Monday, May 06, 2024  

ਕੌਮੀ

ਦਿੱਲੀ ਅਦਾਲਤ ਨੇ ਬ੍ਰਿਜ ਭੂਸ਼ਣ ਖ਼ਿਲਾਫ਼ ਦੋਸ਼ ਆਇਦ ਕਰਨ ਦਾ ਫ਼ੈਸਲਾ ਅੱਗੇ ਪਾਇਆ

April 18, 2024

ਮਹਿਲਾ ਪਹਿਲਵਾਨਾਂ ਦੇ ਜਿਨਸੀ ਸ਼ੋਸ਼ਣ ਦਾ ਮਾਮਲਾ

ਏਜੰਸੀਆਂ
ਨਵੀਂ ਦਿੱਲੀ/18 ਅਪ੍ਰੈਲ : ਭਾਰਤੀ ਕੁਸ਼ਤੀ ਮਹਾਸੰਘ ਦੇ ਸਾਬਕਾ ਪ੍ਰਧਾਨ ਅਤੇ ਭਾਜਪਾ ਦੇ ਸੰਸਦ ਮੈਂਬਰ ਬ੍ਰਿਜ ਭੂਸ਼ਨ ਸ਼ਰਨ ਸਿੰਘ ਖ਼ਿਲਾਫ਼ ਛੇ ਮਹਿਲਾ ਪਹਿਲਵਾਨਾਂ ਵੱਲੋਂ ਦਾਇਰ ਕੀਤੇ ਜਿਨਸੀ ਸ਼ੋਸ਼ਣ ਦੇ ਮਾਮਲੇ ਵਿਚ ਉਸ ਖ਼ਿਲਾਫ਼ ਦੋਸ਼ ਆਇਦ ਕਰਨ ਬਾਰੇ ਇੱਥੋਂ ਦੀ ਅਦਾਲਤ 26 ਅਪਰੈਲ ਨੂੰ ਆਪਣਾ ਫੈਸਲਾ ਸੁਣਾ ਸਕਦੀ ਹੈ।
ਵਧੀਕ ਮੁੱਖ ਮੈਟਰੋਪੋਲੀਟਨ ਮੈਜਿਸਟਰੇਟ (ਏਸੀਐੱਮਐਮ) ਪ੍ਰਿਯੰਕਾ ਰਾਜਪੂਤ ਨੇ ਮਾਮਲੇ ਦੀ ਸੁਣਵਾਈ ਮੁਲਤਵੀ ਕਰ ਦਿੱਤੀ ਹੈ। ਮੁਲਜ਼ਮ ਨੇ ਅਦਾਲਤ ’ਚ ਪਟੀਸ਼ਨ ਦਾਇਰ ਕਰਕੇ ਮਾਮਲੇ ਦੀ ਜਾਂਚ ਦੀ ਮੰਗ ਕੀਤੀ ਹੈ। ਅਦਾਲਤ ਨੇ ਵੀਰਵਾਰ ਨੂੰ ਇਸ ਮਾਮਲੇ ’ਚ ਫੈਸਲਾ ਸੁਣਾਉਣਾ ਸੀ। ਮੁਲਜ਼ਮ ਨੇ ਆਪਣੀ ਪਟੀਸ਼ਨ ’ਚ ਦੋਸ਼ਾਂ ਦਾ ਜਵਾਬ ਦੇਣ ਅਤੇ ਹੋਰ ਜਾਂਚ ਲਈ ਸਮਾਂ ਮੰਗਦੇ ਹੋਏ ਕਿਹਾ ਕਿ ਉਹ ਘਟਨਾ ਦੀ ਮਿਤੀ ਸਮੇਂ ਭਾਰਤ ’ਚ ਨਹੀਂ ਸੀ, ਜਿਸ ’ਤੇ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਹੈ ਕਿ ਉਸ ਦਿਨ ਉਸ ਦਾ ਡਬਲਿਊਐੱਫਆਈ ਦੇ ਦਫ਼ਤਰ ’ਚ ਜਾ ਕੇ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ।
ਅਦਾਲਤ ਨੇ ਕਿਹਾ ਕਿ ਇੱਕ ਸ਼ਿਕਾਇਤਕਰਤਾ ਨੇ ਦੋਸ਼ ਲਗਾਇਆ ਸੀ ਕਿ ਇੱਕ ਅੰਤਰਰਾਸ਼ਟਰੀ ਸਮਾਗਮ ਤੋਂ ਵਾਪਸ ਆਉਣ ਤੋਂ ਬਾਅਦ ਡਬਲਯੂਐਫਫ਼ਆਈ ਦੇ ਦਿੱਲੀ ਦਫ਼ਤਰ ਵਿੱਚ ਉਸ ਦਾ ਜਿਨਸੀ ਸ਼ੋਸ਼ਣ ਕੀਤਾ ਗਿਆ ਸੀ, ਇਸਤਗਾਸਾ ਪੱਖ ਨੇ ਉਸ ਮਿਤੀ ’ਤੇ ਸੀਡੀਆਰ ਦੀ ਕਾਪੀ ਜਮ੍ਹਾਂ ਨਹੀਂ ਕੀਤੀ ਹੈ।
ਉਧਰ ਬ੍ਰਿਜ ਭੂਸ਼ਣ ਦੇ ਵਕੀਲ ਨੇ ਕਿਹਾ ਕਿ ਅਸੀਂ ਪਾਸਪੋਰਟ ਦੀ ਕਾਪੀ ਵੀ ਨੱਥੀ ਕੀਤੀ ਹੈ, ਇਮੀਗ੍ਰੇਸ਼ਨ ਸਟੈਂਪ ਹੈ, ਜੇਕਰ ਦਿੱਲੀ ਪੁਲਿਸ ਨੇ ਇਸ ਮੁੱਦੇ ’ਤੇ ਜਵਾਬ ਦਾਖਲ ਕਰਨਾ ਹੈ ਤਾਂ ਇਕ ਹਫ਼ਤੇ ਦਾ ਸਮਾਂ ਲੈ ਸਕਦੀ ਹੈ। ਅਸੀਂ ਇਹ ਪਟੀਸ਼ਨ ਕੇਸ ’ਚ ਦੇਰੀ ਲਈ ਦਾਇਰ ਨਹੀਂ ਕੀਤੀ ਹੈ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