Tuesday, November 05, 2024  

ਪੰਜਾਬ

ਸੜਕ ਹਾਦਸੇ ਦਾ ਸ਼ਿਕਾਰ ਹੋਈਆਂ ਦੋ ਐਂਬੂਲੈਂਸਾਂ ਨੂੰ ਛੱਡਣ ਬਦਲੇ 15,000/-ਦੀ ਰਿਸ਼ਵਤ ਲੈਂਦਾ ਚੌਂਕੀ ਇੰਚਾਰਜ ਵਿਜੀਲੈਂਸ ਨੇ ਰੰਗੇ ਹੱਥੀਂ ਕੀਤਾ ਕਾਬੂ

October 30, 2024
 
ਸ੍ਰੀ ਫ਼ਤਹਿਗੜ੍ਹ ਸਾਹਿਬ/ 30 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
 
ਬੀਤੇ ਦਿਨੀਂ ਇੱਕ ਸੜਕ ਹਾਦਸੇ ਦਾ ਸ਼ਿਕਾਰ ਹੋਈਆਂ ਦੋ ਐਂਬੂਲੈਂਸਾਂ ਨੂੰ ਛੱਡਣ ਬਦਲੇ ਰਿਸ਼ਵਤ ਲੈ ਰਹੇ ਪੁਲਿਸ ਚੌਂਕੀ ਨਬੀਪੁਰ ਦੇ ਇੰਚਾਰਜ ਸਬ-ਇੰਸਪੈਕਟਰ ਮਨਦੀਪ ਸਿੰਘ ਨੂੰ ਵਿਜੀਲੈਂਸ ਬਿਉਰੋ ਦੀ ਇੱਕ ਟੀਮ ਵੱਲੋਂ ਰੰਗੇ ਹੱਥੀਂ ਗ੍ਰਿਫਤਾਰ ਕਰ ਲਏ ਜਾਣ ਦਾ ਸਮਾਚਾਰ ਹੈ।ਵਿਜੀਲੈਂਸ ਦੇ ਬੁਲਾਰੇ ਨੇ ਦੱਸਿਆ ਕਿ ਲੁਧਿਆਣਾ ਦੇ ਵਸਨੀਕ ਵਿਨੀਤ ਕੁਮਾਰ ਨੇ ਵਿਜੀਲੈਂਸ ਬਿਉਰੋ ਨੂੰ ਦਿੱਤੀ ਸ਼ਿਕਾਇਤ ਵਿੱਚ ਦੋਸ਼ ਲਗਾਏ ਸਨ ਕਿ ਬੀਤੇ ਦਿਨੀਂ ਉਨਾਂ ਦੀਆਂ ਦੋ ਐਂਬੂਲੈਂਸ ਗੱਡੀਆਂ ਇੱਕ ਟਰੱਕ ਨਾਲ ਜੀ.ਟੀ. ਰੋਡ 'ਤੇ ਵਾਪਰੇ ਸੜਕ ਹਾਦਸੇ ਵਿੱਚ ਹਾਦਸਾਗ੍ਰਸਤ ਹੋ ਗਈਆਂ ਸਨ।ਹਾਦਸੇ ਉਪਰੰਤ ਨਬੀਪੁਰ ਚੌਂਕੀ ਦੀ ਪੁਲਿਸ ਵੱਲੋਂ ਉਕਤ ਐਂਬੂਲੈਂਸਾਂ ਨੂੰ ਕਬਜ਼ੇ 'ਚ ਲੈ ਲਿਆ ਗਿਆ ਜਿਸ ਤੋਂ ਬਾਅਦ ਐਂਬੂਲੈਂਸਾਂ ਨੂੰ ਛੱਡਣ ਬਦਲੇ ਨਬੀਪੁਰ ਪੁਲਿਸ ਚੌਂਕੀ ਦਾ ਇੰਚਾਰਜ ਸਬ-ਇੰਸਪੈਕਟਰ ਮਨਦੀਪ ਸਿੰਘ ਉਸ ਤੋਂ 25,000/- ਰੁਪਏ ਦੀ ਰਿਸ਼ਵਤ ਮੰਗਣ ਲੱਗਾ ਜਿਸ ਨਾਲ ਸੌਦਾ 20,000/- ਰੁਪਏ 'ਚ ਤੈਅ ਹੋ ਜਾਣ 'ਤੇ ਰਿਸ਼ਵਤ ਦੀ ਪਹਿਲੀ ਕਿਸ਼ਤ ਵਜੋਂ 5,000/- ਰੁਪਏ ਉਸਨੇ ਮਨਦੀਪ ਸਿੰਘ ਨੂੰ ਦੇ ਦਿੱਤੇ ਜਦੋਂ ਕਿ ਚੌਕੀ ਇੰਚਾਰਜ ਮਨਦੀਪ ਸਿੰਘ ਰਿਸ਼ਵਤ ਦੇ ਬਕਾਇਆ ਬਣਦੇ 15,000/- ਰੂਪੈ ਉਸ ਤੋਂ ਹੋਰ ਮੰਗ ਰਿਹਾ ਹੈ।ਸ਼ਿਕਾਇਤ ਦੀ ਮੁੱਢਲੀ ਜਾਂਚ ਕਰਨ ਤੋਂ ਬਾਅਦ ਵਿਜੀਲੈਂਸ ਬਿਉਰੋ ਦੀ ਟੀਮ ਵੱਲੋਂ ਜਾਲ ਵਿਛਾਇਆ ਗਿਆ ਤੇ ਜਿਵੇਂ ਹੀ ਨਬੀਪੁਰ ਚੌਂਕੀ ਦੇ ਇੰਚਾਰਜ ਸਬ-ਇੰਸਪੈਕਟਰ ਮਨਦੀਪ ਸਿੰਘ ਨੇ ਰਿਸ਼ਵਤ ਦੇ 15,000/- ਰੁਪਏ ਸ਼ਿਕਾਇਤਕਰਤਾ ਤੋਂ ਹਾਸਲ ਕੀਤੇ ਤਾਂ ਵਿਜੀਲੈਂਸ ਦੀ ਟੀਮ ਵੱਲੋਂ ਸਰਕਾਰੀ ਗਵਾਹਾਂ ਦੀ ਹਾਜ਼ਰੀ 'ਚ ਸਬ-ਇੰਸਪੈਕਟਰ ਮਨਦੀਪ ਸਿੰਘ ਨੂੰ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ।ਵਿਜੀਲੈਂਸ ਬਿਉਰੋ ਦੇ ਥਾਣਾ ਈ.ਓ.ਡਬਲਿਊ ਲੁਧਿਆਣਾ ਰੇਂਜ ਵਿਖੇ ਭ੍ਰਿਸ਼ਟਾਚਾਰ ਰੋਕੂ ਐਕਟ ਦੀਆਂ ਧਾਰਾਵਾਂ ਤਹਿਤ ਦਰਜ ਕੀਤੇ ਗਏ ਮੁਕੱਦਮੇ 'ਚ ਸਬ-ਇੰਸਪੈਕਟਰ ਮਨਦੀਪ ਸਿੰਘ ਨੂੰ ਗ੍ਰਿਫਤਾਰ ਕਰਕੇ ਵਿਜੀਲੈਂਸ ਵੱਲੋਂ ਮਾਮਲੇ ਦੀ ਤਫਤੀਸ਼ ਕੀਤੀ ਜਾ ਰਹੀ ਹੈ।
 
ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 'ਐਕਸਲ ਅਸੈਂਸ਼ੀਅਲਸ: ਅਨਲੌਕਿੰਗ ਡਾਟਾ ਐਨਾਲੀਸਿਸ ਬੇਸਿਕਸ' ਵਿਸ਼ੇ 'ਤੇ ਵਰਕਸ਼ਾਪ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ 'ਐਕਸਲ ਅਸੈਂਸ਼ੀਅਲਸ: ਅਨਲੌਕਿੰਗ ਡਾਟਾ ਐਨਾਲੀਸਿਸ ਬੇਸਿਕਸ' ਵਿਸ਼ੇ 'ਤੇ ਵਰਕਸ਼ਾਪ

ਹੁਸ਼ਿਆਰਪੁਰ ’ਚ ਲੜਕੀਆਂ ਲਈ ਮੁਫ਼ਤ ਡਰਾਈਵਿੰਗ ਕਲਾਸਾਂ ਦੀ ਸ਼ੁਰੂਆਤ

ਹੁਸ਼ਿਆਰਪੁਰ ’ਚ ਲੜਕੀਆਂ ਲਈ ਮੁਫ਼ਤ ਡਰਾਈਵਿੰਗ ਕਲਾਸਾਂ ਦੀ ਸ਼ੁਰੂਆਤ

ਪੰਜਾਬ ਦੇ ਮੁੱਖ ਮੰਤਰੀ ਨੇ ਕੈਨੇਡਾ ਵਿੱਚ ਹਿੰਸਾ ਦੀ ਕੀਤੀ ਨਿੰਦਾ

ਪੰਜਾਬ ਦੇ ਮੁੱਖ ਮੰਤਰੀ ਨੇ ਕੈਨੇਡਾ ਵਿੱਚ ਹਿੰਸਾ ਦੀ ਕੀਤੀ ਨਿੰਦਾ

ਪਰਾਲੀ ਪ੍ਰਬੰਧਨ ਲਈ ਪੰਜਾਬ ਦੀ 1200 ਕਰੋੜ ਰੁਪਏ ਦੀ ਮੰਗ ਨੂੰ ਠੁਕਰਾਉਣ ਲਈ 'ਆਪ'  ਨੇ ਕੀਤੀ ਕੇਂਦਰ ਸਰਕਾਰ ਦੀ ਨਿਖੇਧੀ

