Friday, May 10, 2024  

ਖੇਤਰੀ

30 ਸਾਲ ਦਾ ਤਜਰਬਾ 40 ਦਿਨ ਵੀ ਸੰਭਾਲ ਨਾ ਸਕਿਆ 92 ਕਰੋੜ ਦਾ ਪ੍ਰਾਜੈਕਟ

April 27, 2024

ਸਤਲੁਜ ਦਰਿਆ ‘ਚ ਤਾਸ਼ ਦੇ ਪੱਤਿਆਂ ਵਾਂਗ ਖਿਲਰਿਆ ਸੋਲਰ ਪਾਵਰ ਪਲਾਂਟ ਪ੍ਰਾਜੈਕਟ


ਨੰਗਲ, 27 ਅਪ੍ਰੈਲ (ਸਤਨਾਮ ਸਿੰਘ) : ਭਾਖੜਾ ਬਿਆਸ ਮੈਨੇਜਮੈਂਟ ਬੋਰਡ (ਬੀ.ਬੀ.ਐੱਮ.ਬੀ.) ਦੀ ਦੇਖਰੇਖ ‘ਚ ਚਲਾਏ ਜਾ ਰਹੇ ਬਹੁ-ਕਰੋੜੀ ਪ੍ਰੋਜੈਕਟ ਦੇ ਢਹਿ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਦੇ ਨਾਲ ਤਾਸ਼ ਦੇ ਪੱਤਿਆਂ ਵਾਂਗ ਖਿੱਲਰੇ ਇਸ ਪ੍ਰੋਜੈਕਟ ਦੇ ਸਾਰੇ ਹਿੱਸੇ ਵਹਿ ਕੇ ਸਤਲੁਜ ਦਰਿਆ ਰਾਹੀਂ ਪਿੰਡ ਬਰਮਲਾ/ਨਹਿਲਾ ਪਿੰਡ ਤੋਂ ਕਰੀਬ 6 ਕਿਲੋਮੀਟਰ ਦੂਰ ਨੰਗਲ ਡੈਮ ਤੱਕ ਪਹੁੰਚ ਗਏ ਹਨ। ਕਿਸੇ ਵੀ ਅਧਿਕਾਰੀ ਦਾ ਇਸ ਨੁਕਸਾਨ ਨੂੰ ਲੈ ਕੇ ਸਾਹਮਣੇ ਨਾ ਆਉਣਾ ਕਈ ਤਰ੍ਹਾਂ ਦੇ ਸਵਾਲ ਖੜ੍ਹੇ ਕਰਦਾ ਹੈ।


