Sunday, May 05, 2024  

ਪੰਜਾਬ

ਸੀਪੀਆਈ (ਐਮ) ਤੇ ਸੀਪੀਆਈ ਵੱਲੋਂ ਪੰਜਾਬ ’ਚ 4 ਸੰਸਦੀ ਸੀਟਾਂ ’ਤੇ ਮਿਲ ਕੇ ਸਾਂਝੀ ਲੜਾਈ ਲੜਨ ਦਾ ਐਲਾਨ

April 23, 2024

ਸੀਪੀਆਈ (ਐਮ) ਦੇ ਜਲੰਧਰ ਤੋਂ ਪਰਸ਼ੋਤਮ ਲਾਲ ਬਿਲਗਾ, ਸੀਪੀਆਈ ਦੇ ਅੰਮ੍ਰਿਤਸਰ ਤੋਂ ਕਾਮਰੇਡ ਬੀਬੀ ਦਸਵਿੰਦਰ ਕੌਰ, ਖਡੂਰ ਸਾਹਿਬ ਤੋਂ ਗੁਰਦਿਆਲ ਸਿੰਘ ਤੇ ਫ਼ਰੀਦਕੋਟ ਤੋਂ ਗੁਰਚਰਨ ਸਿੰਘ ਮਾਨ ਹੋਣਗੇ ਉਮੀਦਵਾਰ

