Saturday, July 27, 2024  

ਕੌਮੀ

ਸ੍ਰੀਨਗਰ : ਐਨਆਈਏ ਵੱਲੋਂ ਅੱਤਵਾਦ ਨਾਲ ਜੁੜੇ ਮਾਮਲਿਆਂ ’ਚ 9 ਥਾਵਾਂ ’ਤੇ ਛਾਪੇਮਾਰੀ

April 22, 2024

ਏਜੰਸੀਆਂ
ਸ੍ਰੀਨਗਰ/22 ਅਪ੍ਰੈਲ : ਰਾਸ਼ਟਰੀ ਜਾਂਚ ਏਜੰਸੀ (ਐਨਆਈਏ) ਨੇ ਸੋਮਵਾਰ ਨੂੰ ਅੱਤਵਾਦ ਨਾਲ ਜੁੜੇ ਇਕ ਮਾਮਲੇ ’ਚ ਸ੍ਰੀਨਗਰ ’ਚ 9 ਟਿਕਾਣਿਆਂ ’ਤੇ ਛਾਪੇਮਾਰੀ ਕੀਤੀ। ਇਹ ਜਾਣਕਾਰੀ ਅਧਿਕਾਰੀਆਂ ਨੇ ਦਿੱਤੀ। ਉਨ੍ਹਾਂ ਕਿਹਾ ਕਿ ਐਨਆਈਏ ਦੇ ਅਧਿਕਾਰੀਆਂ ਨੇ ਪੁਲਿਸ ਅਤੇ ਕੇਂਦਰੀ ਰਿਜ਼ਰਵ ਪੁਲਿਸ ਬਲ (ਸੀਆਰਪੀਐਫ਼) ਨਾਲ ਮਿਲ ਕੇ ਇਹ ਛਾਪੇਮਾਰੀ ਕੀਤੀ। ਐਨਆਈਏ ਵੱਲੋਂ ਜੰਮੂ-ਕਸ਼ਮੀਰ ਮੁਕਾਬਲੇ ਮਾਮਲੇ ਵਿਚ ਦੋ ਦੋਸ਼ੀਆਂ ਖਿਲਾਫ਼ ਦੋਸ਼ ਪੱਤਰ ਦਾਇਰ ਕਰਨ ਦੇ ਲੱਗਭਗ ਇਕ ਮਹੀਨੇ ਬਾਅਦ ਇਹ ਮੁਹਿੰਮ ਚਲਾਈ ਗਈ।
ਸੂਤਰਾਂ ਨੇ ਕਿਹਾ ਕਿ ਮਾਮਲੇ ਦੇ ਸ਼ੱਕੀ ਲਸ਼ਕਰ-ਏ-ਤੋਇਬਾ ਦੀ ਸ਼ਾਖਾ ਦਿ ਰੈਸਿਸਟੈਂਟ ਫਰੰਟ (ਟੀਆਰਐਫ਼) ਨਾਲ ਜੁੜੇ ਹਨ। ਲਕਸ਼ਰ ਅਤੇ ਟੀਆਰਐਫ਼ ਦੋਵੇਂ ਪਾਬੰਦੀਸ਼ੁਦਾ ਸੰਗਠਨ ਹਨ ਅਤੇ ਜੇਹਾਦ ਦੇ ਨਾਂ ’ਤੇ ਕਸ਼ਮੀਰੀ ਨੌਜਵਾਨਾਂ ਨੂੰ ਅੱਤਵਾਦੀ ਸੰਗਠਨਾਂ ਵਿਚ ਸ਼ਾਮਲ ਹੋਣ ਲਈ ਲਗਾਤਾਰ ਭੜਕਾਉਣ ਅਤੇ ਪ੍ਰੇਰਿਤ ਕਰਨ ਵਿਚ ਸ਼ਾਮਲ ਰਹੇ। ਦੋਵੇਂ ਸੰਗਠਨ ਆਪਣੇ-ਆਪਣੇ ਮਕਸਦ ਨੂੰ ਉਤਸ਼ਾਹਿਤ ਕਰਨ ਅਤੇ ਬੇਰੁਜ਼ਗਾਰ ਨੌਜਵਾਨਾਂ ਨੂੰ ਅੱਤਵਾਦੀ ਗਤੀਵਿਧੀਆਂ ਨੂੰ ਅੰਜ਼ਾਮ ਦੇਣ ਲਈ ਲੁਭਾਉਣ ਲਈ ਟਵਿੱਟਰ, ਟੈਲੀਗ੍ਰਾਮ ਅਤੇ ਯੂ-ਟਿਊਬ ਚੈਨਲਾਂ ਵਰਗੇ ਸੋਸ਼ਲ ਮੀਡੀਆ ਪਲੇਟਫਾਰਮਾਂ ’ਤੇ ਕੰਮ ਕਰ ਰਹੇ ਹਨ।
ਲਸ਼ਕਰ-ਏ-ਤੋਇਬਾ 1990 ਦੇ ਦਹਾਕੇ ਦੇ ਸ਼ੁਰੂ ਵਿਚ ਬਣਿਆ ਸਭ ਤੋਂ ਵੱਡਾ ਅੱਤਵਾਦੀ ਸਮੂਹ ਹੈ ਅਤੇ ਅਨੰਤਨਾਗ ਖੇਤਰ ਵਿਚ ਸਰਗਰਮ ਰੂਪ ਨਾਲ ਨੈੱਟਵਰਕ ਨੂੰ ਮੁੜ ਸੁਰਜੀਤ ਕਰਨ ਵਿਚ ਲੱਗਾ ਹੋਇਆ ਹੈ। ਇਹ ਜੰਮੂ ਅਤੇ ਕਸ਼ਮੀਰ ਖੇਤਰ ਵਿਚ ਵੱਖ-ਵੱਖ ਸ਼ਾਖਾਵਾਂ ਰਾਹੀਂ ਕੰਮ ਕਰ ਰਿਹਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਬਜਟ ਤੋਂ ਬਾਅਦ ਸਟਾਕ ਮਾਰਕੀਟ ਟਾਪ ਗੇਅਰ ਵਿੱਚ, ਪਿਛਲੇ 6 ਸਾਲਾਂ ਵਿੱਚ ਸਭ ਤੋਂ ਵਧੀਆ ਹਫਤਾਵਾਰੀ ਲੜੀ

