Monday, April 22, 2024  

ਅਪਰਾਧ

ਤਪਾ-ਢਿਲਵਾਂ ਰੇਲਵੇ ਫਾਟਕ ਵਿਚਕਾਰ ਸੀਮਿੰਟ ਦੇ ਭਰੇ ਟਰਾਲੇ ਦਾ ਐਕਸਲ ਟੁੱਟਣ ਕਾਰਨ ਦੋਵਾਂ ਪਾਸਿਆਂ ਦੀ ਆਵਾਜਾਈ ਹੋਈ ਪ੍ਰਭਾਵਿਤ

April 03, 2024

ਤਪਾ, 3 ਅਪ੍ਰੈਲ(ਯਾਦਵਿੰਦਰ ਸਿੰਘ ਤਪਾ) : ਤਪਾ-ਢਿਲਵਾਂ ਰੇਲਵੇ ਫਾਟਕ ਨੰਬਰ 104 ਤੇ ਅੱਜ ਸਵੇਰ ਸੀਮਿੰਟ ਦੇ ਭਰੇ ਟਰਾਲੇ ਦਾ ਫਾਟਕਾਂ ਵਿਚਕਾਰ ਰੇਲਵੇ ਲਾਈਨ ਤੇ ਐਕਸ਼ਲ ਟੁੱਟਣ ਕਾਰਨ ਦੋਵਾਂ ਪਾਸਿਆਂ ਦੀ ਆਵਾਜਾਈ ਪ੍ਰਭਾਵਿਤ ਹੋਣ ਕਾਰਨ ਲੋਕਾਂ ਨੂੰ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਇਸ ਬਾਰੇ ਜਦੋਂ ਮੋਕੇ ਤੇ ਪਹੁੰਚਕੇ ਜਾਇਜਾ ਲਿਆ ਤਾਂ ਦੇਖਿਆ ਕਿ ਸੀਮਿੰਟ ਦਾ ਭਰਿਆਂ ਟਰਾਲਾ ਅੰਬਾਲਾ-ਬਠਿੰਡਾ ਟਰੈਕ ਤੇ ਫਾਟਕਾਂ ਵਿਚਕਾਰ ਐਕਸ਼ਲ ਟੁੱਟਣ ਕਾਰਨ ਖੜ੍ਹਾ ਸੀ ਪਰ ਦੋਵਾਂ ਪਾਸਿਆਂ ਤੋਂ ਆਉਣ-ਜਾਣ ਵਾਲੇ ਹੈਵੀ,ਚਾਰ ਪਹੀਆ,ਦੋ ਪਹੀਆ ਵਾਹਨ ਚਾਲਕਾਂ ਦਾ ਇੱਕ ਕਿਲੋਮੀਟਰ ਤੱਕ ਦਾ ਜਾਮ ਲੱਗਿਆਂ ਪਿਆ ਸੀ,ਪਰ ਦੋਹੀਂ ਪਾਸੇ ਪਹੀਆ ਵਾਹਨ ਚਾਲਕ ਇੱਕ-ਦੂਸਰੇ ਤੋਂ ਅੱਗੇ ਹੋਕੇ ਨਿਕਲਣ ਦੀ ਕੋਸ਼ਿਸ ਕਰ ਰਹੇ ਸੀ। ਘਟਨਾ ਦਾ ਪਤਾ ਲੱਗਦੈ ਹੀ ਜੀ.ਆਰ.