Saturday, May 04, 2024  

ਕੌਮੀ

ਮਿਜ਼ੋਰਮ ’ਚ ਭਾਰੀ ਮੀਂਹ ਤੇ ਗੜੇਮਾਰੀ ਕਾਰਨ 450 ਤੋਂ ਵੱਧ ਘਰਾਂ ਨੂੰ ਪੰਹੁਚਿਆ ਨੁਕਸਾਨ

April 23, 2024

ਏਜੰਸੀਆਂ
ਆਈਜ਼ੋਲ/23 ਅਪ੍ਰੈਲ : ਮਿਜ਼ੋਰਮ ਦੇ ਕੁਝ ਹਿੱਸਿਆਂ ’ਚ ਭਾਰੀ ਮੀਂਹ ਅਤੇ ਗੜੇਮਾਰੀ ਕਾਰਨ 450 ਤੋਂ ਵੱਧ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਅਧਿਕਾਰੀਆਂ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਪਿਛਲੇ ਦੋ ਦਿਨਾਂ ਦੌਰਾਨ ਸੂਬੇ ’ਚ ਆਈ ਤਬਾਹੀ ਤੋਂ ਆਈਜ਼ੌਲ, ਕੋਲਾਸਿਬ, ਚੰਫਈ ਅਤੇ ਖਜੌਲ ਜ਼ਿਲ੍ਹੇ ਸਭ ਤੋਂ ਵੱਧ ਪ੍ਰਭਾਵਿਤ ਹੋਏ ਹਨ। ਆਫ਼ਤ ਪ੍ਰਬੰਧਨ ਅਤੇ ਮੁੜ ਵਸੇਬਾ ਵਿਭਾਗ ਦੇ ਇੱਕ ਅਧਿਕਾਰੀ ਨੇ ਦੱਸਿਆ ਕਿ ਅਸਾਮ ਦੀ ਸਰਹੱਦ ਨਾਲ ਲੱਗਦੇ ਕੋਲਾਸਿਬ ਜ਼ਿਲ੍ਹੇ ਵਿੱਚ ਮੀਂਹ ਅਤੇ ਗੜੇਮਾਰੀ ਕਾਰਨ ਘੱਟੋ-ਘੱਟ 265 ਘਰ ਨੁਕਸਾਨੇ ਗਏ ਅਤੇ 13,900 ਤੋਂ ਵੱਧ ਲੋਕ ਪ੍ਰਭਾਵਿਤ ਹੋਏ। ਇਸ ਤੋਂ ਇਲਾਵਾ ਜ਼ਿਲ੍ਹੇ ਵਿੱਚ ਇੱਕ ਆਂਗਣਵਾੜੀ ਕੇਂਦਰ ਅਤੇ ਕੁਝ ਸਰਕਾਰੀ ਇਮਾਰਤਾਂ ਨੂੰ ਵੀ ਨੁਕਸਾਨ ਪਹੁੰਚਿਆ ਹੈ। ਅਧਿਕਾਰੀ ਨੇ ਦੱਸਿਆ ਕਿ ਕੋਲਾਸਿਬ ਜ਼ਿਲ੍ਹੇ ਦੇ ਕੋਲਾਸਿਬ ਸ਼ਹਿਰ ਅਤੇ ਥਿੰਗਦਾਵਲ ਪਿੰਡ ਸਭ ਤੋਂ ਜ਼ਿਆਦਾ ਪ੍ਰਭਾਵਿਤ ਹੋਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਆਈਜ਼ੌਲ ਜ਼ਿਲ੍ਹੇ ਵਿੱਚ ਘੱਟੋ-ਘੱਟ 178 ਘਰਾਂ ਨੂੰ ਨੁਕਸਾਨ ਪਹੁੰਚਿਆ ਹੈ। ਉਨ੍ਹਾਂ ਕਿਹਾ ਕਿ ਚੰਫਈ ਜ਼ਿਲ੍ਹੇ ਦੇ ਤਿੰਨ ਪਿੰਡਾਂ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ ਜਦੋਂਕਿ ਖੋਜੌਲ ਜ਼ਿਲ੍ਹੇ ਵਿੱਚ 10 ਘਰਾਂ ਅਤੇ ਦੋ ਚਰਚਾਂ ਨੂੰ ਨੁਕਸਾਨ ਪਹੁੰਚਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪ੍ਰਧਾਨ ਮੰਤਰੀ ਮੋਦੀ 14 ਮਈ ਨੂੰ ਵਾਰਾਣਸੀ ਤੋਂ ਦਾਖ਼ਲ ਕਰਨਗੇ ਨਾਮਜ਼ਦਗੀ

