Thursday, December 12, 2024  

ਹਰਿਆਣਾ

ਕ੍ਰਾਇਮ ਬਰਾਂਚ ਪੰਚਕੂਲਾ ਨੇ ਇੱਕ ਚੋਰ ਕੋਲੋਂ 13 ਮੋਟਰਸਾਈਕਲ ਬਰਾਮਦ ਕੀਤੇ

November 06, 2024

ਪੀ.ਪੀ. ਵਰਮਾ
ਪੰਚਕੂਲਾ, 6 ਨਵੰਬਰ

ਪੰਚਕੂਲਾ ਪੁਲਿਸ ਦੀ ਕ੍ਰਾਇਮ ਬਰਾਂਚ ਨੇ ਇੱਕ ਚੋਰ ਨੂੰ ਗਿਰਫ਼ਤਾਰ ਕੀਤਾ ਅਤੇ ਇਸ ਕੋਲੋਂ ਚੋਰੀ ਦੇ 13 ਮੋਟਰਸਾਈਕਲ ਬਰਾਮਦ ਕੀਤੇ। ਏ.ਸੀ.ਪੀ ਕ੍ਰਾਈਮ ਅਰਵਿੰਦ ਕੰਬੋਜ ਨੇ ਪ੍ਰੈੱਸ ਕਾਨਫ਼ਰੰਸ ਰਾਹੀਂ ਵਿਸਤਿ੍ਰਤ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਕ੍ਰਾਈਮ ਬ੍ਰਾਂਚ ਸੈਕਟਰ 19 ਦੇ ਇੰਚਾਰਜ ਇੰਸਪੈਕਟਰ ਯੋਗਵਿੰਦਰ ਸਿੰਘ ਦੀ ਅਗਵਾਈ ਹੇਠ ਮੋਟਰਸਾਈਕਲ ਚੋਰੀ ਕਰਨ ਦੀਆਂ ਵਾਰਦਾਤਾਂ ਨੂੰ ਅੰਜਾਮ ਦੇਣ ਵਾਲੇ ਇੱਕ ਵਿਅਕਤੀ ਨੂੰ ਗਿ੍ਰਫ਼ਤਾਰ ਕੀਤਾ ਹੈ। ਫੜੇ ਗਏ ਵਿਅਕਤੀ ਦਾ ਨਾਂ ਰੋਹਿਤ ਹੈ ਅਤੇ ਇਹ ਉੱਤਰ ਪ੍ਰਦੇਸ਼, ਦਾ ਰਹਿਣ ਵਾਲਾ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਪੀੜਤ ਸੋਨੂੰ ਨਿਵਾਸੀ ਮੌਲੀ ਜਗਰਾ ਨੇ ਆਪਣੇ ਮੋਟਰਸਾਈਕਲ ਚੋਰੀ ਹੋਣ ਦੀ ਸ਼ਿਕਾਇਤ ਸੈਕਟਰ 5 ਦੇ ਥਾਣੇ ਵਿੱਚ ਦਰਜ ਕਰਵਾਈ। ਜਿੱਥੇ ਮੁਲਜ਼ਮਾਂ ਖ਼ਿਲਾਫ਼ ਭਾਰਤੀ ਨਿਆਂ ਸੰਹਿਤਾ ਦੀ ਧਾਰਾ 303 ਤਹਿਤ ਕੇਸ ਦਰਜ ਕੀਤਾ ਗਿਆ ਸੀ। ਜਿਸ ਤੋਂ ਬਾਅਦ ਗੁਪਤ ਸੂਚਨਾ ਦੇ ਆਧਾਰ 'ਤੇ ਕਾਰਵਾਈ ਕਰਦੇ ਹੋਏ ਕ੍ਰਾਈਮ ਬ੍ਰਾਂਚ ਸੈਕਟਰ 19 ਦੀ ਟੀਮ ਨੇ ਇੰਸਪੈਕਟਰ ਯੋਗਵਿੰਦਰ ਸਿੰਘ ਦੀ ਅਗਵਾਈ 'ਚ ਇੱਕ ਵਿਅਕਤੀ ਨੂੰ ਸੈਕਟਰ 5 ਦੇ ਸਰਕਲ ਪਾਰਕ 'ਚੋਂ ਗਿ੍ਰਫਤਾਰ ਕਰ ਲਿਆ, ਜਿਸ ਤੋਂ ਬਾਅਦ ਫੜੇ ਗਏ ਵਿਅਕਤੀ ਅਦਾਲਤ 'ਚ ਪੇਸ਼ ਕੀਤਾ ਗਿਆ। ਜਿੱਥੋਂ ਇਸਨੂੰ 3 ਦਿਨਾਂ ਲਈ ਪੁਲਿਸ ਰਿਮਾਂਡ 'ਤੇ ਲਿਆ ਗਿਆ ਸੀ। ਰਿਮਾਂਡ ਦੌਰਾਨ ਮੁਲਜ਼ਮਾਂ ਕੋਲੋਂ ਸਖਤੀ ਨਾਲ ਪੁੱਛਗਿੱਛ ਕਰਨ ਉਪਰੰਤ ਮੁਲਜ਼ਮਾਂ ਦੀ ਨਿਸ਼ਾਨਦੇਹੀ ’ਤੇ ਵੱਖ-ਵੱਖ ਥਾਵਾਂ ਤੋਂ ਚੋਰੀ ਦੇ 13 ਮੋਟਰਸਾਈਕਲ ਬਰਾਮਦ ਕੀਤੇ ਗਏ। ਬਰਾਮਦ ਕੀਤੇ ਮੋਟਰਸਾਈਕਲ ਹਰਿਆਣਾ ਅਤੇ ਪੰਜਾਬ ਦੇ ਹਨ। ਬਰਾਮਦ ਹੋਏ ਮੋਟਰਸਾਈਕਲ ਕੁਝ ਰਸਮੀ ਕਾਰਵਾਈ ਪੂਰੀ ਕਰਨ ਤੋਂ ਬਾਅਦ ਪੀੜਤਾਂ ਨੂੰ ਵਾਪਸ ਕਰ ਦਿੱਤੇ ਜਾਣਗੇ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਰੂਗ੍ਰਾਮ ਦੇ ਕਲੱਬਾਂ ਦੇ ਬਾਹਰ ਕੱਚਾ ਬੰਬ ਸੁੱਟਣ ਵਾਲਾ ਸ਼ਰਾਬੀ ਗ੍ਰਿਫਤਾਰ

ਗੁਰੂਗ੍ਰਾਮ ਦੇ ਕਲੱਬਾਂ ਦੇ ਬਾਹਰ ਕੱਚਾ ਬੰਬ ਸੁੱਟਣ ਵਾਲਾ ਸ਼ਰਾਬੀ ਗ੍ਰਿਫਤਾਰ

ਹਰਿਆਣਾ 'ਚ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 2 ਮਜ਼ਦੂਰ ਜ਼ਿੰਦਾ ਸੜ ਗਏ

ਹਰਿਆਣਾ 'ਚ ਧਾਗਾ ਫੈਕਟਰੀ 'ਚ ਲੱਗੀ ਭਿਆਨਕ ਅੱਗ, 2 ਮਜ਼ਦੂਰ ਜ਼ਿੰਦਾ ਸੜ ਗਏ

ਗੁਰੂਗ੍ਰਾਮ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਗੁਰੂਗ੍ਰਾਮ 'ਚ ਫਰਜ਼ੀ ਕਾਲ ਸੈਂਟਰ ਦਾ ਪਰਦਾਫਾਸ਼, ਤਿੰਨ ਗ੍ਰਿਫਤਾਰ

ਹਰਿਆਣਾ ਨੇ 44 ਆਈਏਐਸ ਅਧਿਕਾਰੀਆਂ ਦਾ ਕੀਤਾ ਫੇਰਬਦਲ, ਅਸ਼ੋਕ ਖੇਮਕਾ ਨੂੰ ਮੰਤਰੀ ਅਨਿਲ ਵਿਜ ਦੇ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ

ਹਰਿਆਣਾ ਨੇ 44 ਆਈਏਐਸ ਅਧਿਕਾਰੀਆਂ ਦਾ ਕੀਤਾ ਫੇਰਬਦਲ, ਅਸ਼ੋਕ ਖੇਮਕਾ ਨੂੰ ਮੰਤਰੀ ਅਨਿਲ ਵਿਜ ਦੇ ਦਫ਼ਤਰ ਵਿੱਚ ਤਾਇਨਾਤ ਕੀਤਾ ਗਿਆ