ਪਰਾਲੀ ਪ੍ਰਬੰਧਨ ਲਈ ਪੰਜਾਬ ਦੀ 1200 ਕਰੋੜ ਰੁਪਏ ਦੀ ਮੰਗ ਨੂੰ ਠੁਕਰਾਉਣ ਲਈ 'ਆਪ' ਨੇ ਕੀਤੀ ਕੇਂਦਰ ਸਰਕਾਰ ਦੀ ਨਿਖੇਧੀ

ਜਥੇਦਾਰ ਜਗਦੀਪ ਸਿੰਘ ਚੀਮਾ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਜ਼ਿਲਾ ਹੈਡਕੁਆਰਟਰ ਅੱਗੇ ਕੀਤਾ ਰੋਸ ਪ੍ਰਦਰਸ਼ਨ 

ਜਥੇਦਾਰ ਜਗਦੀਪ ਸਿੰਘ ਚੀਮਾ ਦੀ ਅਗਵਾਈ ਵਿੱਚ ਅਕਾਲੀ ਦਲ ਨੇ ਜ਼ਿਲਾ ਹੈਡਕੁਆਰਟਰ ਅੱਗੇ ਕੀਤਾ ਰੋਸ ਪ੍ਰਦਰਸ਼ਨ 

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ''ਸਾਈਬਰ ਸੰਸਾਰ: ਅਪਰਾਧ ਅਤੇ ਬਿਮਾਰੀਆਂ'' ਵਿਸ਼ੇ 'ਤੇ ਮਾਹਿਰ ਭਾਸ਼ਣ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ''ਸਾਈਬਰ ਸੰਸਾਰ: ਅਪਰਾਧ ਅਤੇ ਬਿਮਾਰੀਆਂ'' ਵਿਸ਼ੇ 'ਤੇ ਮਾਹਿਰ ਭਾਸ਼ਣ

ਐੱਸ.ਡੀ.ਐਮ. ਨੇ ਕਮਿਊਨਿਟੀ ਹੈਲਥ ਸੈਂਟਰ ਬੱਸੀ ਪਠਾਣਾਂ ਵਿਖੇ ਸਿਹਤ ਸੁਵਿਧਾਵਾਂ ਦਾ ਲਿਆ ਜਾਇਜ਼ਾ

ਐੱਸ.ਡੀ.ਐਮ. ਨੇ ਕਮਿਊਨਿਟੀ ਹੈਲਥ ਸੈਂਟਰ ਬੱਸੀ ਪਠਾਣਾਂ ਵਿਖੇ ਸਿਹਤ ਸੁਵਿਧਾਵਾਂ ਦਾ ਲਿਆ ਜਾਇਜ਼ਾ

ਯੁਵਕ ਮੇਲੇ ਦੌਰਾਨ ਯੂਨੀਵਰਸਿਟੀ ਕਾਲਜ ਚੁੰਨੀ ਕਲ੍ਹਾਂ ਦੇ ਵਿਦਿਆਰਥੀਆਂ ਨੇ ਫੋਕ ਆਰਕੈਸਟਰਾਂ ਵਿੱਚ ਹਾਸਲ ਕੀਤਾ ਤੀਸਰਾ ਸਥਾਨ

ਯੁਵਕ ਮੇਲੇ ਦੌਰਾਨ ਯੂਨੀਵਰਸਿਟੀ ਕਾਲਜ ਚੁੰਨੀ ਕਲ੍ਹਾਂ ਦੇ ਵਿਦਿਆਰਥੀਆਂ ਨੇ ਫੋਕ ਆਰਕੈਸਟਰਾਂ ਵਿੱਚ ਹਾਸਲ ਕੀਤਾ ਤੀਸਰਾ ਸਥਾਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸਵੱਛਤਾ ਅਤੇ ਸਥਿਰਤਾ ਬਾਰੇ ਵਿਸ਼ੇਸ਼ ਮੁਹਿੰਮ 4.0 ਸਫਲਤਾਪੂਰਵਕ ਸਮਾਪਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵੱਲੋਂ ਸਵੱਛਤਾ ਅਤੇ ਸਥਿਰਤਾ ਬਾਰੇ ਵਿਸ਼ੇਸ਼ ਮੁਹਿੰਮ 4.0 ਸਫਲਤਾਪੂਰਵਕ ਸਮਾਪਤ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਲਈ ਮਾਤਾ ਜਰਨੈਲ ਕੌਰ ਕਾਰਪਸ ਫੰਡ ਸਕਾਲਰਸ਼ਿਪ ਸਕੀਮ ਸ਼ੁਰੂ

ਦੇਸ਼ ਭਗਤ ਯੂਨੀਵਰਸਿਟੀ ਵੱਲੋਂ ਲੋੜਵੰਦ ਵਿਦਿਆਰਥੀਆਂ ਲਈ ਮਾਤਾ ਜਰਨੈਲ ਕੌਰ ਕਾਰਪਸ ਫੰਡ ਸਕਾਲਰਸ਼ਿਪ ਸਕੀਮ ਸ਼ੁਰੂ