ਦਸਬ
ਚੰਡੀਗੜ੍ਹ/23 ਅਪ੍ਰੈਲ : 18ਵੀਂ ਲੋਕ ਸਭਾ ਦੀਆਂ ਚੋਣਾਂ ਵਿੱਚ ਪੰਜਾਬ ਦੀਆਂ ਦੋਵੇਂ ਕਮਿਊਨਿਸਟ ਪਾਰਟੀਆਂ ਸੀਪੀਆਈ ਤੇ ਸੀਪੀਆਈ (ਐਮ) ਸਾਂਝੇ ਤੌਰ ’ਤੇ 4 ਸੀਟਾਂ ’ਤੇ ਆਪਣੇ ਉਮੀਦਵਾਰ ਖੜ੍ਹੇ ਕਰਨਗੀਆਂ । ਇਹ ਚਾਰ ਹਲਕੇ ਜਲੰਧਰ, ਅੰਮ੍ਰਿਤਸਰ, ਖਡੂਰ ਸਾਹਿਬ ਤੇ ਫ਼ਰੀਦਕੋਟ ਹਨ । ਜਲੰਧਰ ਤੋਂ ਸੀਪੀਆਈ (ਐਮ) ਦੇ ਪ੍ਰਸਿੱਧ ਟਰੇਡ ਯੂਨੀਅਨ ਆਗੂ ਸਾਥੀ ਪਰਸ਼ੋਤਮ ਲਾਲ ਬਿਲਗਾ, ਅੰਮ੍ਰਿਤਸਰ ਤੋਂ ਕਾਮਰੇਡ ਬੀਬੀ ਦਸਵਿੰਦਰ ਕੌਰ ਪ੍ਰਸਿੱਧ ਟਰੇਡ ਯੂਨੀਅਨ ਆਗੂ ਸੀਪੀਆਈ, ਖਡੂਰ ਸਾਹਿਬ ਤੋਂ ਸੀਪੀਆਈ ਦੇ ਆਗੂ ਗੁਰਦਿਆਲ ਸਿੰਘ ਪ੍ਰਸਿੱਧ ਖੇਤ ਮਜ਼ਦੂਰ ਆਗੂ ਤੇ ਫ਼ਰੀਦਕੋਟ ਤੋਂ ਸੀਪੀਆਈ ਆਗੂ ਗੁਰਚਰਨ ਸਿੰਘ ਮਾਨ ਉਮੀਦਵਾਰ ਹੋਣਗੇ ਜੋ ਕਿ ਟਰੇਡ ਯੂਨੀਅਨ ਆਗੂ ਹਨ । ਦੋਵੇਂ ਕਮਿਊਨਿਸਟ ਪਾਰਟੀਆਂ ਦੇ ਸਕੱਤਰਾਂ ਸਰਵਸਾਥੀ ਬੰਤ ਸਿੰਘ ਬਰਾੜ ਸੀਪੀਆਈ ਤੇ ਸੁਖਵਿੰਦਰ ਸਿੰਘ ਸੇਖੋਂ ਸੀਪੀਆਈ (ਐਮ) ਨੇ ਅੱਜ ਇਥੇ ਸਾਂਝੇ ਬਿਆਨ ਵਿੱਚ ਉਮੀਦਵਾਰਾਂ ਦਾ ਐਲਾਨ ਕਰਦਿਆਂ ਕਿਹਾ ਕਿ ਦੇਸ ਅੰਦਰ ਫਾਸ਼ੀ ਭਾਜਪਾ ਦੀ ਅਗਵਾਈ ਵਾਲੇ ਐਨਡੀਏ ਨੂੰ ਸੱਤਾ ਤੋਂ ਬਾਹਰ ਰੱਖਣ ਲਈ ਤੇ ਜਮਹੂਰੀਅਤ ਅਤੇ ਸੰਵਿਧਾਨ ਦੀ ਰਾਖੀ ਲਈ ਖੱਬੀਆਂ ਪਾਰਟੀਆਂ ‘ਇੰਡੀਆ’ ਗੱਠਜੋੜ ਵਿੱਚ ਪ੍ਰਮੁੱਖ ਭੂਮਿਕਾ ਨਿਭਾ ਰਹੀਆਂ ਹਨ । ਦੋਵੇਂ ਆਗੂਆਂ ਨੇ ਪ੍ਰਧਾਨ ਮੰਤਰੀ ਦੇ ਬਿਆਨ, ਜਿਸ ਵਿੱਚ ਉਸ ਨੇ ਸਾਰੀਆਂ ਮਰਿਆਦਾਵਾਂ ਦੀ ਉਲੰਘਣਾ ਕਰਕੇ ਘੱਟ ਗਿਣਤੀਆਂ ’ਤੇ ਜ਼ੋਰਦਾਰ ਹਮਲਾ ਕਰਕੇ ਸਾਰੀਆਂ ਵਿਰੋਧੀ ਧਿਰਾਂ ਦੀਆਂ ਪਾਰਟੀਆਂ ਨੂੰ ਕਿਹਾ ਕਿ ਉਹ ਘਰਾਂ ਅਤੇ ਜਾਇਦਾਦਾਂ ਖੋਹ ਕੇ ਵਧੇਰੇ ਬੱਚੇ ਪੈਦਾ ਕਰਨ ਵਾਲਿਆਂ ਨੂੰ ਦੇ ਦੇਣਗੇ ਤੇ ਬਗੈਰ ਨਾਂ ਲਏ ਮੁਸਲਮਾਨਾਂ ਤੇ ਘੱਟ ਗਿਣਤੀਆਂ ਨੂੰ ਨਿਸ਼ਾਨਾ ਬਣਾਇਆ, ਦੀ ਸਖ਼ਤ ਨਿੰਦਿਆ ਕਰਦਿਆਂ ਕਿਹਾ ਕਿ ਪ੍ਰਧਾਨ ਮੰਤਰੀ ਹਾਰ ਵੇਖ ਕੇ ਪਾਗਲਾਂ ਵਾਲੀ ਹਰਕਤ ਵਿੱਚ ਆ ਗਿਆ ਹੈ ਅਤੇ ਭੱਦੀ ਸ਼ਬਦਾਵਲੀ ਦੀ ਵਰਤੋਂ ਕਰ ਰਿਹਾ ਹੈ।
ਪੰਜਾਬ ਬਾਰੇ ਆਗੂਆਂ ਨੇ ਕਾਂਗਰਸ ਅਤੇ ਆਮ ਆਦਮੀ ਪਾਰਟੀ ਦੀ ਨੁਕਤਾਚੀਨੀ ਕਰਦਿਆਂ ਕਿਹਾ ਕਿ ਇਹ ਦੋਵੇਂ ਪਾਰਟੀਆਂ ਦੇ ਆਗੂ ਹੰਕਾਰ ਦਾ ਸ਼ਿਕਾਰ ਹਨ, ਜਿਸ ਕਰਕੇ ਇਹ ਪੰਜਾਬ ਅੰਦਰ ਇੰਡੀਆ ‘ਗਠਜੋੜ’ ਕਾਇਮ ਕਰਨ ਵਿੱਚ ਅਸਫ਼ਲ ਰਹੀਆਂ ਹਨ। ਦੋਵਾਂ ਆਗੂਆਂ ਨੇ ਕਿਹਾ ਕਿ ਪੰਜਾਬ ਧਰਮ ਨਿਰਪੱਖ, ਜਮਹੂਰੀ ਤੇ ਆਜ਼ਾਦੀ ਦੀਆਂ ਲਹਿਰਾਂ ਦਾ ਕੇਂਦਰ ਰਿਹਾ ਹੈ। ਇਸ ਨੂੰ ਗੁਰੂਆਂ, ਬੱਬਰ ਅਕਾਲੀ, ਗ਼ਦਰੀ ਬਾਬਿਆਂ ਤੇ ਦੇਸ਼ ਭਗਤ ਸਰਾਭਿਆਂ ਦੀ ਬਖਸ਼ਿਸ਼ ਹੈ ਤੇ ਇਥੋਂ ਇਕ ਵੀ ਗੌਡਸੇ, ਹਿਟਲਰ ਅਤੇ ਅੰਗਰੇਜ਼ ਪਿੱਠੂ ਭਾਜਪਾ ਉਮੀਦਵਾਰ ਜਿੱਤ ਕੇ ਨਹੀਂ ਜਾਣ ਦਿੱਤਾ ਜਾਵੇਗਾ।
ਉਨ੍ਹਾਂ ਪੰਜਾਬੀਆਂ ਨੂੰ ਅਪੀਲ ਕੀਤੀ ਕਿ ਉਹ ਸੰਵਿਧਾਨ, ਜਮਹੂਰੀਅਤ, ਧਰਮ ਨਿਰਪੱਖਤਾ ਤੇ ਸੰਘੀ ਢਾਂਚੇ ਵਿੱਚ ਵਿਸ਼ਵਾਸ ਰੱਖਣ ਵਾਲੇ ਅਤੇ ਬੇਰੁਜ਼ਗਾਰੀ ਤੇ ਗ਼ਰੀਬੀ ਦੂਰ ਕਰਨ ਵਾਲੀਆਂ ਪਾਰਟੀਆਂ ਦੇ ਉਮੀਦਵਾਰਾਂ ਨੂੰ ਜਿੱਤਾ ਕੇ ਸੰਸਦ ਵਿੱਚ ਭੇਜਣ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੋਦੀ ਦੇ ਭਾਸ਼ਣਾਂ ਤੋਂ ਝਲਕਦੀ ਹੈ ਭਾਜਪਾ ਦੀ ਹਾਰ : ਕਾਮਰੇਡ ਸੇਖੋਂ

