Wednesday, May 07, 2025  

ਰਾਜਨੀਤੀ

ਅਰਵਿੰਦ ਕੇਜਰੀਵਾਲ ਨੇ ਤੁਹਾਡੇ ਵੱਡੇ ਭਰਾ ਵਜੋਂ ਕੰਮ ਕੀਤਾ, ਸਿਆਸਤਦਾਨ ਵਜੋਂ ਨਹੀਂ, ਅਸੀਂ ਕੰਮ ਦੀ ਰਾਜਨੀਤੀ ਕਰਦੇ ਹਾਂ, ਉਹ (ਭਾਜਪਾ) ਵੰਡਣ ਵਾਲੀ ਰਾਜਨੀਤੀ ਕਰਦੇ ਹਨ: ਮੁੱਖ ਮੰਤਰੀ ਮਾਨ

January 17, 2025

ਮੋਤੀ ਨਗਰ/ਚੰਡੀਗੜ੍ਹ, 17 ਜਨਵਰੀ

 ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ (ਆਪ) ਦੇ ਉਮੀਦਵਾਰ ਸ਼ਿਵ ਚਰਨ ਗੋਇਲ ਦੇ ਸਮਰਥਨ ਵਿੱਚ ਮੋਤੀ ਨਗਰ ਵਿੱਚ ਇੱਕ ਵਿਸ਼ਾਲ ਰੋਡ ਸ਼ੋਅ ਕੀਤਾ ਅਤੇ ਲੋਕਾਂ ਨੂੰ 'ਆਪ' ਉਮੀਦਵਾਰ ਨੂੰ ਭਾਰੀ ਵੋਟਾਂ ਨਾਲ ਜਿਤਾਉਣ ਦੀ ਅਪੀਲ ਕੀਤੀ।

ਇਕੱਠ ਨੂੰ ਸੰਬੋਧਨ ਕਰਦਿਆਂ ਮੁੱਖ ਮੰਤਰੀ ਭਗਵੰਤ ਮਾਨ ਨੇ ਵੋਟਰਾਂ ਨੂੰ ਅਪੀਲ ਕੀਤੀ ਕਿ ਉਹ 'ਆਪ' ਦੀ ਸ਼ਾਨਦਾਰ ਜਿੱਤ ਯਕੀਨੀ ਬਣਾ ਕੇ 5 ਫਰਵਰੀ ਨੂੰ ਦਿੱਲੀ ਲਈ ਇਤਿਹਾਸਕ ਦਿਨ ਬਣਾਉਣ। ਮਾਨ ਨੇ ਕਿਹਾ, "ਦਿੱਲੀ ਇਤਿਹਾਸ ਲਿਖਣ ਲਈ ਤਿਆਰ ਹੈ। ਤੁਹਾਡੇ ਭਾਰੀ ਸਮਰਥਨ ਨੇ ਪਹਿਲਾਂ ਹੀ ਦਿਖਾ ਦਿੱਤਾ ਹੈ ਕਿ ਸ਼ਿਵ ਚਰਨ ਗੋਇਲ ਜੇਤੂ ਬਣ ਕੇ ਉਭਰਨਗੇ। ਉਹ ਤੁਹਾਡੇ ਵਿੱਚੋਂ ਇੱਕ ਹਨ ਅਤੇ ਤੁਹਾਡੀ ਸਮਸਿਆਵਾਂ ਨੂੰ ਸਮਝਦੇ ਹਨ।"

