Sunday, May 05, 2024  

ਪੰਜਾਬ

ਡੇਰਾਬੱਸੀ ਤਹਿਸੀਲ 'ਚ ਗੈਰ ਲਾਇਸੈਂਸੀ ਵਸੀਕਾ ਨਵੀਸਾਂ ਦੀ ਭਰਮਾਰ

April 25, 2024

ਵਾਰ-ਵਾਰ ਮਸਲਾ ਉਠਾਉਣ ਦੇ ਬਾਵਜੂਦ ਨਹੀਂ ਹੋ ਰਹੀ ਕੋਈ ਜਾਂਚ

ਚੰਦਰਪਾਲ ਅੱਤਰੀ
ਲਾਲੜੂ : ਮਾਲੀਆ ਇਕੱਠਾ ਕਰਨ ਦੇ ਮਾਮਲੇ ਵਿੱਚ ਜ਼ਿਲ੍ਹਾ ਮੋਹਾਲੀ ਦੇ ਨਾਲ-ਨਾਲ ਸਮੁੱਚੇ ਪੰਜਾਬ ਅੰਦਰ ਅਹਿਮ ਸਥਾਨ ਰੱਖਦੀ ਤਹਿਸੀਲ ਡੇਰਾਬੱਸੀ ਵਿੱਚ ਗੈਰ ਕਾਨੂੰਨੀ ਵਸੀਕਾ ਨਵੀਸਾਂ (ਅਰਜੀ ਨਵੀਸਾਂ )ਤੇ ਟਾਈਪਿਸਟਾਂ ਦੀ ਭਰਮਾਰ ਹੈ।ਇਸ ਸਬੰਧੀ ਪਿਛਲੇ ਲੰਮੇ ਸਮੇਂ ਤੋਂ ਲਗਾਤਾਰ ਉੱਚ ਅਧਿਕਾਰੀਆਂ ਨੂੰ ਜਾਣੂੰ ਕਰਵਾਇਆ ਜਾ ਰਿਹਾ ਹੈ ਪਰ ਕਿਸੇ ਵੀ ਅਧਿਕਾਰੀ ਨੇ ਇਸ ਮਸਲੇ ਵੱਲ ਧਿਆਨ ਦੇਣਾ ਮੁਨਾਸਿਬ ਨਹੀਂ ਸਮਝਿਆ ਹੈ।ਡੇਰਾਬੱਸੀ ਤਹਿਸੀਲ ਵਿੱਚ ਕਰੀਬ ਪਿਛਲੇ ਪੰਜਾਹ ਸਾਲਾਂ ਤੋ ਅਧਿਕਾਰਤ ਵਸੀਕਾ ਨਵੀਸ ਵਜੋਂ ਕੰਮ ਕਰਦੇ ਇੰਦਰਜੀਤ ਸ਼ਰਮਾ ਹਾਲ ਵਾਸੀ ਲਾਲੜੂ ਨੇ ਦੱਸਿਆ ਕਿ ਵਸੀਕਾ ਨਵੀਸ ਦਾ ਕੰਮ ਬੇਹੱਦ ਗੰਭੀਰਤਾ ਵਾਲਾ ਹੁੰਦਾ ਹੈ ਤੇ ਇਸ ਲਈ ਬਕਾਇਦਾ ਡੂੰਘੀ ਜਾਣਕਾਰੀ ਤੇ ਲਾਇਸੈਂਸ ਦੀ ਲੋੜ ਹੁੰਦੀ ਹੈ ਪਰ ਇਸ ਸਮੇਂ ਤਹਿਸੀਲ ਵਿੱਚ ਵਸੀਕੇ ਤੇ ਅਰਜੀਆਂ ਲਿਖਣ ਵਾਲੇ ਵੱਡੀ ਗਿਣਤੀ ਲੋਕ ਅਜਿਹੇ ਹਨ ,ਜੋ ਗੈਰ ਕਾਨੂੰਨੀ ਤੌਰ ਉਤੇ ਕੰਮ ਕਰ ਰਹੇ ਹਨ।