਪੰਚਾਇਤਾ ਵੀ ਹੋਈਆ। ਇਸੇ ਤੋਂ ਗੁਸੇ ਵਿਚ ਆਏ ਟਰੱਕ ਡਰਾਇਵਰ ਵਜੋਂ ਕੰਮ ਕਰਦੇ ਉਸ ਦਾ ਪਿਤਾ 30 ਮਾਰਚ ਨੂੰ ਘਰ ਤੋਂ ਚੱਲਾ ਗਿਆ ਅਤੇ ਰਾਤ ਸਮੇਂ ਉਸ ਨੇ ਟਰੱਕ ਯੂਨੀਅਨ ਵਿਚ ਕੌਈ ਜ਼ਹਿਰੀਲੀ ਚੀਜ਼ ਖਾ ਕੇ ਆਤਮ ਹੱਤਿਆ ਕਰ ਲਈ। 31 ਮਾਰਚ ਦੀ ਸਵੇੇਰੇ ਉਸ ਦੀ ਲਾਸ਼ ਟਰੱਕ ਯੂਨਅਨ ਸਮਾਣਾ ਦੇ ਕੰਪਲੈਕਸ ਵਿਚੋਂ ਪਈ ਮਿਲੀ। ਅਧਿਕਾਰੀ ਅਨੁਸਾਰ ਦਰਜ਼ ਕਰਵਾਏ ਬਿਆਨਾਂ ਦੇ ਅਧਾਰ ਤੇ ਸਿਟੀ ਪੁਲਸ ਨੇ ਮਿ੍ਰਤਕ ਦੇ ਭਰਾ ਅਤੇ ਭਤੀਜੇ ਦੇ ਖਿਲਾਫ ਮਾਮਲਾ ਦਰਜ਼ ਕਰਕੇ ਪੋਸਟਮਾਰਟਮ ਉਪਰੰਤ ਮਿ੍ਰਤਕ ਦੀ ਲਾਸ਼ ਵਾਰਸਾ ਹਵਾਲੇ ਕਰ ਦਿੱਤੀ। ਜਦੋਂ ਕਿ ਬਿਸਰਾ ਜਾਂਚ ਲਈ ਲੈਬ ਭੇਜਿਆ ਜਾ ਰਿਹਾ ਹੈ। ਪੁਲਸ ਮੁਲਜ਼ਮਾ ਦੀ ਭਾਲ ਕਰ ਰਹੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