Sunday, May 05, 2024  

ਸਿਹਤ

ਬੱਚਿਆ ਦੇ ਟੀਕਾਕਰਨ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਪ ਲਗਾਇਆ

April 04, 2024

ਟੀਕਾਕਰਨ ਬੱਚਿਆ ਨੂੰ ਬਿਮਾਰੀਆਂ ਤੋ ਬਚਾਉਣ ਵਿੱਚ ਸਹਾਈ ਹੁੰਦਾ ਹੈ: ਡਾ. ਰਵੀ ਦੱਤ

ਸੁਖਵਿੰਦਰ ਸਿੰਘ ਭਾਦਲਾ ਪਰਮਿੰਦਰ ਸਿੰਘ ਮੋਨੂੰ
ਖੰਨਾ /ਪਾਇਲ 4 ਮਾਰਚ : ਸਿਵਲ ਸਰਜਨ ਲੁਧਿਆਣਾ ਡਾ.ਜਸਬੀਰ ਸਿੰਘ ਔਲਖ ਜੀ ਦੀਆ ਹਦਾਇਤਾ ਅਤੇ ਡਾ.ਰਵੀ ਦੱਤ ਐਸ.ਐਮ.ਓ ਮਾਨੂੰਪਰ ਦੀ ਅਗਵਾਈ ਵਿੱਚ ਸੀ.ਐਚ.ਸੀ ਮਾਨੂੰਪੁਰ ਵਿਖੇ ਬੱਚਿਆ ਦੇ ਟੀਕਾਕਰਣ ਦੀ ਮਹੱਤਤਾ ਸਬੰਧੀ ਜਾਗਰੂਕਤਾ ਕੈਪ ਲਗਾਇਆ ਗਿਆ। ਇਸ ਸਮੇਂ ਬੀ.ਈ.ਈ ਗੁਰਦੀਪ ਸਿੰਘ ਨੇ ਕਿਹਾ ਕਿ ਟੀਕਾਕਰਨ ਬੱਚਿਆ ਦੀ ਰੋਗਾ ਨਾਲ ਲੜ੍ਹਨ ਦੀ ਸ਼ਕਤੀ ਨੂੰ ਵਧਾਉਦਾ ਹੈ ਅਤੇ ਬੱਚਿਆ ਨੂੰ ਬਿਮਾਰੀਆ ਤੋਂ ਬਚਾਉਂਦਾ ਹੈ। ਇਸ ਲਈ ਹਰ ਬੱਚੇ ਦਾ ਸਡਿਊਲ ਅਨੁਸਾਰ ਟੀਕਾਕਰਣ ਕਰਵਾਉਣਾ ਜਰੂਰੀ ਹੈ। ਉਨ੍ਹਾਂ ਦੱਸਿਆ ਕਿ ਸਿਹਤ ਤੇ ਤੰਦਰੁਸਤੀ ਕੇਂਦਰਾ ਅਧੀਨ ਪੈਂਦੇ ਏਰੀਏ ਵਿੱਚ ਹਰ ਬੁੱਧਵਾਰ ਨੂੰ ਟੀਕਾਕਰਨ ਸੈਸ਼ਨ ਲਗਾਏ ਜਾਂਦੇ ਹਨ ਅਤੇ ਸਡਿਊਲ ਅਨੁਸਾਰ ਬੱਚਿਆ ਦਾ ਮੁਫਤ ਟੀਕਾਕਰਨ ਕੀਤਾ ਜਾਂਦਾ ਹੈ। ਇਸਦੇ ਨਾਲ ਬੱਚਿਆ ਦਾ ਟੀਕਾਕਰਣ ਕਾਰਡ ਵੀ ਬਣਾਇਆ ਜਾਂਦਾ ਹੈ। ਜਿਸ ਵਿੱਚ ਨਾ ਸਿਰਫ ਬੱਚੇ ਦੇ ਟੀਕਾਕਰਣ ਦਾ ਰਿਕਾਰਡ ਹੁੰਦਾ ਹੈ ਸਗੋਂ ਭਵਿੱਖ ਵਿੱਚ ਬੱਚੇ ਦੇ ਸਡਿਊਲ ਅਨੁਸਾਰ ਹੋਣ ਵਾਲੇ ਟੀਕਾਕਰਣ ਸਬੰਧੀ ਵੀ ਜਾਣਕਾਰੀ ਦਿੱਤੀ ਹੁੰਦੀ ਹੈ। ਇਸਤੋਂ ਇਲਾਵਾ ਟੀਕਾਕਰਣ ਕਾਰਡ ਵਿੱਚ ਬੱਚੇ ਨੂੰ ਹੋਣ ਵਾਲੀਆ ਆਮ ਬਿਮਾਰੀਆ ਸਬੰਧੀ ਵੀ ਜਾਣਕਾਰੀ ਪ੍ਰਦਾਨ ਕੀਤੀ ਹੋਈ ਹੈ। ਬੱਚਿਆ ਦੀ ਚੰਗੀ ਸਿਹਤ ਲਈ ਜਰੂਰੀ ਹੈ ਕਿ ਮਾਤਾ ਪਿਤਾ ਨੂੰ ਆਪਣੇ ਬੱਚਿਆਂ ਦਾ ਸਡਿਊਲ ਅਨੁਸਾਰ ਟੀਕਾਕਰਨ ਕਰਵਾਉਣ ਲਈ ਨੇੜਲੀ ਸਿਹਤ ਸੰਸਥਾ ਨਾਲ ਸੰਪਰਕ ਕਰਨ ਤਾਂ ਜੋ ਕੋਈ ਵੀ ਬੱਚਾ ਟੀਕਾਕਰਨ ਤੋ ਵਾਂਝਾ ਨਾ ਰਹਿ ਜਾਵੇ। ਇਸ ਸਮੇਂ ਰਣਜੀਤ ਕੌਰ, ਵੀਰਪਾਲ ਕੌਰ, ਰੁਪਿੰਦਰ ਕੌਰ, ਜਸਵੀਰ ਕੌਰ , ਹਰਜੀਤ ਕੌਰ ਆਦਿ ਹਾਜਰ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੁਫ਼ਤ ਸਹੂਲਤਾਂ ਦੇ ਉਲਟ ਮਰੀਜ਼ ਟੈਸਟ ਬਾਹਰੋਂ ਕਰਾਉਣ ਤੇ ਬਾਹਰੀ ਮੈਡੀਕਲ ਸਟੋਰਾਂ ਤੋਂ ਦਵਾਈ ਖਰੀਦਣ ਲਈ ਮਜ਼ਬੂਰ