'ਆਪ' ਦੀਆਂ ਪ੍ਰਾਪਤੀਆਂ ਨੂੰ ਉਜਾਗਰ ਕਰਦੇ ਹੋਏ, ਮਾਨ ਨੇ ਅਰਵਿੰਦ ਕੇਜਰੀਵਾਲ ਦੀ ਅਗਵਾਈ ਦੀ ਪ੍ਰਸ਼ੰਸਾ ਕਰਦੇ ਹੋਏ ਕਿਹਾ, "ਕੇਜਰੀਵਾਲ ਨੇ ਤੁਹਾਡੇ ਵੱਡੇ ਭਰਾ ਵਜੋਂ ਕੰਮ ਕੀਤਾ ਹੈ, ਇੱਕ ਸਿਆਸਤਦਾਨ ਵਜੋਂ ਨਹੀਂ। ਉਨ੍ਹਾਂ ਦੀ ਅਗਵਾਈ ਵਿੱਚ, ਦਿੱਲੀ ਦੇ ਸਕੂਲ, ਹਸਪਤਾਲ ਅਤੇ ਬੁਨਿਆਦੀ ਢਾਂਚੇ ਵਿੱਚ ਬੇਮਿਸਾਲ ਬਦਲਾਅ ਆਇਆ ਹੈ। ਔਰਤਾਂ ਬੱਸਾਂ ਵਿੱਚ ਮੁਫਤ ਯਾਤਰਾ ਕਰਦੀਆਂ ਹਨ, ਅਤੇ ਆਮ ਲੋਕਾਂ ਨੂੰ ਮੁਫਤ ਬਿਜਲੀ ਅਤੇ ਪਾਣੀ ਮਿਲਦਾ ਹੈ। ਇਹ ਆਪ' ਦੀ ਕੰਮ ਦੀ ਰਾਜਨੀਤੀ ਨੂੰ ਦਰਸਾਉਂਦੀ ਹੈ।"

ਮਾਨ ਨੇ ਪੰਜਾਬ ਸਰਕਾਰ ਦਾ ਜਿਕਰ ਕਰਦੇ ਹੋਏ ਕਿਹਾ, "ਪੰਜਾਬ ਵਿੱਚ, 90% ਘਰਾਂ ਦੇ ਬਿਜਲੀ ਦੇ ਬਿੱਲ ਜੀਰੋ ਆਉਂਦੇ ਹਨ। ਅਸੀਂ ਤਿੰਨ ਸਾਲਾਂ ਤੋਂ ਵੀ ਘੱਟ ਸਮੇਂ ਵਿੱਚ 50,000 ਤੋਂ ਵੱਧ ਸਰਕਾਰੀ ਨੌਕਰੀਆਂ ਬਿਨਾਂ ਕਿਸੇ ਰਿਸ਼ਵਤ ਜਾਂ ਪੱਖਪਾਤ ਦੇ ਦਿਤੀਆਂ। ਮੁਹੱਲਾ ਕਲੀਨਿਕ, ਅਤਿ-ਆਧੁਨਿਕ ਹਸਪਤਾਲ, ਅਤੇ ਸ਼ਾਨਦਾਰ ਸਰਕਾਰੀ ਸਕੂਲ ਬਣਾਏ। ਇਹ ਸਭ ਦਰਸਾਉਂਦਾ ਹੈ ਕਿ 'ਆਪ' ਆਪਣੇ ਵਾਅਦੇ ਪੂਰੇ ਕਰਦੀ ਹੈ।"

ਵਿਰੋਧੀ ਧਿਰ 'ਤੇ ਤਨਜ਼ ਕੱਸਦੇ ਹੋਏ ਮਾਨ ਨੇ ਟਿੱਪਣੀ ਕੀਤੀ, "ਭਾਜਪਾ ਨੂੰ ਹਰ ਜਗ੍ਹਾ 'ਅਬਕੀ ਬਾਰ....' ਵਰਗੇ ਨਾਅਰੇ ਲਗਾਉਣਾ ਪਸੰਦ ਹੈ, ਪਰ ਉਹ ਦਿੱਲੀ ਵਿੱਚ ਇਹ ਕਹਿਣ ਤੋਂ ਬਚਦੇ ਹਨ ਕਿਉਂਕਿ ਉਹ ਜਾਣਦੇ ਹਨ ਕਿ ਇੱਥੇ ਉਨ੍ਹਾਂ ਲਈ ਕੋਈ ਮੌਕਾ ਨਹੀਂ ਹੈ। ਕਾਂਗਰਸ ਜ਼ੀਰੋ ਸੀਟਾਂ ਦਾ ਆਪਣਾ ਰਿਕਾਰਡ ਬਣਾਈ ਰੱਖੇਗੀ - ਉਨ੍ਹਾਂ ਕੋਲ ਗੁਆਉਣ ਲਈ ਕੁਝ ਨਹੀਂ ਹੈ।"