ਬੀ.ਬੀ.ਐਮ.ਬੀ. ਦੇ ਇਸ ਸੋਲਰ ਪਲਾਂਟ ਦੇ ਡਿੱਗਣ ਦੀ ਸੂਚਨਾ ਹੈ। ਦੱਸਿਆ ਜਾ ਰਿਹਾ ਹੈ ਕਿ ਇਸਦਾ ਵਰਚੂਅਲ ਉਦਘਾਟਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ 2 ਮਹੀਨੇ ਪਹਿਲਾਂ ਹੀ ਕੀਤਾ ਸੀ। 18 ਮਾਰਚ ਨੂੰ ਬੀਬੀਐੱਮਬੀ ਅਤੇ ਉਕਤ ਕੰਪਨੀ ਦੇ ਅਦਿਕਾਰੀ ਤੇ ਇੰਜ ਪਿੰਡ ਬਰਮਲਾ/ਨਹਿਲਾ ਇਸਦਾ ਨੀਂਹ ਪੱਥਰ ਰੱਖਣ ਪਹੁੰਚੇ ਸੀ ਅਤੇ ਭਾਖੜਾ ਬਿਆਸ ਮੈਨੇਜਮੈਂਟ ਬੋਰਡ ਦੀ ਸਿਫਾਰਿਸ਼ ’ਤੇ ਇਹ ਪ੍ਰੋਜੈਕਟ ਸਤਲੁਜ ਦਰਿਆ ’ਤੇ ਓਲਿੰਡਾ-ਬ੍ਰਹਮਲਾ-ਨਹਿਲਾ ਨੇੜੇ ਸਥਾਪਿਤ ਕੀਤਾ ਗਿਆ ਹੈ।
92 ਕਰੋੜ ਰੁਪਏ ਦੀ ਲਾਗਤ ਵਾਲੇ ਇਸ ਸੋਲਰ ਪਾਵਰ ਪਲਾਂਟ ਨੂੰ ਸਥਾਪਤ ਕਰਨ ਅਤੇ ਚਲਾਉਣ ਦੀ ਜ਼ਿੰਮੇਵਾਰੀ ਬੀਬੀਐਮਬੀ ਅਤੇ ਇੱਕ ਨਿੱਜੀ ਕੰਪਨੀ ਸਤਲੁਜ ਜਲ ਵਿਧੁਤ ਨਿਗਮ ਲਿਮਟਡ (ਐਸਜੇਬੀਐਨਐੱਲ) ਨੇ ਲਈ ਸੀ। ਬੀਤੀ ਰਾਤ ਦਰਿਆ ’ਤੇ ਲਗਾਏ ਇਸ ਪ੍ਰਾਜੈਕਟ ਦੀ ਸਾਂਭ-ਸੰਭਾਲ ਨਾ ਹੋਣ ਕਾਰਨ ਇਹ ਤਾਸ਼ ਦੇ ਪੱਤਿਆਂ ਵਾਂਗ ਦਰਿਆ ‘ਚ ਖਿੱਲਰ ਗਿਆ। ਜਿਸ ਤੋਂ ਬਾਅਦ ਵੱਡੀ ਗਿਣਤੀ ’ਚ ਸੋਲਰ ਪੈਨਲ ਵਹਿ ਗਏ ਅਤੇ ਉਥੋਂ ਕਈ ਕਿਲੋਮੀਟਰ ਦੂਰ ਨੰਗਲ ਡੈਮ ’ਤੇ ਆ ਪਹੁੰਚੇ। ਅੱਜ ਜਿਵੇਂ ਹੀ ਇਹ ਸੂਚਨਾ ਸ਼ਹਿਰ ਵਿੱਚ ਫੈਲੀ ਤਾਂ ਲੋਕਾਂ ਦੀ ਵੱਡੀ ਭੀੜ ਇਸਨੂੰ ਦੇਖਣ ਲਈ ਪੁੱਜ ਗਈ। ਜਾਣਕਾਰੀ ਮੁਤਾਬਿਕ 15 ਮੈਗਾਵਾਟ ਬਿਜਲੀ ਪੈਦਾ ਕਰਨ ਦੀ ਸਮਰੱਥਾ ਵਾਲੇ ਇਸ ਸੋਲਰ ਪਲਾਂਟ ਕਾਰਨ ਸਰਕਾਰ ਨੂੰ 92 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਝੱਲਣਾ ਪੈ ਸਕਦਾ ਹੈ। ਦੱਸਿਆ ਗਿਆ ਹੈ ਕਿ ਇਹ ਪ੍ਰੋਜੈਕਟ 33 ਮਿਲੀਅਨ ਯੂਨਿਟ ਬਿਜਲੀ ਪੈਦਾ ਕਰਨ ਲਈ ਲਗਾਇਆ ਗਿਆ ਸੀ।