ਪੀ ਦੇ ਕਰਮਚਾਰੀ ਅਤੇ ਸਟੇਸ਼ਨ ਮਾਸਟਰ ਨੇ ਮੌਕੇ ‘ਤੇ ਪਹੁੰਚਕੇ ਫਾਟਕਾਂ ਵਿਚਕਾਰ ਖੜ੍ਹੇ ਟਰੱਕ ਨੂੰ ਬਾਹਰ ਕੱਢਵਾਉਣ ਦੀ ਕੋਸ਼ਿਸ ਕੀਤੀ ਸੀ ਤਾਂ ਉਨ੍ਹਾਂ ਇੱਕ ਕੋਲ ਹੀ ਖੜ੍ਹੇ ਇੱਕ ਟਰੱਕ ਦਾ ਟੌਚਨ ਪਾਕੇ ਟਰੱਕ ਨੂੰ ਲਗਭਗ 40 ਮਿੰਟਾਂ ਬਾਅਦ ਬਾਹਰ ਕੱਢਵਾਕੇ ਆਵਾਜਾਈ ਨੂੰ ਬਹਾਲ ਕਰਵਾਇਆ ਅਤੇ ਸਟੇਸ਼ਨ ਤੇ ਖੜ੍ਹੀ ਗੁਡਜ ਟਰੇਨ ਨੂੰ ਬਰਨਾਲਾ ਵੱਲ ਨੂੰ ਰਵਾਨਾ ਕੀਤਾ ਗਿਆ। ਧੁੱਪ ‘ਚ ਖੜ੍ਹੇ ਦੋ ਪਹੀਆ ਵਾਹਨ ਚਾਲਕਾਂ ਜਿਨ੍ਹਾਂ ਅਪਣਾ ਨਾਮ ਨਾ ਛਾਪਣ ਦੀ ਸ਼ਰਤ ਤੇ ਦੱਸਿਆ ਕਿ ਇਹ ਫਾਟਕ ਦਿਨ ‘ਚ 12 ਘੰਟਿਆਂ ‘ਚੋਂ ਲਗਭਗ 6 ਘੰਟੇ ਬੰਦ ਰਹਿਣ ਕਾਰਨ ਸੂਰੀਯਾ ਸਿਟੀ ਦੇ ਵਸਨੀਕਾਂ ਨੂੰ ਬਹੁਤ ਦਿੱਕਤ ਪੇਸ਼ ਆਉਂਦੀ ਹੈ। ਉਨ੍ਹਾਂ ਦੀ ਰੇਲਵੇ ਵਿਭਾਗ ਤੋਂ ਮੰਗ ਹੈ ਕਿ ਫਾਟਕ ਨੂੰ ਗੱਡੀ ਆਉਣ ਤੋਂ ਪੰਜ ਮਿੰਟ ਪਹਿਲਾਂ ਹੀ ਬੰਦ ਕੀਤਾ ਜਾਵੇ ਤਾਂ ਕਿ ਆਉਣ-ਜਾਣ ਵਾਲੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ। ਇਸੇ ਦੋਰਾਨ ਨੇੜਲੇ ਪਿੰਡ ਢਿਲਵਾਂ ਦੇ ਲੋਕਾਂ ਨੇ ਵੀ ਗੁੱਸਾ ਜਾਹਰ ਕਰਦਿਆਂ ਕਿਹਾ ਕਿ ਇਸ ਰੋਡ ਉਪਰ ਅਕਸਰ ਜਾਮ ਲੱਗਦੇ ਰਹਿੰਦੇ ਹਨ ਜਿਸ ਸੰਬੰਧੀ ਉਨ੍ਹਾਂ ਡਿਪਟੀ ਕਮਿਸ਼ਨਰ ਬਰਨਾਲਾ ਨੂੰ ਵੀ ਮੰਗ ਪੱਤਰ ਦਿੱਤੇ ਗਏ ਸੀ। ਉਨ੍ਹਾਂ ਕਿਹਾ ਕਿ ਜੇਕਰ ਕਦੇ ਅਣਹੋਣੀ ਘਟਨਾ ਵਾਪਰ ਗਈ ਤਾਂ ਸੰਘਣੀ ਸ਼ਹਿਰ ਦੀ ਆਬਾਦੀ ਵਿੱਚ ਭਿਅੰਨਕ ਤਬਾਹੀ ਹੋ ਸਕਦੀ ਹੈ,ਪਤਾ ਨਹੀਂ ਕਦੋਂ ਪ੍ਰਸ਼ਾਸਨ ਦੀ ਨੀਂਦ ਖੁਲ੍ਹੇਗੀਂ?

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