Friday, May 10, 2024  

ਖੇਤਰੀ

ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀ ਤੇ ਕਿਸਾਨ ਪਰੇਸ਼ਾਨ

April 27, 2024

ਸੁਭਾਸ਼ ਚੰਦਰ
ਸਮਾਣਾ, 27 ਅਪ੍ਰੈਲ : ਅਨਾਜ ਮੰਡੀ ਤੇ ਖਰੀਦ ਕੇਂਦਰਾ ਵਿੱਚ ਕਣਕ ਦੀ ਆਮਦ ਸਿਖਰਾਂ ਤੇ ਹੈ।ਪਰ ਬਾਰਦਾਨਾ ਤੇ ਲਿਫਟਿੰਗ ਨਾਂ ਹੋਣ ਕਾਰਨ ਆੜਤੀਆਂ ਤੇ ਕਿਸਾਨਾ ਨੂੰ ਮੰਡੀ ਵਿੱਚ ਜਗ੍ਹਾ ਨਾਂ ਮਿਲਣ ਤੇ ਬੋਰੀਆਂ ਦੇ ਵੱਡੇ ਵੱਡੇ ਅੰਬਾਰ ਲੱਗਣ ਕਾਰਨ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਵੱਖ- ਵੱਖ ਪਿੰਡਾਂ ਤੋਂ ਕਣਕ ਦੀ ਫਸਲ ਵੇਚਣ ਆਏ ਕਿਸਾਨਾਂ ਨੇ ਦੱਸਿਆ ਕਿ ਖਰਾਬ ਮੌਸਮ ਵਿੱਚ ਨਵੀਂ ਦੀ ਮਾਤਰਾ ਵੱਧ ਹੋਣ ਕਾਰਨ ਸਰਕਾਰ ਵੱਲੋਂ ਦਿੱਤੀਆਂ ਹਦਾਇਤਾਂ ਅਨੁਸਾਰ ਕਣਕ ਵਿੱਚ ਵੀ ਵੱਧ ਨਮੀ ਹੈ। ਜਿਸ ਕਾਰਨ ਉਹਨਾਂ ਨੂੰ ਕਈ-ਕਈ ਦਿਨ ਮੰਡੀ ਵਿੱਚ ਖੱਜਲ ਖੁਆਰ ਹੋਣ ਲਈ ਮਜਬੂਰ ਹੋਣਾ ਪੈ ਰਿਹਾ ਹੈ। ਮੰਡੀ ਦੇ ਕਈ ਆੜਤੀਆਂ ਨੇ ਦੱਸਿਆ ਕਿ ਕੇਂਦਰ ਸਰਕਾਰ ਫਸਲ ਦੀ ਖਰੀਦ ਤਾਂ ਏਜੰਸੀਆ ਰਾਹੀ ਕਰਵਾ ਰਹੀ ਹੈ, ਪਰ ਕੇਂਦਰੀ ਏਜੰਸੀ ਫੂਡ ਕਾਰਪੋਰੇਸ਼ਨ ਆਫ ਇੰਡੀਆ ਸਮਾਣਾ ਦੀ ਮੰਡੀ ਵਿੱਚ ਖਰੀਦ ਨਹੀਂ ਕਰ ਰਹੀ। ਉਹਨਾਂ ਪੰਜਾਬ ਸਰਕਾਰ ਤੋਂ ਬਾਰਦਾਨੇ ਦੀ ਕਮੀ ਪੂਰੀ ਕਰਨ ਤੇ ਲਿਫਟਿੰਗ ਵਿੱਚ ਤੇਜ਼ੀ ਲਿਆਉਣ ਦੀ ਮੰਗ ਕੀਤੀ । ਇਸ ਮੌਕੇ ਆੜਤੀ ਐਸੋਸੀਏਸ਼ਨ ਦੇ ਪ੍ਰਧਾਨ ਸੰਦੀਪ ਗਰਗ (ਸੰਜੂ) ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਖਰੀਦ ਏਜੰਸੀਆਂ ਵੱਲੋਂ ਕਣਕ ਦੀ ਖਰੀਦ ਦਾ ਕੰਮ ਸੁਚਾਰੂ ਢੰਗ ਨਾਲ ਚੱਲ ਰਿਹਾ ਹੈ। ਕਣਕ ਦੀ ਅਦਾਇਗੀ ਵੀ ਨਾਲੋ ਨਾਲ ਹੋ ਰਹੀ ਹੈ, ਪਰ ਇਸ ਵਾਰ ਮੰਡੀ ਵਿੱਚ ਕੰਮ ਕਰਦੀ ਲੇਵਰ ਮਜ਼ਦੂਰੀ ਵਿੱਚ ਵਾਧਾ ਨਾ ਹੋਣ ਕਾਰਨ ਬਹੁਤ ਹੀ ਘੱਟ ਆਈ ਹੈ। ਜਿਸ ਕਾਰਨ ਸਾਫ ਸਫਾਈ ਤੇ ਤੁਲਾਈ ਦਾ ਕੰਮ ਮੱਠੀ ਚਾਲ ਚੱਲ ਰਿਹਾ ਹੈ। ਉਨ੍ਹਾਂ ਸਰਕਾਰ ਤੋਂ ਆੜਤ ਦੀ ਅਦਾਇਗੀ ਬਿਲਾ ਅਨੁਸਾਰ ਕਰਨ ਦੀ ਮੰਗ ਵੀ ਕੀਤੀ। ਇਸ ਸਬੰਧੀ ਜ਼ਿਲ੍ਹਾ ਖੁਰਾਕ ਤੇ ਸਪਲਾਈ ਅਫਸਰ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ 26 ਲੱਖ ਥੈਲੇ ਕਣਕ ਦੀ ਆਮਦ ਦੇ ਮੁਕਾਬਲੇ ਹੁਣ ਤੱਕ 24 ਲੱਖ 4 ਹਜਾਰ ਥੈਲੇ ਵੱਖ-ਵੱਖ ਖਰੀਦ ਏਜੰਸੀਆਂ ਵੱਲੋਂ ਖਰੀਦ ਕੀਤੀ ਜਾ ਚੁੱਕੀ ਹੈ, ਜਿਨ੍ਹਾਂ ਵਿੱਚੋਂ 7 ਲੱਖ 61 ਹਜਾਰ ਥੈਲੇ ਦੀ ਮਾਤਰ ਲਿਫਟਿੰਗ ਹੋਈ ਹੈ। ਉਹਨਾਂ ਇਹ ਵੀ ਦੱਸਿਆ ਕਿ ਇਸ ਸਾਲ 30 ਲੱਖ ਤੋਂ ਵੱਧ ਥੈਲੇ ਕਣਕ ਦੇ ਆਉਣ ਦੀ ਸੰਭਾਵਨਾ ਹੈ। ਉਨ੍ਹਾਂ ਕਿਸਾਨਾਂ ਨੂੰ ਅਪੀਲ ਕੀਤੀ ਕਿ ਮੰਡੀ ਵਿੱਚ ਸੁੱਕੀ ਕਣਕ ਹੀ ਵੇਚਣ ਲਈ ਲੈ ਕੇ ਆਉਣ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਤਮਿਲਨਾਡੂ ਦੇ ਸਿਵਾਕਾਸ਼ੀ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ

ਤਮਿਲਨਾਡੂ ਦੇ ਸਿਵਾਕਾਸ਼ੀ ਵਿੱਚ ਪਟਾਕਿਆਂ ਦੀ ਫੈਕਟਰੀ ਵਿੱਚ ਧਮਾਕੇ ਵਿੱਚ ਅੱਠ ਲੋਕਾਂ ਦੀ ਮੌਤ ਹੋ ਗਈ

ਯੂਪੀ ਵਿੱਚ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਚਾਰ ਦੀ ਮੌਤ

ਯੂਪੀ ਵਿੱਚ ਸੈਪਟਿਕ ਟੈਂਕ ਦੀ ਸਫ਼ਾਈ ਕਰਦੇ ਸਮੇਂ ਚਾਰ ਦੀ ਮੌਤ

ਹੈਦਰਾਬਾਦ ਦੀ ਕੰਧ ਢਹਿਣ ਦੇ ਮਾਮਲੇ 'ਚ 6 ਗ੍ਰਿਫਤਾਰ, 7 ਲੋਕਾਂ ਦੀ ਮੌਤ

ਹੈਦਰਾਬਾਦ ਦੀ ਕੰਧ ਢਹਿਣ ਦੇ ਮਾਮਲੇ 'ਚ 6 ਗ੍ਰਿਫਤਾਰ, 7 ਲੋਕਾਂ ਦੀ ਮੌਤ

ਏਅਰ ਇੰਡੀਆ ਐਕਸਪ੍ਰੈਸ ਹੜਤਾਲ: ਕੇਰਲ ਤੋਂ ਉਡਾਣਾਂ ਵਿੱਚ ਵਿਘਨ ਜਾਰੀ

ਏਅਰ ਇੰਡੀਆ ਐਕਸਪ੍ਰੈਸ ਹੜਤਾਲ: ਕੇਰਲ ਤੋਂ ਉਡਾਣਾਂ ਵਿੱਚ ਵਿਘਨ ਜਾਰੀ

ਗੋਲਡ ਮੈਡਲ ਜੇਤੂ ਪਹਿਲਵਾਨ ਦਿੱਲੀ 'ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫਤਾਰ

ਗੋਲਡ ਮੈਡਲ ਜੇਤੂ ਪਹਿਲਵਾਨ ਦਿੱਲੀ 'ਚ ਹੱਤਿਆ ਦੀ ਕੋਸ਼ਿਸ਼ ਦੇ ਮਾਮਲੇ 'ਚ ਗ੍ਰਿਫਤਾਰ

ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ: ਮੁਰਸ਼ਿਦਾਬਾਦ ਵਿੱਚ ਪੰਜ ਜ਼ਖ਼ਮੀ

ਬੰਗਾਲ ਵਿੱਚ ਚੋਣਾਂ ਤੋਂ ਬਾਅਦ ਹਿੰਸਾ: ਮੁਰਸ਼ਿਦਾਬਾਦ ਵਿੱਚ ਪੰਜ ਜ਼ਖ਼ਮੀ

ਹੈਦਰਾਬਾਦ 'ਚ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ

ਹੈਦਰਾਬਾਦ 'ਚ ਕੰਧ ਡਿੱਗਣ ਕਾਰਨ 7 ਲੋਕਾਂ ਦੀ ਮੌਤ ਹੋ ਗਈ

ਡੀਬੀਯੂ ਕਾਰਪੋਰੇਟ ਰਿਲੇਸ਼ਨਜ਼ ਸੈੱਲ ਅਤੇ ਭਾਰਤੀ ਏਅਰਟੈੱਲ ਦੇ ਸਹਿਯੋਗ ਨਾਲ ਸਫਲ ਰਿਹਾ ਪਲੇਸਮੈਂਟ ਡਰਾਈਵ

ਡੀਬੀਯੂ ਕਾਰਪੋਰੇਟ ਰਿਲੇਸ਼ਨਜ਼ ਸੈੱਲ ਅਤੇ ਭਾਰਤੀ ਏਅਰਟੈੱਲ ਦੇ ਸਹਿਯੋਗ ਨਾਲ ਸਫਲ ਰਿਹਾ ਪਲੇਸਮੈਂਟ ਡਰਾਈਵ

ਨੇਪਾਲ ਸਰਹੱਦ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਕਾਬੂ

ਨੇਪਾਲ ਸਰਹੱਦ 'ਤੇ ਨਾਬਾਲਗ ਨਾਲ ਬਲਾਤਕਾਰ ਕਰਨ ਵਾਲਾ ਵਿਅਕਤੀ ਕਾਬੂ

ਦਿੱਲੀ: ਪੁਲਿਸ ਨੇ 12 ਸਾਲਾਂ ਬਾਅਦ ਕਤਲ ਦੇ ਮੁਲਜ਼ਮ ਨੂੰ ਕਾਬੂ 

ਦਿੱਲੀ: ਪੁਲਿਸ ਨੇ 12 ਸਾਲਾਂ ਬਾਅਦ ਕਤਲ ਦੇ ਮੁਲਜ਼ਮ ਨੂੰ ਕਾਬੂ