ਉਨ੍ਹਾਂ ਭਾਜਪਾ ਦੀ ਆਲੋਚਨਾ ਕਰਦਿਆਂ ਕਿਹਾ ਕਿ ਉਹ ਭਲਾਈ ਯੋਜਨਾਵਾਂ ਨੂੰ "ਮੁਫ਼ਤ" ਕਹਿ ਰਹੀ ਹੈ ਜਦੋਂ ਕਿ ਹੁਣ ਆਪਣੇ ਮੈਨੀਫੈਸਟੋ ਵਿੱਚ ਨਕਦ ਲਾਭਾਂ ਦਾ ਵਾਅਦਾ ਕਰ ਰਹੀ ਹੈ। "ਜਦੋਂ ਕੇਜਰੀਵਾਲ ਲੋਕਾਂ ਨੂੰ ਰਾਹਤ ਪ੍ਰਦਾਨ ਕਰਦੇ ਹਨ, ਤਾਂ ਉਹ ਇਸਨੂੰ ਮੁਫ਼ਤ ਕਹਿੰਦੇ ਹਨ। ਪਰ ਜਦੋਂ ਭਾਜਪਾ ਅਜਿਹਾ ਕਰਦੀ ਹੈ, ਤਾਂ ਉਹ ਇਸਨੂੰ ਆਪਣਾ ਫਰਜ਼ ਕਹਿੰਦੇ ਹਨ। ਉਨ੍ਹਾਂ ਨੂੰ ਜੋ ਮਰਜ਼ੀ ਕਹਿਣ ਦਿਓ; ਸੱਚਾਈ ਇਹ ਹੈ ਕਿ 'ਆਪ' ਲੋਕਾਂ ਅਤੇ ਲੋਕ ਭਲਾਈ ਲਈ ਕੰਮ ਕਰਦੀ ਹੈ, ਨਿੱਜੀ ਲਾਭ ਲਈ ਨਹੀਂ।"

ਮਾਨ ਨੇ ਵੋਟਰਾਂ ਨੂੰ ਵੰਡ ਪਾਊ ਅਤੇ ਭ੍ਰਿਸ਼ਟ ਰਾਜਨੀਤੀ ਨੂੰ ਰੱਦ ਕਰਨ ਦੀ ਅਪੀਲ ਕੀਤੀ। ਉਨ੍ਹਾਂ ਕਿਹਾ, "ਸਿਰਫ਼ ਆਮ ਆਦਮੀ ਪਾਰਟੀ ਹੀ ਵਿਕਾਸ ਅਤੇ ਇਮਾਨਦਾਰ ਸ਼ਾਸਨ ਲਈ ਖੜੀ ਹੈ। 5 ਫਰਵਰੀ ਨੂੰ ਝਾੜੂ ਵਾਲਾ ਬਟਨ ਦਬਾਓ ਆਪ ਨੂੰ ਜੇਤੂ ਬਣਾਓ।"

'ਆਪ' ਉਮੀਦਵਾਰ ਸ਼ਿਵ ਚਰਨ ਗੋਇਲ ਨੇ ਮੋਤੀ ਨਗਰ ਦੇ ਲੋਕਾਂ ਦਾ ਧੰਨਵਾਦ ਕੀਤਾ ਅਤੇ ਉਨ੍ਹਾਂ ਦੀਆਂ ਸਮਸਿਆਵਾਂ ਨੂੰ ਦੂਰ ਕਰਨ ਦੀ ਆਪਣੀ ਵਚਨਬੱਧਤਾ ਦੁਹਰਾਈ। ਉਨ੍ਹਾਂ ਨੇ ਮੁੱਖ ਮੰਤਰੀ ਮਾਨ ਦਾ ਵੀ ਸਮਰਥਨ ਲਈ ਧੰਨਵਾਦ ਵੀ ਕੀਤਾ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਐੱਚਐੱਮ ਸ਼ਾਹ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਪਹਿਲਗਾਮ ਅੱਤਵਾਦੀ ਹਮਲੇ ਦਾ ਭਾਰਤ ਦਾ ਜਵਾਬ ਹੈ।