ਮੁਫ਼ਤ ਸਹੂਲਤਾਂ ਦੇ ਉਲਟ ਮਰੀਜ਼ ਟੈਸਟ ਬਾਹਰੋਂ ਕਰਾਉਣ ਤੇ ਬਾਹਰੀ ਮੈਡੀਕਲ ਸਟੋਰਾਂ ਤੋਂ ਦਵਾਈ ਖਰੀਦਣ ਲਈ ਮਜ਼ਬੂਰ

ਸਟੱਡੀ ਵਿੱਚ ਕਾਰਡਿਓਰੈਸਪੀਰੇਟਰੀ ਫਿਟਨੈਸ ਨੂੰ ਸਾਲਾਨਾ ਜਾਂਚ ਦਾ ਹਿੱਸਾ ਬਣਾਉਣ ਦੀ ਮੰਗ

ਸਟੱਡੀ ਵਿੱਚ ਕਾਰਡਿਓਰੈਸਪੀਰੇਟਰੀ ਫਿਟਨੈਸ ਨੂੰ ਸਾਲਾਨਾ ਜਾਂਚ ਦਾ ਹਿੱਸਾ ਬਣਾਉਣ ਦੀ ਮੰਗ

ਬਰਨ ਨੂੰ ਠੀਕ ਕਰਨ ਲਈ ਨਵੀਂ ਵਿਟਾਮਿਨ ਸੀ- ਪੱਟੀ

ਬਰਨ ਨੂੰ ਠੀਕ ਕਰਨ ਲਈ ਨਵੀਂ ਵਿਟਾਮਿਨ ਸੀ- ਪੱਟੀ

ਬਚਪਨ ਵਿੱਚ ਹਾਈ ਬੀਪੀ ਦਿਲ ਦੇ ਦੌਰੇ, ਸਟ੍ਰੋਕ ਦਾ ਖ਼ਤਰਾ 4 ਗੁਣਾ ਬਾਅਦ ਵਧਾ ਸਕਦਾ : ਅਧਿਐਨ

ਬਚਪਨ ਵਿੱਚ ਹਾਈ ਬੀਪੀ ਦਿਲ ਦੇ ਦੌਰੇ, ਸਟ੍ਰੋਕ ਦਾ ਖ਼ਤਰਾ 4 ਗੁਣਾ ਬਾਅਦ ਵਧਾ ਸਕਦਾ : ਅਧਿਐਨ

ਐਪਲ ਵਾਚ ਨੇ ਦਿਲ ਦੀ ਅਸਧਾਰਨ ਤਾਲ ਨੂੰ ਅਲਰਟ ਕਰਕੇ ਦਿੱਲੀ ਦੀ ਔਰਤ ਦੀ ਜਾਨ ਬਚਾਈ

ਐਪਲ ਵਾਚ ਨੇ ਦਿਲ ਦੀ ਅਸਧਾਰਨ ਤਾਲ ਨੂੰ ਅਲਰਟ ਕਰਕੇ ਦਿੱਲੀ ਦੀ ਔਰਤ ਦੀ ਜਾਨ ਬਚਾਈ

ਲੰਬੇ ਕੋਵਿਡ ਦੇ ਲੱਛਣ ਵੱਖ-ਵੱਖ ਉਮਰ ਸਮੂਹਾਂ ਦੇ ਬੱਚਿਆਂ ਵਿੱਚ ਵੱਖਰੇ ਹੋ ਸਕਦੇ ਹਨ: ਅਧਿਐਨ