ਉਨ੍ਹਾਂ ਦੱਸਿਆ ਕਿ ਨਿਯਮ ਮੁਤਾਬਕ ਇਹ ਲੋਕ ਰਜਿਸਟਰਡ ਵਸੀਅਤ ,ਸੇਲ ਡੀਡ ਤੇ ਗਿਫਟ ਡੀਡ ਨਹੀਂ ਲਿਖ ਸਕਦੇ ਹਨ ਪਰ ਉਨ੍ਹਾਂ ਦੋਸ਼ ਲਗਾਇਆ ਕਿ ਇਹ ਲੋਕ ਨਾ ਸਿਰਫ ਉਕਤ ਸਾਰੇ ਦਸਤਾਵੇਜ਼ ਬਣਾ ਰਹੇ ਹਨ ,ਸਗੋਂ ਇਨ੍ਹਾਂ ਦਸਤਾਵੇਜ਼ਾਂ ਨੂੰ ਉੱਚ ਅਧਿਕਾਰੀਆਂ ਖਾਸ ਕਰ ਕੇ ਸਬ ਰਜਿਸਟਰਾਰ ਤੋਂ ਪਾਸ ਕਰਵਾਉਣ ਦੀ ਗਰੰਟੀ ਵੀ ਦੇ ਰਹੇ ਹਨ।ਇਸ ਬਦਲੇ ਉਹ ਅਰਜੀਆਂ ਤੇ ਵਸੀਕੇ ਲਿਖਵਾਉਣ ਵਾਲਿਆਂ ਤੋਂ ਵਾਧੂ ਰਕਮ ਵੀ ਵਸੂਲ ਰਹੇ ਹਨ।ਇੰਦਰਜੀਤ ਸ਼ਰਮਾ ਮੁਤਾਬਕ ਇੱਕ ਕਾਨੂੰਨੀ ਵਸੀਕਾ ਨਵੀਸ ਬਨਣ ਲਈ ਬਕਾਇਦਾ " ਦਾ ਪੰਜਾਬ ਡਾਕੂਮੈਂਟ ਰਾਈਟਰਜ਼ ਲਾਇਸੰਸਿੰਗ ਰੂਲਜ਼ 1961 ਰੂਲ 3(2)ਤਹਿਤ ਲਾਇਸੰਸ ਲੈਣਾ ਹੁੰਦਾ ਹੈ ਪਰ ਡੇਰਾਬੱਸੀ ਤਹਿਸੀਲ ਵਿੱਚ ਵਸੀਕਾ ਨਵੀਸ ਦਾ ਕੰਮ ਕਰਦੇ ਵੱਡੀ ਗਿਣਤੀ ਲੋਕਾਂ ਕੋਲ ਲਾਇਸੰਸ ਹੀ ਨਹੀਂ ਹੈ ਤੇ ਜਿਨ੍ਹਾਂ ਕੋਲ ਪੁਰਾਣਾ ਲਾਇਸੈਂਸ ਹੈ ਵੀ ,ਉਹ ਲਾਇਸੰਸ ਰੀਨਿਊ ਨਹੀਂ ਕਰਵਾ ਰਹੇ ਹਨ।ਉਨ੍ਹਾਂ ਦੱਸਿਆ ਕਿ ਵਧੇਰੇ ਵਸੀਕਾ ਨਵੀਸ ਖੁਦ ਦਸਤਾਵੇਜ਼ ਤਿਆਰ ਕਰ ਕੇ ਫਿਰ ਕਿਸੇ ਵਕੀਲ ਕੋਲ ਡਰਾਫਟਡ ਬਾਇ ਐਡਵੋਕੇਟ ਸ਼ਬਦ ਲਿਖਵਾ ਦਿੰਦੇ ਹਨ।ਇੰਦਰਜੀਤ ਸ਼ਰਮਾ ਮੁਤਾਬਕ ਉਨ੍ਹਾਂ ਇਸ ਮਾਮਲੇ ਸਬੰਧੀ 22 ਮਾਰਚ 2017 ਤੇ 10 ਅਪ੍ਰੈਲ 2019 ਨੂੰ ਤਤਕਾਲੀਨ ਐਸਡੀਐਮ ਡੇਰਾਬੱਸੀ ਨੂੰ ਪੱਤਰ ਲਿਖੇ।ਇਸ ਮਾਮਲੇ ਵਿੱਚ ਤਤਕਾਲੀਨ ਐਸਡੀਐਮ ਵੱਲੋਂ ਟਾਈਪਿਸਟਾਂ ਨੂੰ ਨੋਟਿਸ ਵੀ ਜਾਰੀ ਕੀਤਾ ਗਿਆ ਪਰ ਕਿਸੇ ਵੀ ਟਾਈਪਿਸਟ ਨੇ ਇਸ ਨੋਟਿਸ ਨੂੰ ਤਵੱਜੋਂ ਦੇਣਾ ਮੁਨਾਸਿਬ ਨਾ ਸਮਝਿਆ।ਇਸ ਉਪਰੰਤ 10 ਦਸੰਬਰ 2020 ਨੂੰ ਵੀ ਇੱਕ ਹੋਰ ਪੱਤਰ ਐਸਡੀਐਮ ਨੂੰ ਲਿਖਿਆ ਗਿਆ, ਜਿਸ ਉਤੇ ਤਾਂ ਕੋਈ ਕਾਰਵਾਈ ਹੀ ਨਹੀਂ ਹੋਈ।ਉਨ੍ਹਾਂ ਇਹ ਵੀ ਦੱਸਿਆ ਕਿ ਜਦੋਂ ਇਸ ਮਾਮਲੇ ਵਿੱਚ ਤਹਿਸੀਲ ਪੱਧਰ ਉਤੇ ਕੋਈ ਕਾਰਵਾਈ ਹੀ ਨਹੀਂ ਹੋਈ ਤਾਂ ਉਨ੍ਹਾਂ ਵੱਲੋਂ 16 ਜੂਨ 2022 ਨੂੰ ਵਿੱਤ ਕਮਿਸ਼ਨਰ ਰੈਵੀਨਿਊ (ਐਫਸੀਆਰ) ਪੰਜਾਬ ਨੂੰ ਸ਼ਿਕਾਇਤ ਕੀਤੀ ਗਈ, ਜਿਨ੍ਹਾਂ ਅਗਾਂਹ ਇਹ ਮਾਮਲਾ ਉਸ ਸਮੇਂ ਦੇ ਡਿਪਟੀ ਕਮਿਸ਼ਨਰ ਨੂੰ ਸੌਂਂਪ ਕੇ 30 ਦਿਨਾਂ ਦੇ ਅੰਦਰ-ਅੰਦਰ ਇਸ ਮਾਮਲੇ ਦੀ ਰਿਪੋਰਟ ਦੇਣ ਦਾ ਹੁਕਮ ਦਿੱਤਾ ਸੀ।ਐਫਸੀਆਰ ਦੇ ਇਸ ਹੁਕਮ ਨੂੰ ਵੀ ਦੋ ਸਾਲ ਹੋ ਚੁੱਕੇ ਹਨ ਪਰ ਪਰਨਾਲਾ ਉੱਥੇ ਦਾ ਉੱਥੇ ਹੀ ਹੈ।ਇੰਦਰਜੀਤ ਸ਼ਰਮਾ ਨੇ ਦੱਸਿਆ ਕਿ ਹੁਣ ਉਨ੍ਹਾਂ ਨੇ ਇਹ ਮਾਮਲਾ ਮੌਜੂਦਾ ਐਸਡੀਐਮ ਨੂੰ ਲਿਖਤੀ ਪੱਤਰ ਭੇਜ ਕੇ ਉਨ੍ਹਾਂ ਦੇ ਧਿਆਨ ਵਿੱਚ ਵੀ ਲਿਆਂਦਾ ਹੈ।
ਇਸ ਸਬੰਧੀ ਸੰਪਰਕ ਕਰਨ ਉਤੇ ਐਸਡੀਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਇਹ ਮਾਮਲਾ ਤਹਿਸੀਲੀਦਾਰ ਪੱਧਰ ਉਤੇ ਵਿਚਾਰਿਆ ਜਾਣਾ ਹੈ ਤੇ ਇਸ ਉਪਰੰਤ ਜਦੋਂ ਤਹਿਸੀਲਦਾਰ ਬੀਰਕਰਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਕਿਹਾ ਕਿ ਉਹ ਹਫਤਾ ਕੁ ਪਹਿਲਾਂ ਹੀ ਇੱਥੇ ਬਦਲ ਕੇ ਆਏ ਹਨ ਤੇ ਉਨ੍ਹਾਂ ਨੂੰ ਅਜੇ ਇਸ ਮਾਮਲੇ ਦੀ ਜਾਣਕਾਰੀ ਨਹੀਂ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਮੋਦੀ ਦੇ ਭਾਸ਼ਣਾਂ ਤੋਂ ਝਲਕਦੀ ਹੈ ਭਾਜਪਾ ਦੀ ਹਾਰ : ਕਾਮਰੇਡ ਸੇਖੋਂ

