Tuesday, May 07, 2024  

ਅਪਰਾਧ

ਹੈਰੋਇਨ, ਡਰੱਗ ਮਨੀ ਤੇ ਸ਼ਰਾਬ ਠੇਕਾ ਸਮੇਤ 3 ਕਾਬੂ

April 26, 2024

ਗੁਰਦਾਸਪੁਰ, 26 ਅਪ੍ਰੈਲ ( ਅਸ਼ਵਨੀ ) :  ਪੁਲਿਸ ਜ਼ਿਲ੍ਹਾ ਗੁਰਦਾਸਪੁਰ ਅਧੀਨ ਪੈਂਦੇ ਵੱਖ-ਵੱਖ ਪੁਲਿਸ ਸਟੇਸ਼ਨਾਂ ਦੀ ਪੁਲਿਸ ਵੱਲੋ 3 ਵਿਅਕਤੀਆ ਨੂੰ 5 ਗ੍ਰਾਮ ਹੈਰੋਇਨ , 10 ਹਜ਼ਾਰ ਰੁਪਏ ਡਰੱਗ ਮਨੀ ਅਤੇ 415 ਬੋਤਲਾਂ ਸ਼ਰਾਬ ਠੇਕਾ ਸਮੇਤ ਕਾਬੂ ਕਰਨ ਦਾ ਦਾਅਵਾ ਕੀਤਾ ਗਿਆ ਹੈ । ਸਹਾਇਕ ਸਬ ਇੰਸਪੈਕਰ ਮਹਿੰਦਰ ਪਾਲ ਪੁਲਿਸ ਸਟੇਸ਼ਨ ਤਿੱਬੜ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਮੋੜ ਤਲਵੰਡੀ ਵਿਰਕ ਨੇੜੇ ਜਠੇਰੇ ਰਾਠੌਰਾ ਤੋਂ ਕਸ਼ਮੀਰੋਂ ਪਤਨੀ ਸੁੱਚਾ ਮਸੀਹ ਵਾਸੀ ਬਾਹੀਆ ਕਲੋਨੀ ਨੂੰ ਸ਼ੱਕ ਪੈਣ ਉਪਰ ਕਾਬੂ ਕਰਕੇ 5 ਗ੍ਰਾਮ ਹੈਰੋਇਨ ਅਤੇ 10 ਹਜ਼ਾਰ ਰੁਪਏ ਡਰੱਗ ਮਨੀ ਬਰਾਮਦ ਕੀਤੀ । ਸਹਾਇਕ ਸਬ ਇੰਸਪੈਕਰ ਗੁਰਵਿੰਦਰਪਾਲ ਸਿੰਘ ਪੁਲਿਸ ਸਿਟੀ ਗੁਰਦਾਸਪੁਰ ਨੇ ਦੱਸਿਆ ਕਿ ਉਸ ਨੇ ਪੁਲਿਸ ਪਾਰਟੀ ਸਮੇਤ ਗਸ਼ਤ ਕਰਦੇ ਹੋਏ ਪੁਰਾਣੀ ਦਾਨਾ ਮੰਡੀ ਮੋਜੂਦ ਸੀ ਕਿ ਆਬਕਾਰੀ ਇੰਸਪੈਕਟਰ ਅਨਿਲ ਕੁਮਾਰ ਸਰਕਲ ਸਿਟੀ ਗੁਰਦਾਸਪੁਰ ਨੇ ਸਮੇਤ ਪੁਲਿਸ ਪਾਰਟੀ ਆ ਕੇ ਦੱਸਿਆ ਕਿ ਪਰਮਪਾਲ ਸਿੰਘ ਅਤੇ ਚੰਨਪ੍ਰੀਤ ਸਿੰਘ ਪੁੱਤਰਾਨ ਕੁਲਵੰਤ ਸਿੰਘ ਵਾਸੀ ਗੁਰਦਾਸਪੁਰ ਬਾਹਰੋਂ ਸ਼ਰਾਬ ਲਿਆ ਕੇ ਵੇਚਣ ਦੇ ਆਦੀ ਹਨ ਜੇਕਰ ਉਹਨਾਂ ਦੇ ਘਰ ਰੇਡ ਕੀਤਾ ਜਾਵੇ ਤਾਂ ਸ਼ਰਾਬ ਬਰਾਮਦ ਹੋ ਸਕਦੀ ਹੈ ਇਸ ਸੂਚਨਾ ਦੇ ਅਧਾਰ ਤੇ ਉਕਤਾ ਦੇ ਘਰ ਰੇਡ ਕੀਤਾ ਤਾਂ ਵੱਖ-ਵੱਖ ਬਰਾਂਡ ਦੀਆ 415 ਬੋਤਲਾਂ ਸ਼ਰਾਬ ਠੇਕਾ ਬਰਾਮਦ ਹੋਈ ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

दिल्ली में ऑटोरिक्शा चालक ने चाकू घोंपकर व्यक्ति की हत्या 

दिल्ली में ऑटोरिक्शा चालक ने चाकू घोंपकर व्यक्ति की हत्या 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ

ਪਿਸਟਲ ਬੋਰ ਤੇ ਕਾਰਤੂਸ ਸਮੇਤ 2 ਗ੍ਰਿਫਤਾਰ

ਪਿਸਟਲ ਬੋਰ ਤੇ ਕਾਰਤੂਸ ਸਮੇਤ 2 ਗ੍ਰਿਫਤਾਰ

ਮੋਗਾ ਪੁਲਿਸ ਵੱਲੋਂ ਤਿੰਨ ਸਮਗਲਰ ਹੈਰੋਇਨ ਤੇ ਕਾਰ ਸਮੇਤ ਕਾਬੂ

ਮੋਗਾ ਪੁਲਿਸ ਵੱਲੋਂ ਤਿੰਨ ਸਮਗਲਰ ਹੈਰੋਇਨ ਤੇ ਕਾਰ ਸਮੇਤ ਕਾਬੂ

ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਤੋਂ ਭੱਜਣ ਵਾਲੇ ਹਵਾਲਾਤੀ ਨੂੰ ਸਾਥੀ ਸਮੇਤ ਕੀਤਾ ਕਾਬੂ

ਪੇਸ਼ੀ ਦੌਰਾਨ ਜਿਲ੍ਹਾ ਕਚਹਿਰੀ ਤੋਂ ਭੱਜਣ ਵਾਲੇ ਹਵਾਲਾਤੀ ਨੂੰ ਸਾਥੀ ਸਮੇਤ ਕੀਤਾ ਕਾਬੂ