Sunday, August 03, 2025  

ਹਰਿਆਣਾ

ਹਰਿਆਂਣਾ ਵਿਚ ਉੱਦਮ ਅਤੇ ਨਿਵੇਸ਼ ਨੂੰ ਪ੍ਰੋਤਸਾਹਨ ਲਈ ਨੀਤੀਆਂ ਦਾ ਕੀਤਾ ਜਾਵੇਗਾ ਸਰਲੀਕਰਣ - ਨਾਇਬ ਸਿੰਘ ਸੈਣੀ

January 30, 2025

ਚੰਡੀਗੜ੍ਹ, 30 ਜਨਵਰੀ -

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬੇ ਦੀ ਆਰਥਕ ਉਨੱਤੀ ਲਈ ਉਦਯੋਗਿਕ ਸੰਸਥਾਨਾਂ ਤੇ ਨਿਵੇਸ਼ ਨੁੰ ਪ੍ਰੋਤਸਾਹਨ ਨੂੰ ਲੈ ਕੇ ਨਵੀਂ ਪਹਿਲ ਕੀਤੀ ਜਾ ਰਹੀ ਹੈ। ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗਾਂ ਵਿਚ ਮਿਲੇ ਸੁਝਾਆਂ ਦੇ ਆਧਾਰ 'ਤੇ ਨੀਤੀਆਂ ਦਾ ਵੀ ਸਰਲੀਕਰਣ ਕੀਤਾ ਜਾਵੇਗਾ ਅਤੇ ਉਹ ਖੁਦ ਹਰ ਤਿੰਨ ਮਹੀਨੇ ਵਿਚ ਉਦਮੀਆਂ ਤੇ ਨਿਵੇਸ਼ਕਾਂ ਦੇ ਹਰਿਆਣਾ ਉੱਦਮ ਪ੍ਰੋਤਸਾਹਨ ਸੈਂਟਰ (ਐਚਈਪੀਸੀ) ਨਾਲ ਜੁੜੇ ਵਿਸ਼ਿਆਂ ਦੀ ਸਮੀਖਿਆ ਕਰਣਗੇ।

ਮੁੱਖ ਮੰਤਰੀ ਅੱਜ ਫਰੀਦਾਬਾਦ ਵਿਚ ਵਿੱਤ ਸਾਲ 2025-26 ਲਈ ਮੈਨੂਫੈਕਚਰਿੰਗ ਖੇਤਰ ਨਾਲ ਸਬੰਧਿਤ ਹਿੱਤਧਾਰਕਾਂ ਦੇ ਨਾਲ ਪ੍ਰਬੰਧਿਤ ਪ੍ਰੀ-ਬਜਟ ਕੰਸਲਟੇਸ਼ਨ ਦੀ ਛੇਵੀਂ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਮੀਟਿੰਗ ਵਿਚ ਮੈਨੂਫੈਕਚਰਿੰਗ ਖੇਤਰ ਨਾਲ ਜੁੜੇ ਵੱਖ-ਵੱਖ ਸੰਗਠਨਾਂ ਦੇ ਪ੍ਰਤੀਨਧੀਆਂ ਨੇ ਆਗਾਮੀ ਬਜਟ ਲਈ ਆਪਣੇ ਸੁਝਾਅ ਰੱਖੇ। ਮੀਟਿੰਗ ਵਿਚ ਸੂਬੇ ਦੇ ਉਦਯੋਗ ਅਤੇ ਵਪਾਰ, ਵਾਤਾਵਰਣ, ਵਨ ਅਤੇ ਮੰਗਲੀ ਜੀਵ ਮੰਤਰੀ ਰਾਓ ਨਰਬੀਰ ਸਿੰਘ, ਮਾਲ ਅਤੇ ਆਪਦਾ ਪ੍ਰਬੰਧਨ ਤੇ ਸ਼ਹਿਰੀ ਸਥਾਨਕ ਸਰਕਾਰ ਮੰਤਰੀ ਵਿਪੁਲ ਗੋਇਲ, ਖੁਰਾਕ ਅਤੇ ਸਿਵਲ ਸਪਲਾਈ ਰਾਜ ਮੰਤਰੀ ਰਾਜੇਸ਼ ਨਾਗਰ, ਖੇਡ ਰਾਜ ਮੰਤਰੀ ਗੌਰਵ ਗੌਤਮ ਤੇ ਸਾਬਕਾ ਮੰਤਰੀ ਅਤੇ ਵਿਧਾਇਕ ਮੂਲਚੰਦ ਸ਼ਰਮਾ ਆਦਿ ਮੌਜੂਦ ਰਹੇ।

ਸ੍ਰੀ ਨਾਇਬ ਸਿੰਘ ਸੈਣੀ ਨੇ ਮੀਟਿੰਗ ਵਿਚ ਪਹੁੰਚੇ ਪ੍ਰਤੀਨਿਧੀਆਂ ਦੇ ਸੁਝਾਆਂ ਨੂੰ ਧਿਆਨ ਨਾਲ ਸੁਣਿਆ ਅਤੇ ਆਗਾਮੀ ਬਜਟ ਵਿਚ ਜਰੂਰੀ ਵਿਸ਼ਿਆਂ 'ਤੇ ਵਿਚਾਰ ਕਰਨ ਦਾ ਭਰੋਸਾ ਵੀ ਦਿੱਤਾ। ਉਨ੍ਹਾਂ ਨੇ ਦਸਿਆ ਕਿ ਆਗਾਮੀ ਬਜਟ ਵਿਚ ਮੌਜੂਦਾ ਜਰੂਰਤਾਂ ਦੇ ਨਾਲ-ਨਾਲ ਲੰਬੇ ਸਮੇਂ ਦੇ ਟੀਚਿਆਂ ਨੂੰ ਪੂਰਾ ਕਰਨ ਦੇ ਸਾਰਥਕ ਯਤਨ ਕੀਤੇ ਜਾਣਗੇ। ਆਗਾਮੀ ਬਜਟ ਸਾਡੀ ਸਮੂਹਿਕ ਉਮੀਦਾਂ ਅਤੇ ਪ੍ਰਾਥਮਿਕਤਾਵਾਂ ਦਾ ਪ੍ਰਤਿਬਿੰਬ ਹੋਵੇਗਾ। ਆਗਾਮੀ ਬਜਟ ਦੀ ਤਿਆਰੀਆਂ ਲਈ ਇਹ ਜਰੂਰੀ ਹੈ ਕਿ ਅਸੀਂ ਸਮਾਜ ਦੇ ਸਾਰੇ ਵਰਗਾਂ ਦੇ ਨਾਲ ਸੰਵਾਦ ਕਰਨ ਤਾਂ ਜੋ ਹਰਿਆਣਾ ਦੇ ਹਰਕੇ ਨਾਗਰਿਕ ਦੀ ਜਰੂਰਤਾਂ ਤੇ ਸਪਨਿਆਂ ਨੂੰ ਪੂਰਾ ਕਰਨ ਲਈ ਜਰੂਰੀ ਸਾਕਾਰਤਮਕ ਯਤਨ ਕੀਤੇ ਜਾ ਸਕਣ।

