Saturday, April 13, 2024  

ਖੇਤਰੀ

ਮੁਕਤਸਰ ਪੁਲਿਸ ਨੇ ਜ਼ਿਲ੍ਹੇ ਦੇ ਸਮੂਹ ਬੱਸ ਸਟੈਂਡ, ਰੇਲਵੇ ਸ਼ਟੇਸ਼ਨ ’ਤੇ ਚਲਾਇਆ ਸਰਚ ਅਭਿਆਨ

April 02, 2024

ਸ਼ਰਾਰਤੀ ਅਨਸਰਾਂ ਨੂੰ ਬਖਸ਼ਿਆ ਨਹੀ ਜਾਵੇਗਾ : ਐਸ.ਐਸ.ਪੀ ਭਾਗੀਰਥ ਸਿੰਘ ਮੀਨਾ

ਸ੍ਰੀ ਮੁਕਤਸਰ ਸਾਹਿਬ, 2 ਅਪ੍ਰੈਲ (ਕੇ.ਐਲ.ਮੁਕਸਰੀ) :  ਮਾਨਯੋਗ ਚੋਣ ਕਮਿਸ਼ਨ ਤੇ ਗੋਰਵ ਯਾਦਵ ਡੀ.ਜੀ.ਪੀ ਪੰਜਾਬ ਅਤੇ ਗੁਰਸ਼ਰਨ ਸਿੰਘ ਸੰਧੂ ਆਈ.ਜੀ ਪੀ. ਫਰੀਦਕੋਟ ਰੇਂਜ ਫਰੀਦਕੋਟ ਦੀਆਂ ਹਦਾਇਤਾਂ ਤਹਿਤ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਵੱਲੋਂ ਜਿਲ੍ਹਾ ਅੰਦਰ ਸਖਤ ਸੁਰੱਖਿਆ ਪ੍ਰਬੰਧ ਕੀਤੇ ਗਏ ਹਨ ਉਥੇ ਹੀ ਜ਼ਿਲ੍ਹਾ ਅੰਦਰ ਪੁਲਿਸ ਦੀਆਂ ਵੱਖ-ਵੱਖ ਟੀਮਾਂ ਬਣਾ ਕੇ ਸਰਚ ਅਭਿਆਨ ਚਲਾਇਆ ਜਾ ਰਿਹਾ। ਇਸੇ ਤਹਿਤ ਹੀ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਦੀ ਅਗਵਾਈ ਹੇਠ ਸਬ ਡਵੀਜ਼ਨ ਸ੍ਰੀ ਮੁਕਤਸਰ ਸਾਹਿਬ, ਮਲੋਟ, ਗਿੱਦੜਬਾਹਾ, ਲੰਬੀ ਦੇ ਏਰੀਏ ’ਚ ਪੈਂਦੇ ਸਮੂਹ ਬੱਸ ਸਟੈਂਡ, ਰੇਲਵੇ ਸਟੇਸ਼ਨ ਵਿਖੇ ਸਰਚ ਅਭਿਆਨ ਚਲਾਇਆ ਗਿਆ। ਇਸ ਮੌਕੇ ਕੰਵਲਪ੍ਰੀਤ ਸਿੰਘ ਐਸ.ਪੀ (ਐੱਚ), ਮਨਮੀਤ ਸਿੰਘ ਢਿੱਲੋਂ ਐਸ.ਪੀ (ਡੀ), ਪਵਨਜੀਤ ਡੀ.ਐਸ.ਪੀ (ਮਲੋਟ), ਸਤਨਾਮ ਸਿੰਘ ਡੀ.ਐਸ.ਪੀ (ਸ੍ਰੀ ਮੁਕਤਸਰ ਸਾਹਿਬ), ਜਸਬੀਰ ਸਿੰਘ ਡੀ.ਐਸ.ਪੀ (ਗਿੱਦੜਬਾਹਾ), ਫਤਿਹ ਸਿੰਘ ਬਰਾੜ ਡੀ.ਐਸ.