ਗੁਰੂਗ੍ਰਾਮ: ਇੰਡਸਇੰਡ ਬੈਂਕ ਦੇ ਸਹਾਇਕ ਮੈਨੇਜਰ ਨੂੰ ਸਾਈਬਰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

ਗੁਰੂਗ੍ਰਾਮ: ਇੰਡਸਇੰਡ ਬੈਂਕ ਦੇ ਸਹਾਇਕ ਮੈਨੇਜਰ ਨੂੰ ਸਾਈਬਰ ਧੋਖਾਧੜੀ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਹੈ।

HSPCB ਦੇ ਚੇਅਰਮੈਨ ਨੇ ਹਰਿਆਣਾ ਸਵੱਛ ਹਵਾ ਪ੍ਰਾਜੈਕਟ 'ਤੇ ਚਰਚਾ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ

HSPCB ਦੇ ਚੇਅਰਮੈਨ ਨੇ ਹਰਿਆਣਾ ਸਵੱਛ ਹਵਾ ਪ੍ਰਾਜੈਕਟ 'ਤੇ ਚਰਚਾ ਕਰਨ ਲਈ ਮੀਟਿੰਗ ਦੀ ਪ੍ਰਧਾਨਗੀ ਕੀਤੀ

ਹਰਿਆਣਾ ਟੂਰਿਜ਼ਮ ਨੇ ਵਿਆਹਾਂ ਲਈ ਮੁਗਲ ਕਾਲ ਦੇ ਯਾਦਵਿੰਦਰਾ ਗਾਰਡਨ (ਪਿੰਜੌਰ) ਦੇ ਦਰਵਾਜ਼ੇ ਖੋਲ੍ਹੇ

ਹਰਿਆਣਾ ਟੂਰਿਜ਼ਮ ਨੇ ਵਿਆਹਾਂ ਲਈ ਮੁਗਲ ਕਾਲ ਦੇ ਯਾਦਵਿੰਦਰਾ ਗਾਰਡਨ (ਪਿੰਜੌਰ) ਦੇ ਦਰਵਾਜ਼ੇ ਖੋਲ੍ਹੇ

ਗੁਰੂਗ੍ਰਾਮ ਵਿੱਚ ਸਾਰੀਆਂ ਸਰਕਾਰੀ ਇਮਾਰਤਾਂ ਵਿੱਚ ਛੱਤ ਵਾਲੇ ਸੂਰਜੀ ਊਰਜਾ ਪਲਾਂਟ ਲਗਾਏ ਜਾਣਗੇ

ਗੁਰੂਗ੍ਰਾਮ ਵਿੱਚ ਸਾਰੀਆਂ ਸਰਕਾਰੀ ਇਮਾਰਤਾਂ ਵਿੱਚ ਛੱਤ ਵਾਲੇ ਸੂਰਜੀ ਊਰਜਾ ਪਲਾਂਟ ਲਗਾਏ ਜਾਣਗੇ

ਗੁਰੂਗ੍ਰਾਮ: ਬਾਜ਼ਾਰਾਂ ਦੇ ਕਬਜ਼ੇ ਦੀ ਨਿਗਰਾਨੀ ਕਰਨ ਲਈ ਨਿਰੀਖਣ ਕੀਤਾ ਗਿਆ

ਗੁਰੂਗ੍ਰਾਮ: ਬਾਜ਼ਾਰਾਂ ਦੇ ਕਬਜ਼ੇ ਦੀ ਨਿਗਰਾਨੀ ਕਰਨ ਲਈ ਨਿਰੀਖਣ ਕੀਤਾ ਗਿਆ

ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਗੁਰੂਗ੍ਰਾਮ ਦੋ ਨਵੇਂ ਫਲਾਈਓਵਰ ਬਣਾਏਗਾ

ਟ੍ਰੈਫਿਕ ਸਮੱਸਿਆ ਨੂੰ ਦੂਰ ਕਰਨ ਲਈ ਗੁਰੂਗ੍ਰਾਮ ਦੋ ਨਵੇਂ ਫਲਾਈਓਵਰ ਬਣਾਏਗਾ