ਮੁੱਖ ਮੰਤਰੀ ਨੇ ਕਿਹਾ ਕਿ ਪਿਛਲੇ ਕੁੱਝ ਸਾਲਾਂ ਵਿਚ ਹਰਿਆਣਾ ਨੇ ਖੇਤੀ, ਉਦਯੋਗ, ਸਿਖਿਆ ਦੀ ਬੁਨਿਆਦੀ ਢਾਂਚੇ ਤੇ ਤਕਨਾਲੋਜੀਆਂ ਸਮੇਤ ਵੱਖ -ਵੱਖ ਖੇਤਰ ਵਿਚ ਵਰਨਣਯੋਗ ਪ੍ਰਗਤੀ ਕੀਤੀ ਹੈ। ਗ੍ਰਾਮੀਣ ਅਰਥਵਿਵਸਥਾ ਨੁੰ ਸ਼ਸ਼ਕਤ ਕਰਨ, ਉਦਯੋਗਿਕ ਨਿਵੇਸ਼ ਨੂੰ ਪ੍ਰੋਤਸਾਹਨ ਦੇਣ, ਨੌਜੁਆਨਾਂ ਨੁੰ ਸਕਿਲ ਵਿਕਾਸ ਰਾਹੀਂ ਸ਼ਸ਼ਕਤ ਬਨਾਉਣ ਅਤੇ ਸਮਾਜ ਭਲਾਈ ਲਈ ਤੁਹਾਡੇ ਸਾਰਿਆਂ ਦੇ ਰਚਨਾਤਮਕ ਸੁਝਾਆਂ ਨੂੰ ਪ੍ਰਾਥਮਿਕਤਾ ਦਿੰਦੇ ਹੋਏ ਆਗਾਮੀ ਬਜਟ ਵਿਚ ਸਹੀ ਪ੍ਰਤੀਨਿਧੀਤਵ ਦਿੱਤਾ ਜਾਵੇਗਾ। ਬਜਟ ਨੂੰ ਸਮਾਵੇਸ਼ੀ ਬਨਾਉਣ ਲਈ ਵੱਖ-ਵੱਖ ਖੇਤਰ ਦੇ ਪ੍ਰਤੀਨਿਧੀਆਂ ਦੇ ਨਾਲ ਮੀਟਿੰਗ ਕੀਤੀ ਗਈ ਅਤੇ ਉਨ੍ਹਾਂ ਦੇ ਸੁਝਾਅ ਵੀ ਲਏ ਗਏ ਹਨ। ਮੁੱਖ ਮੰਤਰੀ ਨੇ ਪ੍ਰਤੀਨਿਧੀਆਂ ਵੱਲੋਂ ਫੂਡ ਪ੍ਰੋਸੈਸਿੰਗ, ਪਬਲਿਕ ਟ੍ਰਾਂਸਪੋਰਟ ਨੂੰ ਬਿਤਹਰ ਬਨਾਉਣ, ਉਦਯੋਗਿਕ ਖੇਤਰਾਂ ਵਿਚ ਸਹੂਲਤਾਂ ਨੂੰ ਪ੍ਰੋਤਸਾਹਨ ਦੇਣ, ਮਿਨੀ ਉਦਯੋਗਾਂ ਨੂੰ ਪ੍ਰੋਤਸਾਹਨ, ਸਕਿਲ ਵਿਕਾਸ, ਐਮਐਸਐਮਈ ਨੂੰ ਪ੍ਰੋਤਸਾਹਨ, ਨੌਨ-ਕੰਫਰਮਿੰਗ ਏਰਿਆ ਨੂੰ ਕਨਫਰਮ ਕਰਨਾ, ਈਜ ਆਫ ਡੂਇੰਗ ਬਿਜਨੈਸ ਵਿਚ ਇੰਡਸਟਰਿਅਲ ਪੋਲਿਸੀ ਵਿਚ ਜਰੂਰੀ ਸੁਧਾਰ ਨੂੰ ਲੈ ਕੇ ਰੱਖੇ ਗਏ ਸੁਝਾਅ 'ਤੇ ਸਹਾਨੁਭੁਮੀਪੂਰਵਕ ਵਿਚਾਰ ਕਰਨ ਦਾ ਵੀ ਭਰੋਸਾ ਦਿੱਤਾ।