ਐੱਚਐੱਮ ਸ਼ਾਹ ਨੇ ਕਿਹਾ ਕਿ ਆਪ੍ਰੇਸ਼ਨ ਸਿੰਦੂਰ ਪਹਿਲਗਾਮ ਅੱਤਵਾਦੀ ਹਮਲੇ ਦਾ ਭਾਰਤ ਦਾ ਜਵਾਬ ਹੈ।

ਹਿਮਾਚਲ ਦੇ ਮੁੱਖ ਸਕੱਤਰ ਨੇ ਮੌਕ ਡ੍ਰਿਲ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

ਹਿਮਾਚਲ ਦੇ ਮੁੱਖ ਸਕੱਤਰ ਨੇ ਮੌਕ ਡ੍ਰਿਲ ਦੀਆਂ ਤਿਆਰੀਆਂ ਦੀ ਸਮੀਖਿਆ ਕੀਤੀ

ਹੱਥ ਵਿੱਚ ਝਾੜੂ ਲੈ ਕੇ, ਦਿੱਲੀ ਦੇ ਮੁੱਖ ਮੰਤਰੀ ਗੁਪਤਾ ਨੇ ਹਨੂੰਮਾਨ ਮੰਦਰ ਕੰਪਲੈਕਸ ਦੀ ਸਫਾਈ ਕੀਤੀ

ਹੱਥ ਵਿੱਚ ਝਾੜੂ ਲੈ ਕੇ, ਦਿੱਲੀ ਦੇ ਮੁੱਖ ਮੰਤਰੀ ਗੁਪਤਾ ਨੇ ਹਨੂੰਮਾਨ ਮੰਦਰ ਕੰਪਲੈਕਸ ਦੀ ਸਫਾਈ ਕੀਤੀ

ਹੈਦਰਾਬਾਦ ਦੇ ਗਾਚੀਬੋਵਲੀ ਵਿੱਚ ਗੈਰ-ਕਾਨੂੰਨੀ ਢਾਂਚਿਆਂ ਵਿਰੁੱਧ HYDRAA ਦੀ ਢਾਹੁਣ ਦੀ ਮੁਹਿੰਮ ਜਾਰੀ

ਹੈਦਰਾਬਾਦ ਦੇ ਗਾਚੀਬੋਵਲੀ ਵਿੱਚ ਗੈਰ-ਕਾਨੂੰਨੀ ਢਾਂਚਿਆਂ ਵਿਰੁੱਧ HYDRAA ਦੀ ਢਾਹੁਣ ਦੀ ਮੁਹਿੰਮ ਜਾਰੀ

ED ਨੇ ਅਹਿਮਦਾਬਾਦ ਵਿੱਚ 10 ਥਾਵਾਂ 'ਤੇ ਛਾਪੇਮਾਰੀ ਕੀਤੀ ਜੋ 100 ਕਰੋੜ ਰੁਪਏ ਦੇ ਵਕਫ਼ ਬੋਰਡ ਧੋਖਾਧੜੀ ਨਾਲ ਜੁੜੀਆਂ ਹਨ

ED ਨੇ ਅਹਿਮਦਾਬਾਦ ਵਿੱਚ 10 ਥਾਵਾਂ 'ਤੇ ਛਾਪੇਮਾਰੀ ਕੀਤੀ ਜੋ 100 ਕਰੋੜ ਰੁਪਏ ਦੇ ਵਕਫ਼ ਬੋਰਡ ਧੋਖਾਧੜੀ ਨਾਲ ਜੁੜੀਆਂ ਹਨ

