Friday, May 03, 2024  

ਕੌਮੀ

ਓਡੀਸ਼ਾ : ਮਹਾਂਨਦੀ ’ਚ ਕਿਸ਼ਤੀ ਪਲਟਣ ਕਾਰਨ 2 ਦੀ ਮੌਤ, ਕਈ ਲਾਪਤਾ

April 19, 2024

ਏਜੰਸੀਆਂ
ਝਾਰਸੁਗੁਡਾ/19 ਅਪ੍ਰੈਲ : ਓਡੀਸ਼ਾ ਦੇ ਝਾਰਸੁਗੁਡਾ ਜ਼ਿਲ੍ਹੇ ’ਚ ਮਹਾਨਦੀ ’ਚ ਸ਼ੁੱਕਰਵਾਰ ਨੂੰ ਇਕ ਕਿਸ਼ਤੀ ਪਲਟਣ ਕਾਰਨ ਘੱਟੋ-ਘੱਟ ਦੋ ਲੋਕਾਂ ਦੀ ਮੌਤ ਹੋ ਗਈ, ਜਦਕਿ 7 ਲੋਕ ਅਜੇ ਵੀ ਲਾਪਤਾ ਹਨ। ਇਹ ਜਾਣਕਾਰੀ ਪੁਲਿਸ ਨੇ ਦਿੱਤੀ। ਪੁਲਿਸ ਨੇ ਦੱਸਿਆ ਕਿ ਹਾਦਸੇ ਦੇ ਸਮੇਂ ਕਿਸ਼ਤੀ ’ਚ ਕਰੀਬ 50 ਲੋਕ ਸਵਾਰ ਸਨ, ਜੋ ਕਿ ਪਾਥਰਸੇਨੀ ਕੁਡਾ ਤੋਂ ਬਾਰਗੜ੍ਹ ਜ਼ਿਲ੍ਹੇ ਦੇ ਬੰਜੀਪੱਲੀ ਜਾ ਰਹੇ ਸਨ। ਇਕ ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਹ ਹਾਦਸਾ ਉਸ ਸਮੇਂ ਹੋਇਆ ਜਦੋਂ ਕਿਸ਼ਤੀ ਝਾਰਸੁਗੁਡਾ ਜ਼ਿਲ੍ਹੇ ਦੇ ਰੇਂਗਲੀ ਪੁਲਿਸ ਸਟੇਸ਼ਨ ਦੇ ਅਧੀਨ ਸ਼ਾਰਦਾ ਘਾਟ ’ਤੇ ਪਹੁੰਚਣ ਵਾਲੀ ਸੀ। ਉਨ੍ਹਾਂ ਕਿਹਾ ਕਿ ਸਥਾਨਕ ਮਛੇਰਿਆਂ ਨੇ 35 ਲੋਕਾਂ ਨੂੰ ਬਚਾਇਆ ਅਤੇ ਉਨ੍ਹਾਂ ਨੂੰ ਕਿਨਾਰੇ ’ਤੇ ਲਿਆਂਦਾ। ਅਧਿਕਾਰੀ ਨੇ ਦੱਸਿਆ ਕਿ ਬਾਅਦ ਵਿੱਚ ਪੁਲਿਸ ਅਤੇ ਫਾਇਰ ਵਿਭਾਗ ਦੇ ਕਰਮਚਾਰੀਆਂ ਨੇ 7 ਹੋਰ ਲੋਕਾਂ ਨੂੰ ਬਚਾਇਆ। ਉਨ੍ਹਾਂ ਕਿਹਾ ਕਿ ਸੱਤ ਹੋਰ ਲੋਕ ਅਜੇ ਵੀ ਲਾਪਤਾ ਹਨ ਅਤੇ ਉਨ੍ਹਾਂ ਦੀ ਭਾਲ ਲਈ ਮੁਹਿੰਮ ਚਲਾਈ ਜਾ ਰਹੀ ਹੈ। ਮੁੱਖ ਮੰਤਰੀ ਨਵੀਨ ਪਟਨਾਇਕ ਨੇ ਮ੍ਰਿਤਕਾਂ ਦੇ ਪਰਿਵਾਰਾਂ ਨੂੰ 4-4 ਲੱਖ ਰੁਪਏ ਦੀ ਐਕਸ-ਗ੍ਰੇਸ਼ੀਆ ਦੇਣ ਦਾ ਐਲਾਨ ਕੀਤਾ ਹੈ ਅਤੇ ਪੰਜ ਗੋਤਾਖੋਰ ਮੌਕੇ ’ਤੇ ਭੇਜੇ ਗਏ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਨਾਬਾਲਗ ਨਾਲ ਬਲਾਤਕਾਰ: SC ਨੇ ਦਿੱਲੀ ਸਰਕਾਰ ਦੇ ਮੁਅੱਤਲ ਅਧਿਕਾਰੀ ਦੀ ਪਤਨੀ ਨੂੰ ਮੂਲ ਜ਼ਮਾਨਤ ਦੇਣ ਤੋਂ ਇਨਕਾਰ 

ਨਾਬਾਲਗ ਨਾਲ ਬਲਾਤਕਾਰ: SC ਨੇ ਦਿੱਲੀ ਸਰਕਾਰ ਦੇ ਮੁਅੱਤਲ ਅਧਿਕਾਰੀ ਦੀ ਪਤਨੀ ਨੂੰ ਮੂਲ ਜ਼ਮਾਨਤ ਦੇਣ ਤੋਂ ਇਨਕਾਰ 