ਬਜਟ ਲਈ ਆਨਲਾਇਨ ਵੀ ਦੇ ਸਕਦੇ ਹਨ ਸੁਝਾਅ - ਰਾਜੇਸ਼ ਖੁੱਲਰ

ਮੀਟਿੰਗ ਵਿਚ ਮੁੱਖ ਮੰਤਰੀ ਦੇ ਮੁੱਖ ਪ੍ਰਧਾਨ ਸਕੱਤਰ ਰਾਜੇਸ਼ ਖੁੱਲਰ ਨੇ ਦਸਿਆ ਕਿ ਮੁੱਖ ਕੰਤਰੀ ਸ੍ਰੀ ਨਾਇਬ ਸਿੰਘ ਸੈਣੀ, ਜਿਨ੍ਹਾਂ ਦੇ ਕੋਲ ਵਿੱਤ ਮੰਤਰਾਲੇ ਦਾ ਕਾਰਜਭਾਰ ਵੀ ਹੈ, ਨੇ ਇਸ ਵਾਰ ਬਜਟ ਲਈ ਇੱਕ ਨਵੀਂ ਪਹਿਲ ਕੀਤੀ ਹੈ। ਹਰਿਆਣਾ ਦੇ ਆਗਾਮੀ ਬਜਟ ਲਈ ਇਸ ਵਾਰ ਸੂਬੇ ਦੇ ਨਾਲ-ਨਾਲ ਹੋਰ ਨਾਗਰਿਕ ਵੀ ਆਨਲਾਇਨ ਰਾਹੀਂ ਆਪਣੇ ਸੁਝਾਅ ਦੇ ਸਕਦੇ ਹਨ। ਉਨ੍ਹਾਂ ਨੇ ਦਸਿਆ ਕਿ https://bamsharyana.nic.in ਪੋਰਟਲ ਰਾਹੀਂ ਸੈਕਟਰ ਤੇ ਸਬ-ਸੈਕਟਰ ਸ਼੍ਰੇਣੀ ਵਿਚ ਜਾ ਕੇ ਆਪਣੈ ਸੁਝਾਅ ਦਿੱਤੇ ਜਾ ਸਕਦੇ ਹਨ। ਇਸ ਪੋਰਟਲ ਰਾਹੀਂ ਹੁਣ ਤੱਕ 9 ਹਜਾਰ ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ।

ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਵਿਚ ਮਿਲੇ ਸੁਝਾਆਂ ਨਾਲ ਬਣੇ ਸਫਲ ਪ੍ਰੋਗਰਾਮ

ਵਿੱਤ, ਉਦਯੋਗ ਅਤੇ ਵਪਾਰ ਵਿਭਾਗ ਦੇ ਵਧੀਕ ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਕਿਹਾ ਕਿ ਪ੍ਰੀ-ਬਜਟ ਕੰਸਲਟੇਸ਼ਨ ਮੀਟਿੰਗ ਰਾਹੀਂ ਪਹਿਲਾਂ ਵੀ 407 ਤੋਂ ਵੱਧ ਸੁਝਾਅ ਪ੍ਰਾਪਤ ਹੋਏ ਹਨ। ਇੰਨੀ ਸੁਝਾਆਂ ਦੇ ਆਧਾਰ 'ਤੇ ਹਰਹਿੱਤ ਸਟੋਰ, ਡਰੋਨ ਤਕਨਾਲੋਜੀ, ਸਟੇਮ ਲੈਬ, ਸੁਪਰ 30 ਵਰਗੇ ਸਫਲ ਪ੍ਰੋਗਰਾਮ ਬਣਾਂਏ ਗਏ। ਉਨ੍ਹਾਂ ਨੇ ਦਸਿਆ ਕਿ ਬਜਟ ਲਈ ਆਨਾਲਇਨ ਪੋਰਟਲ 'ਤੇ ਤਿੰਨ ਫਰਵਰੀ ਤੱਕ ਸੁਝਾਅ ਦਿੱਤੇ ਜਾ ਸਕਦੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਦੇ ਮੁੱਖ ਮੰਤਰੀ ਨੇ ਊਧਮ ਸਿੰਘ ਨੂੰ ਉਨ੍ਹਾਂ ਦੇ ਜੱਦੀ ਸਥਾਨ ਪੰਜਾਬ ਵਿਖੇ ਸ਼ਰਧਾਂਜਲੀ ਭੇਟ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਊਧਮ ਸਿੰਘ ਨੂੰ ਉਨ੍ਹਾਂ ਦੇ ਜੱਦੀ ਸਥਾਨ ਪੰਜਾਬ ਵਿਖੇ ਸ਼ਰਧਾਂਜਲੀ ਭੇਟ ਕੀਤੀ

