Saturday, May 11, 2024  

ਅਪਰਾਧ

ਫਾਈਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ ਕਰਨ ਵਾਲੇ ਮੁਲਜ਼ਮ ਗ੍ਰਿਫਤਾਰ

April 27, 2024

ਵੇਨੂੰ ਗੋਪਾਲ ਸ਼ਰਮਾ
ਮੰਡੀ ਅਹਿਮਦਗੜ੍ਹ, 27 ਅਪਰੈਲ : ਸਥਾਨਕ ਪੁਲੀਸ ਨੇ ਸੀਆਈਏ ਮਾਲੇਰਕੋਟਲਾ ਅਤੇ ਸਾਈਬਰ ਕ੍ਰਾਈਮ ਸੈਲ ਦੀ ਮਦਦ ਨਾਲ ਇੱਕ ਅੰਤਰਰਾਜੀ ਗਿਰੋਹ ਦੇ ਉਨ੍ਹਾਂ ਪੰਜ ਮੈਂਬਰਾਂ ਦੀ ਪਛਾਣ ਕਰਕੇ ਵੱਖ ਵੱਖ ਥਾਵਾਂ ਤੋਂ ਗਿ੍ਰਫ਼ਤਾਰ ਕੀਤਾ ਹੈ ਜਿਨ੍ਹਾਂ ਨੇ ਇੱਕ ਹਫ਼ਤਾ ਪਹਿਲਾਂ ਇੱਥੋਂ ਦੇ ਇੱਕ ਫਾਈਨਾਂਸਰ ਨੂੰ ਅਗਵਾ ਕਰਨ ਦੀ ਕੋਸ਼ਿਸ ਕੀਤੀ ਸੀ।
ਮੁਲਜ਼ਮਾਂ ਦੀ ਪਛਾਣ ਅਨਵਾਰ ਖਾਂ ਰੱਬੀ ਦਲੀਜ ਰੋਡ ਅਹਿਮਦਗੜ੍ਹ, ਜਗਜੀਤ ਸਿੰਘ ਜਤਿਨ ਨੇੜੇ ਦਾਦਾ ਮੋਟਰ ਲੁਧਿਆਣਾ, ਨਵੀ ਆਲਮ ਨੇੜੇ ਮਦਰਸਾ ਜਨਤਾ ਨਗਰ ਲੁਧਿਆਣਾ , ਸਾਇਲ ਅਤੇ ਚਾਂਦ ਨਿਵਾਸੀ ਰਾਏਪੁਰ ਕਲੋਨੀ ਯਮੁਨਾ ਨਗਰ (ਹਾਲ ਵਾਸੀਆਨ ਸ਼ਕਤੀ ਨਗਰ ਸ਼ਕਤੀ ਲੁਧਿਆਣਾ) ਵੱਜੋਂ ਹੋਈ ਹੈ।
ਐੱਸ ਐੱਸ ਪੀ ਮਾਲੇਰਕੋਟਲਾ ਡਾ ਸਿਮਰਤ ਕੌਰ ਵੱਲੋਂ ਦਿੱਤੀ ਜਾਣਕਾਰੀ ਅਨੁਸਾਰ ਬੀਤੇ ਸ਼ਨੀਵਾਰ ਬਾਦ ਦੁਪਹਿਰ ਚਾਰ ਅਣਪਾਤੇ ਵਿਅਕਤੀਆਂ ਨੇ ਆਪਣੇ ਆਪ ਨੂੰ ਮੁਹਾਲੀ ਪੁਲੀਸ ਦੀ ਟੀਮ ਦੱਸਦਿਆਂ ਜਾਮਾ ਮਸਜਿਦ ਅਹਿਮਦਗੜ੍ਹ ਨੇੜੇ ਪ੍ਰਾਈਵੇਟ ਤੌਰ ‘ਤੇ ਫਾਈਨਾਂਸ ਦਾ ਕੰਮ ਕਰਦੇ ਹਰਸ਼ ਠੁਕਰਾਲ ਉਰਫ਼ ਵਿੱਕੀ ਨੂੰ ਅਮੇਜ ਕਾਰ ਨੰਬਰ ਸੀਐੱਚ 03ਕੇਜੇ5951 ਵਿੱਚ ਬਿਠਾ ਕੇ ਅਗਵਾ ਕਰ ਲਿਆ ਸੀ ਅਤੇ ਪਰਿਵਾਰਕ ਮੈਂਬਰਾਂ ਦੇ ਫੋਨ ਵੀ ਲੈ ਗਏ ਸਨ। ਰਾਸਤੇ ਵਿੱਚ ਅਗਵਾਕਾਰਾਂ ਨੇ ਵਿੱਕੀ ਤੋਂ ਦਸ ਲੱਖ ਰੁਪਏ ਦੀ ਫਿਰੌਤੀ ਮੰਗਣੀ ਸ਼ੁਰੂ ਕਰ ਦਿੱਤੀ ਸੀ।
