Tuesday, May 07, 2024  

ਅਪਰਾਧ

ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ 1.60 ਲੱਖ ਰੁਪਏ ਠੱਗਣ ਤੋਂ ਦੁੱਖੀ ਵਿਅਕਤੀ ਨੇ ਭਾਖੜਾ ਨਹਿਰ 'ਚ ਛਾਲ ਮਾਰ ਕੇ ਕੀਤੀ ਖੁਦਕੁਸ਼ੀ

April 26, 2024

ਮਿਲੇ ਸੂਸਾਈਡ ਨੋਟ ਦੇ ਆਧਾਰ ਤੇ ਵੀਜ਼ਾ ਕੰਪਨੀ ਦੇ ਤਿੰਨ ਲੋਕਾਂ ਖਿਲਾਫ ਮਾਮਲਾ ਦਰਜ

ਸੁਭਾਸ਼ ਚੰਦਰ
ਸਮਾਣਾ 26 ਅਪ੍ਰੈਲ : ਨਿਊਜ਼ੀਲੈਂਡ ਭੇਜਣ ਦਾ ਝਾਂਸਾ ਦੇ ਕੇ 1.60 ਲੱਖ ਰੁਪਏ ਠੱਗਣ ਦੇ ਬਾਵਜੂਦ ਵਿਦੇਸ਼ ਨਾ ਭੇਜਣ ਅਤੇ ਦਿੱਤੇ ਗਏ ਪੈਸੇ ਵਾਪਸ ਨਾਂ ਮਿਲਣ ਤੋਂ ਦੁਖੀ ਵਿਅਕਤੀ ਵੱਲੋਂ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਏ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮਿ੍ਰਤਕ ਵੱਲੋਂ ਲਿਖੇ ਸੁਸਾਈਡ ਨੋਟ ਦੇ ਮਿਲਣ ਤੇ ਸਿਟੀ ਪੁਲਿਸ ਨੇ ਜਲੰਧਰ ਦੀ ਵੀਜ਼ਾ ਓਵਰਸੀਜ ਦੇ ਦੀਪਕ, ਪ੍ਰਦੀਪ ਅਤੇ ਕ੍ਰੈਡਿਟ ਕਾਰਡ ਦੀ ਪੇਮੈਂਟ ਵਾਲੇ ਰੋਕੀ ਦੇ ਖਿਲਾਫ ਆਤਮ ਹੱਤਿਆ ਲਈ ਮਜਬੂਰ ਕੀਤੇ ਜਾਣ ਦਾ ਮਾਮਲਾ ਦਰਜ ਕੀਤਾ ਹੈ।
ਮਾਮਲੇ ਦੇ ਜਾਂਚ ਅਧਿਕਾਰੀ ਸਿਟੀ ਪੁਲਿਸ ਦੀ ਏ.ਐਸ.ਆਈ. ਜੱਜਪਾਲ ਸਿੰਘ ਨੇ ਦੱਸਿਆ ਕਿ ਮਿ੍ਰਤਕ ਬਲਜਿੰਦਰ ਸਿੰਘ (48) ਨਿਵਾਸੀ ਪਿੰਡ ਬੜਿੰਗ, ਜਲੰਧਰ ਕੇੈਟ, ਹਾਲ ਆਬਾਦ ਸ੍ਰੀ ਮਹਾਦੇਵ ਧਾਗਾ ਫੈਕਟਰੀ ਸਮਾਣਾ ਦੇ ਪੁੱਤਰ ਹਰੀਸ਼ ਕੁਮਾਰ ਵੱਲੋਂ ਪੁਲਿਸ ਨੂੰ ਦਰਜ ਕਰਵਾਈ ਸ਼ਿਕਾਇਤ ਅਨੁਸਾਰ ਬਰਕ ਪਰਮਿਟ ਤੇ ਵਿਦੇਸ਼ ਭੇਜਣ ਦਾ ਝਾਂਸਾ ਦੇ ਕੇ 1.60 ਲੱਖ ਰੁਪਏ ਠੱਗੇ ਜਾਣ ਕਾਰਨ ਉਸ ਦਾ ਪਿਤਾ ਦੁਖੀ ਸੀ। ਉਹ 23 ਅਪ੍ਰੈਲ ਨੂੰ ਕੰਮ ਦੇ ਸਿਲਸਿਲੇ 'ਚ ਪਾਣੀਪਤ ਗਿਆ ਸੀ, ਪਰ ਵਾਪਸ ਨਹੀਂ ਆਇਆ, ਅਤੇ ਉਸ ਨੇ ਭਾਖੜਾ ਨਹਿਰ ਵਿੱਚ ਛਾਲ ਮਾਰ ਕੇ ਆਤਮ ਹੱਤਿਆ ਕਰ ਲਈ। 25 ਅਪ੍ਰੈਲ ਨੂੰ ਕੋਰੀਅਰ ਰਾਹੀ ਬੰਦ ਲਿਫਾਫੇ 'ਚ ਉਸ ਦੇ ਵੱਲੋਂ ਲਿਖਿਤ ਸੂਸਾਈਡ ਨੋਟ ਮਿਲਣ ਤੇ ਭਾਖੜਾ ਨਹਿਰ ਚੋਂ ਮਿ੍ਰਤਕ ਦੀ ਲਾਸ਼ ਮਿਲਣ ਉਪਰੰਤ ਸਿਟੀ ਪੁਲਿਸ ਨੇ ਸੂਸਾਈਡ ਨੋਟ ਵਿੱਚ ਦੱਸੇ ਮੁਲਜਮਾਂ ਖਿਲਾਫ ਮਾਮਲਾ ਦਰਜ ਕਰ ਆਪਣੀ ਕਾਰਵਾਈ ਸ਼ੁਰੂ ਕਰ ਦਿੱਤੀ।
ਅਧਿਕਾਰੀ ਅਨੁਸਾਰ ਪੋਸਟਮਾਰਟਮ ਉਪਰੰਤ ਮਿ੍ਰਤਕ ਦੀ ਲਾਸ਼ ਵਾਰਸਾਂ ਹਵਾਲੇ ਕਰ ਦਿੱਤੀ। ਪੁਲਿਸ ਵੱਲੋਂ ਮੁਲਜਮਾਂ ਦੀ ਭਾਲ ਅਤੇ ਸੂਸਾਈਡ ਨੋਟ 'ਚ ਲਿਖੇ ਮੁਲਜਮਾਂ ਦੇ ਮੋਬਾਈਲ ਨੰਬਰਾਂ ਦੀ ਡਿਟੇਲ ਕਾਲ ਕਢਵਾਉਣ ਤੋ ਇਲਾਵਾ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
ਫੋਟੋ-
ਕੈਪਸ਼ਨ ਮਿ੍ਰਤਕ ਬਲਜਿੰਦਰ ਕੁਮਾਰ ਦੀ ਫਾਈਲ ਫੋਟੋ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

