Saturday, May 03, 2025  

ਹਰਿਆਣਾ

ਕੌਮੀ ਸਿਖਿਆ ਨੀਤੀ ਅਨੁਰੂਪ ਸਿਲੇਬਸ ਵਿਚ ਕੀਤੇ ਗਏ ਹਨ ਕਈ ਵੱਡੇ ਬਦਲਾਅ - ਸਿਖਿਆ ਮੰਤਰੀ ਮਹੀਪਾਲ ਢਾਂਡਾ

January 30, 2025

ਚੰਡੀਗੜ੍ਹ, 30 ਜਨਵਰੀ -

ਹਰਿਆਣਾ ਦੇ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਹੈ ਕਿ ਕੌਮੀ ਸਿਖਿਆ ਨੀਤੀ ਨੁੰ ਲਾਗੂ ਕਰਨ ਲਈ ਹਰਿਆਣਾ ਨੇ ਸਾਰੀ ਤਿਆਰੀਆਂ ਪੂਰੀ ਕਰ ਲਈਆਂ ਹਨ। ਹਰਿਆਣਾ ਨੇ ਕੌਮੀ ਸਿਖਿਆ ਨੀਤੀ ਤੇ ਉਨ੍ਹਾਂ ਦੇ ਨਵੀਨਕਰਣ ਨੂੰ ਸਕੂਲੀ ਪੱਧਰ ਤੱਕ ਪਹੁੰਚਾਉਣ ਲਈ ਸਾਰੇ ਜਰੂਰੀ ਕਦਮ ਚੁੱਕੇ ਹਨ। ਕੌਮੀ ਸਿਖਿਆ ਨੀਤੀ ਨਾਲ ਭਾਰਤ ਵਿਸ਼ਵ ਗੁਰੂ ਬਣੇਗਾ, ਇਸ ਨਾਲ ਸਿਖਿਆ ਦੇ ਖੇਤਰ ਵਿਚ ਵਿਸ਼ੇਸ਼ ਬਦਲਾਅ ਆਵੇਗਾ।

ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਅੱਜ ਨਵੀਂ ਦਿੱਲੀ ਸਥਿਤ ਹਰਿਆਣਾ ਭਵਨ ਵਿਚ ਕੌਮੀ ਸਿਖਿਆ ਨੀਤੀ ਨੂੰ ਲੈ ਕੇ ਸਿਖਿਆ ਵਿਭਾਗ ਦੇ ਉੱਚ ਅਧਿਕਾਰੀਆਂ ਦੇ ਨਾਲ ਮੀਟਿੰਗ ਕੀਤੀ। ਮੀਟਿੰਗ ਵਿਚ ਸਿਖਿਆ ਵਿਭਾਗ ਦੇ ਵਧੀਕ ਮੁੱਖ ਸਕੱਤਰ ਵਿਨੀਤ ਗਰਗ, ਤਕਨੀਕੀ ਸਿਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਪ੍ਰਭਜੋਤ ਸਿੰਘ, ਉੱਚੇਰੀ ਸਿਖਿਆ ਵਿਭਾਗ ਦੇ ਨਿਦੇਸ਼ਕ ਰਾਹੁਲ ਹੁਡਾ, ਸੈਕੇਂਡਰੀ ਸਿਖਿਆ ਦੇ ਨਿਦੇਸ਼ਕ ਜੀਤੇਂਦਰ ਕੁਮਾਰ, ਗਰੂਗ੍ਰਾਮ ਯੂਨੀਵਰਸਿਟੀ ਤੋਂ ਰਾਜੀਵ, ਨਿਦੇਸ਼ਕ ਰਿਸ਼ੀ ਗੋਇਲ, ਸੁਨੀਲ ਬਜਾਜ ਸਮੇਤ ਹੋਰ ਅਧਿਕਾਰੀ ਮੌਜੂਦ ਰਹੇ।

