Friday, May 10, 2024  

ਅਪਰਾਧ

ਮਨੀਪੁਰ : ਅੱਤਵਾਦੀ ਹਮਲੇ ’ਚ ਸੀਆਰਪੀਐਫ਼ ਦੇ 2 ਜਵਾਨ ਸ਼ਹੀਦ, 2 ਜ਼ਖ਼ਮੀ

April 27, 2024

ਏਜੰਸੀਆਂ
ਇੰਫ਼ਾਲ 27 ਅਪ੍ਰੈਲ : ਮਨੀਪੁਰ ’ਚ ਲੋਕ ਸਭਾ ਚੋਣਾਂ ਲਈ ਵੋਟਿੰਗ ਤੋਂ ਠੀਕ 6 ਘੰਟੇ ਬਾਅਦ ਸ਼ਨੀਵਾਰ ਨੂੰ ਵਿਸ਼ਨੂਪੁਰ ਜ਼ਿਲ੍ਹੇ ’ਚ ਅੱਤਵਾਦੀ ਹਮਲੇ ’ਚ ਸੀਆਰਪੀਐਫ ਦੇ ਦੋ ਜਵਾਨ ਸ਼ਹੀਦ ਹੋ ਗਏ ਤੇ 2 ਜ਼ਖਮੀ ਹੋ ਗਏ। ਇਨ੍ਹਾਂ ਜਵਾਨਾਂ ਦਾ ਇਲਾਜ ਰਿਜ਼ਨਲ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸਿਜ਼ (ਆਰਆਈਐਮਐਸ) ਵਿੱਚ ਚੱਲ ਰਿਹਾ ਹੈ।
ਮਨੀਪੁਰ ਪੁਲਿਸ ਦੇ ਅਨੁਸਾਰ, ਅੱਤਵਾਦੀਆਂ ਨੇ ਦੇਰ ਰਾਤ 12.30 ਤੋਂ 2.15 ਵਜੇ ਦੇ ਦਰਮਿਆਨ ਮੈਤੇਈ ਪ੍ਰਭਾਵ ਵਾਲੇ ਪਿੰਡ ਨਾਰਾਨਸੈਨਾ ਵੱਲ ਗੋਲੀਬਾਰੀ ਕੀਤੀ ਅਤੇ 4 ਬੰਬ ਵੀ ਸੁੱਟੇ। ਇੱਥੇ ਸੀਆਰਪੀਐਫ ਚੌਕੀ ਦੇ ਅੰਦਰ ਦੋ ਧਮਾਕੇ ਹੋਏ। ਸੁਰੱਖਿਆ ਬਲਾਂ ਦੀ ਜਵਾਬੀ ਕਾਰਵਾਈ ਤੋਂ ਬਾਅਦ ਹਮਲਾਵਰ ਫ਼ਰਾਰ ਹੋ ਗਏ। ਇਸ ਘਟਨਾ ਵਿੱਚ ਸੀਆਰਪੀਐਫ ਦੀ 128ਵੀਂ ਬਟਾਲੀਅਨ ਦੇ ਇੰਸਪੈਕਟਰ ਜਾਦਵ ਦਾਸ, ਸਬ ਇੰਸਪੈਕਟਰ ਐਨ ਸਰਕਾਰ, ਹੈਡ ਕਾਂਸਟੇਬਲ ਅਰੂਪ ਸੈਣੀ ਅਤੇ ਕਾਂਸਟੇਬਲ ਆਫਤਾਬ ਹੁਸੈਨ ਜ਼ਖ਼ਮੀ ਹੋ ਗਏ। ਇਨ੍ਹਾਂ ਵਿੱਚੋਂ ਐਨ ਸਰਕਾਰ ਅਤੇ ਅਰੂਪ ਸੈਣੀ ਦੀ ਇਲਾਜ ਦੌਰਾਨ ਮੌਤ ਹੋ ਗਈ। ਬਿਸ਼ਨੂਪੁਰ ਜ਼ਿਲ੍ਹਾ ਅੰਦਰੂਨੀ ਮਨੀਪੁਰ ਲੋਕ ਸਭਾ ਹਲਕੇ ਵਿੱਚ ਪੈਂਦਾ ਹੈ। 19 ਅਪ੍ਰੈਲ ਨੂੰ ਇੱਥੇ ਪਹਿਲੇ ਗੇੜ ਦੀ ਵੋਟਿੰਗ ਦੌਰਾਨ ਗੋਲੀਬਾਰੀ, ਈਵੀਐਮ ਤੋੜਨ ਅਤੇ ਬੂਥਾਂ ’ਤੇ ਕਬਜ਼ਾ ਦੀਆਂ ਘਟਨਾਵਾਂ ਵਾਪਰੀਆਂ ਸਨ। ਗੋਲੀਬਾਰੀ ’ਚ 3 ਲੋਕ ਜ਼ਖ਼ਮੀ ਹੋਏ ਸਨ। 26 ਅਪ੍ਰੈਲ ਨੂੰ ਬਾਹਰੀ ਮਨੀਪੁਰ ਸੀਟ ਲਈ ਕੁਝ ਇਲਾਕਿਆਂ ’ਚ ਵੋਟਿੰਗ ਹੋਈ ਸੀ। ਹਾਲਾਂਕਿ ਉਦੋਂ ਹਿੰਸਾ ਦੀ ਕੋਈ ਘਟਨਾ ਨਹੀਂ ਵਾਪਰੀ।