ਆਬਕਾਰੀ ਨੀਤੀ ਕੇਸ: ਦਿੱਲੀ ਦੀ ਅਦਾਲਤ ਨੇ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 6 ਮਈ ਤੱਕ ਟਾਲ ਦਿੱਤੀ

ਆਬਕਾਰੀ ਨੀਤੀ ਕੇਸ: ਦਿੱਲੀ ਦੀ ਅਦਾਲਤ ਨੇ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 6 ਮਈ ਤੱਕ ਟਾਲ ਦਿੱਤੀ

SC ਨੇ ਬਾਰ ਐਸੋਸੀਏਸ਼ਨ ਨੂੰ ਔਰਤਾਂ ਲਈ ਘੱਟੋ-ਘੱਟ 1/3 ਅਸਾਮੀਆਂ ਰਾਖਵੀਆਂ ਕਰਨ ਦਾ ਦਿੱਤਾ ਹੁਕਮ 

SC ਨੇ ਬਾਰ ਐਸੋਸੀਏਸ਼ਨ ਨੂੰ ਔਰਤਾਂ ਲਈ ਘੱਟੋ-ਘੱਟ 1/3 ਅਸਾਮੀਆਂ ਰਾਖਵੀਆਂ ਕਰਨ ਦਾ ਦਿੱਤਾ ਹੁਕਮ 

ਭਾਰਤ ਦਾ ਨਿਰਮਾਣ ਖੇਤਰ ਅਪ੍ਰੈਲ ਵਿੱਚ ਮਜ਼ਬੂਤ ​​ਵਿਕਾਸ ਦੀ ਗਤੀ ਨੂੰ ਜਾਰੀ ਰੱਖਦਾ ਹੈ: HSBC ਸਰਵੇਖਣ

ਭਾਰਤ ਦਾ ਨਿਰਮਾਣ ਖੇਤਰ ਅਪ੍ਰੈਲ ਵਿੱਚ ਮਜ਼ਬੂਤ ​​ਵਿਕਾਸ ਦੀ ਗਤੀ ਨੂੰ ਜਾਰੀ ਰੱਖਦਾ ਹੈ: HSBC ਸਰਵੇਖਣ

ਮਜ਼ਬੂਤ ​​ਘਰੇਲੂ ਸੰਕੇਤਾਂ 'ਤੇ ਸੈਂਸੈਕਸ 200 ਅੰਕ ਤੋਂ ਵੱਧ ਚੜ੍ਹਿਆ

ਮਜ਼ਬੂਤ ​​ਘਰੇਲੂ ਸੰਕੇਤਾਂ 'ਤੇ ਸੈਂਸੈਕਸ 200 ਅੰਕ ਤੋਂ ਵੱਧ ਚੜ੍ਹਿਆ

ਸਕੂਲਾਂ 'ਚ ਬੰਬ ਦੀ ਧਮਕੀ: ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਗਈ

ਸਕੂਲਾਂ 'ਚ ਬੰਬ ਦੀ ਧਮਕੀ: ਦਿੱਲੀ 'ਚ ਸੁਰੱਖਿਆ ਵਧਾ ਦਿੱਤੀ ਗਈ

ਲੋਕ ਸਭਾ ਚੋਣਾਂ: ਬੰਗਾਲ ਵਿੱਚ ਚੌਥੇ ਪੜਾਅ ਲਈ ਸੀਏਪੀਐਫ ਦੀ ਤਾਇਨਾਤੀ ਵਿੱਚ ਵਾਧਾ

ਲੋਕ ਸਭਾ ਚੋਣਾਂ: ਬੰਗਾਲ ਵਿੱਚ ਚੌਥੇ ਪੜਾਅ ਲਈ ਸੀਏਪੀਐਫ ਦੀ ਤਾਇਨਾਤੀ ਵਿੱਚ ਵਾਧਾ

ਵਾਇਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਭਾਰਤੀ ਜਲ ਫੌਜ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ

ਵਾਇਸ ਐਡਮਿਰਲ ਦਿਨੇਸ਼ ਕੁਮਾਰ ਤ੍ਰਿਪਾਠੀ ਨੇ ਭਾਰਤੀ ਜਲ ਫੌਜ ਦੇ ਨਵੇਂ ਮੁਖੀ ਵਜੋਂ ਅਹੁਦਾ ਸੰਭਾਲਿਆ

‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਜ਼ਮਾਨਤ

‘ਆਪ’ ਆਗੂ ਮਨੀਸ਼ ਸਿਸੋਦੀਆ ਨੂੰ ਨਹੀਂ ਮਿਲੀ ਜ਼ਮਾਨਤ

ਪਾਰਟੀ ਦੇ ਸਾਰੇ ਉਮੀਦਵਾਰ ਚੋਣ ਰੈਲੀਆਂ ਤੇ ਲੋਕਾਂ ਨੂੰ ਮਿਲਣ ਵੇਲੇ ਸੰਵਿਧਾਨ ਦੀ ਕਾਪੀ ਨਾਲ ਰੱਖਣ : ਰਾਹੁਲ

ਪਾਰਟੀ ਦੇ ਸਾਰੇ ਉਮੀਦਵਾਰ ਚੋਣ ਰੈਲੀਆਂ ਤੇ ਲੋਕਾਂ ਨੂੰ ਮਿਲਣ ਵੇਲੇ ਸੰਵਿਧਾਨ ਦੀ ਕਾਪੀ ਨਾਲ ਰੱਖਣ : ਰਾਹੁਲ