ਉਦਘਾਟਨ ਵਾਲੇ ਦਿਨ ਇਸਦੇ ਰੱਖ-ਰਖਾਵ ਸਬੰਧੀ ਪੱਤਰਕਾਰਾਂ ਵੱਲੋਂ ਪੁੱਛੇ ਸਵਾਲਾਂ ਦਾ ਜਵਾਬ ਦਿੰਦਿਆਂ ਬੋਰਡ ਦੇ ਅਧਿਕਾਰੀਆਂ ਨੇ ਤਾਂ ਇੱਥੋਂ ਤੱਕ ਕਹਿ ਦਿੱਤਾ ਕਿ ਇਹ ਇੰਜਨੀਅਰਾਂ ਦਾ ਅਧਿਕਾਰਤ ਖੇਤਰ ਹੈ, ਜਦੋਂ ਉਹ ਭਾਖੜਾ ਡੈਮ ਵਰਗੇ ਪ੍ਰਾਜੈਕਟ ਨੂੰ ਸੰਭਾਲ ਰਹੇ ਹਨ। ਹੁਣ ਅਚਾਨਕ ਸਾਹਮਣੇ ਆਈ ਇਸ ਘਟਨਾ ਬਾਰੇ ਬੀਬੀਐਮਬੀ ਦਾ ਕੋਈ ਵੀ ਅਧਿਕਾਰੀ ਕੁਝ ਨਹੀਂ ਕਹਿ ਸਕਦਾ। ਦੂਜੇ ਪਾਸੇ ਇਸ ਮਾਮਲੇ ਵਿੱਚ ਬੀ.ਬੀ.ਐਮ.ਬੀ. ਅਤੇ ਐਸ.ਜੀ.ਬੀ.ਐਨ.ਐੱਲ ਦੇ ਸਾਂਝੇ ਪ੍ਰੋਜੈਕਟ ਦੀ ਦੇਖ-ਰੇਖ ਕਰਨ ਵਾਲੀ ਇੱਕ ਹੋਰ ਏਜੰਸੀ ਹਾਰਟੇਕ ਸੋਲਰ ਪਾਵਰ ਪ੍ਰਾਈਵੇਟ ਲਿਮਟਿਡ, ਮੋਹਾਲੀ ਦੇ ਅਧਿਕਾਰੀ ਨਵੀਨ ਪਾਰਿਖ ਨੇ ਕਿਹਾ ਹੈ ਕਿ ਕੋਈ ਵੱਡਾ ਨੁਕਸਾਨ ਨਹੀਂ ਹੋਇਆ, ਕੁਝ ਇੰਸਟਾਲੇਸ਼ਨ ਇੱਥੇ ਚੱਲ ਰਿਹਾ ਸੀ, ਇਸ ਦੌਰਾਨ ਪਾਣੀ ਦਾ ਵਹਾਅ ਜ਼ਿਆਦਾ ਸੀ, ਜਿਸ ਕਾਰਨ ਇਸ ਸੋਲਰ ਪ੍ਰੋਜੈਕਟ ਦਾ ਕੁਝ ਹਿੱਸਾ ਵਹਿ ਗਿਆ ਹੈ। ਜਿਸ ਤੋਂ ਬਾਅਦ ਬਾਕੀ ਦੀ ਇੰਸਟਾਲੇਸ਼ਨ ਰੋਕ ਦਿੱਤੀ ਗਈ ਹੈ। ਉਨ੍ਹਾਂ ਇਹ ਵੀ ਕਿਹਾ ਕਿ ਜਲਦੀ ਹੀ ਇਸ ਨੂੰ ਠੀਕ ਕਰ ਲਿਆ ਜਾਵੇਗਾ।
ਜਦੋਂ ਕੰਪਨੀ ਦੇ ਅਧਿਕਾਰੀਆਂ ਨਾਲ ਗੱਲ ਕਰਨੀ ਚਾਹੀ ਤਾਂ ਉਨ੍ਹਾਂ ਕਿਹਾ ਕਿ ਜਾਂਚ ਕੀਤੀ ਜਾ ਰਹੀ ਹੈ। ਉੱਥੇ ਹੀ ਜਦੋਂ ਬੀਬੀਐੱਮਬੀ ਦੇ ਡਿਪਟੀ ਚੀਫ, ਜੋ ਉਦਘਾਟਨ ਸਮੇਂ 18 ਮਾਰਚ ਨੂੰ ਮੌਕੇ ਤੇ ਸੀ, ਤਾਂ ਉਨ੍ਹਾਂ ਕਿਹਾ ਕਿ ਸਾਡੇ ਡਿਪਾਰਟਮੈਂਟ ਨਾਲ ਇਸਦਾ ਕੋਈ ਲੈਣਾ ਦੇਣਾ ਨਹੀਂ ਤੇ ਉਹ ਨਾ ਹੀ ਕੁੱਝ ਕਹਿ ਸਕਦੇ ਹਨ। ਬੀਬੀਐੱਮਬੀ ਚੀਫ ਨੇ ਕਿਹਾ ਕਿ ਤੁਸੀਂ ਪਾਵਰ ਵਿੰਗ ਤੋਂ ਪਤਾ ਕਦੋਂ। ਚੰਡੀਗੜ੍ਹ ਬੈਠੇ ਇੱਕ ਅਧਿਕਾਰੀ ਨੇ ਕਿਹਾ ਕਿ ਇਹ ਬੀਬੀਐੱਮਬੀ ਦਾ ਪਰਾਜੈਕਟ ਨਹੀਂ ਹੈ, ਬਲਕਿ ਸਰਕਾਰ ਨੇ ਇੱਕ ਕੰਪਨੀ ਨੂੰ ਇਹ ਪ੍ਰਾਜੈਕਟ ਦਿੱਤਾ ਸੀ ਅਤੇ ਪ੍ਰਧਾਨ ਮੰਤਰੀ ਵੱਲੋਂ ਇਸਦਾ ਉਦਘਾਟਨ ਨਹੀਂ ਬਲਕਿ ਨੀਂਹ ਪੱਥਰ ਰੱਖਿਆ ਗਿਆ ਸੀ। ਜ਼ਿਕਰਯੋਗ ਹੈ ਕਿ 18 ਮਾਰਚ ਨੂੰ ਇਸ ਪ੍ਰਾਜੈਕਟ ਦੇ ਪ੍ਰੋਗਰਾਮ ਸਮੇਂ ਮੌਕੇ ਤੇ ਮੌਜੂਦ ਬੀਬੀਐੱਮਬੀ ਡਿਪਟੀ ਚੀਫ ਨੇ ਇਸ ਪ੍ਰਾਜੈਕਟ ਦੇ ਸ਼ੁਰੂ ਹੋਣ ਨੂੰ ਲੈ ਕੇ ਬੀਬੀਐੱਮਬੀ ਚੇਅਰਮੈਨ ਇੰਜ. ਮਨੋਜ ਤਿ੍ਰਪਾਠੀ ਦਾ ਵਿਸ਼ੇਸ਼ ਤੌਰ ਤੇ ਧੰਨਵਾਦ ਕੀਤਾ ਸੀ। ਉੱਥੇ ਹੀ ਮੌਕੇ ਤੇ ਮੌਜੂਦ ਕੰਪਨੀ ਦੇ ਇੱਕ ਅਧਿਕਾਰੀ ਨੇ ਕਿਹਾ ਸੀ ਕਿ ਪਿਛਲੇ 30 ਸਾਲਾਂ ਤੋਂ ਉਹ ਦੇਸ਼ ਵਿੱਚ ਵੱਖ ਵੱਖ ਥਾਵਾਂ ਤੇ ਇਹ ਪ੍ਰਾਜੈਕਟ ਲਗਾ ਰਹੇ ਹਨ। ਪਰ ਚਰਚਾ ਹੈ ਕਿ 30 ਸਾਲ ਦਾ ਤਜਰਬਾ 40 ਦਿਨ ਵੀ ਪ੍ਰਾਜੈਕਟ ਨੂੰ ਸੰਭਾਲ ਨਾ ਸਕਿਆ ਤੇ 92 ਕਰੋੜ ਦਾ ਪ੍ਰਾਜੈਕਟ ਤਹਿਸ ਨਹਿਸ ਹੋ ਗਿਆ।
ਜਦੋਂ ਇਸ ਸਾਰੇ ਮਾਮਲੇ ਨੂੰ ਲੈ ਕੇ ਐਸਜੇਬੀਐੈਨਐੱਲ ਕੰਪਨੀ ਦੇ ਚੇਅਰਮੈਨ/ਮਨੇਜਿੰਗ ਡਾਇਰੈਕਟ ਗੀਤਾ ਕਪੂਰ ਨਾਲ ਗੱੱਲਬਾਤ ਕੀਤੀ ਤਾਂ ਉਨ੍ਹਾਂ ਕਿਹਾ ਕਿ ਮਾਮਲਾ ਹੁਣੇ ਹੀ ਉਨ੍ਹਾਂ ਦੇ ਧਿਆਨ ਵਿੱਚ ਆਇਆ ਹੈ, ਉਹ ਜਾਂਚ ਕਰ ਰਹੇ ਹਨ। ਕੰਪਨੀ ਦੇ ਕੁਝ ਅਧਿਕਾਰੀਆਂ ਦਾ ਮੰਨਣਾ ਹੈ ਕਿ ਬੀਬੀਐੱਮਬੀ ਵੱਲੋਂ ਬਿਨਾ ਜਾਣਕਾਰੀ ਦਿੱਤੇ ਪਾਣੀ ਛੱਡਿਆ, ਜਿਸ ਕਾਰਨ ਇਹ ਨੁਕਸਾਨ ਹੋਇਆ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਸਵੀਪ ਟੀਮ ਪਹੁੰਚੀ ਕਾਲੂ ਵਾਲਾ ਟਾਪੂ