ਦੂਜੇ ਪਾਸੇ, ਮਨੀਪੁਰ ਦੇ ਕੰਗਪਾਕੋਪੀ ਅਤੇ ਇੰਫਾਲ ਪੂਰਬੀ ਜ਼ਿਲ੍ਹਿਆਂ ਦੀ ਸਰਹੱਦ ’ਤੇ ਸਿਨਮ ਕੋਮ ਪਿੰਡ ’ਚ ਸ਼ੁੱਕਰਵਾਰ ਰਾਤ ਨੂੰ ਦੋ ਗੁੱਟਾਂ ਦਰਮਿਆਨ ਗੋਲ਼ੀਬਾਰੀ ਹੋਈ। ਇਸ ਵਿੱਚ 33 ਸਾਲਾ ਪਿੰਡ ਦੇ ਵਾਲੰਟੀਅਰ ਦੀ ਮੌਤ ਹੋ ਗਈ। ਪੁਲਿਸ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਲੈਸ਼ਰਾਮ ਪ੍ਰੇਮ ਵਜੋਂ ਹੋਈ ਹੈ। ਗੋਲੀਬਾਰੀ ਤੋਂ ਬਾਅਦ ਲੈਸ਼ਰਾਮ ਲਾਪਤਾ ਸੀ। ਸ਼ਨੀਵਾਰ ਸਵੇਰੇ ਉਸ ਦੀ ਲਾਸ਼ ਬਰਾਮਦ ਹੋਈ।
ਜ਼ਿਕਰਯੋਗ ਹੈ ਕਿ ਮਨੀਪੁਰ ਦੇ ਚੁਰਾਚੰਦਪੁਰ ਜ਼ਿਲ੍ਹੇ ਵਿੱਚ 15 ਫਰਵਰੀ ਨੂੰ ਹਿੰਸਾ ਹੋਈ ਸੀ, ਜਿਸ ਵਿੱਚ ਦੋ ਵਿਅਕਤੀ ਮਾਰੇ ਗਏ ਸਨ। ਪੁਲਿਸ ਕਾਂਸਟੇਬਲ ਨੂੰ ਮੁਅੱਤਲ ਕੀਤੇ ਜਾਣ ਦੇ ਵਿਰੋਧ ਵਿੱਚ 300-400 ਲੋਕਾਂ ਦੀ ਭੀੜ ਨੇ ਦੇਰ ਰਾਤ ਐਸਪੀ ਅਤੇ ਡੀਸੀ ਦਫ਼ਤਰਾਂ ਉੱਤੇ ਹਮਲਾ ਕਰ ਦਿੱਤਾ ਸੀ। ਇਸੇ ਦੌਰਾਨ ਭੀੜ ਨੇ ਪਥਰਾਅ ਅਤੇ ਅਗਜ਼ਨੀ ਦੀਆਂ ਘਟਨਾਵਾਂ ਨੂੰ ਵੀ ਅੰਜ਼ਾਮ ਦਿੱਤਾ ਸੀ। ਇਸ ਘਟਨਾ ’ਚ 40 ਤੋਂ ਵੱਧ ਲੋਕ ਜ਼ਖਮੀ ਹੋਏ ਸਨ। ਚੂਰਾਚੰਦਪੁਰ ਕੂਕੀ-ਜੋ ਕਿ ਕਬਾਇਲੀ ਪ੍ਰਭਾਵ ਵਾਲਾ ਇਲਾਕਾ ਹੈ। ਮਨੀਪੁਰ ਦੇ ਮੋਰੇਹ ਇਲਾਕੇ ’ਚ 17 ਜਨਵਰੀ ਨੂੰ ਵੱਖਵਾਦੀਆਂ ਨੇ ਸੁਰੱਖਿਆ ਬਲਾਂ ਦੇ ਵਾਹਨ ’ਤੇ ਹਮਲਾ ਕਰ ਦਿੱਤਾ ਸੀ। ਇਸ ਵਿੱਚ ਦੋ ਜਵਾਨਾਂ ਦੀ ਮੌਤ ਹੋ ਗਈ ਸੀ। ਇਸ ਤੋਂ ਇਲਾਵਾ ਕੁੱਕੀ ਭਾਈਚਾਰੇ ਦੀ ਇੱਕ ਔਰਤ ਦੀ ਜਾਨ ਚਲੀ ਗਈ ਸੀ। ਹਮਲਾਵਰ ਕੁਕੀ ਭਾਈਚਾਰੇ ਦੇ ਦੱਸੇ ਗਏ ਸਨ। ਬਦਮਾਸ਼ਾਂ ਨੇ ਮੋਰੇਹ ਐਸਬੀਆਈ ਨੇੜੇ ਇੱਕ ਸੁਰੱਖਿਆ ਚੌਕੀ ’ਤੇ ਬੰਬ ਸੁੱਟੇ ਅਤੇ ਗੋਲੀਬਾਰੀ ਕੀਤੀ ਸੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਸਿਡਨੀ ਦੇ ਜਿਮ ਵਿੱਚ ਘਰੇਲੂ ਹਿੰਸਾ ਨਾਲ ਸਬੰਧਤ ਚਾਕੂ ਮਾਰਨ ਦੇ ਮਾਮਲੇ ਵਿੱਚ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ

ਕਰਨਾਟਕ 'ਚ ਮੈਡੀਕਲ ਕਾਲਜ 'ਚ ਔਰਤਾਂ ਦੇ ਵਾਸ਼ਰੂਮ 'ਚ ਮੋਬਾਈਲ ਰੱਖਣ ਵਾਲਾ ਨੌਜਵਾਨ ਫੜਿਆ ਗਿਆ

ਕਰਨਾਟਕ 'ਚ ਮੈਡੀਕਲ ਕਾਲਜ 'ਚ ਔਰਤਾਂ ਦੇ ਵਾਸ਼ਰੂਮ 'ਚ ਮੋਬਾਈਲ ਰੱਖਣ ਵਾਲਾ ਨੌਜਵਾਨ ਫੜਿਆ ਗਿਆ

ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਰੂਸ-ਯੂਕਰੇਨ ਯੁੱਧ ਖੇਤਰ ਵਿੱਚ ਭਾਰਤੀਆਂ ਦੀ ਤਸਕਰੀ ਕਰਨ ਦੇ ਦੋਸ਼ ਵਿੱਚ ਚਾਰ ਗ੍ਰਿਫ਼ਤਾਰ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ਕੇਰਲ ਦੇ ਜੰਗਲਾਤ ਵਿਭਾਗ ਨੇ ਜੰਗਲੀ ਹਾਥੀ ਨੂੰ ਮਾਰਨ ਲਈ ਲੋਕੋ ਪਾਇਲਟ ਖਿਲਾਫ ਮਾਮਲਾ ਦਰਜ ਕੀਤਾ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

ED ਨੇ 35 ਕਰੋੜ ਰੁਪਏ ਜ਼ਬਤ, ਝਾਰਖੰਡ ਦੇ ਮੰਤਰੀ ਦੇ ਨਿੱਜੀ ਸਕੱਤਰ ਅਤੇ ਨੌਕਰ ਨੂੰ ਕੀਤਾ ਗ੍ਰਿਫਤਾਰ

दिल्ली में ऑटोरिक्शा चालक ने चाकू घोंपकर व्यक्ति की हत्या 

दिल्ली में ऑटोरिक्शा चालक ने चाकू घोंपकर व्यक्ति की हत्या 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਦਿੱਲੀ 'ਚ ਆਟੋਰਿਕਸ਼ਾ ਚਾਲਕ ਨੇ ਵਿਅਕਤੀ ਦੀ ਚਾਕੂ ਮਾਰ ਕੇ ਹੱਤਿਆ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਈਡੀ ਨੇ ਸਾਈਬਰ ਠੱਗ ਦੇ ਬੈਂਕ ਲਾਕਰ ਤੋਂ 19 ਕਿਲੋ ਸੋਨਾ ਬਰਾਮਦ ਕੀਤਾ 

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਪੀਪੀਈ ਪਹਿਨੇ ਚੋਰਾਂ ਨੇ ਨਾਸਿਕ ਆਈਸੀਆਈਸੀਆਈ ਹੋਮ ਫਾਈਨਾਂਸ ਦੇ 5 ਕਰੋੜ ਰੁਪਏ ਦੇ ਸੋਨੇ ਦੇ ਗਹਿਣਿਆਂ ਦੇ ਲਾਕਰ ਨੂੰ ਕੀਤਾ ਸਾਫ਼

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ

ਝਾਰਖੰਡ ਦੇ ਮੰਤਰੀ ਦੇ ਪੀਏ 'ਤੇ ਈਡੀ ਨੇ ਛਾਪਾ ਮਾਰਿਆ, ਘਰ ਤੋਂ 25 ਕਰੋੜ ਰੁਪਏ ਬਰਾਮਦ