ਹਰਿਆਣਾ ਦੇ ਪਿੰਡ ਜਲਵਾਯੂ ਰਣਨੀਤੀ ਦਾ ਕੇਂਦਰ, ਅਧਿਕਾਰੀ ਨੇ ਕਿਹਾ

ਹਰਿਆਣਾ ਦੇ ਪਿੰਡ ਜਲਵਾਯੂ ਰਣਨੀਤੀ ਦਾ ਕੇਂਦਰ, ਅਧਿਕਾਰੀ ਨੇ ਕਿਹਾ

1 ਅਗਸਤ ਨੂੰ ਹਰਿਆਣਾ ਦੇ ਪੰਜ ਜ਼ਿਲ੍ਹਿਆਂ ਵਿੱਚ ਪੂਰੇ ਪੈਮਾਨੇ 'ਤੇ ਮੌਕ ਡ੍ਰਿਲ ਅਭਿਆਸ

1 ਅਗਸਤ ਨੂੰ ਹਰਿਆਣਾ ਦੇ ਪੰਜ ਜ਼ਿਲ੍ਹਿਆਂ ਵਿੱਚ ਪੂਰੇ ਪੈਮਾਨੇ 'ਤੇ ਮੌਕ ਡ੍ਰਿਲ ਅਭਿਆਸ

ਹਰਿਆਣਾ ਦੇ ਮੁੱਖ ਮੰਤਰੀ ਨੇ ਐੱਚ.ਐੱਮ. ਸ਼ਾਹ ਨਾਲ ਮੁਲਾਕਾਤ ਕੀਤੀ; ਕਿਸ਼ੌ ਡੈਮ, ਹੋਰ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ

ਹਰਿਆਣਾ ਦੇ ਮੁੱਖ ਮੰਤਰੀ ਨੇ ਐੱਚ.ਐੱਮ. ਸ਼ਾਹ ਨਾਲ ਮੁਲਾਕਾਤ ਕੀਤੀ; ਕਿਸ਼ੌ ਡੈਮ, ਹੋਰ ਮੁੱਖ ਮੁੱਦਿਆਂ 'ਤੇ ਚਰਚਾ ਕੀਤੀ

ਰਿਹਾਇਸ਼ੀ ਇਲਾਕਿਆਂ ਤੋਂ ਲੰਘਦੀਆਂ ਹਾਈ-ਟੈਂਸ਼ਨ ਤਾਰਾਂ ਹਟਾਈਆਂ ਜਾਣਗੀਆਂ: ਹਰਿਆਣਾ ਦੇ ਮੁੱਖ ਮੰਤਰੀ

ਰਿਹਾਇਸ਼ੀ ਇਲਾਕਿਆਂ ਤੋਂ ਲੰਘਦੀਆਂ ਹਾਈ-ਟੈਂਸ਼ਨ ਤਾਰਾਂ ਹਟਾਈਆਂ ਜਾਣਗੀਆਂ: ਹਰਿਆਣਾ ਦੇ ਮੁੱਖ ਮੰਤਰੀ

ਈਡੀ ਨੇ 1100 ਕਰੋੜ ਰੁਪਏ ਦੇ ਰੀਅਲ ਅਸਟੇਟ ਘੁਟਾਲੇ ਵਿੱਚ ਰਾਮਪ੍ਰਸਥ ਗਰੁੱਪ ਦੇ ਦੋ ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਈਡੀ ਨੇ 1100 ਕਰੋੜ ਰੁਪਏ ਦੇ ਰੀਅਲ ਅਸਟੇਟ ਘੁਟਾਲੇ ਵਿੱਚ ਰਾਮਪ੍ਰਸਥ ਗਰੁੱਪ ਦੇ ਦੋ ਡਾਇਰੈਕਟਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ।

