Sunday, October 06, 2024  

ਖੇਤਰੀ

ਅਗਿਆਤ ਬਿਮਾਰੀ ਦੇ ਨਾਲ ਪਸ਼ੂਆਂ ਦੀਆਂ ਹੋ ਰਹੀਆਂ ਮੌਤਾਂ ਪਸੂ ਪਾਲਕ ਫਿਕਰਾਂ ਵਿੱਚ ਡੁੱਬੇ

April 03, 2024

ਸੁਖਪਾਲ ਸਿੰਘ ਭਾਈ ਦੇਸਾ

ਮਾਨਸਾ 3 ਅਪ੍ਰੈਲ :  ਪਿੰਡ ਭੈਣੀ ਬਾਘਾ ਵਿੱਚ ਹੋ ਰਹੀਆਂ ਪਸ਼ੂਆਂ ਦੀਆਂ ਮੌਤਾਂ ਕਾਰਨ ਪਸ਼ੂ ਪਾਲਕ ਫਿਕਰਾਂ ਵਿੱਚ ਡੁੱਬਦੇ ਹੋਏ ਨਜ਼ਰ ਆ ਰਹੇ ਨੇ ਬੇਸ਼ੱਕ ਕਿਸਾਨ ਜਥੇਬੰਦੀਆਂ ਵੱਲੋਂ ਸੰਘਰਸ਼ ਸ਼ੁਰੂ ਕਰਨ ਤੋਂ ਚਿਤਾਵਨੀ ਦੇਣ ਤੋਂ ਬਾਅਦ ਪਸ਼ੂ ਪਾਲਣ ਵਿਭਾਗ ਹਰਕਤ ਦੇ ਵਿੱਚ ਆਇਆ ਹੈ ਤੇ ਪਿੰਡ ਵਿੱਚ ਵੈਕਸੀਨ ਕਰ ਰਹੇ ਹਨ। ਪਰ ਫਿਰ ਵੀ ਪਸ਼ੂਆਂ ਦੀਆਂ ਮੌਤਾਂ ਹੋਣਾ ਲਗਾਤਾਰ ਜਾਰੀ ਹੈ।
ਪਿੰਡ ਭੈਣੀ ਬਾਘਾ ਦੇ ਕਿਸਾਨ ਪਾਲ ਸਿੰਘ ਦੀ ਮੱਝ ਅਗਿਆਤ ਬਿਮਾਰੀ ਆਉਣ ਦੇ ਨਾਲ ਮੌਤ ਹੋ ਗਈ ਭਾਰਤੀ ਕਿਸਾਨ ਯੂਨੀਅਨ ਏਕਤਾ ਸਿੱਧੂਪੁਰ ਦੇ ਜ਼ਿਲ੍ਹਾ ਪ੍ਰਧਾਨ ਜਗਦੇਵ ਸਿੰਘ ਭੈਣੀ ਬਾਘਾ ਦਾ ਕਹਿਣਾ ਹੈ ਕਿ ਪਿੰਡ ਵਿੱਚ ਬਹੁਤ ਸਾਰੇ ਪਰਿਵਾਰ ਪਾਲਣ ਦਾ ਕਿੱਤਾ ਕਰਦੇ ਹਨ ਇਹਨਾਂ ਦੁੱਧ ਵੇਚ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਦੇ ਹਨ। ਇਸ ਬਿਮਾਰੀ ਦੇ ਨਾਲ ਘਰਾਂ ਦੇ ਘਰ ਪਸ਼ੂਆਂ ਤੋਂ ਸੱਖਣੇ ਹੁੰਦੇ ਨਜ਼ਰ ਆ ਰਹੇ ਉੱਥੇ ਹੀ ਬਹੁਤ ਸਾਰੇ ਕਿਸਾਨਾਂ ਨੇ ਆਪਣੇ ਵੱਖ ਵੱਖ ਬੈਂਕਾਂ ਤੋਂ ਲੋਨ ਲੈ ਕੇ ਆਪਣੇ ਸਹਾਇਕ ਕਿੱਤੇ ਵਜੋਂ ਡਾਇਰੀ ਫਾਰਮ ਖੋਲੇ ਹੋਏ ਹਨ ਪਰ ਇਸ ਅਗਿਆਤ ਬਿਮਾਰੀ ਦੇ ਨਾਲ ਪਸ਼ੂ ਮਾਰ ਰਹੇ ਹਨ ਇਸ ਕਰਕੇ ਆਉਣ ਵਾਲੇ ਸਮੇਂ ਵਿੱਚ ਉਹਨਾਂ ਨੂੰ ਬੈਂਕ ਦੀਆਂ ਕਿਸਤਾਂ ਭਰਨੀਆਂ ਮੁਸ਼ਕਿਲ ਹੋ ਜਾਣਗੀਆਂ ਕਿਸਾਨ ਆਗੂ ਜਗਦੇਵ ਸਿੰਘ ਭੈਣੀ ਬਾਘਾ ਨੇ ਮੰਗ ਕੀਤੀ ਹੈ ਕਿ ਸਰਕਾਰ ਫੌਰੀ ਤੌਰ ਤੇ ਪੰਜਾਬ ਦੇ ਹਰ ਪਿੰਡ ਦੇ ਵਿੱਚ ਮਾਹਰ ਡਾਕਟਰਾਂ ਦੀ ਟੀਮ ਭੇਜ ਕੇ ਇਲਾਜ ਦਾ ਪ੍ਰਬੰਧ ਕਰੇ ਅਤੇ ਮਰ ਚੁੱਕੇ ਪਸ਼ੂ ਪਾਲਕਾਂ ਨੂੰ ਯੋਗ ਮੁਆਵਜ਼ਾ ਦੇਵੇ।
ਪਿੰਡ ਇਕਾਈ ਭੈਣੀ ਬਾਘਾ ਦੇ ਪ੍ਰਧਾਨ ਸਿਕੰਦਰ ਸਿੰਘ ਦਾ ਕਹਿਣਾ ਹੈ ਕਿ ਪਿੰਡ ਵਿੱਚ ਹਰ ਰੋਜ਼ ਪਸ਼ੂਆਂ ਦੀਆਂ ਮੌਤਾਂ ਹੋ ਰਹੀਆਂ ਹਨ ਤੇ ਪਿੰਡ ਦੇ ਵਿੱਚ ਹਸਪਤਾਲ ਹੋਣ ਦੇ ਬਾਵਜੂਦ ਵੀ ਹਸਪਤਾਲ ਦੇ ਅਧਿਕਾਰੀਆਂ ਨੇ ਪਿੰਡ ਵਾਸੀਆਂ ਦੀ ਸਾਰ ਨਹੀਂ ਲੈਂਦੇ ਉਹਨਾਂ ਸਰਕਾਰ ਤੋਂ ਮੰਗ ਕੀਤੀ ਕਿ ਪਿੰਡ ਵਿੱਚ ਮਾਹਰ ਡਾਕਟਰਾਂ ਦੀਆਂ ਟੀਮਾਂ ਭੇਜੀਆਂ ਜਾਣ ਤਾਂ ਜੋ ਸੇਤੀ ਇਸ ਭਿਆਨਕ ਬਿਮਾਰੀ ਤੋਂ ਛੁਟਕਾਰਾ ਪਾਇਆ ਜਾ ਸਕੇ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਰਾਜਸਥਾਨ ਦੇ ਭਰਤਪੁਰ 'ਚ ਟ੍ਰੇਨਿੰਗ ਦੌਰਾਨ ਸਿਲੰਡਰ ਫਟਣ ਨਾਲ ਅਗਨੀਵੀਰ ਦੀ ਮੌਤ ਹੋ ਗਈ

ਰਾਜਸਥਾਨ ਦੇ ਭਰਤਪੁਰ 'ਚ ਟ੍ਰੇਨਿੰਗ ਦੌਰਾਨ ਸਿਲੰਡਰ ਫਟਣ ਨਾਲ ਅਗਨੀਵੀਰ ਦੀ ਮੌਤ ਹੋ ਗਈ

TN ਡੇਅਰੀ 'ਤੇ ਨਹੀਂ ਬਣੇ ਤਿਰੂਪਤੀ ਲੱਡੂਆਂ ਲਈ ਸਪਲਾਈ ਕੀਤਾ ਗਿਆ ਘਿਓ, ਦਸਤਾਵੇਜ਼ਾਂ ਦਾ ਖੁਲਾਸਾ

TN ਡੇਅਰੀ 'ਤੇ ਨਹੀਂ ਬਣੇ ਤਿਰੂਪਤੀ ਲੱਡੂਆਂ ਲਈ ਸਪਲਾਈ ਕੀਤਾ ਗਿਆ ਘਿਓ, ਦਸਤਾਵੇਜ਼ਾਂ ਦਾ ਖੁਲਾਸਾ

ਮੇਘਾਲਿਆ ਦੇ ਗਾਰੋ ਪਹਾੜੀਆਂ 'ਚ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ, ਸੰਪਰਕ ਪ੍ਰਭਾਵਿਤ