ਮੀਟਿੰਗ ਬਾਅਦ ਮੀਡੀਆ ਨਾਲ ਗਲਬਾਤ ਕਰਦੇ ਹੋਏ ਸਿਖਿਆ ਮੰਤਰੀ ਸ੍ਰੀ ਮਹੀਪਾਲ ਢਾਂਡਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ, ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਤੇ ਸਾਬਕਾ ਮੁੱਖ ਮੰਤਰੀ ਸ੍ਰੀ ਮਨੋਹਰ ਲਾਲ ਦਾ ਸਪਨਾ ਹੈ ਕਿ ਹਰਿਆਣਾ ਦਾ ਯੁਵਾ ਹਿੰਦੀ, ਅੰਗੇ੍ਰਜੀ ਤੱਤ ਹੀ ਸੀਮਤ ਨਾ ਰਹੇ, ਸਗੋ ਯੁਵਾ ਕੌਮਾਂਤਰੀ ਭਾਸ਼ਾਵਾਂ ਨੁੰ ਵੀ ਸਿੱਖੇ, ਵਿਭਾਗ ਦੂਜੀ ਭਾਸ਼ਾਵਾਂ ਨੁੰ ਸਿੱਖਾਉਣ ਲਈ ਵਿਚਾਰ ਕਰ ਰਿਹਾ ਹੈ, ਜੋ ਵਿਦੇਸ਼ੀ ਭਾਸ਼ਾਵਾਂ ਦੀ ਜਰੂਰਤ ਹੋਵੇਗੀ ਉਨ੍ਹਾਂ 'ਤੇ ਵਿਭਾਗ ਕੰਮ ਕਰੇਗਾ। ਉਨ੍ਹਾਂ ਨੇ ਕਿਹਾ ਕਿ ਹਰਿਆਣਾ ਵਿਗਿਆਨਕ, ਸਭਿਆਚਾਰਕ ਅਤੇ ਆਰਥਕ ਰੂਪ ਤੋਂ ਮਜਬੂਤ ਰਿਹਾ ਹੈ, ਪਰ ਦੂਜੀ ਪਾਰਟੀ ਦੇ ਕਾਰਜਕਾਲ ਵਿਚ ਪੀੜਾ, ਦਰਦ ਅਤੇ ਨਫਰਤ ਵ ਝੇਲੇ ਹਨ, ਪਰ ਹੁਣ ਸਿਖਿਆ ਨੂੰ ਲੈ ਕੇ ਸਰਕਾਰ ਦਾ ਵਿਸ਼ੇਸ਼ ਫੋਕਸ ਹੈਸ ਜਿਨ੍ਹਾਂ ਲੋਕਾਂ ਨੇ ਸਿਖਿਆ ਦੇ ਸਿਸਟਮ ਨੂੰ ਤਹਿਸ ਨਹਿਸ ਕਰਨ ਦਾ ਕੰਮ ਕੀਤਾ ਉਹ ਅੱਜ ਕੁੱਝ ਵੀ ਦੋਸ਼ ਲਗਾ ਸਕਦੇ ਹਨ। ਪਰ ਨਵੀਂ ਸਿਖਿਆ ਨੀਤੀ ਨਾਲ ਦੇਸ਼ ਵਿਚ ਇੱਕ ਵੱਡਾ ਬਦਲਾਅ ਆ ਰਿਹਾ ਹੈ। ਉਨ੍ਹਾਂ ਨੇ ਕਿਹਾ ਕਿ ਸਿਖਿਆ ਦੇ ਖੇਤਰ ਵਿਚ ਬੱਚਿਆਂ ਨੂੰ ਜੋ ਮਾਹੌਲ ਚਾਹੀਦਾ ਹੈ ਉਹ ਉਪਲਬਧ ਕਰਵਾ ਰਹੇ ਹਨ। ਉਨ੍ਹਾਂ ਨੇ ਸਕੂਲਾਂ ਵਿਚ ਵਿਦਿਆਰਥੀਆਂ ਦੀ ਗਿਣਤੀ ਵਧਾਉਣ, ਅਧਿਆਪਕਾਂ ਦੀ ਕਮੀ ਨੂੰ ਦੂਰ ਕਰਨ ਦੇ ਨਾਲ ਸਕੂਲ ਦੇ ਮਾਹੌਲ ਨੂੰ ਸੁਧਾਰ 'ਤੇ ਵੀ ਕੰਮ ਕੀਤਾ ਜਾ ਰਿਹਾ ਹੈ। ਸਿਖਿਆ ਮੰਤਰੀ ਨੇ ਕਿਹਾ ਕਿ ਅੱਜ ਦੀ ਮੀਟਿੰਗ ਵਿਚ ਸਿਖਿਆ ਨੀਤੀ ਦੇ ਵੱਖ-ਵੱਖ ਪਹਿਲੂਆਂ 'ਤੇ ਚਰਚਾ ਕੀਤੀ ਗਈ ਹੈ, ਜੋ ਖਾਮੀਆਂ ਰਹੀਆਂ ਹਨ ਉਨ੍ਹਾਂ ਨੁੰ ਦੂਰ ਕੀਤਾ ਜਾਵੇਗਾ। ਹਰਿਆਣਾ ਨੇ ਇੱਕ ਸਾਲ ਦੌਰਾਨ ਸਿਖਿਆ ਨੀਤੀ ਲਾਗੂ ਕਰਨ ਲਈ ਵਰਨਣਯੋਗ ਕੰਮ ਕੀਤਾ ਜਾਵੇਗਾ।

