Saturday, July 27, 2024  

ਪੰਜਾਬ

ਡਾ. ਸਿਕੰਦਰ ਸਿੰਘ ਨੇ ਸੰਭਾਲਿਆ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ

April 22, 2024
ਸ੍ਰੀ ਫ਼ਤਹਿਗੜ੍ਹ ਸਾਹਿਬ/22 ਅਪ੍ਰੈਲ:
(ਰਵਿੰਦਰ ਸਿੰਘ ਢੀਂਡਸਾ)

ਸ੍ਰੀ ਫ਼ਤਹਿਗੜ੍ਹ ਸਾਹਿਬ ਵਿਖੇ ਜ਼ਿਲਾ ਕਾਂਗਰਸ ਕਮੇਟੀ ਦੇ ਦਫਤਰ ਵਿੱਚ ਕਰਵਾਏ ਗਏ ਇੱਕ ਸਮਾਗਮ ਵਿੱਚ ਸਾਂਸਦ ਅਮਰ ਸਿੰਘ, ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ, ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਅਤੇ ਹੋਰ ਕਈ ਸੀਨੀਅਰ ਆਗੂਆਂ ਦੀ ਮੌਜੂਦਗੀ ਵਿੱਚ ਟਕਸਾਲੀ ਕਾਂਗਰਸੀ ਆਗੂ ਡਾਕਟਰ ਸਿਕੰਦਰ ਸਿੰਘ ਨੇ ਜ਼ਿਲ੍ਹਾ ਫਤਿਹਗੜ੍ਹ ਸਾਹਿਬ ਕਾਂਗਰਸ ਕਮੇਟੀ ਦੇ ਪ੍ਰਧਾਨ ਦਾ ਅਹੁਦਾ ਸੰਭਾਲ ਲਿਆ ਹੈ। ਇਸ ਮੌਕੇ ਡਾਕਟਰ ਸਿਕੰਦਰ ਸਿੰਘ ਨੇ ਕਾਂਗਰਸ ਪਾਰਟੀ ਦੇ ਸਰਪ੍ਰਸਤ ਸੋਨੀਆ ਗਾਂਧੀ, ਪ੍ਰਿਯੰਕਾ ਗਾਂਧੀ, ਰਾਹੁਲ ਗਾਂਧੀ, ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ, ਸਾਂਸਦ ਅਮਰ ਸਿੰਘ, ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਅਤੇ ਸਾਬਕਾ ਵਿਧਾਇਕ ਕੁਲਜੀਤ ਸਿੰਘ ਨਾਗਰਾ ਦਾ ਧੰਨਵਾਦ ਕਰਦੇ ਕਿ ਹੋਏ ਕਿਹਾ ਕਿ ਉਹ ਪਾਰਟੀ ਵੱਲੋਂ ਸੌਂਪੀ ਗਈ ਜਿੰਮੇਵਾਰੀ ਨੂੰ ਪੂਰੀ ਤਨਦੇਹੀ ਨਾਲ ਨਿਭਾਉਣਗੇ। ਇਸ ਮੌਕੇ ਮੌਜੂਦ ਸਾਂਸਦ ਅਮਰ ਸਿੰਘ, ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ, ਸਾਬਕਾ ਵਿਧਾਇਕ ਕੁਲਜੀਤ ਨਾਗਰਾ ਤੇ ਹੋਰ ਸੀਨੀਅਰ ਆਗੂਆਂ ਨੇ ਡਾਕਟਰ ਸਿਕੰਦਰ ਸਿੰਘ ਨੂੰ ਸੂੱਭਕਾਮਨਾਵਾਂ ਦਿੰਦੇ ਹੋਏ ਹਰ ਤਰ੍ਹਾਂ ਦੇ ਸਹਿਯੋਗ ਦਾ ਭਰੋਸਾ ਦਿਵਾਇਆ। ਦੱਸਣ ਯੋਗ ਹੈ ਕਿ ਡਾਕਟਰ ਸਿਕੰਦਰ ਸਿੰਘ ਇਸ ਤੋਂ ਪਹਿਲਾਂ ਵੀ 1997 ਤੋਂ 2003 ਤੱਕ ਲਗਾਤਾਰ ਛੇ ਸਾਲ ਜਿਲਾ ਫਤਿਹਗੜ੍ਹ ਸਾਹਿਬ ਕਾਂਗਰਸ ਕਮੇਟੀ ਦੇ ਪ੍ਰਧਾਨ ਦੇ ਤੌਰ ਤੇ ਬਾਖੂਬੀ ਆਪਣੀਆਂ ਸੇਵਾ ਨਿਭਾ ਚੁੱਕੇ ਹਨ। 
 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਲੋਕਾਂ ਦੇ ਕੰਮ ਉਨ੍ਹਾਂ ਦੇ ਕੋਲ ਜਾ ਕੇ ਕਰਨ ਲਈ ਮੁੱਖ ਮੰਤਰੀ ਨੇ ਦਿੱਤੀਆਂ ਹਦਾਇਤਾਂ : ਵਿਧਾਇਕ ਰਾਏ

ਲੋਕਾਂ ਦੇ ਕੰਮ ਉਨ੍ਹਾਂ ਦੇ ਕੋਲ ਜਾ ਕੇ ਕਰਨ ਲਈ ਮੁੱਖ ਮੰਤਰੀ ਨੇ ਦਿੱਤੀਆਂ ਹਦਾਇਤਾਂ : ਵਿਧਾਇਕ ਰਾਏ

ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਦਿਆਂ 1633 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ

ਸਿਹਤ ਵਿਭਾਗ ਨੇ ਡੇਂਗੂ ਵਿਰੋਧੀ ਗਤੀਵਿਧੀਆਂ ਕਰਦਿਆਂ 1633 ਥਾਵਾਂ ਤੇ ਮੱਛਰ ਦਾ ਲਾਰਵਾ ਕਰਾਇਆ ਨਸ਼ਟ

ਪਿੰਡ ਰਾਮਪੁਰ ਵਿਖੇ ਘਰ ਵਿੱਚ ਸੁੱਤੇ ਪਏ ਵਿਅਕਤੀ 'ਤੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ

ਪਿੰਡ ਰਾਮਪੁਰ ਵਿਖੇ ਘਰ ਵਿੱਚ ਸੁੱਤੇ ਪਏ ਵਿਅਕਤੀ 'ਤੇ ਸੁੱਟਿਆ ਤੇਜ਼ਾਬ,ਹਾਲਤ ਗੰਭੀਰ

ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ: ਜਸਵੰਤ ਸਿੰਘ ਜਫ਼ਰ

ਬੀਬੀ ਪਰਮਜੀਤ ਕੌਰ ਸਰਹਿੰਦ ਦੀ ਪੰਜਾਬੀ ਸਾਹਿਤ ਨੂੰ ਵਡਮੁੱਲੀ ਦੇਣ: ਜਸਵੰਤ ਸਿੰਘ ਜਫ਼ਰ

ਪੰਜਾਬ ’ਚ ਕੱਲ੍ਹ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਪੰਜਾਬ ’ਚ ਕੱਲ੍ਹ ਤੋਂ ਭਾਰੀ ਬਾਰਿਸ਼ ਦੀ ਸੰਭਾਵਨਾ, ਯੈਲੋ ਅਲਰਟ ਜਾਰੀ

ਸਿਹਤ ਵਿਭਾਗ ਦੀ ਸੂਬਾ ਪੱਧਰੀ ਟੀਮ ਨੇ ਜਿਲੇ ਅੰਦਰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਕੀਤਾ ਨਿਰੀਖਣ

ਸਿਹਤ ਵਿਭਾਗ ਦੀ ਸੂਬਾ ਪੱਧਰੀ ਟੀਮ ਨੇ ਜਿਲੇ ਅੰਦਰ ਗੈਰ ਸੰਚਾਰੀ ਬਿਮਾਰੀਆਂ ਸਬੰਧੀ ਚੱਲ ਰਹੇ ਪ੍ਰੋਗਰਾਮ ਦਾ ਕੀਤਾ ਨਿਰੀਖਣ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ

ਦੇਸ਼ ਭਗਤ ਯੂਨੀਵਰਸਿਟੀ ਨੇ ਕਰਵਾਇਆ ਨਸ਼ਾ ਮੁਕਤੀ ਜਾਗਰੂਕਤਾ ਪ੍ਰੋਗਰਾਮ

ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਪ੍ਰਵਾਸੀ ਮਜ਼ਦੂਰ ਵਲੋਂ ਤੇਜ਼ਧਾਰ ਹਥਿਆਰਾਂ ਨਾਲ ਕਿਸਾਨ ਦਾ ਕਤਲ

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੀ.ਐਸ.ਪੀ.ਸੀ.ਐਲ. ਦੇ ਐਚ.ਆਰ.ਡੀ. ਵਿੰਗ ਵੱਲੋਂ ਰੁੱਖ ਲਗਾਉਣ ਦੀ ਮੁਹਿੰਮ ਦੀ ਕੀਤੀ ਸ਼ੁਰੂਆਤ

ਪੱਤਰਕਾਰਾਂ ਨੂੰ ਰੇਲਵੇ ਸਫਰ ਦੌਰਾਨ ਕਿਰਾਏ ਵਿੱਚ ਛੋਟ ਅਤੇ ਦਿੱਲੀ ਦੀ ਤਰ੍ਹਾਂ 20 ਹਜਾਰ ਪੈਨਸਨ ਦੇਣ ਦਾ ਪ੍ਰਬੰਧ ਕੀਤਾ ਜਾਵੇ : ਟਿਵਾਣਾ

ਪੱਤਰਕਾਰਾਂ ਨੂੰ ਰੇਲਵੇ ਸਫਰ ਦੌਰਾਨ ਕਿਰਾਏ ਵਿੱਚ ਛੋਟ ਅਤੇ ਦਿੱਲੀ ਦੀ ਤਰ੍ਹਾਂ 20 ਹਜਾਰ ਪੈਨਸਨ ਦੇਣ ਦਾ ਪ੍ਰਬੰਧ ਕੀਤਾ ਜਾਵੇ : ਟਿਵਾਣਾ