ਬੇੜੀ ਰਾਹੀਂ ਸਤਲੁਜ ਦਰਿਆ ਪਾਰ ਕਰ ਸਵੀਪ ਟੀਮ ਪਹੁੰਚੀ ਕਾਲੂ ਵਾਲਾ ਟਾਪੂ

ਇਸਰੋ ਦੇ ਯੁਵਿਕਾ ਪ੍ਰੋਗਰਾਮ ਲਈ ਚੁਣੇ ਬੱਚਿਆਂ ਨੂੰ ਡੀਸੀ ਨੇ ਦਿੱਤਾ ਆਸ਼ੀਰਵਾਦ

ਇਸਰੋ ਦੇ ਯੁਵਿਕਾ ਪ੍ਰੋਗਰਾਮ ਲਈ ਚੁਣੇ ਬੱਚਿਆਂ ਨੂੰ ਡੀਸੀ ਨੇ ਦਿੱਤਾ ਆਸ਼ੀਰਵਾਦ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਨਸ਼ਿਆਂ ਦੀ ਰੋਕਥਾਮ ਵਿਸ਼ੇ ’ਤੇ ਕਰਵਾਏ ਸੈਮੀਨਾਰ ’ਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕੀਤੀ ਸ਼ਿਰਕਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਨਸ਼ਿਆਂ ਦੀ ਰੋਕਥਾਮ ਵਿਸ਼ੇ ’ਤੇ ਕਰਵਾਏ ਸੈਮੀਨਾਰ ’ਚ ਡੀਆਈਜੀ ਹਰਚਰਨ ਸਿੰਘ ਭੁੱਲਰ ਨੇ ਕੀਤੀ ਸ਼ਿਰਕਤ

