Monday, May 06, 2024  

ਕੌਮੀ

ਗੁਜਰਾਤ ਲਈ ‘ਆਪ’ ਨੇ ਜਾਰੀ ਕੀਤੀ ਸਟਾਰ ਪ੍ਰਚਾਰਕਾਂ ਦੀ ਸੂਚੀ

April 16, 2024

ਕੇਜਰੀਵਾਲ ਤੇ ਸਿਸੋਦੀਆ ਦਾ ਨਾਂ ਵੀ ਸ਼ਾਮਲ

ਏਜੰਸੀਆਂ
ਨਵੀਂ ਦਿੱਲੀ/16 ਅਪ੍ਰੈਲ : ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਆਮ ਆਦਮੀ ਪਾਰਟੀ ਨੇ ਗੁਜਰਾਤ ਲਈ ਆਪਣੀ ਸਟਾਰ ਪ੍ਰਚਾਰਕਾਂ ਦੀ ਸੂਚੀ ਜਾਰੀ ਕਰ ਦਿੱਤੀ ਹੈ। ਇਸ ਸੂਚੀ ’ਚ ਸਭ ਤੋਂ ਪਹਿਲਾਂ ਜੇਲ੍ਹ ’ਚ ਬੰਦ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦਾ ਨਾਂ, ਇਸ ਦੇ ਨਾਲ ਹੀ ਸੁਨੀਤਾ ਕੇਜਰੀਵਾਲ, ਭਗਵੰਤ ਮਾਨ, ਮਨੀਸ਼ ਸਿਸੋਦੀਆ ਅਤੇ ਸਤੇਂਦਰ ਜੈਨ ਸਮੇਤ ਕੁੱਲ 40 ਲੋਕਾਂ ਦੇ ਨਾਂ ਸ਼ਾਮਲ ਹਨ। ਇਹ ਪਹਿਲਾ ਮੌਕਾ ਹੋਵੇਗਾ ਜਦੋਂ ਕੇਜਰੀਵਾਲ ਦੀ ਪਤਨੀ ਸੁਨੀਤਾ ਕੇਜਰੀਵਾਲ ਪਾਰਟੀ ਵੱਲੋਂ ਉਮੀਦਵਾਰਾਂ ਲਈ ਪ੍ਰਚਾਰ ਕਰਨ ਉਤਰੇਗੀ। ਦੱਸਣਾ ਬਣਦਾ ਹੈ ਕਿ ਆਮ ਆਦਮੀ ਪਾਰਟੀ ‘ਇੰਡੀਆ’ ਗਠਜੋੜ ’ਚ ਸ਼ਾਮਲ ਹੋ ਕੇ ਇਸ ਵਾਰ ਦੀਆਂ ਲੋਕ ਸਭਾ ਚੋਣਾਂ ਲੜ ਰਹੀ ਹੈ। ਇਸ ਕਾਰਨ ਪਾਰਟੀ ਨੇ ਵੱਖ-ਵੱਖ ਰਾਜਾਂ ’ਚ ਕਾਂਗਰਸ ਸਮੇਤ ਹੋਰ ਦਲਾਂ ਨਾਲ ਸੀਟ ਸ਼ੇਅਰਿੰਗ ਕਰ ਕੇ ਉਮੀਦਵਾਰ ਉਤਾਰੇ ਹਨ।
ਇਸ ਕੜੀ ’ਚ ‘ਆਪ’ ਗੁਜਰਾਤ ਦੀਆਂ 2 ਲੋਕ ਸਭਾ ਸੀਟਾਂ ਭਰੂਚ ਅਤੇ ਭਾਵਨਗਰ ਤੋਂ ਚੋਣ ਲੜ ਰਹੀ ਹੈ। ਗੁਜਰਾਤ ’ਚ ਤੀਜੇ ਪੜਾਅ ਲਈ 7 ਮਈ ਨੂੰ ਵੋਟਿੰਗ ਹੋਵੇਗੀ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