ਮੋਦੀ ਦੇ ਭਾਸ਼ਣਾਂ ਤੋਂ ਝਲਕਦੀ ਹੈ ਭਾਜਪਾ ਦੀ ਹਾਰ : ਕਾਮਰੇਡ ਸੇਖੋਂ

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ : ਰਣਧੀਰ ਸਿੰਘ ਬੈਣੀਵਾਲ

ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ : ਰਣਧੀਰ ਸਿੰਘ ਬੈਣੀਵਾਲ

ਪੰਜਾਬ 'ਚ ਵੱਡੀ ਵਾਰਦਾਤ, ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਪੰਜਾਬ 'ਚ ਵੱਡੀ ਵਾਰਦਾਤ, ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ,ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ

ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ,ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ

ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0

ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0

ਜਲਦ ਹੀ ਔਰਤਾਂ ਨੂੰ 1 ਹਜਾਰ ਰੁਪਏ ਮਾਸਿਕ ਅਤੇ ਬਜੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਮਲ ਲਾਗੂ ਹੋਏਗਾ-ਪਵਨ ਟੀਨੂੰ

ਜਲਦ ਹੀ ਔਰਤਾਂ ਨੂੰ 1 ਹਜਾਰ ਰੁਪਏ ਮਾਸਿਕ ਅਤੇ ਬਜੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਮਲ ਲਾਗੂ ਹੋਏਗਾ-ਪਵਨ ਟੀਨੂੰ

ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ!

ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ!

ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ

ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