Saturday, July 27, 2024  

ਕੌਮੀ

ਪੱਛਮੀ ਬੰਗਾਲ : ਚੱਕਰਵਾਤੀ ਤੂਫ਼ਾਨ ‘ਰੇਮਲ’ ਤੱਟ ਨਾਲ ਟਕਰਾਇਆ, 4 ਮੌਤਾਂ

May 27, 2024

135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਚੱਲੀਆਂ ਹਵਾਵਾਂ, ਦਰੱਖ਼ਤ ਜੜ੍ਹੋਂ ਪੁੱਟੇ, ਬਿਜਲੀ ਸਪਲਾਈ ਗੁਲ

ਏਜੰਸੀਆਂ
ਕੋਲਕਾਤਾ/27 ਮਈ : ਚੱਕਰਵਾਤੀ ਤੂਫ਼ਾਨ ‘ਰੇਮਲ’ ਨੇ ਪੱਛਮੀ ਬੰਗਾਲ ਅਤੇ ਉਸ ਦੇ ਤੱਟੀ ਇਲਾਕਿਆਂ ਵਿਚ ਬੁਨਿਆਦੀ ਢਾਂਚੇ ਅਤੇ ਜਾਇਦਾਦ ਨੂੰ ਕਾਫ਼ੀ ਨੁਕਸਾਨ ਪਹੁੰਚਾਇਆ ਹੈ। ਚੱਕਰਵਾਤੀ ਤੂਫ਼ਾਨ ਤੋਂ ਬਾਅਦ ਭਾਰੀ ਬਾਰਿਸ਼ ਹੋਣ ਕਾਰਨ ਘੱਟੋ ਘੱਟ 4 ਲੋਕਾਂ ਦੀ ਮੌਤ ਹੋ ਗਈ। ਤੂਫ਼ਾਨ ਕਾਰਨ ਬੀਤੀ ਰਾਤ 135 ਕਿਲੋਮੀਟਰ ਪ੍ਰਤੀ ਘੰਟੇ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ। ਇਸ ਮਾਮਲੇ ਦੀ ਜਾਣਕਾਰੀ ਅਧਿਕਾਰੀਆਂ ਵੱਲੋਂ ਦਿੱਤੀ ਗਈ ਹੈ। ਸੂਬੇ ਦੇ ਆਫ਼ਤ ਪ੍ਰਬੰਧਨ ਅਧਿਕਾਰੀ ਨੇ ਦੱਸਿਆ ਕਿ ਮੱਧ ਕੋਲਕਾਤਾ ਦੇ ਐਂਟਲੇ ਦੇ ਬਿਬੀਰ ਬਾਗਾਨ ਇਲਾਕੇ ਵਿਚ ਐਤਵਾਰ ਸ਼ਾਮ ਨੂੰ ਤੇਜ਼ ਬਾਰਿਸ਼ ਕਾਰਨ ਇਕ ਕੰਧ ਡਿੱਗਣ ਕਾਰਨ ਇਕ ਵਿਅਕਤੀ ਦੀ ਮੌਤ ਹੋ ਗਈ। ਅਧਿਕਾਰੀ ਨੇ ਦੱਸਿਆ ਕਿ ਸੁੰਦਰਬਨ ਡੈਲਟਾ ਦੇ ਨਾਲ ਲੱਗਦੇ ਨਾਮਖਾਨਾ ਨੇੜੇ ਮੌਸੁਨੀ ਟਾਪੂ ’ਤੇ ਇਕ ਝੌਂਪੜੀ ’ਤੇ ਇਕ ਦਰੱਖ਼ਤ ਡਿੱਗ ਗਿਆ, ਜਿਸ ਨਾਲ ਇਕ ਬਜ਼ੁਰਗ ਔਰਤ ਦੀ ਵੀ ਸੋਮਵਾਰ ਸਵੇਰੇ ਮੌਤ ਹੋ ਗਈ। ਇਸ ਚੱਕਰਵਾਤੀ ਤੂਫ਼ਾਨ ਨੇ ਬੰਗਾਲ ਦੇ ਸਾਗਰ ਟਾਪੂ ਅਤੇ ਬੰਗਲਾਦੇਸ਼ ਦੇ ਖੇਪੁਪਾਰਾ ਦੇ ਵਿਚਕਾਰ ਤੱਟੀ ਖੇਤਰਾਂ ਵਿਚ ਭਾਰੀ ਤਬਾਹੀ ਮਚਾਈ ਹੈ। ਪੱਛਮੀ ਬੰਗਾਲ ਦੇ ਤੱਟੀ ਖੇਤਰਾਂ ਵਿਚ ‘ਰੇਮਲ’ ਕਾਰਨ ਹੋਏ ਨੁਕਸਾਨ ਨੂੰ ਸਾਫ਼ ਦੇਖਿਆ ਜਾ ਸਕਦਾ ਹੈ। ਕੋਲਕਾਤਾ ਅਤੇ ਸੂਬੇ ਦੇ ਹੋਰ ਤੱਟਵਰਤੀ ਜ਼ਿਲ੍ਹਿਆਂ ਵਿਚ ਝੌਂਪੜੀਆਂ ਦੀਆਂ ਛੱਤਾਂ ਹਵਾ ਵਿਚ ਉੱਡ ਗਈਆਂ, ਦਰੱਖਤ ਉੱਖੜ ਗਏ ਅਤੇ ਬਿਜਲੀ ਦੇ ਖੰਭੇ ਡਿੱਗ ਗਏ, ਜਿਸ ਕਾਰਨ ਕੋਲਕਾਤਾ ਸਮੇਤ ਸੂਬੇ ਦੇ ਕਈ ਹਿੱਸਿਆਂ ਵਿਚ ਬਿਜਲੀ ਸਪਲਾਈ ਪ੍ਰਭਾਵਿਤ ਹੋਈ। ਕੋਲਕਾਤਾ ਦੇ ਕਈ ਇਲਾਕਿਆਂ ’ਚ ਹਫ਼ਤੇ ਦੇ ਪਹਿਲੇ ਕੰਮਕਾਜੀ ਦਿਨ ਦੀ ਸਵੇਰ ਨੂੰ ਪਾਣੀ ਭਰ ਗਿਆ। ਇਸ ਦੇ ਨਾਲ ਹੀ ਸਿਆਲਦਾਹ ਟਰਮੀਨਲ ਸਟੇਸ਼ਨ ਤੋਂ ਉਪਨਗਰੀ ਰੇਲ ਸੇਵਾਵਾਂ ਘੱਟੋ-ਘੱਟ 3 ਘੰਟੇ ਤੱਕ ਅੰਸ਼ਿਕ ਤੌਰ ’ਤੇ ਮੁਅੱਤਲ ਰਹੀਆਂ, ਜਿਸ ਕਾਰਨ ਯਾਤਰੀਆਂ ਨੂੰ ਕਾਫ਼ੀ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ। ਚੱਕਰਵਾਤੀ ਤੂਫ਼ਾਨ ‘ਰੇਮਲ’ ਦੇ ਮੱਦੇਨਜ਼ਰ 21 ਘੰਟਿਆਂ ਲਈ ਮੁਅੱਤਲ ਰਹਿਣ ਤੋਂ ਬਾਅਦ ਸੋਮਵਾਰ ਸਵੇਰੇ ਕੋਲਕਾਤਾ ਹਵਾਈ ਅੱਡੇ ’ਤੇ ਉਡਾਣ ਸੇਵਾਵਾਂ ਮੁੜ ਬਹਾਲ ਕਰ ਦਿੱਤੀਆਂ ਗਈਆਂ। ਹਵਾਈ ਅੱਡੇ ਨਾਲ ਜੁੜੇ ਸੂਤਰਾਂ ਦਾ ਕਹਿਣਾ ਹੈ ਕਿ ਸਥਿਤੀ ਆਮ ਵਾਂਗ ਹੋਣ ਵਿਚ ਅਜੇ ਕੁਝ ਸਮਾਂ ਹੋਰ ਲੱਗੇਗਾ। ਇਸ ਚੱਕਰਵਾਤੀ ਤੂਫ਼ਾਨ ਨੇ ਬੰਗਾਲ ਦੇ ਸਾਗਰ ਟਾਪੂ ਅਤੇ ਬੰਗਲਾਦੇਸ਼ ਦੇ ਖੇਪੁਪਾਰਾ ਦੇ ਵਿਚਕਾਰ ਤੱਟਵਰਤੀ ਖੇਤਰਾਂ ਵਿਚ ਭਾਰੀ ਤਬਾਹੀ ਮਚਾਈ ਹੈ।
‘ਰੇਮਲ’ ਦੇ ਦਸਤਕ ਦੇਣ ਦੀ ਪ੍ਰਕਿਰਿਆ ਦੀ ਸ਼ੁਰੂਆਤ ਐਤਵਾਰ ਰਾਤ ਸਾਢੇ ਅੱਠ ਵਜੇ ਸ਼ੁਰੂ ਹੋਈ ਸੀ। ਮੌਸਮ ਵਿਭਾਗ ਮੁਤਾਬਕ, ਰੇਮਲ ਸਵੇਰੇ 5.30 ਵਜੇ ਕੈਨਿੰਗ ਤੋਂ ਲਗਭਗ 70 ਕਿਲੋਮੀਟਰ ਉੱਤਰ-ਪੂਰਬ ਅਤੇ ਮੋਂਗਲਾ ਤੋਂ 30 ਕਿਲੋਮੀਟਰ ਪੱਛਮ-ਦੱਖਣ-ਪੱਛਮ ਵਿਚ ਕਮਜ਼ੋਰ ਹੋ ਕੇ ਚੱਕਰਵਾਤੀ ਤੂਫ਼ਾਨ ਵਿਚ ਤਬਦੀਲ ਹੋ ਗਿਆ। ਵਿਭਾਗ ਨੇ ਦੱਸਿਆ ਕਿ ਚੱਕਰਵਾਤੀ ਤੂਫ਼ਾਨ ਦੇ ਹੋਰ ਕਮਜ਼ੋਰ ਹੋਣ ਦੀ ਸੰਭਾਵਨਾ ਹੈ। ਆਮ ਸਥਿਤੀ ਬਹਾਲ ਕਰਨ ਦੇ ਯਤਨ ਜਾਰੀ ਹਨ। ਐਮਰਜੈਂਸੀ ਸੇਵਾਵਾਂ ਮਲਬੇ ਨੂੰ ਹਟਾਉਣ ਅਤੇ ਪ੍ਰਭਾਵਤ ਖੇਤਰਾਂ ਵਿਚ ਬਿਜਲੀ ਬਹਾਲ ਕਰਨ ਲਈ ਕੰਮ ਕਰ ਰਹੀਆਂ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਲਾਂਕਿ ਲਗਾਤਾਰ ਭਾਰੀ ਮੀਂਹ ਕਾਰਨ ਜ਼ਿਆਦਾਤਰ ਪ੍ਰਭਾਵਿਤ ਖੇਤਰਾਂ ਵਿਚ ਇਨ੍ਹਾਂ ਮੁਹਿੰਮਾਂ ਵਿਚ ਰੁਕਾਵਟ ਆ ਰਹੀ ਹੈ।
ਮੌਸਮ ਵਿਭਾਗ ਮੁਤਾਬਕ, ਕੋਲਕਾਤਾ ਵਿਚ ਹਵਾ ਦੀ ਵੱਧ ਤੋਂ ਵੱਧ ਰਫ਼ਤਾਰ 74 ਕਿਲੋਮੀਟਰ ਪ੍ਰਤੀ ਘੰਟਾ ਦਰਜ ਕੀਤੀ ਗਈ, ਜਦੋਂਕਿ ਸ਼ਹਿਰ ਦੇ ਉੱਤਰੀ ਬਾਹਰੀ ਇਲਾਕੇ ਦਮਦਮ ਵਿਚ ਹਵਾ ਦੀ ਵੱਧ ਤੋਂ ਵੱਧ ਰਫ਼ਤਾਰ 91 ਕਿਲੋਮੀਟਰ ਪ੍ਰਤੀ ਘੰਟਾ ਸੀ। ਸ਼ਹਿਰ ਦੇ ਸਦਰਨ ਐਵੇਨਿਊ, ਲੇਕ ਪਲੇਸ, ਚੇਤਲਾ, ਡੀਐੱਲ ਖਾਨ ਰੋਡ, ਡਫਰਿਨ ਰੋਡ, ਬਾਲੀਗੰਜ ਰੋਡ, ਨਿਊ ਅਲੀਪੁਰ, ਬੇਹਾਲਾ, ਯਾਦਵਪੁਰ, ਗੋਲਪਾਰਕ, ਹਤੀਬਾਗਨ, ਜਗਤ ਮੁਖਰਜੀ ਪਾਰਕ ਅਤੇ ਕਾਲਜ ਸਟਰੀਟ ਦੇ ਨਾਲ-ਨਾਲ ਸਾਲਟ ਲੇਕ ਦੇ ਨਾਲ ਲੱਗਦੇ ਇਲਾਕਿਆਂ ਵਿਚ ਦਰੱਖਤ ਉੱਖੜਨ ਦੀਆਂ ਖ਼ਬਰਾਂ ਪ੍ਰਾਪਤ ਹੋਈਆਂ। ‘ਰੇਮਲ’ ਦੇ ਪ੍ਰਭਾਵ ਕਾਰਨ ਕੋਲਕਾਤਾ ’ਚ ਕਰੀਬ 68 ਦਰੱਖ਼ਤ ਡਿੱਗ ਗਏ ਅਤੇ ਨੇੜਲੇ ਸਾਲਟ ਲੇਕ ਅਤੇ ਰਾਜਾਹਾਟ ਖੇਤਰਾਂ ’ਚ 75 ਦਰੱਖਤ ਡਿੱਗ ਗਏ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਘੱਟ ਆਮਦਨ ਕਰ ਐਫਐਮਸੀਜੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ

ਘੱਟ ਆਮਦਨ ਕਰ ਐਫਐਮਸੀਜੀ ਸੈਕਟਰ ਦੇ ਵਿਕਾਸ ਨੂੰ ਹੁਲਾਰਾ ਦੇਵੇਗਾ

LIC ਸਟਾਕ 1,178.60 ਰੁਪਏ ਦੇ ਨਵੇਂ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ

LIC ਸਟਾਕ 1,178.60 ਰੁਪਏ ਦੇ ਨਵੇਂ ਜੀਵਨ ਕਾਲ ਦੇ ਉੱਚੇ ਪੱਧਰ 'ਤੇ ਪਹੁੰਚ ਗਿਆ

ਸਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਉੱਚਾ ਕਾਰੋਬਾਰ ਕਰਦਾ

ਸਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਉੱਚਾ ਕਾਰੋਬਾਰ ਕਰਦਾ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਹੇਠਾਂ ਕਾਰੋਬਾਰ ਕਰਦਾ

ਨਕਾਰਾਤਮਕ ਗਲੋਬਲ ਸੰਕੇਤਾਂ 'ਤੇ ਸੈਂਸੈਕਸ ਹੇਠਾਂ ਕਾਰੋਬਾਰ ਕਰਦਾ

ਉਤਰਾਅ-ਚੜ੍ਹਾਅ ਦੇ ਵਿਚਕਾਰ ਸੈਂਸੈਕਸ ਦਾ ਕਾਰੋਬਾਰ ਘੱਟ ਰਿਹਾ

ਉਤਰਾਅ-ਚੜ੍ਹਾਅ ਦੇ ਵਿਚਕਾਰ ਸੈਂਸੈਕਸ ਦਾ ਕਾਰੋਬਾਰ ਘੱਟ ਰਿਹਾ

ਉਹਨਾਂ ਸਟਾਕਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਜੋ ਵਧੀਆ ਰਿਟਰਨ ਪ੍ਰਦਾਨ ਕਰ ਸਕਦੇ ਹਨ: LTCG ਟੈਕਸ ਦੇ ਮਾਹਰ

ਉਹਨਾਂ ਸਟਾਕਾਂ ਵਿੱਚ ਨਿਵੇਸ਼ ਕਰਨ ਦਾ ਸਮਾਂ ਜੋ ਵਧੀਆ ਰਿਟਰਨ ਪ੍ਰਦਾਨ ਕਰ ਸਕਦੇ ਹਨ: LTCG ਟੈਕਸ ਦੇ ਮਾਹਰ

ਕੇਂਦਰੀ ਬਜਟ: ਭਾਰਤੀ ਸਟਾਰਟਅਪ ਈਕੋਸਿਸਟਮ ਨੇ ਦੂਤ ਟੈਕਸ ਖ਼ਤਮ ਕਰਨ ਦੀ ਸ਼ਲਾਘਾ ਕੀਤੀ

ਕੇਂਦਰੀ ਬਜਟ: ਭਾਰਤੀ ਸਟਾਰਟਅਪ ਈਕੋਸਿਸਟਮ ਨੇ ਦੂਤ ਟੈਕਸ ਖ਼ਤਮ ਕਰਨ ਦੀ ਸ਼ਲਾਘਾ ਕੀਤੀ

ਕੇਂਦਰੀ ਬਜਟ 2024: ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ?

ਕੇਂਦਰੀ ਬਜਟ 2024: ਕੀ ਹੋਵੇਗਾ ਸਸਤਾ ਅਤੇ ਕੀ ਮਹਿੰਗਾ?

ਕੇਂਦਰੀ ਬਜਟ: ਯੁਵਾ ਸਸ਼ਕਤੀਕਰਨ ਨੂੰ ਹੁਲਾਰਾ, ਕਰਮਚਾਰੀਆਂ ਵਿੱਚ ਔਰਤਾਂ

ਕੇਂਦਰੀ ਬਜਟ: ਯੁਵਾ ਸਸ਼ਕਤੀਕਰਨ ਨੂੰ ਹੁਲਾਰਾ, ਕਰਮਚਾਰੀਆਂ ਵਿੱਚ ਔਰਤਾਂ

ਕੇਂਦਰ 11.11 ਲੱਖ ਕਰੋੜ ਰੁਪਏ ਜਾਂ ਜੀਡੀਪੀ ਦਾ 3.4 ਪ੍ਰਤੀਸ਼ਤ ਕੈਪੈਕਸ ਰੱਖਦਾ

ਕੇਂਦਰ 11.11 ਲੱਖ ਕਰੋੜ ਰੁਪਏ ਜਾਂ ਜੀਡੀਪੀ ਦਾ 3.4 ਪ੍ਰਤੀਸ਼ਤ ਕੈਪੈਕਸ ਰੱਖਦਾ