ਕੌਮੀ ਸਿਖਿਆ ਨੀਤੀ ਦਾ ਸੱਭ ਤੋਂ ਵੱਡਾ ਪਹਿਲੂ ਨਵੇਂ ਸਿਲੇਬਸ ਅਨੁਸਾਰ ਨਵੀਂ ਕਿਤਾਬਾਂ ਲਾਗੂ ਕਰਨ ਦਾ ਹੈ। ਪਹਿਲੀ ਤੋਂ ਤੀਜੀ ਕਲਾਸ ਤੱਕ ਐਨਈਪੀ ਅਲਾਇਡ ਬੁਕਸ ਸਕੂਲਾਂ ਵਿਚ ਲਗਾਈ ਜਾ ਚੁੱਕੀਆਂ ਹਨ। ਨਵੇਂ ਵਿਦਿਅਕ ਸੈਸ਼ਨ ਤੋਂ ਛੇਵੀ ਕਲਾਸ ਦੀ ਐਨਈਪੀ ਅਲਾਇਡ ਬੂਕਸ ਨਵੀਂ ਸਿਖਿਆ ਨੀਤੀ ਅਨੁਰੂਪ ਹੋਵੇਗੀ। ਐਨਸੀਈਆਰਟੀ ਤੋਂ ਜੋ ਵੀ ਕਿਤਾਬਾਂ ਉਪਲਬਧ ਕਰਵਾਈ ਜਾਣਗੀਆਂ ਉਨ੍ਹਾਂ ਨੂੰ ਤੁਰੰਤ ਲਾਗੂ ਕੀਤਾ ਜਾਵੇਗਾ। ਉਨ੍ਹਾਂ ਨੇ ਕਿਹਾ ਕਿ ਨਵੀਂ ਸਿਖਿਆ ਨੀਤੀ ਵਿਚ ਅਧਿਆਪਕਾਂ ਦੇ ਪੜਾਉਣ ਦਾ ਢੰਗ ਵੀ ਬਦਲ ਜਾਵੇਗੀ। ਇਸ ਦੇ ਲਈ ਅਧਿਆਪਕਾਂ ਨੂੰ ਟ੍ਰੇਨਿੰਗ ਵੀ ਦਿੱਤੀ ਜਾ ਰਹੀ ਹੈ। ਸਿਖਿਆ ਵਿਭਾਗ ਨਿਪੁੰਣ ਪ੍ਰੋਗਰਾਮ ਤਹਿਤ ਹਰ ਬੱਚੇ ਨੂੰ ਟ੍ਰੈਕ ਕਰ ਰਿਹਾ ਹੈ।

