Friday, September 13, 2024  

ਪੰਜਾਬ

ਰੋਟਰੀ ਕਲੱਬ ਸਰਹਿੰਦ ਨੇ ਹੋਟਲ ਰਿਆਸਤ ਏ ਰਾਣਾ ਵਿਖੇ ਧੂਮਧਾਮ ਨਾਲ ਮਨਾਇਆ ਤੀਆਂ ਦਾ ਤਿਉਹਾਰ

August 10, 2024

ਸ੍ਰੀ ਫ਼ਤਹਿਗੜ੍ਹ ਸਾਹਿਬ/10 ਅਗਸਤ:
(ਰਵਿੰਦਰ ਸਿੰਘ ਢੀਂਡਸਾ)

ਰੋਟਰੀ ਕਲੱਬ ਦੀ ਸਰਹਿੰਦ ਸ਼ਾਖਾ ਜੋ ਕਿ ਦੁਨੀਆਂ ਭਰ ਵਿੱਚ ਸਮਾਜ ਸੇਵਾ ਦੇ ਕਾਰਜਾਂ ਲਈ ਮਸ਼ਹੂਰ ਹੈ, ਦੀਆਂ ਮਹਿਲਾ ਮੈਂਬਰਾਂ ਨੇ ਸਰਹਿੰਦ ਦੇ ਪ੍ਰਸਿੱਧ ਹੋਟਲ ਰਿਆਸਤ-ਏ-ਰਾਣਾ ਵਿਖੇ ਤੀਆਂ ਦਾ ਤਿਉਹਾਰ ਬੜੀ ਧੂਮਧਾਮ ਨਾਲ ਮਨਾਇਆ। ਤੀਆਂ ਦੇ ਤਿਉਹਾਰ ਦੀ ਪ੍ਰੋਜੈਕਟ ਇੰਚਾਰਜ ਡਾ. ਦਿਵਿਆ ਢਿੱਲੋਂ ਅਤੇ ਡਾ. ਨੇਹਾ ਢੰਡ ਵੱਲੋਂ ਸਟੇਜ ਦਾ ਸੰਚਾਲਨ ਬਹੁਤ ਹੀ ਸੁਚੱਜੇ ਢੰਗ ਨਾਲ ਕੀਤਾ ਗਿਆ। ਸਮਾਗਮ ਵਿੱਚ ਸ਼ਾਮਲ ਮਹਿਲਾਵਾਂ ਵਲੋਂ ਵੱਖ ਵੱਖ ਤਰ੍ਹਾਂ ਦੀਆਂ ਖੇਡਾਂ ਖੇਡ ਕੇ ਅਤੇ ਨੱਚ ਟੱਪ ਕੇ ਤੀਆਂ ਦਾ ਤਿਉਹਾਰ ਮਨਾਇਆ ਗਿਆ।ਇਸ ਮੌਕੇ ਕਰਵਾਏ ਗਏ ਮਨੋਰੰਜਕ ਮੁਕਾਬਲਿਆਂ ਦੇ ਜੇਤੂਆਂ ਨੂੰ ਇਨਾਮ ਵੀ ਵੰਡੇ ਗਏ। ਇਸ ਮੌਕੇ ਨਿਰਮਲਾ, ਰਜਨੀ ਸੂਦ, ਰਜਨੀ ਵਰਮਾ ਨੇ ਤੀਆਂ ਨਾਲ ਸਬੰਧਤ ਪੰਜਾਬੀ ਗੀਤ ਵੀ ਗਾਏ। ਡਾ: ਦੀਪਿਕਾ ਸੂਰੀ ਨੇ ਮੋਨਿਕਾ ਸ਼ਰਮਾ ਅਤੇ ਸੀਮਾ ਬੈਕਟਰ ਦਾ ਉਨ੍ਹਾਂ ਦੇ ਮਹੱਤਵਪੂਰਨ ਸਹਿਯੋਗ ਲਈ ਧੰਨਵਾਦ ਕੀਤਾ। ਤੀਜ ਰਾਣੀ ਦਾ ਖਿਤਾਬ ਸ਼ਿਖਾ ਸ਼ਰਮਾ ਨੂੰ ਦਿੱਤਾ ਗਿਆ ਤੇ ਆਏ ਹੋਏ ਸਾਰੇ ਮੈਂਬਰਾਂ ਨੂੰ ਵੱਖ-ਵੱਖ ਤੋਹਫੇ ਦਿੱਤੇ ਗਏ। ਸਮਾਗਮ ਵਿੱਚ ਸ਼ਾਮਲ ਹੋਈਆਂ ਮਹਿਲਾਵਾਂ ਨੇ ਹੋਟਲ ਰਿਆਸਤ ਏ ਰਾਣਾ ਦੇ ਲਜ਼ੀਜ਼ ਪਕਵਾਨਾਂ ਦਾ ਆਨੰਦ ਵੀ ਮਾਣਿਆ। ਇਸ ਮੌਕੇ ਕਲੱਬ ਦੇ ਸੀਨੀਅਰ ਮੈਂਬਰ ਕਿਰਨ ਬੈਕਟਰ, ਪ੍ਰਵੇਸ਼ ਸ਼ਰਮਾ, ਨੰਦਿਤਾ, ਸੂਦ,  ਸੁਰਿੰਦਰ ਬਿੰਬਰਾ, ਰਸ਼ਮੀ ਬਿੰਬਰਾ,ਕੀਰਤੀ ਬਿੰਬਰਾ, ਨੀਲਮ ਬਿੰਬਰਾ, ਵੀਨੂੰ ਵਰਮਾ, ਬੀ. ਸੋਭਨਾ ਮਲਹੋਤਰਾ ਆਦਿ ਨੇ ਵੀ ਟੀਮ ਮੈਂਬਰਾਂ ਨੂੰ ਤੀਆਂ ਦੇ ਤਿਉਹਾਰ ਦੀ ਵਧਾਈ ਦਿੱਤੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਤਸਕਰੀ, ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ

ਪੰਜਾਬ ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਤਸਕਰੀ, ਮਨੀ ਲਾਂਡਰਿੰਗ ਦੇ ਦੋਸ਼ ਵਿੱਚ ਕੀਤਾ ਗ੍ਰਿਫਤਾਰ

ਕਾਮਰੇਡ ਸੀਤਾਰਾਮ ਯੇਚੁਰੀ ਦੇ ਅਕਾਲ ਚਲਾਣੇ ਉੱਤੇ ਸਿਮਰਨਜੀਤ ਸਿੰਘ ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਕਾਮਰੇਡ ਸੀਤਾਰਾਮ ਯੇਚੁਰੀ ਦੇ ਅਕਾਲ ਚਲਾਣੇ ਉੱਤੇ ਸਿਮਰਨਜੀਤ ਸਿੰਘ ਮਾਨ ਨੇ ਗਹਿਰੇ ਦੁੱਖ ਦਾ ਪ੍ਰਗਟਾਵਾ ਕੀਤਾ

ਵਿਧਾਇਕ ਲਖਬੀਰ  ਸਿੰਘ ਰਾਏ ਨੇ ਹਲਕਾ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦਾ ਕੀਤਾ ਸਨਮਾਨ

ਵਿਧਾਇਕ ਲਖਬੀਰ  ਸਿੰਘ ਰਾਏ ਨੇ ਹਲਕਾ ਵਾਸੀਆਂ ਵੱਲੋਂ ਡਿਪਟੀ ਕਮਿਸ਼ਨਰ ਪਰਨੀਤ ਸ਼ੇਰਗਿੱਲ ਦਾ ਕੀਤਾ ਸਨਮਾਨ

ਹੈਲਪਿੰਗ ਹੈਂਡਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਦੇਖੀ 'ਬੀਬੀ ਰਜਨੀ' ਫ਼ਿਲਮ

ਹੈਲਪਿੰਗ ਹੈਂਡਜ਼ ਵੈਲਫ਼ੇਅਰ ਐਸੋਸੀਏਸ਼ਨ ਦੇ ਮੈਂਬਰਾਂ ਨੇ ਵਿਸ਼ੇਸ਼ ਲੋੜਾਂ ਵਾਲੇ ਬੱਚਿਆਂ ਨਾਲ ਦੇਖੀ 'ਬੀਬੀ ਰਜਨੀ' ਫ਼ਿਲਮ

NIA ਨੇ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ

NIA ਨੇ ਕੱਟੜਪੰਥੀ ਅੰਮ੍ਰਿਤਪਾਲ ਸਿੰਘ ਦੇ ਰਿਸ਼ਤੇਦਾਰਾਂ ਦੇ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਮਨਾਇਆ ਰਾਸ਼ਟਰੀ ਪੁਲਾੜ ਦਿਵਸ 2024

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਨੇ ਮਨਾਇਆ ਰਾਸ਼ਟਰੀ ਪੁਲਾੜ ਦਿਵਸ 2024

ਪੰਜਾਬ ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਗੈਰ-ਕਾਨੂੰਨੀ ਦਵਾਈਆਂ ਦੀ ਸਹੂਲਤ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ

ਪੰਜਾਬ ਪੁਲਿਸ ਨੇ ਡਰੱਗ ਇੰਸਪੈਕਟਰ ਨੂੰ ਗੈਰ-ਕਾਨੂੰਨੀ ਦਵਾਈਆਂ ਦੀ ਸਹੂਲਤ ਦੇਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ

ਅੰਮ੍ਰਿਤਸਰ 'ਚ NIA ਦੀ ਟੀਮ ਨੇ ਛਾਪਾ ਮਾਰਿਆ, ਇਕ ਵਿਅਕਤੀ ਨੂੰ ਕੀਤਾ ਕਾਬੂ

ਅੰਮ੍ਰਿਤਸਰ 'ਚ NIA ਦੀ ਟੀਮ ਨੇ ਛਾਪਾ ਮਾਰਿਆ, ਇਕ ਵਿਅਕਤੀ ਨੂੰ ਕੀਤਾ ਕਾਬੂ

ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ

ਮਾਤਾ ਗੁਜਰੀ ਕਾਲਜ ਵਿਖੇ ਕਰਵਾਇਆ ਗਿਆ ਗੁਰਮਤਿ ਸਮਾਗਮ

ਪੀ.ਸੀ.ਐੱਸ.ਐਮ. ਡਾਕਟਰਾਂ ਦੀ ਹੜਤਾਲ ਦੌਰਾਨ ਲੋਕਾਂ ਨੂੰ ਨਹੀਂ ਹੋਣ ਦਿੱਤਾ ਗਿਆ ਖੱਜਲ ਖੁਆਰ: ਸਿਵਲ ਸਰਜਨ

ਪੀ.ਸੀ.ਐੱਸ.ਐਮ. ਡਾਕਟਰਾਂ ਦੀ ਹੜਤਾਲ ਦੌਰਾਨ ਲੋਕਾਂ ਨੂੰ ਨਹੀਂ ਹੋਣ ਦਿੱਤਾ ਗਿਆ ਖੱਜਲ ਖੁਆਰ: ਸਿਵਲ ਸਰਜਨ