ਪਿੱਛਾ ਕਰਨ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਭਾਜਪਾ ਸੰਸਦ ਮੈਂਬਰ ਦੇ ਪੁੱਤਰ ਨੂੰ ਹਰਿਆਣਾ ਵਿੱਚ ਕਾਨੂੰਨ ਅਧਿਕਾਰੀ ਨਿਯੁਕਤ ਕੀਤਾ ਗਿਆ

ਪਿੱਛਾ ਕਰਨ ਦੇ ਮਾਮਲੇ ਵਿੱਚ ਮੁਕੱਦਮੇ ਦਾ ਸਾਹਮਣਾ ਕਰ ਰਹੇ ਭਾਜਪਾ ਸੰਸਦ ਮੈਂਬਰ ਦੇ ਪੁੱਤਰ ਨੂੰ ਹਰਿਆਣਾ ਵਿੱਚ ਕਾਨੂੰਨ ਅਧਿਕਾਰੀ ਨਿਯੁਕਤ ਕੀਤਾ ਗਿਆ

26 ਅਤੇ 27 ਜੁਲਾਈ ਨੂੰ ਹੋਣ ਵਾਲੀਆਂ CET ਪ੍ਰੀਖਿਆਵਾਂ ਲਈ ਸਖ਼ਤ ਚੌਕਸੀ ਯਕੀਨੀ ਬਣਾਈ ਜਾਵੇ, ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ

26 ਅਤੇ 27 ਜੁਲਾਈ ਨੂੰ ਹੋਣ ਵਾਲੀਆਂ CET ਪ੍ਰੀਖਿਆਵਾਂ ਲਈ ਸਖ਼ਤ ਚੌਕਸੀ ਯਕੀਨੀ ਬਣਾਈ ਜਾਵੇ, ਹਰਿਆਣਾ ਦੇ ਮੁੱਖ ਮੰਤਰੀ ਸੈਣੀ ਨੇ ਕਿਹਾ

ਪੁੱਤਰ ਦੇ ਤੰਗ-ਪ੍ਰੇਸ਼ਾਨ ਕਰਨ 'ਤੇ ਬਜ਼ੁਰਗ ਮਾਪਿਆਂ ਦੇ ਬਚਾਅ ਲਈ ਹਰਿਆਣਾ ਪੈਨਲ ਆਇਆ

ਪੁੱਤਰ ਦੇ ਤੰਗ-ਪ੍ਰੇਸ਼ਾਨ ਕਰਨ 'ਤੇ ਬਜ਼ੁਰਗ ਮਾਪਿਆਂ ਦੇ ਬਚਾਅ ਲਈ ਹਰਿਆਣਾ ਪੈਨਲ ਆਇਆ

ਦਿੱਲੀ ਦੀ ਮੁੱਖ ਮੰਤਰੀ ਗੁਪਤਾ ਨੇ ਆਪਣੇ ਜੱਦੀ ਪਿੰਡ ਜੀਂਦ ਦਾ ਦੌਰਾ ਕੀਤਾ; ਆਪਣੀ ਮਾਂ ਦੇ ਸ਼ੁਰੂਆਤੀ ਸੰਘਰਸ਼ਾਂ ਅਤੇ ਵਿਰੋਧ ਨੂੰ ਯਾਦ ਕੀਤਾ

ਦਿੱਲੀ ਦੀ ਮੁੱਖ ਮੰਤਰੀ ਗੁਪਤਾ ਨੇ ਆਪਣੇ ਜੱਦੀ ਪਿੰਡ ਜੀਂਦ ਦਾ ਦੌਰਾ ਕੀਤਾ; ਆਪਣੀ ਮਾਂ ਦੇ ਸ਼ੁਰੂਆਤੀ ਸੰਘਰਸ਼ਾਂ ਅਤੇ ਵਿਰੋਧ ਨੂੰ ਯਾਦ ਕੀਤਾ