ਵਿੱਕੀ ਦੇ ਪਿਤਾ ਗੁਲਸ਼ਨ ਠੁਕਰਾਲ ਦੇ ਬਾਆਨਾਂ ‘ਤੇ ਇੱਥੋਂ ਦੀ ਸਿਟੀ ਪੁਲੀਸ ਨੇ ਅਣਪਛਾਤੇ ਵਿਅਕਤੀਆਂ ਵਿਰੁੱਧ ਦਫਾ 365, 387, 419, 120 ਤੇ 34 ਅਧੀਨ ਪਰਚਾ ਦਰਜ਼ ਕਰਕੇ ਤੁਰੰਤ ਨਾਕਾਬੰਦੀ ਕਰਕੇ ਵੱਖ ਵੱਖ ਟੀਮਾਂ ਮੁਲਜ਼ਮਾਂ ਦਾ ਪਿੱਛਾ ਕਰਨ ਲਈ ਲਗਾ ਦਿੱਤੀਆਂ ਸਨ ਅਤੇ ਲਾਗਲੇ ਜਿਲ੍ਹਿਆਂ ਦੀ ਪੁਲੀਸ ਨੂੰ ਵੀ ਜਾਣਕਾਰੀ ਦਿੱਤੀ। ਭਾਵੇਂ ਪੁਲੀਸ ਕਾਰਵਾਈ ਤੋਂ ਡਰਦਿਆਂ ਮੁਲਜ਼ਮ ਵਿੱਕੀ ਨੂੰ ਖੰਨਾ ਸ਼ਹਿਰ ਵਿਖੇ ਛੱਡ ਗਏ ਸਨ ਪਰ ਖੁਦ ਬਚਕੇ ਨਿਕਲਣ ਵਿੱਚ ਕਾਮਯਾਬ ਹੋ ਗਏ। ਡੀ ਐੱਸ ਪੀ ਅਹਿਮਦਗੜ੍ਹ ਅੰਮ੍ਰਿਤਪਾਲ ਸਿੰਘ ਤੇ ਐੱਸ ਐੱਚ ਓ ਸੁਖਪਾਲ ਕੌਰ ਦੀ ਅਗਵਾਈ ਵਿੱਚ ਪੁਲੀਸ ਨੇ ਘਬਰਾਏ ਹੋਏ ਵਿੱਕੀ ਨੂੰ ਖੰਨਾ ਤੋਂ ਲਿਆ ਕੇ ਘਰ ਛੱਡ ਦਿੱਤਾ ਸੀ।
ਇਸ ਤੋਂ ਬਾਅਦ ਐੱਸ ਪੀ ( ਡੀ) ਵੈਭਵ ਸਹਿਗਲ, ਡੀ ਐੱਸ ਪੀ (ਡੀ) ਸਤੀਸ਼ ਕੁਮਾਰ , ਸੀ ਆਈ ਏ ਇਨਚਾਰਜ ਹਰਜਿੰਦਰ ਸਿੰਘ ਅਤੇ ਜਿਲ੍ਹਾ ਸਾਈਬਰ ਸੈਲ ਇਨਚਾਰਜ ਗੁਰਪ੍ਰੀਤ ਕੌਰ ਦੀ ਰਹਿਨੁਮਾਈ ਹੇਠ ਕੇਸ ਦੀ ਤਫਸੀਸ ਸ਼ੁਰੂ ਕੀਤੀ ਗਈ ਅਤੇ ਆਖਿਰ ਤਕਨੀਕੀ ਤੇ ਵਿਗਿਆਨਕ ਤਫਸੀਸ ਸਦਕਾ ਅਣਪਛਾਤੇ ਮੁਲਜ਼ਮਾਂ ਦੀ ਪਛਾਣ ਕਰਕੇ ਵੱਖ ਵੱਖ ਥਾਵਾਂ ਤੋਂ ਗਿ੍ਰਫ਼ਤਾਰ ਕਰ ਲਿਆ ਗਿਆ। ਇਹ ਮੰਨਿਆ ਜਾਂਦਾ ਹੈ ਕਿ ਪੰਜਵਾਂ ਮੁਲਜ਼ਮ ਘਟਣਾ ਵਾਲੇ ਦਿਨ ਬਾਹਿਰ ਬੈਠਾ ਰਿਹਾ ਸੀ।
ਮੁਲਜ਼ਮਾਂ ਦੀ ਨਿਸ਼ਾਨਦੇਹੀ ‘ਤੇ ਜੁਰਮ ਵਿੱਚ ਵਰਤੀ ਕਾਰ ਬਰਾਮਦ ਕਰ ਲਈ ਗਈ ਹੈ ਪਰ ਹਾਲੀਂ ਸਾਰੇ ਮੁਲਜ਼ਮਾਂ ਦੇ ਅਪਰਾਧਕ ਪਿਛੋਕੜ ਦਾ ਪਤਾ ਲਗਾਇਆ ਜਾਣਾ ਬਾਕੀ ਹੈ। ਜਿਸ ਢੰਗ ਨਾਲ ਇੱਕ ਹਫ਼ਤਾ ਤੱਕ ਪੁਲੀਸ ਦੀ ਪਛਾਣ ਤੇ ਪਹੁੰਚ ਤੋਂ ਬਾਹਿਰ ਰਹੇ ਇਸ ਤੋਂ ਅੰਦਾਜਾ ਲਾਇਆ ਜਾ ਰਿਹਾ ਹੈ ਕਿ ਯਮੁਨਾਨਗਰ ਵਾਲੇ ਮੈਂਬਰਾਂ ਦੀ ਮਦਦ ਨਾਲ ਉਹ ਹੋਰਨਾਂ ਸਾਥੀਆਂ ਦੀ ਮਦਦ ਨਾਲ ਪੰਜਾਬ ਤੋਂ ਬਾਹਿਰ ਵੀ ਘਟਣਾਵਾ ਕਰਦੇ ਰਹੇ। ਪਰ ਹਾਲ ਦੀ ਘੜੀ ਕਿਸੇ ਵੀ ਮੁਲਜ਼ਮ ਦੇ ਪਿਛੋਕੜ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਾਕੀ ਖਿਡਾਰਨ ਸੁਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ’ਚ ਮਿ੍ਰਤਕਾ ਦੀ ਭਰਜਾਈ ਗਿ੍ਰਫ਼ਤਾਰ