ਬਜਟ ਤੋਂ ਬਾਅਦ ਸਟਾਕ ਮਾਰਕੀਟ ਟਾਪ ਗੇਅਰ ਵਿੱਚ, ਪਿਛਲੇ 6 ਸਾਲਾਂ ਵਿੱਚ ਸਭ ਤੋਂ ਵਧੀਆ ਹਫਤਾਵਾਰੀ ਲੜੀ

FPIs ਨੇ 52,910 ਕਰੋੜ ਰੁਪਏ ਦਾ ਨਿਵੇਸ਼ ਕੀਤਾ ਕਿਉਂਕਿ ਬਜਟ ਦਾ ਉਦੇਸ਼ ਸਥਿਰ ਨਿਵੇਸ਼ ਵਾਤਾਵਰਣ ਨੂੰ ਉਤਸ਼ਾਹਿਤ ਕਰਨਾ

FPIs ਨੇ 52,910 ਕਰੋੜ ਰੁਪਏ ਦਾ ਨਿਵੇਸ਼ ਕੀਤਾ ਕਿਉਂਕਿ ਬਜਟ ਦਾ ਉਦੇਸ਼ ਸਥਿਰ ਨਿਵੇਸ਼ ਵਾਤਾਵਰਣ ਨੂੰ ਉਤਸ਼ਾਹਿਤ ਕਰਨਾ

ਘੱਟ ਆਮਦਨ ਕਰ ਐਫਐਮਸੀਜੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ

ਘੱਟ ਆਮਦਨ ਕਰ ਐਫਐਮਸੀਜੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ

LIC ਸਟਾਕ 1,178.60 ਰੁਪਏ ਦੇ ਨਵੇਂ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ

LIC ਸਟਾਕ 1,178.60 ਰੁਪਏ ਦੇ ਨਵੇਂ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ

ਸਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਉੱਚਾ ਕਾਰੋਬਾਰ ਕਰਦਾ

ਸਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਉੱਚਾ ਕਾਰੋਬਾਰ ਕਰਦਾ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਹੇਠਾਂ ਕਾਰੋਬਾਰ ਕਰਦਾ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਹੇਠਾਂ ਕਾਰੋਬਾਰ ਕਰਦਾ

ਉਤਰਾਅ-ਚੜ੍ਹਾਅ ਦੇ ਵਿਚਕਾਰ ਸੈਂਸੈਕਸ ਦਾ ਕਾਰੋਬਾਰ ਘੱਟ ਰਿਹਾ

ਉਤਰਾਅ-ਚੜ੍ਹਾਅ ਦੇ ਵਿਚਕਾਰ ਸੈਂਸੈਕਸ ਦਾ ਕਾਰੋਬਾਰ ਘੱਟ ਰਿਹਾ

ਉਹਨਾਂ ਸਟਾਕਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਜੋ ਵਧੀਆ ਰਿਟਰਨ ਪ੍ਰਦਾਨ ਕਰ ਸਕਦੇ ਹਨ: LTCG ਟੈਕਸ ਦੇ ਮਾਹਰ

ਉਹਨਾਂ ਸਟਾਕਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਜੋ ਵਧੀਆ ਰਿਟਰਨ ਪ੍ਰਦਾਨ ਕਰ ਸਕਦੇ ਹਨ: LTCG ਟੈਕਸ ਦੇ ਮਾਹਰ

ਕੇਂਦਰੀ ਬਜਟ: ਭਾਰਤੀ ਸਟਾਰਟਅਪ ਈਕੋਸਿਸਟਮ ਨੇ ਦੂਤ ਟੈਕਸ ਖ਼ਤਮ ਕਰਨ ਦੀ ਸ਼ਲਾਘਾ ਕੀਤੀ

ਕੇਂਦਰੀ ਬਜਟ: ਭਾਰਤੀ ਸਟਾਰਟਅਪ ਈਕੋਸਿਸਟਮ ਨੇ ਦੂਤ ਟੈਕਸ ਖ਼ਤਮ ਕਰਨ ਦੀ ਸ਼ਲਾਘਾ ਕੀਤੀ

ਕੇਂਦਰੀ ਬਜਟ 2024: ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ?

ਕੇਂਦਰੀ ਬਜਟ 2024: ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ?