Monday, May 06, 2024  

ਕੌਮੀ

ਈਰਾਨ ਵੱਲੋਂ ਜ਼ਬਤ ਜਹਾਜ਼ ਦੀ ਭਾਰਤੀ ਚਾਲਕ ਦਲ ਦੀ ਮਹਿਲਾ ਮੈਂਬਰ ਦੇਸ਼ ਪਰਤੀ

April 18, 2024

ਏਜੰਸੀਆਂ
ਨਵੀਂ ਦਿੱਲੀ/18 ਅਪ੍ਰੈਲ : ਵਿਦੇਸ਼ ਮੰਤਰਾਲੇ ਨੇ ਵੀਰਵਾਰ ਨੂੰ ਦੱਸਿਆ ਕਿ ਈਰਾਨ ਵੱਲੋਂ 13 ਅਪ੍ਰੈਲ ਨੂੰ ਜ਼ਬਤ ਕੀਤੇ ਗਏ ਐਮਐਸਸੀ ਏਰੀਜ਼ ਕੰਟੇਨਰ ਜਹਾਜ਼ ’ਤੇ ਚਾਲਕ ਦਲ ਦੀ ਮੈਂਬਰ ਭਾਰਤੀ ਮਹਿਲਾ ਦੇਸ਼ ਪਰਤ ਆਈ ਹੈ। ਮੰਤਰਾਲੇ ਨੇ ਕਿਹਾ ਕਿ ਤਹਿਰਾਨ ਵਿੱਚ ਉਸ ਦਾ ਮਿਸ਼ਨ 16 ਹੋਰ ਭਾਰਤੀ ਚਾਲਕ ਦਲ ਦੇ ਮੈਂਬਰਾਂ ਦੇ ਸੰਪਰਕ ਵਿੱਚ ਹੈ, ਜੋ ਹਾਲੇ ਵੀ ਜਹਾਜ਼ ਵਿੱਚ ਸਵਾਰ ਹਨ। ਜਹਾਜ਼ ਨੂੰ ਈਰਾਨ ਦੇ ਰੈਵੋਲਿਊਸ਼ਨਰੀ ਗਾਰਡਜ਼ ਨੇ ਹਾਰਮੁਜ਼ ਜਲਡਮਰੂ ਵਿੱਚ ਜ਼ਬਤ ਕੀਤਾ ਗਿਆ ਸੀ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਟਵਿੱਟਰ ’ਤੇ ਇਕ ਪੋਸਟ ਵਿਚ ਕਿਹਾ ਕਿ ਉਹ ਕੋਚੀਨ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਸੁਰੱਖਿਅਤ ਉਤਰ ਗਈ ਹੈ। ਵਿਦੇਸ਼ ਮੰਤਰਾਲੇ ਦੇ ਬੁਲਾਰੇ ਰਣਧੀਰ ਜੈਸਵਾਲ ਨੇ ਐਕਸ ’ਤੇ ਇਕ ਪੋਸਟ ’ਚ ਇਹ ਜਾਣਕਾਰੀ ਦਿੱਤੀ। ਦੱਸਣਾ ਬਣਦਾ ਹੈ ਕਿ 13 ਅਪ੍ਰੈਲ ਨੂੰ ਈਰਾਨ ਦੀ ਜਲ ਸੈਨਾ ਨੇ ਭਾਰਤ ਆ ਰਹੇ ਕਾਰਗੋ ਜਹਾਜ਼ ਐਮਐਸਸੀ ਏਰੀਜ਼ ਨੂੰ ਜ਼ਬਤ ਕਰ ਲਿਆ ਸੀ। ਜਹਾਜ਼ ਦੇ ਚਾਲਕ ਦਲ ਦੇ 25 ਮੈਂਬਰ ਹਨ। ਇਨ੍ਹਾਂ ਵਿੱਚੋਂ 17 ਭਾਰਤੀ ਨਾਗਰਿਕ ਹਨ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