ਹਾਕੀ ਖਿਡਾਰਨ ਸੁਮਨਦੀਪ ਕੌਰ ਖ਼ੁਦਕੁਸ਼ੀ ਮਾਮਲੇ ’ਚ ਮਿ੍ਰਤਕਾ ਦੀ ਭਰਜਾਈ ਗਿ੍ਰਫ਼ਤਾਰ

ਦਿੱਲੀ 'ਚ 8 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਦਿੱਲੀ 'ਚ 8 ਸਾਲਾ ਬੱਚੀ ਨੂੰ ਅਗਵਾ ਕਰਕੇ ਉਸ ਦਾ ਜਿਨਸੀ ਸ਼ੋਸ਼ਣ ਕਰਨ ਵਾਲਾ ਵਿਅਕਤੀ ਗ੍ਰਿਫਤਾਰ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਕਾਰ ਸ਼ੋਅਰੂਮ ਦੇ ਮਾਲਕ ਤੋਂ 20 ਲੱਖ ਰੁਪਏ ਦੀ ਮੰਗ ਕਰਨ ਵਾਲਾ ਗ੍ਰਿਫਤਾਰ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਕਰਨਾਟਕ 'ਚ ਮੈਡੀਕਲ ਕਾਲਜ 'ਚ ਔਰਤਾਂ ਦੇ ਵਾਸ਼ਰੂਮ 'ਚ ਮੋਬਾਈਲ ਰੱਖਣ ਵਾਲਾ ਨੌਜਵਾਨ ਫੜਿਆ ਗਿਆ

ਕਰਨਾਟਕ 'ਚ ਮੈਡੀਕਲ ਕਾਲਜ 'ਚ ਔਰਤਾਂ ਦੇ ਵਾਸ਼ਰੂਮ 'ਚ ਮੋਬਾਈਲ ਰੱਖਣ ਵਾਲਾ ਨੌਜਵਾਨ ਫੜਿਆ ਗਿਆ

ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

दिल्ली में ऑटोरिक्शा चालक ने चाकू घोंपकर व्यक्ति की हत्या 

दिल्ली में ऑटोरिक्शा चालक ने चाकू घोंपकर व्यक्ति की हत्या 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