Monday, April 22, 2024  

ਅਪਰਾਧ

ਦਿਨ-ਦਿਹਾੜੇ ਬੰਦ ਪਏ ਘਰ ਚ ਲੱਖਾਂ ਦੀ ਚੋਰੀ ਪੁਲਿਸ ਵੱਲੋਂ ਦੋਸ਼ੀਆਂ ਦੀ ਭਾਲ ਜਾਰੀ

April 02, 2024

ਬਰੇਟਾ, 2 ਅਪ੍ਰੈਲ (ਗੋਪਾਲ ਸਰਮਾ) :  ਲਾਗੇ ਦੇ ਪਿੰਡ ਗੋਬਿੰਦਪੁਰਾ ਦੇ ਗੁਰਵਿੰਦਰ ਸਿੰਘ ਪੁੱਤਰ ਮੇਵਾ ਸਿੰਘ ਵੱਲੋਂ ਸਥਾਨਕ ਪੁਲਿਸ ਕੋਲ ਉਸ ਦੇ ਘਰ ਚੋਰੀ ਦੀ ਵਾਰਦਾਤ ਦੀ ਸ਼ਿਕਾਇਤ ਕਰਦੇ ਹੋਏ ਕਿਹਾ ਕਿ ਉਹ ਸਵੇਰੇ ਲਗਭਗ 11 ਵਜੇ ਲਾਗੇ ਦੇ ਪਿੰਡ ਕੁਲਾਣੇ ਗਏ ਹੋਏ ਸਨ। ਤਾਂ ਪਿੱਛੋਂ ਅਣਪਛਾਤੇ ਚੋਰਾਂ ਲਗਭਗ 18 ਤੋਲੇ ਸੋਨਾ ਦੇ ਚਾਰ ਤੋਲੇ ਚਾਂਦੀ 10 ਹਜਾਰ ਨਗਦੀ ਚੋਰੀ ਕੀਤੇ ਜਾਣ ਦੀ ਜਾਣਕਾਰੀ ਦਿੱਤੀ ਗਈ ਹੈ। ਜਿਸ ਦਾ ਪਤਾ ਉਹਨਾਂ ਦੇ ਪਿਤਾ ਦੇ ਲਗਭਗ 1 ਵਜੇ ਪੁੱਜਣ ਦੇ ਸਮਾਨ ਖਿਲ ਰਿਹਾ ਦੇਖ ਕੇ ਉਹਨਾਂ ਨੂੰ ਦੱਸਿਆ ਤਾਂ ਉਹ ਆਏ ਤੇ ਚੋਰੀ ਦੀ ਸੂਚਨਾ ਪੁਲਿਸ ਨੂੰ ਦਿੱਤੀ ਇਸ ਸਬੰਧੀ ਥਾਣਾ ਮੁਖੀ ਸ੍ਰ. ਬਲਤੇਜ ਸਿੰਘ ਨੇ ਦੱਸਿਆ ਕਿ ਇਸ ਚੋਰੀ ਸਬੰਧੀ ਚੋਰੀ ਦੀ ਧਾਰਾ ਅਧੀਨ ਮੁਕਦਮਾ ਨੰ 37 ਦਰਜ ਕਰਕੇ ਅਗਲੀ ਕਾਰਵਾਈ ਆਰੰਭ ਕਰ ਦਿੱਤੀ ਹੈ। ਚੋਰੀ ਦੇ ਦੋਸ਼ੀਆਂ ਦੀ ਭਾਲ ਕੀਤੀ ਜਾ ਰਹੀ ਹੈ ਤੇ ਆਲੇ ਦੁਆਲੇ ਦੇ ਸੀਸੀ ਟੀਵੀ ਕੈਮਰੇ ਚੈੱਕ ਕੀਤੇ ਜਾ ਰਹੇ ਤੇ ਚੋਰਾਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