ਮੋਦੀ ਦੇ ਭਾਸ਼ਣਾਂ ਤੋਂ ਝਲਕਦੀ ਹੈ ਭਾਜਪਾ ਦੀ ਹਾਰ : ਕਾਮਰੇਡ ਸੇਖੋਂ

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

ਲੋਕ ਸਭਾ ਚੋਣਾਂ 2024 ਦੌਰਾਨ ਜ਼ਬਤੀ ਦੇ ਮਾਮਲੇ ਵਿੱਚ ਰਾਸ਼ਟਰੀ ਪੱਧਰ ’ਤੇ ਪੰਜਾਬ ਦਾ ਚੌਥਾ ਸਥਾਨ: ਸਿਬਿਨ ਸੀ

ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਭਗਵੰਤ ਮਾਨ ਨੇ ਗੁਜਰਾਤ ਦੇ ਭਰੂਚ ਵਿਖੇ ਚੈਤਰ ਵਸਾਵਾ ਦੇ ਹੱਕ ‘ਚ ਕੀਤਾ ਚੋਣ ਪ੍ਰਚਾਰ

ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ : ਰਣਧੀਰ ਸਿੰਘ ਬੈਣੀਵਾਲ

ਸ਼੍ਰੀ ਅਨੰਦਪੁਰ ਸਾਹਿਬ ਲੋਕ ਸਭਾ ਤੋਂ ਬਸਪਾ ਪੰਜਾਬ ਸੂਬਾ ਪ੍ਰਧਾਨ ਜਸਵੀਰ ਸਿੰਘ ਗੜੀ ਹੋਣਗੇ ਉਮੀਦਵਾਰ : ਰਣਧੀਰ ਸਿੰਘ ਬੈਣੀਵਾਲ

ਪੰਜਾਬ 'ਚ ਵੱਡੀ ਵਾਰਦਾਤ, ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਪੰਜਾਬ 'ਚ ਵੱਡੀ ਵਾਰਦਾਤ, ਮੰਦਰ ਦੇ ਪੁਜਾਰੀਆਂ ਨੇ ਮੰਦਰ 'ਚ ਕੀਤਾ ਨੌਜਵਾਨ ਦਾ ਕਤਲ,ਹਵਨਕੁੰਡ ਹੇਠਾਂ ਦੱਬੀ ਲਾਸ਼

ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ,ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ

ਹਰਪਾਲ ਸਿੰਘ ਚੀਮਾ ਨੇ ਕਾਂਗਰਸੀ ਵਰਕਰਾਂ ਨੂੰ ਦਿੱਤੀ ਚੇਤਾਵਨੀ,ਕਿਹਾ- ਪ੍ਰਤਾਪ ਬਾਜਵਾ ਭਾਜਪਾ ਦਾ ਏਜੰਟ

ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0

ਭਗਵੰਤ ਮਾਨ ਨੇ ਪਟਿਆਲਾ ਵਿੱਚ ਕੀਤਾ ਰੋਡ ਸ਼ੋਅ, ਡਾ. ਬਲਬੀਰ ਦੇ ਹੱਕ 'ਚ ਕੀਤਾ ਪ੍ਰਚਾਰ, ਕਿਹਾ- ਪੰਜਾਬ ਬਣੇਗਾ ਹੀਰੋ, ਇਸ ਵਾਰ 13-0

ਜਲਦ ਹੀ ਔਰਤਾਂ ਨੂੰ 1 ਹਜਾਰ ਰੁਪਏ ਮਾਸਿਕ ਅਤੇ ਬਜੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਮਲ ਲਾਗੂ ਹੋਏਗਾ-ਪਵਨ ਟੀਨੂੰ

ਜਲਦ ਹੀ ਔਰਤਾਂ ਨੂੰ 1 ਹਜਾਰ ਰੁਪਏ ਮਾਸਿਕ ਅਤੇ ਬਜੁਰਗਾਂ ਨੂੰ 2500 ਰੁਪਏ ਪੈਨਸ਼ਨ ਦੇਣ ਦਾ ਅਮਲ ਲਾਗੂ ਹੋਏਗਾ-ਪਵਨ ਟੀਨੂੰ

ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ!

ਅੰਮ੍ਰਿਤਸਰ 'ਚ ਆਮ ਆਦਮੀ ਪਾਰਟੀ ਹੋਈ ਹੋਰ ਵੀ ਮਜ਼ਬੂਤ,ਅਕਾਲੀ ਦਲ ਨੂੰ ਵੱਡਾ ਝਟਕਾ!

ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ

ਸਿਵਲ ਸਰਜਨ ਨੇ ਸਮੂਹ ਸੀਨੀਅਰ ਮੈਡੀਕਲ ਅਫਸਰਾਂ ਨਾਲ ਵੀਡੀਓ ਕਾਨਫਰੰਸ ਰਾਹੀਂ ਕੀਤੀ ਮੀਟਿੰਗ