ਮੇਘਾਲਿਆ ਦੇ ਗਾਰੋ ਪਹਾੜੀਆਂ 'ਚ ਜ਼ਮੀਨ ਖਿਸਕਣ ਕਾਰਨ 10 ਲੋਕਾਂ ਦੀ ਮੌਤ, ਸੰਪਰਕ ਪ੍ਰਭਾਵਿਤ

NIA ਨੇ ਦਿੱਲੀ ਦੇ ਮੁਸਤਫਾਬਾਦ ਇਲਾਕੇ 'ਚ ਛਾਪੇਮਾਰੀ ਕਰਕੇ ਸ਼ੱਕੀ ਸਮੱਗਰੀ ਬਰਾਮਦ ਕੀਤੀ ਹੈ

NIA ਨੇ ਦਿੱਲੀ ਦੇ ਮੁਸਤਫਾਬਾਦ ਇਲਾਕੇ 'ਚ ਛਾਪੇਮਾਰੀ ਕਰਕੇ ਸ਼ੱਕੀ ਸਮੱਗਰੀ ਬਰਾਮਦ ਕੀਤੀ ਹੈ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਦੋ ਅੱਤਵਾਦੀ ਮਾਰੇ ਗਏ

ਜੰਮੂ-ਕਸ਼ਮੀਰ ਦੇ ਕੁਪਵਾੜਾ 'ਚ ਫੌਜ ਨੇ ਘੁਸਪੈਠ ਦੀ ਕੋਸ਼ਿਸ਼ ਨੂੰ ਨਾਕਾਮ ਕਰ ਦਿੱਤਾ, ਦੋ ਅੱਤਵਾਦੀ ਮਾਰੇ ਗਏ

ਮਨੀਪੁਰ-ਨਾਗਾਲੈਂਡ ਸਰਹੱਦੀ ਖੇਤਰ 'ਚ ਭੁਚਾਲ ਦੇ ਹਲਕੇ ਝਟਕੇ ਦਰਜ ਕੀਤੇ ਗਏ, ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ

ਮਨੀਪੁਰ-ਨਾਗਾਲੈਂਡ ਸਰਹੱਦੀ ਖੇਤਰ 'ਚ ਭੁਚਾਲ ਦੇ ਹਲਕੇ ਝਟਕੇ ਦਰਜ ਕੀਤੇ ਗਏ, ਕਿਸੇ ਨੁਕਸਾਨ ਦੀ ਸੂਚਨਾ ਨਹੀਂ ਹੈ

ਕੁਪਵਾੜਾ ਵਿੱਚ ਐਲਓਸੀ ਦੇ ਨਾਲ ਸੁਰੰਗ ਧਮਾਕੇ ਵਿੱਚ ਦੋ ਜਵਾਨ ਜ਼ਖ਼ਮੀ ਹੋ ਗਏ

ਕੁਪਵਾੜਾ ਵਿੱਚ ਐਲਓਸੀ ਦੇ ਨਾਲ ਸੁਰੰਗ ਧਮਾਕੇ ਵਿੱਚ ਦੋ ਜਵਾਨ ਜ਼ਖ਼ਮੀ ਹੋ ਗਏ

ਤੇਲੰਗਾਨਾ 'ਚ ਕਾਲਾ ਜਾਦੂ ਕਰਨ ਦੇ ਸ਼ੱਕ 'ਚ ਔਰਤ ਨੂੰ ਸਾੜ ਕੇ ਮਾਰ ਦਿੱਤਾ ਗਿਆ

ਤੇਲੰਗਾਨਾ 'ਚ ਕਾਲਾ ਜਾਦੂ ਕਰਨ ਦੇ ਸ਼ੱਕ 'ਚ ਔਰਤ ਨੂੰ ਸਾੜ ਕੇ ਮਾਰ ਦਿੱਤਾ ਗਿਆ

ਬਿਹਾਰ ਦੇ ਭਾਗਲਪੁਰ ਵਿੱਚ ਪੁਲੀ ਢਹਿ ਗਈ

ਬਿਹਾਰ ਦੇ ਭਾਗਲਪੁਰ ਵਿੱਚ ਪੁਲੀ ਢਹਿ ਗਈ

2 ਦਿਨਾਂ ਵਿੱਚ ਦੂਜੀ ਘਟਨਾ, ਮੁੰਬਈ ਦੀ ਬਾਲਕੋਨੀ ਹਾਦਸੇ ਵਿੱਚ ਵਿਅਕਤੀ ਦੀ ਮੌਤ

2 ਦਿਨਾਂ ਵਿੱਚ ਦੂਜੀ ਘਟਨਾ, ਮੁੰਬਈ ਦੀ ਬਾਲਕੋਨੀ ਹਾਦਸੇ ਵਿੱਚ ਵਿਅਕਤੀ ਦੀ ਮੌਤ