Friday, May 10, 2024  

ਅਪਰਾਧ

ਪਿੰਡ ਕੋਲੀਆਂ ‘ਚ 19 ਤੋਲੇ ਸੋਨੇ ਦੇ ਗਹਿਣੇ ਤੇ 70 ਹਜ਼ਾਰ ਦੀ ਨਕਦੀ ਚੋਰੀ ਮਾਮਲਾ

April 27, 2024

ਪੁਲੀਸ ਵਲੋਂ ਫਰਾਰ ਦੱਸਿਆ ਜਾ ਰਿਹਾ ਚੋਰ ਇੱਕ ਅਕਾਲੀ ਆਗੂ ਦਾ ਨਜ਼ਦੀਕੀ ਹੋਣ ਦੀ ਚਰਚਾ

ਮਨਜੀਤ ਸਿੰਘ ਚੀਮਾ
ਮੁਕੇਰੀਆਂ, 27 ਅਪ੍ਰੈਲ :ਬੀਤੇ ਦਿਨੀਂ ਸਾਹਮਣੇ ਆਏ ਪਿੰਡ ਕੋਲੀਆਂ ‘ਚ ਚੋਰੀ ਦੇ ਮਾਮਲੇ ਵਿੱਚ ਪੁਲੀਸ ਵਲੋਂ ਪੀੜਤਾਂ ਤੋਂ ਹੀ ਕਥਿਤ ਰਿਸ਼ਵਤ ਲਏ ਜਾਣ ਦੇ ਮਾਮਲੇ ਵਿੱਚ ਨਵੇਂ ਖੁਲਾਸੇ ਹੋਣ ਲੱਗੇ ਹਨ। ਪੁਲੀਸ ਵਲੋਂ ਫਰਾਰ ਦੱਸਿਆ ਜਾ ਰਿਹਾ ਚੋਰ ਪਿੰਡ ਛੰਨੀ ਨੰਦ ਸਿੰਘ ਦੇ ਇੱਕ ਅਕਾਲੀ ਆਗੂ ਦਾ ਨਜ਼ਦੀਕੀ ਹੋਣ ਦਾ ਖੁਲਾਸਾ ਹੋਇਆ ਹੈ। ਜਿਹੜਾ ਕਿ ਇਸ ਮਾਮਲੇ ਵਿੱਚ ਕੇਸ ਦਰਜ਼ ਹੋਣ ਵਾਲੇ ਦਿਨਾਂ ਅੰਦਰ ਥਾਣੇ ਆਉਂਦਾ ਜਾਂਦਾ ਰਿਹਾ ਹੈ। ਸੂਤਰਾਂ ਅਨੁਸਾਰ ਇਸੇ ਕਾਰਨ ਹੀ ਪੁਲੀਸ ਵਲੋਂ ਚੋਰ ਨਹੀਂ ਫੜਿਆ ਜਾ ਰਿਹਾ ਅਤੇ ਇਸੇ ਕਾਰਨ ਹੀ ਜਾਂਚ ਦੌਰਾਨ ਪੁਲੀਸ ਨੇ ਸਾਰੇ ਨਿਯਮ ਛਿੱਕੇ ਟੰਗੇ ਹਨ।
ਪੁਲੀਸ ਸੂਤਰਾਂ ਅਨੁਸਾਰ ਕੇਸ ਵਿੱਚ 3 ਦੋਸ਼ੀ ਨਾਮਜ਼ਦ ਕੀਤੇ ਗਏ ਹਨ ਅਤੇ ਪੁਲੀਸ ਵਲੋਂ ਕਾਬੂ ਕੀਤੇ ਗਏ 2 ਚੋਰ ਘਰੋਂ ਚੋਰੀ ਕਰਨ ਵਾਲੇ ਦੱਸੇ ਜਾ ਰਹੇ ਹਨ। ਜਦੋਂ ਕਿ ਫਰਾਰ ਚੋਰ ਤਾਂ ਪੀੜਤ ਪਰਿਵਾਰ ਨੂੰ ਆਪਣੀ ਗੱਡੀ ਵਿੱਚ ਧਾਰਮਿਕ ਸਥਾਨ ‘ਤੇ ਮੱਥਾ ਟੇਕਣ ਲਈ ਲੈ ਕੇ ਗਿਆ ਹੋਇਆ ਸੀ। ਪੁਲੀਸ ਜਾਂਚ ਅਨੁਸਾਰ ਫੜੇ ਗਏ ਦੋ ਚੋਰਾਂ ਕੋਲੋਂ 2000-2000 ਦੀ ਰਿਕਵਰੀ ਹੋਈ ਹੈ, ਜਦੋਂ ਕਿ ਰਹਿੰਦੀ ਕਰੀਬ 66 ਹਜ਼ਾਰ ਦੀ ਨਕਦੀ ਅਤੇ 19 ਤੋਲੇ ਸੋਨੇ ਦੇ ਗਹਿਣੇ ਫਰਾਰ ਚੋਰ ਕੋਲ ਹਨ। ਜਿਹੜਾ ਕਿ ਸ਼ੱਕੀ ਲੱਗਦਾ ਹੈ। ਪੀੜਤਾਂ ਅਨੁਸਾਰ ਫਰਾਰ ਚੋਰ ਕੁਝ ਦਿਨ ਪਹਿਲਾਂ ਹੀ ਆਪਣੀ ਗੱਡੀ ਦੀ ਕਿਸ਼ਤ ਜਮ੍ਹਾਂ ਕਰਵਾ ਕੇ ਗਿਆ ਹੈ ਅਤੇ ਮਾਨਸਰ ਨੇੜਲੇ ਪਿੰਡ ਛੰਨੀ ਨੰਦ ਸਿੰਘ ਦੇ ਇੱਕ ਅਕਾਲੀ ਆਗੂ ਦਾ ਨਜ਼ਦੀਕੀ ਰਿਸ਼ਤੇਦਾਰ ਦੱਸਿਆ ਜਾ ਰਿਹਾ ਹੈ। ਉਸਦੇ ਚੋਰੀ ਉੁਪਰੰਤ ਕਥਿਤ ਅਕਾਲੀ ਆਗੂ ਕੋਲ ਹੀ ਟਿਕੇ ਰਹਿਣ ਦੀ ਚਰਚਾ ਹੈ।
ਪੁਲੀਸ ਦੀ ਘੜੀ ਕਹਾਣੀ ਨੂੰ ਸੱਚ ਮੰਨੀਏ ਤਾਂ ਇੰਝ ਲੱਗਦਾ ਹੈ ਕਿ ਫਰਾਰ ਚੋਰ , ਜਿਹੜਾ ਕਿ ਅਕਾਲੀ ਆਗੂ ਦਾ ਨਜ਼ਦੀਕੀ ਹੋਣ ਦੀ ਚਰਚਾ ਹੈ, ਉਹ ਹੀ ਮੁੱਖ ਮੁਲਜ਼ਮ ਹੈ ਅਤੇ ਸਾਰਾ ਮਾਲ ਸਮੇਟੀ ਬੈਠਾ ਹੈ, ਜਦੋਂ ਕਿ ਕਾਬੂ ਕੀਤੇ ਚੋਰ ਜਿਨ੍ਹਾ ਕੋਲ ਕੇਵਲ 2000-2000 ਦੀ ਰਿਕਵਰੀ ਹੋਈ ਹੈ, ਦਿਹਾੜੀ ‘ਤੇ ਹੀ ਲਿਆਂਦੇ ਹੋਣਗੇ ਕਿਉਂਕਿ ਜੇਕਰ ਤਿੰਨੋ ਬਰਾਬਰ ਦੇ ਭਾਈਵਾਲ ਸਨ ਤਾਂ ਸਮਾਨ ਬਰਾਬਰ ਵੰਡਿਆ ਜਾਣਾ ਸੀ। ਪੁਲੀਸ ਵਲੋਂ ਵੀ ਸਾਰਾ ਭਾਂਡਾ ਅਕਾਲੀ ਆਗੂ ਦੇ ਨਜ਼ਦੀਕੀ ਅਤੇ ਫਰਾਰ ਚੋਰ ਦੇ ਸਿਰ ਭੰਨਣਾ ਸਾਬਤ ਕਰਦਾ ਹੈ ਕਿ ਪੁਲੀਸ ਨੇ ਇਹ ਸਾਰਾ ਡਰਾਮਾ ਪੀੜਤ ਪਰਿਵਾਰ ਦੀ ਸ਼ਿਕਾਇਤ ਅਨੁਸਾਰ ਗਹਿਣੇ ਤੇ ਨਕਦੀ ਖਪਾਉਣ ਲਈ ਹੀ ਰਚਿਆ ਹੈ। ਇਸੇ ਲਈ ਹੀ ਉਸਨੂੰ ਗਿ੍ਰਫਤਾਰ ਨਹੀਂ ਕੀਤਾ ਜਾ ਰਿਹਾ ਅਤੇ ਪੀੜਤਾਂ ਨੂੰ ਖਂਜਲ ਖੁਆਰ ਕੀਤਾ ਜਾ ਰਿਹਾ ਹੈ। ਤਾਂ ਜੋ ਉਹ ਥੱਕ ਹਾਰ ਕੇ ਘਰੇ ਬੈਠ ਜਾਣ, ਜਿਸ ਵਿੱਚ ਥਾਣਾ ਮੁਖੀ ਤੇ ਕੇਸ ਦਾ ਜਾਂਚ ਅਧਿਕਾਰੀ ਸ਼ਾਮਲ ਹੋ ਸਕਦੇ ਹਨ। ਪੀੜਤ ਪਰਿਵਾਰ ਦਾ ਮੰਨਣਾ ਹੈ ਕਿ ਚੋਰਾਂ ਨੇ ਚੋਰੀ ਕੀਤੇ ਗਹਿਣੇ ਕਿਸੇ ਖਰੀਦਦਾਰ ਨੂੰ ਵੇਚੇ ਹੋਣਗੇ ਅਤੇ ਉਹ ਖਰੀਦਦਾਰ ਵੀ ਬਰਾਬਰ ਦਾ ਜਿੰਮੇਵਾਰ ਹੈ। ਪਰ ਪੁਲੀਸ ਦੀ ਜਾਂਚ ਵਿੱਚ ਕੇਵਲ ਦੋ ਮਹਾਤੜ ਚੋਰਾਂ ਨੂੰ ਕਾਬੂ ਕਰਨਾ ਅਤੇ ਸਾਰਾ ਜਿੰਮਾ ਫਰਾਰ ਚੋਰ ਸਿਰ ਮੜਨਾਂ ਹੀ ਸਾਹਮਣੇ ਆਇਆ ਹੈ। ਜੋ ਕਿ ਸ਼ੱਕੀ ਲੱਗਦਾ ਹੈ। ਚੋਰੀ ਦੇ ਕੇਸਾਂ ਦੀ ਜਾਂਚ ਦੇ ਮਾਮਲੇ ਸਬੰਧੀ ਤੈਅ ਨਿਯਮਾਂ ਅਨੁਸਾਰ ਚੋਰਾਂ ਵਲੋਂ ਚੋਰੀ ਕੀਤਾ ਸਮਾਨ ਖਰੀਦਣ ਵਾਲੇ ਵਿਆਕਤੀ ਨੂੰ ਕੇਸ ਦਾ ਹਿੱਸਾ ਬਣਾਉਣਾ ਹੁੰਦਾ ਹੈ ਅਤੇ ਉਸ ਉੱਤੇ ਚੋਰੀ ਦਾ ਸਮਾਨ ਖਰੀਦਣ ਦਾ ਮਾਮਲਾ ਦਰਜ ਕਰਨਾ ਹੁੰਦਾ ਹੈ। ਪਰ ਪੁਲੀਸ ਇਸ ਮਾਮਲੇ ਵਿੱਚ ਖੁੱਲ ਕੇ ਖੁਲਾਸਾ ਨਹੀਂ ਕਰ ਰਹੀ। ਜਿਹੜੀ ਕਿ ਪੀੜਤ ਪਰਿਵਾਰ ਦੇ ਦੋਸ਼ਾਂ ਨੂੰ ਸੱਚ ਸਾਬਤ ਕਰਦੀ ਨਜ਼ਰ ਆ ਰਹੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਦਿੱਲੀ 'ਚ 8 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਦਿੱਲੀ 'ਚ 8 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਕਰਨਾਟਕ 'ਚ ਮੈਡੀਕਲ ਕਾਲਜ 'ਚ ਔਰਤਾਂ ਦੇ ਵਾਸ਼ਰੂਮ 'ਚ ਮੋਬਾਈਲ ਰੱਖਣ ਵਾਲਾ ਨੌਜਵਾਨ ਫੜਿਆ ਗਿਆ

ਕਰਨਾਟਕ 'ਚ ਮੈਡੀਕਲ ਕਾਲਜ 'ਚ ਔਰਤਾਂ ਦੇ ਵਾਸ਼ਰੂਮ 'ਚ ਮੋਬਾਈਲ ਰੱਖਣ ਵਾਲਾ ਨੌਜਵਾਨ ਫੜਿਆ ਗਿਆ

ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

दिल्ली में ऑटोरिक्शा चालक ने चाकू घोंपकर व्यक्ति की हत्या 

दिल्ली में ऑटोरिक्शा चालक ने चाकू घोंपकर व्यक्ति की हत्या 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