ਲੰਬੇ ਕੋਵਿਡ ਦੇ ਲੱਛਣ ਵੱਖ-ਵੱਖ ਉਮਰ ਸਮੂਹਾਂ ਦੇ ਬੱਚਿਆਂ ਵਿੱਚ ਵੱਖਰੇ ਹੋ ਸਕਦੇ ਹਨ: ਅਧਿਐਨ

ਅਧਿਐਨ ਦਰਸਾਉਂਦਾ ਹੈ ਕਿ NICU ਵਿੱਚ ਬੱਚਿਆਂ ਲਈ ਰੋਟਾਵਾਇਰਸ ਟੀਕੇ ਸੁਰੱਖਿਅਤ

ਅਧਿਐਨ ਦਰਸਾਉਂਦਾ ਹੈ ਕਿ NICU ਵਿੱਚ ਬੱਚਿਆਂ ਲਈ ਰੋਟਾਵਾਇਰਸ ਟੀਕੇ ਸੁਰੱਖਿਅਤ

Akums Drugs ਨੇ ਰੋਧਕ ਉੱਚ ਬੀਪੀ ਦੇ ਇਲਾਜ ਲਈ DCGI-ਪ੍ਰਵਾਨਿਤ ਦਵਾਈਆਂ ਦੀ ਸ਼ੁਰੂਆਤ ਕੀਤੀ

Akums Drugs ਨੇ ਰੋਧਕ ਉੱਚ ਬੀਪੀ ਦੇ ਇਲਾਜ ਲਈ DCGI-ਪ੍ਰਵਾਨਿਤ ਦਵਾਈਆਂ ਦੀ ਸ਼ੁਰੂਆਤ ਕੀਤੀ

ਕੋਵਿਸ਼ੀਲਡ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੇ ਅਧੀਨ ਮੈਡੀਕਲ ਪੈਨਲ ਦੀ ਮੰਗ SC ਵਿੱਚ ਪਟੀਸ਼ਨ

ਕੋਵਿਸ਼ੀਲਡ ਦੇ ਮਾੜੇ ਪ੍ਰਭਾਵਾਂ ਦੀ ਜਾਂਚ ਕਰਨ ਲਈ ਸੁਪਰੀਮ ਕੋਰਟ ਦੇ ਸੇਵਾਮੁਕਤ ਜੱਜ ਦੇ ਅਧੀਨ ਮੈਡੀਕਲ ਪੈਨਲ ਦੀ ਮੰਗ SC ਵਿੱਚ ਪਟੀਸ਼ਨ

ਸਮੇਂ ਤੋਂ ਪਹਿਲਾਂ ਸਰਜੀਕਲ ਮੀਨੋਪੌਜ਼ ਮਾਸਪੇਸ਼ੀ ਵਿਕਾਰ ਦੇ ਜੋਖਮ ਨੂੰ ਵਧਾ ਸਕਦਾ 

ਸਮੇਂ ਤੋਂ ਪਹਿਲਾਂ ਸਰਜੀਕਲ ਮੀਨੋਪੌਜ਼ ਮਾਸਪੇਸ਼ੀ ਵਿਕਾਰ ਦੇ ਜੋਖਮ ਨੂੰ ਵਧਾ ਸਕਦਾ