ਮੀਟਿੰਗ ਵਿਚ ਐਨਈਪੀ-2020 ਤਹਿਤ ਸਕੂਲ ਸਿਖਿਆ ਵਿਚ ਕੀਤੇ ਗਏ ਕੰਮਾਂ ਦੀ ਸਮੀਖਿਆ ਕੀਤੀ ਗਈ, ਜਿਸ ਛੇ ਵੱਖ-ਵੱਖ ਸਮੂਹਾਂ ਵਿਚ ਵੰਡਿਆ ਗਿਆ ਸੀ। ਹਰ ਕੰਮ ਦੀ ਪੂਰੀ ਹੋਣ ਦੀ ਸਥਿਤੀ ਦਾ ਗੰਭੀਰ ਵਿਸ਼ਲੇਸ਼ਣ ਕੀਤਾ ਗਿਆ ਅਤੇ ਅੱਗੇ ਦੇ ਕਦਮ ਨਿਰਧਾਰਿਤ ਕੀਤੇ ਗਏ। ਉੱਚ ਸਿਖਿਆ ਖੇਤਰ ਦੀ ਸਮੀਖਿਆ ਵਿਚ ਐਨਈਪੀ ਤਹਿਤ ਉੱਚ ਸਿਖਿਆ ਦੇ 16 ਮਹਤੱਵਪੂਰਨ ਕੰਮਾਂ ਦੇ ਲਾਗੂ ਕਰਨ 'ਤੇ ਵਿਚਾਰ-ਵਟਾਂਦਰਾਂ ਕੀਤਾ ਗਿਆ। ਸਿਖਿਆ ਮੰਤਰੀ ਨੇ ਹਿਰਆਣਾ ਦੀ ਸਕੂਲ ਸਿਖਿਆ ਵਿਚ ਹਾਸਲ ਕੀਤੀ ਗਈ ਮਹਤੱਵਪੂਰਣ ਉਪਲਬਧਤੀਆਂ ਦੀ ਸ਼ਲਾਘਾ ਵੀ ਕੀਤੀ। ਮੰਤਰੀ ਨੇ ਦਿੰਨ-ਭਾਸ਼ਾ ਸੂਤਰ ਦੇ ਮਹਤੱਵ 'ਤੇ ਜੋਰ ਦਿੱਤਾ। ਮੀਟਿੰਗ ਵਿਚ ਅਧਿਆਪਕਾਂ ਦੀ ਗੁਣਵੱਤਾ ਵਿਚ ਸੁਧਾਰ 'ਤੇ ਫੋਕਸ ਕੀਤਾ

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਡਰਾਈਵਿੰਗ ਲਈ 99.42 ਲੱਖ ਰੁਪਏ ਦਾ ਜੁਰਮਾਨਾ ਲਗਾਇਆ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਡਰਾਈਵਿੰਗ ਲਈ 99.42 ਲੱਖ ਰੁਪਏ ਦਾ ਜੁਰਮਾਨਾ ਲਗਾਇਆ

ਭਾਰੀ ਮੀਂਹ ਨੇ ਗੁਰੂਗ੍ਰਾਮ ਵਿੱਚ ਵਿਘਨ ਪਾਇਆ, ਵਿਆਪਕ ਪਾਣੀ ਭਰਨ ਦੀ ਰਿਪੋਰਟ

ਭਾਰੀ ਮੀਂਹ ਨੇ ਗੁਰੂਗ੍ਰਾਮ ਵਿੱਚ ਵਿਘਨ ਪਾਇਆ, ਵਿਆਪਕ ਪਾਣੀ ਭਰਨ ਦੀ ਰਿਪੋਰਟ

ਗੁਰੂਗ੍ਰਾਮ ਦੇ ਸੈਕਟਰ 102 ਵਿੱਚ ਲੱਗੀ ਭਿਆਨਕ ਅੱਗ ਨਾਲ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ

ਗੁਰੂਗ੍ਰਾਮ ਦੇ ਸੈਕਟਰ 102 ਵਿੱਚ ਲੱਗੀ ਭਿਆਨਕ ਅੱਗ ਨਾਲ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ

ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਮਾਨਸੂਨ ਤੋਂ ਪਹਿਲਾਂ ਪਾਣੀ ਭਰਨ ਦੇ ਹੱਲ ਦੇ ਨਿਰਦੇਸ਼ ਦਿੱਤੇ

ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਮਾਨਸੂਨ ਤੋਂ ਪਹਿਲਾਂ ਪਾਣੀ ਭਰਨ ਦੇ ਹੱਲ ਦੇ ਨਿਰਦੇਸ਼ ਦਿੱਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਪਹਾੜੀ ਇਲਾਕਿਆਂ ਵਿੱਚ ਚੈੱਕ ਡੈਮ ਬਣਾਓ

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਪਹਾੜੀ ਇਲਾਕਿਆਂ ਵਿੱਚ ਚੈੱਕ ਡੈਮ ਬਣਾਓ

ਹਰਿਆਣਾ ਦੇ ਮੰਤਰੀ ਨੇ ਗੁਰੂਗ੍ਰਾਮ ਦੇ ਬੰਧਵਾੜੀ ਲੈਂਡਫਿਲ ਸਾਈਟ ਦਾ ਦੌਰਾ ਕਰਕੇ ਨਾਗਰਿਕ ਕਾਰਜਾਂ ਦੀ ਸਮੀਖਿਆ ਕੀਤੀ

ਹਰਿਆਣਾ ਦੇ ਮੰਤਰੀ ਨੇ ਗੁਰੂਗ੍ਰਾਮ ਦੇ ਬੰਧਵਾੜੀ ਲੈਂਡਫਿਲ ਸਾਈਟ ਦਾ ਦੌਰਾ ਕਰਕੇ ਨਾਗਰਿਕ ਕਾਰਜਾਂ ਦੀ ਸਮੀਖਿਆ ਕੀਤੀ

ਅਗਲੇ ਪੰਜ ਸਾਲਾਂ ਵਿੱਚ ਫਾਰੂਖਨਗਰ ਵਿੱਚ ਵੱਡਾ ਵਿਕਾਸ ਹੋਵੇਗਾ: ਹਰਿਆਣਾ ਦੇ ਮੰਤਰੀ

ਅਗਲੇ ਪੰਜ ਸਾਲਾਂ ਵਿੱਚ ਫਾਰੂਖਨਗਰ ਵਿੱਚ ਵੱਡਾ ਵਿਕਾਸ ਹੋਵੇਗਾ: ਹਰਿਆਣਾ ਦੇ ਮੰਤਰੀ

ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਨੇ ਪੱਖਪਾਤੀ ਆਚਰਣ ਲਈ ਅਧਿਕਾਰੀ ਨੂੰ ਸਜ਼ਾ ਦਿੱਤੀ

ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਨੇ ਪੱਖਪਾਤੀ ਆਚਰਣ ਲਈ ਅਧਿਕਾਰੀ ਨੂੰ ਸਜ਼ਾ ਦਿੱਤੀ

ਸੂਬਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਰੁਧ ਕਰ ਰਹੀ ਸਖ਼ਤ ਕਾਰਵਾਈ

ਸੂਬਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਰੁਧ ਕਰ ਰਹੀ ਸਖ਼ਤ ਕਾਰਵਾਈ

ਸਟਾਰਟਅੱਪ ਬਣਦੇ ਜਾ ਰਹੇ ਹਨ ਭਾਰਤ ਦੇ ਵਿਕਾਸ ਦਾ ਅਹਿਮ ਹਿੱਸਾ - ਚਿਰਾਗ ਪਾਸਵਾਨ

ਸਟਾਰਟਅੱਪ ਬਣਦੇ ਜਾ ਰਹੇ ਹਨ ਭਾਰਤ ਦੇ ਵਿਕਾਸ ਦਾ ਅਹਿਮ ਹਿੱਸਾ - ਚਿਰਾਗ ਪਾਸਵਾਨ