ਸੜਕ ਹਾਦਸੇ ’ਚ 1 ਦੀ ਮੌਤ, 1 ਗੰਭੀਰ ਜ਼ਖ਼ਮੀ

ਸੜਕ ਹਾਦਸੇ ’ਚ 1 ਦੀ ਮੌਤ, 1 ਗੰਭੀਰ ਜ਼ਖ਼ਮੀ

ਜ਼ਿਲ੍ਹਾ ਮਾਨਸਾ ’ਚ ਮੀਂਹ ਪੈਣ ਕਾਰਨ ਕਿਸਾਨ ਖੁਸ਼

ਜ਼ਿਲ੍ਹਾ ਮਾਨਸਾ ’ਚ ਮੀਂਹ ਪੈਣ ਕਾਰਨ ਕਿਸਾਨ ਖੁਸ਼

ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹਿੰਦ ਫ਼ਤਹਿ ਦਿਵਸ ਗੁ. ਫ਼ਤਹਿ-ਏ-ਜੰਗ ਸਾਹਿਬ ਚੱਪੜ ਚਿੜੀ ਵਿਖੇ ਮਨਾਇਆ ਜਾ ਰਿਹੈ

ਬਾਬਾ ਬੰਦਾ ਸਿੰਘ ਬਹਾਦਰ ਦਾ ਸਰਹਿੰਦ ਫ਼ਤਹਿ ਦਿਵਸ ਗੁ. ਫ਼ਤਹਿ-ਏ-ਜੰਗ ਸਾਹਿਬ ਚੱਪੜ ਚਿੜੀ ਵਿਖੇ ਮਨਾਇਆ ਜਾ ਰਿਹੈ

ਛੱਤੀਸਗੜ੍ਹ : ਬੀਜਾਪੁਰ ’ਚ ਸੁਰੱਖਿਆ ਬਲਾਂ ਹੱਥੋਂ 12 ਨਕਸਲੀ ਹਲਾਕ

ਛੱਤੀਸਗੜ੍ਹ : ਬੀਜਾਪੁਰ ’ਚ ਸੁਰੱਖਿਆ ਬਲਾਂ ਹੱਥੋਂ 12 ਨਕਸਲੀ ਹਲਾਕ

ਕੇ.ਕਵਿਤਾ ਦੀ ਜ਼ਮਾਨਤ ਅਰਜ਼ੀ ’ਤੇ ਹਾਈਕੋਰਟ ਨੇ ਈਡੀ-ਸੀਬੀਆਈ ਤੋਂ ਮੰਗਿਆ ਜਵਾਬ

ਕੇ.ਕਵਿਤਾ ਦੀ ਜ਼ਮਾਨਤ ਅਰਜ਼ੀ ’ਤੇ ਹਾਈਕੋਰਟ ਨੇ ਈਡੀ-ਸੀਬੀਆਈ ਤੋਂ ਮੰਗਿਆ ਜਵਾਬ

ਰਾਜਸਥਾਨ 'ਚ ਅਗਲੇ 24 ਘੰਟਿਆਂ 'ਚ ਮੀਂਹ, ਤੂਫਾਨ ਦੀ ਸੰਭਾਵਨਾ: ਮੌਸਮ

ਰਾਜਸਥਾਨ 'ਚ ਅਗਲੇ 24 ਘੰਟਿਆਂ 'ਚ ਮੀਂਹ, ਤੂਫਾਨ ਦੀ ਸੰਭਾਵਨਾ: ਮੌਸਮ

ਦਿੱਲੀ ਹਾਈਕੋਰਟ ਨੇ ਬੇਲੋੜੇ ਕੇਸਾਂ ਦੇ ਤਬਾਦਲੇ, ਨਿਆਂਇਕ ਅਧਿਕਾਰੀਆਂ 'ਤੇ ਪ੍ਰਭਾਵ ਦੇ ਵਿਰੁੱਧ ਚੇਤਾਵਨੀ ਦਿੱਤੀ

ਦਿੱਲੀ ਹਾਈਕੋਰਟ ਨੇ ਬੇਲੋੜੇ ਕੇਸਾਂ ਦੇ ਤਬਾਦਲੇ, ਨਿਆਂਇਕ ਅਧਿਕਾਰੀਆਂ 'ਤੇ ਪ੍ਰਭਾਵ ਦੇ ਵਿਰੁੱਧ ਚੇਤਾਵਨੀ ਦਿੱਤੀ