दिल्ली में ऑटोरिक्शा चालक ने चाकू घोंपकर व्यक्ति की हत्या 

दिल्ली में ऑटोरिक्शा चालक ने चाकू घोंपकर व्यक्ति की हत्या 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ

ਪਿਸਟਲ ਬੋਰ ਤੇ ਕਾਰਤੂਸ ਸਮੇਤ 2 ਗ੍ਰਿਫਤਾਰ

ਪਿਸਟਲ ਬੋਰ ਤੇ ਕਾਰਤੂਸ ਸਮੇਤ 2 ਗ੍ਰਿਫਤਾਰ

ਮੋਗਾ ਪੁਲਿਸ ਵੱਲੋਂ ਤਿੰਨ ਸਮਗਲਰ ਹੈਰੋਇਨ ਤੇ ਕਾਰ ਸਮੇਤ ਕਾਬੂ

ਮੋਗਾ ਪੁਲਿਸ ਵੱਲੋਂ ਤਿੰਨ ਸਮਗਲਰ ਹੈਰੋਇਨ ਤੇ ਕਾਰ ਸਮੇਤ ਕਾਬੂ

ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਤੋਂ ਭੱਜਣ ਵਾਲੇ ਹਵਾਲਾਤੀ ਨੂੰ ਸਾਥੀ ਸਮੇਤ ਕੀਤਾ ਕਾਬੂ

ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਤੋਂ ਭੱਜਣ ਵਾਲੇ ਹਵਾਲਾਤੀ ਨੂੰ ਸਾਥੀ ਸਮੇਤ ਕੀਤਾ ਕਾਬੂ