Friday, May 10, 2024  

ਅਪਰਾਧ

ਟੋਹਾਣਾ ਨੇੜਿਓਂ ਨਹਿਰ 'ਚੋਂ ਮਿਲੀ ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀ ਦੀ ਲਾਸ਼

April 27, 2024

ਸਰਹਿੰਦ ਨੇੜਿਓਂ ਭਾਖੜਾ ਨਹਿਰ 'ਚੋਂ ਮਿਲੀ ਸੀ ਮਿ੍ਰਤਕ ਦੀ ਹੁੰਡਈ ਵੈਨਿਊ ਕਾਰ

ਸ੍ਰੀ ਫ਼ਤਹਿਗੜ੍ਹ ਸਾਹਿਬ, 27 ਅਪ੍ਰੈਲ (ਰਵਿੰਦਰ ਸਿੰਘ ਢੀਂਡਸਾ) : ਪਰਸੋਂ ਰਾਤ ਤੋਂ ਲਾਪਤਾ ਦੱਸੇ ਜਾ ਰਹੇ ਮੰਡੀ ਗੋਬਿੰਦਗੜ੍ਹ ਦੇ ਲੋਹਾ ਵਪਾਰੀ ਸੰਤੋਸ਼ ਕੁਮਾਰ(35) ਦੀ ਲਾਸ਼ ਹਰਿਆਣਾ ਸੂਬੇ ਦੇ ਟੋਹਾਣਾ ਇਲਾਕੇ 'ਚੋਂ ਲੰਘਦੀ ਨਹਿਰ 'ਚੋਂ ਮਿਲਣ ਦਾ ਸਮਾਚਾਰ ਹੈ।ਸੰਤੋਸ਼ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਪਰਸੋਂ ਰਾਤ ਨੂੰ ਕਾਰ ਸਣੇ ਲਾਪਤਾ ਹੋ ਗਿਆ ਸੀ ਜਿਸ ਦੀ ਕਾਰ ਦੇ ਟਾਇਰਾਂ ਦੇ ਨਿਸ਼ਾਨ ਫਲੋਟਿੰਗ ਰੈਸਟੋਰੈਂਟ ਸਰਹਿੰਦ ਨੇੜਿਓਂ ਲੰਘਦੀ ਮੇਨ ਭਾਖੜਾ ਲਾਈਨ ਦੇ ਕੰਢੇ ਦੇਖੇ ਗਏ ਸਨ ਜਿਸ ਸਬੰਧੀ ਸੂਚਨਾ ਮਿਲਣ 'ਤੇ ਪੁਲਿਸ ਵੱਲੋਂ ਗੋਤਾਖੋਰਾਂ ਦੀ ਮੱਦਦ ਨਾਲ ਭਾਖੜਾ ਨਹਿਰ 'ਚ ਸੰਤੋਸ਼ ਕੁਮਾਰ ਦੀ ਭਾਲ ਕੀਤੀ ਜਾ ਰਹੀ ਸੀ।ਭੋਲੇ ਸ਼ੰਕਰ ਡਾਈਵਰਜ਼ ਕਲੱਬ ਦੇ ਪ੍ਰਧਾਨ ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਉਨਾਂ ਦੀ ਟੀਮ ਦੇ ਗੋਤਾਖੋਰਾਂ ਵੱਲੋਂ ਨਹਿਰ 'ਚ ਕਾਰ ਸਣੇ ਰੁੜੇ ਸੰਤੋਸ਼ ਕੁਮਾਰ ਵਾਸੀ ਮੰਡੀ ਗੋਬਿੰਦਗੜ੍ਹ ਦੀ ਕੱਲ੍ਹ ਤੜਕੇ ਤੋਂ ਹੀ ਭਾਲ ਕੀਤੀ ਜਾ ਰਹੀ ਸੀ ਜਿਸ ਦੀ ਹੁੰਡਈ ਵੈਨਿਊ ਕਾਰ ਤਾਂ ਕੱਲ ਸੌਢਾਂ ਹੈੱਡ ਨੇੜਿਓਂ ਨਹਿਰ 'ਚੋਂ ਮਿਲ ਗਈ ਸੀ ਪਰ ਸੰਤੋਸ਼ ਕੁਮਾਰ ਕਾਰ 'ਚੋਂ ਨਹੀਂ ਮਿਲਿਆ ਜਿਸ 'ਤੇ ਪੰਜਾਬ ਅਤੇ ਹਰਿਆਣਾ ਦੇ ਗੋਤਾਖੋਰਾਂ ਵੱਲੋਂ ਮਿਲ ਕੇ ਸਰਚ ਅਪ੍ਰੇਸ਼ਨ ਸ਼ੁਰੂ ਕੀਤਾ ਗਿਆ ਜਿਸ ਦੌਰਾਨ ਸ਼ਨੀਵਾਰ ਸਵੇਰੇ ਹਰਿਆਣਾ ਦੇ ਟੋਹਾਣਾ ਇਲਾਕੇ 'ਚੋਂ ਲੰਘਦੀ ਨਹਿਰ 'ਚੋਂ ਸੰਤੋਸ਼ ਕੁਮਾਰ ਦੀ ਲਾਸ਼ ਬਰਾਮਦ ਹੋ ਗਈ।ਸ਼ੰਕਰ ਭਾਰਦਵਾਜ ਨੇ ਦੱਸਿਆ ਕਿ ਗੋਤਾਖੋਰਾਂ ਦਾ ਇਹ ਅਪ੍ਰੇਸ਼ਨ ਕਾਫੀ ਕਠਿਨ ਸੀ ਕਿਉਂਕਿ ਭਾਖੜਾ ਮੇਨ ਲਾਈਨ 'ਚ ਪਾਣੀ ਦਾ ਵਹਾਅ ਬਹੁਤ ਤੇਜ਼ ਹੁੰਦਾ ਹੈ ਜਿਸ ਕਾਰਨ ਕੁਝ ਹੀ ਸਮੇਂ 'ਚ ਮਿ੍ਰਤਕ ਦੀ ਲਾਸ਼ ਕਰੀਬ 120 ਕਿੱਲੋਮੀਟਰ ਦੂਰ ਟੋਹਾਣਾ ਨੇੜੇ ਪਹੁੰਚ ਗਈ।ਮਿ੍ਰਤਕ ਦੀ ਲਾਸ਼ ਨੂੰ ਸਿਵਲ ਹਸਪਤਾਲ ਦੀ ਮੌਰਚਰੀ 'ਚ ਰਖਵਾ ਕੇ ਥਾਣਾ ਸਰਹਿੰਦ ਦੀ ਪੁਲਿਸ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਕਰਨਾਟਕ 'ਚ ਮੈਡੀਕਲ ਕਾਲਜ 'ਚ ਔਰਤਾਂ ਦੇ ਵਾਸ਼ਰੂਮ 'ਚ ਮੋਬਾਈਲ ਰੱਖਣ ਵਾਲਾ ਨੌਜਵਾਨ ਫੜਿਆ ਗਿਆ

ਕਰਨਾਟਕ 'ਚ ਮੈਡੀਕਲ ਕਾਲਜ 'ਚ ਔਰਤਾਂ ਦੇ ਵਾਸ਼ਰੂਮ 'ਚ ਮੋਬਾਈਲ ਰੱਖਣ ਵਾਲਾ ਨੌਜਵਾਨ ਫੜਿਆ ਗਿਆ

ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

दिल्ली में ऑटोरिक्शा चालक ने चाकू घोंपकर व्यक्ति की हत्या 

दिल्ली में ऑटोरिक्शा चालक ने चाकू घोंपकर व्यक्ति की हत्या 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