ਪ੍ਰਧਾਨ ਮੰਤਰੀ ਮੋਦੀ 14 ਮਈ ਨੂੰ ਵਾਰਾਣਸੀ ਤੋਂ ਦਾਖ਼ਲ ਕਰਨਗੇ ਨਾਮਜ਼ਦਗੀ

ਸੁਪਰੀਮ ਕੋਰਟ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਲਈ ਤਿਆਰ

ਸੁਪਰੀਮ ਕੋਰਟ ਕੇਜਰੀਵਾਲ ਦੀ ਅੰਤਰਿਮ ਜ਼ਮਾਨਤ ਦੀ ਅਰਜ਼ੀ ’ਤੇ ਸੁਣਵਾਈ ਲਈ ਤਿਆਰ

ਜੇਡੀ(ਐਸ) ਨੇਤਾ ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ : ਸਿੱਧਰਮਈਆ

ਜੇਡੀ(ਐਸ) ਨੇਤਾ ਪ੍ਰਜਵਲ ਰੇਵੰਨਾ ਖ਼ਿਲਾਫ਼ ਬਲਾਤਕਾਰ ਦਾ ਮਾਮਲਾ ਦਰਜ : ਸਿੱਧਰਮਈਆ

ਮੁਨਾਫਾ ਬੁਕਿੰਗ 'ਤੇ ਸੈਂਸੈਕਸ 732 ਅੰਕ ਡਿੱਗਿਆ

ਮੁਨਾਫਾ ਬੁਕਿੰਗ 'ਤੇ ਸੈਂਸੈਕਸ 732 ਅੰਕ ਡਿੱਗਿਆ

ਵਿਆਪਕ ਆਧਾਰ 'ਤੇ ਵਿਕਰੀ 'ਚ ਸੈਂਸੈਕਸ 900 ਅੰਕ ਡਿੱਗ ਗਿਆ

ਵਿਆਪਕ ਆਧਾਰ 'ਤੇ ਵਿਕਰੀ 'ਚ ਸੈਂਸੈਕਸ 900 ਅੰਕ ਡਿੱਗ ਗਿਆ

ਹੈਵੀਵੇਟਸ 'ਚ ਵਿਕਣ ਨਾਲ ਸੈਂਸੈਕਸ 300 ਅੰਕ ਡਿੱਗਿਆ

ਹੈਵੀਵੇਟਸ 'ਚ ਵਿਕਣ ਨਾਲ ਸੈਂਸੈਕਸ 300 ਅੰਕ ਡਿੱਗਿਆ

ਨਾਬਾਲਗ ਨਾਲ ਬਲਾਤਕਾਰ: SC ਨੇ ਦਿੱਲੀ ਸਰਕਾਰ ਦੇ ਮੁਅੱਤਲ ਅਧਿਕਾਰੀ ਦੀ ਪਤਨੀ ਨੂੰ ਮੂਲ ਜ਼ਮਾਨਤ ਦੇਣ ਤੋਂ ਇਨਕਾਰ 

ਨਾਬਾਲਗ ਨਾਲ ਬਲਾਤਕਾਰ: SC ਨੇ ਦਿੱਲੀ ਸਰਕਾਰ ਦੇ ਮੁਅੱਤਲ ਅਧਿਕਾਰੀ ਦੀ ਪਤਨੀ ਨੂੰ ਮੂਲ ਜ਼ਮਾਨਤ ਦੇਣ ਤੋਂ ਇਨਕਾਰ 

ਆਬਕਾਰੀ ਨੀਤੀ ਕੇਸ: ਦਿੱਲੀ ਦੀ ਅਦਾਲਤ ਨੇ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 6 ਮਈ ਤੱਕ ਟਾਲ ਦਿੱਤੀ

ਆਬਕਾਰੀ ਨੀਤੀ ਕੇਸ: ਦਿੱਲੀ ਦੀ ਅਦਾਲਤ ਨੇ ਕੇ. ਕਵਿਤਾ ਦੀ ਜ਼ਮਾਨਤ ਪਟੀਸ਼ਨ 6 ਮਈ ਤੱਕ ਟਾਲ ਦਿੱਤੀ

SC ਨੇ ਬਾਰ ਐਸੋਸੀਏਸ਼ਨ ਨੂੰ ਔਰਤਾਂ ਲਈ ਘੱਟੋ-ਘੱਟ 1/3 ਅਸਾਮੀਆਂ ਰਾਖਵੀਆਂ ਕਰਨ ਦਾ ਦਿੱਤਾ ਹੁਕਮ 

SC ਨੇ ਬਾਰ ਐਸੋਸੀਏਸ਼ਨ ਨੂੰ ਔਰਤਾਂ ਲਈ ਘੱਟੋ-ਘੱਟ 1/3 ਅਸਾਮੀਆਂ ਰਾਖਵੀਆਂ ਕਰਨ ਦਾ ਦਿੱਤਾ ਹੁਕਮ 

ਭਾਰਤ ਦਾ ਨਿਰਮਾਣ ਖੇਤਰ ਅਪ੍ਰੈਲ ਵਿੱਚ ਮਜ਼ਬੂਤ ​​ਵਿਕਾਸ ਦੀ ਗਤੀ ਨੂੰ ਜਾਰੀ ਰੱਖਦਾ ਹੈ: HSBC ਸਰਵੇਖਣ

ਭਾਰਤ ਦਾ ਨਿਰਮਾਣ ਖੇਤਰ ਅਪ੍ਰੈਲ ਵਿੱਚ ਮਜ਼ਬੂਤ ​​ਵਿਕਾਸ ਦੀ ਗਤੀ ਨੂੰ ਜਾਰੀ ਰੱਖਦਾ ਹੈ: HSBC ਸਰਵੇਖਣ