ਐਨਆਰਆਈ ਕੋਟਾ ਮੈਡੀਕਲ ਦਾਖਲਾ ਘੁਟਾਲੇ ਵਿੱਚ ਕੋਲਕਾਤਾ ਵਿੱਚ ਕਈ ਥਾਵਾਂ 'ਤੇ ਈਡੀ ਨੇ ਛਾਪੇਮਾਰੀ ਕੀਤੀ

ਐਨਆਰਆਈ ਕੋਟਾ ਮੈਡੀਕਲ ਦਾਖਲਾ ਘੁਟਾਲੇ ਵਿੱਚ ਕੋਲਕਾਤਾ ਵਿੱਚ ਕਈ ਥਾਵਾਂ 'ਤੇ ਈਡੀ ਨੇ ਛਾਪੇਮਾਰੀ ਕੀਤੀ

ਸੁਪਰੀਮ ਕੋਰਟ ਨੇ ਜੱਜਾਂ ਦੇ ਜਾਇਦਾਦ ਦੇ ਵੇਰਵੇ ਅਧਿਕਾਰਤ ਵੈੱਬਸਾਈਟ 'ਤੇ ਪ੍ਰਗਟ ਕੀਤੇ

ਸੁਪਰੀਮ ਕੋਰਟ ਨੇ ਜੱਜਾਂ ਦੇ ਜਾਇਦਾਦ ਦੇ ਵੇਰਵੇ ਅਧਿਕਾਰਤ ਵੈੱਬਸਾਈਟ 'ਤੇ ਪ੍ਰਗਟ ਕੀਤੇ

ਕਾਂਗਰਸ ਮੁਖੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ, ਜਾਤੀ ਜਨਗਣਨਾ ਦੇ ਮੁੱਦੇ 'ਤੇ ਸਰਬ-ਪਾਰਟੀ ਗੱਲਬਾਤ ਦੀ ਮੰਗ ਕੀਤੀ

ਕਾਂਗਰਸ ਮੁਖੀ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਪੱਤਰ ਲਿਖਿਆ, ਜਾਤੀ ਜਨਗਣਨਾ ਦੇ ਮੁੱਦੇ 'ਤੇ ਸਰਬ-ਪਾਰਟੀ ਗੱਲਬਾਤ ਦੀ ਮੰਗ ਕੀਤੀ

ਸੁਮਿਤ ਜੈਨ 2025-29 ਕਾਰਜਕਾਲ ਲਈ IDCA ਪ੍ਰਧਾਨ ਵਜੋਂ ਦੁਬਾਰਾ ਚੁਣੇ ਗਏ

ਸੁਮਿਤ ਜੈਨ 2025-29 ਕਾਰਜਕਾਲ ਲਈ IDCA ਪ੍ਰਧਾਨ ਵਜੋਂ ਦੁਬਾਰਾ ਚੁਣੇ ਗਏ

ਹਿੰਸਾ ਫੈਲਣ 'ਤੇ ਉਹ ਚੁੱਪ ਰਹੀ: ਭਾਜਪਾ ਨੇ ਮੁਰਸ਼ੀਦਾਬਾਦ ਦੇ ਦੇਰੀ ਨਾਲ ਦੌਰੇ 'ਤੇ ਸੀਐਮ ਬੈਨਰਜੀ ਦੀ ਨਿੰਦਾ ਕੀਤੀ

ਹਿੰਸਾ ਫੈਲਣ 'ਤੇ ਉਹ ਚੁੱਪ ਰਹੀ: ਭਾਜਪਾ ਨੇ ਮੁਰਸ਼ੀਦਾਬਾਦ ਦੇ ਦੇਰੀ ਨਾਲ ਦੌਰੇ 'ਤੇ ਸੀਐਮ ਬੈਨਰਜੀ ਦੀ ਨਿੰਦਾ ਕੀਤੀ