ਪੀ (ਲੰਬੀ), ਸਮੂਹ ਮੁੱਖ ਅਫਸਰਾਂਨ ਥਾਣਾ ਅਤੇ ਪੈਰਾਮਿਲਟਰੀ ਫੋਰਸ ਤੋਂ ਇਲਾਵਾ ਤਕਰੀਬਨ 500 ਦੇ ਕਰੀਬ ਪੁਲਿਸ ਅਧਿਕਾਰੀਆਂ ਅਤੇ ਕਰਮਚਾਰੀਆਂ ਵੱਲੋਂ ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਵਿਖੇ ਸਰਚ ਕੀਤਾ ਗਿਆ। ਇਸ ਸਰਚ ਦੌਰਾਨ ਪਾਇਸ ਐਪ ਦੀ ਵਰਤੋਂ ਨਾਲ ਸ਼ੱਕੀ ਪੁਰਸ਼ਾਂ ਨੂੰ ਚੈੱਕ ਕੀਤਾ ਗਿਆ। ਰੇਲਵੇ ਸਟੇਸ਼ਨ ਅਤੇ ਬੱਸ ਸਟੈਂਡ ਪਾਰਕਿੰਗ ’ਚ ਵਹੀਕਲਾਂ ਦੀ ਵਾਹਨ ਐਪ ਰਾਹੀਂ ਜਾਂਚ ਕੀਤੀ ਗਈ। ਇਸ ਮੌਕੇ ਭਾਗੀਰਥ ਸਿੰਘ ਮੀਨਾ ਐਸ.ਐਸ.ਪੀ ਸ੍ਰੀ ਮੁਕਤਸਰ ਸਾਹਿਬ ਨੇ ਦੱਸਿਆ ਲੋਕ ਸਭਾ ਚੋਣਾਂ 2024 ਦੇ ਮੱਦੇ ਨਜ਼ਰ ਸ੍ਰੀ ਮੁੁਕਤਸਰ ਸਾਹਿਬ ਵਿਖੇ ਬੱਸ ਸਟੈਂਡ ਅਤੇ ਰੇਲਵੇ ਸਟੇਸ਼ਨ ਤੇ ਸਰਚ ਅਪ੍ਰੇਸ਼ਨ ਚਲਾਇਆ ਗਿਆ। ਜਿਸ ਤੇ ਪੁਲਿਸ ਵੱਲੋਂ ਬੱਸ ਸਟੈਂਡ ਅਤੇ ਰੇਲਵੇ ਸ਼ਟੇਸ਼ਨ ਦੇ ਜਾਂਦੇ ਹੋਏ ਰਸਤਿਆਂ ਨੂੰ ਨਾਕਾ ਬੰਦੀ ਕਰਕੇ ਸੀਲ ਕੀਤਾ ਗਿਆ ਅਤੇ ਵਹੀਕਲਾਂ ਦੀ ਚੈਕਿੰਗ ਕੀਤੀ ਗਈ। ਇਸਤੋਂ ਬਾਅਦ ਬੱਸ ਸਟੈਂਡ ਅਤੇ ਰੇਲਵੇ ਸ਼ਟੇਸ਼ਨ ਅੰਦਰ ਬੈਗ, ਲਵਾਰਿਸ ਸਮਾਨ, ਪਾਰਕਿੰਗ ਵਿਚ ਲੰਮੇ ਸਮੇਂ ਤੋਂ ਖੜੇ ਵਹੀਕਲਾਂ ਅਤੇ ਬਿਨਾਂ ਨੰਬਰ ਪਲੇਟ ਦੇ ਵਹੀਕਲਾਂ ਨੂੰ ਚੈੱਕ ਕੀਤਾ ਗਿਆ। ਉਨ੍ਹਾਂ ਕਿਹਾ ਕਿ ਕਿਸੇ ਵੀ ਸ਼ਰਾਰਤੀ ਅਨਸਰ ਨੂੰ ਬਖਸ਼ਿਆਂ ਨਹੀ ਜਾਵੇਗਾ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇਕਰ ਕੋਈ ਸ਼ੱਕੀ ਚੀਜ਼/ਵਸਤੂ ਜਾਂ ਵਿਅਕਤੀ ਦੀ ਤੁਸੀ ਜਾਣਕਾਰੀ ਸਾਡੇ ਨਾਲ ਸਾਂਝੀ ਕਰਨਾ ਚਾਹੁੰਦੇ ਹੋ ਤਾਂ ਸਾਡੇ ਹੈਲਪ ਲਾਇਨ ਨੰਬਰ 80549-42100 ਤੇ ਸਪੰਰਕ ਕਰ ਸਕਦੇ ਹੋ। ਜਾਣਕਾਰੀ ਦੇਣ ਵਾਲੇ ਦਾ ਨਾਮ ਗੁਪਤ ਰੱਖਿਆ ਜਾਵੇਗਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਬੰਗਾਲ ਵਿੱਚ ਪੀਡੀਐਸ, ਨੌਕਰੀ ਲਈ ਨਕਦੀ ਰੈਕੇਟ ਵਿੱਚ ਹੁਣ ਤੱਕ ਈਡੀ ਦੁਆਰਾ ਜ਼ਬਤ 411 ਕਰੋੜ ਰੁਪਏ ਦੀ ਜਾਇਦਾਦ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਜੰਮੂ-ਕਸ਼ਮੀਰ ਦੇ ਪਹਾੜੀ ਸਥਾਨਾਂ 'ਤੇ ਦੋ ਸੈਲਾਨੀਆਂ ਦੀ ਮੌਤ ਹੋ ਗਈ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਕਰਨਾਟਕ 'ਚ ਕਾਰ-ਟਰੱਕ ਦੀ ਟੱਕਰ 'ਚ 4 ਲੋਕਾਂ ਦੀ ਮੌਤ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪੰਜਾਬ ਨੈਸ਼ਨਲ ਬੈਂਕ ਫ਼ਿਰੋਜ਼ਪੁਰ ਛਾਉਣੀ 'ਚ ਮਨਾਇਆ ਗਿਆ 130ਵਾਂ ਸਥਾਪਨਾ ਦਿਵਸ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਪਿੰਡ ਭਬਾਤ ਦੇ ਸਕੂਲ ਵਿੱਚ ਮੁਸਲਿਮ ਭਾਈਚਾਰੇ ਨੇ ਨਮਾਜ਼ ਅਦਾ ਕਰਕੇ ਈਦ ਮਨਾਈ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਨੂੰਹ-ਪੁੱਤਰ ਵੱਲੋਂ ਫ਼ੇਰ-ਬਦਲ, ਗਾਜ਼ ਡਿੱਗੀ ਸਹੁਰੇ ’ਤੇ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਸਫਾਈ ਸੇਵਕਾਂ ਵਲੋਂ ਚੱਲ ਰਹੀ ਹੜਤਾਲ ਤੀਜੇ ਦਿਨ ਵਿੱਚ ਦਾਖਲ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਟੈਗੋਰ ਗਲੋਬਲ ਸਕੂਲ ਵਿੱਚ ਵਿਸਾਖੀ ਦਾ ਤਿਉਹਾਰ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਸਿਲਵਰ ਓਕਸ ਸਕੂਲ ਵਿੱਚ ਵਿਸਾਖੀ ਦਾ ਦਿਹਾੜਾ ਬਹੁਤ ਧੂਮ-ਧਾਮ ਨਾਲ ਮਨਾਇਆ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ

ਕੈਬਨਿਟ ਮੰਤਰੀ ਹਰਜੋਤ ਸਿੰਘ ਬੈਂਸ ਨੇ ਖਾਲਸਾ ਪੰਥ ਦੇ ਸਾਜਨਾ ਦਿਵਸ ਅਤੇ ਵਿਸਾਖੀ ਦੀਆਂ ਦਿੱਤੀਆਂ ਵਧਾਈਆਂ