Wednesday, November 12, 2025  

ਹਰਿਆਣਾ

ਹਰਿਆਣਾ ਦੇ ਸੈਰ-ਸਪਾਟਾ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਇਆ ਜਾਵੇਗਾ - ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਗਜੇਂਦਰ ਸਿੰਘ ਸ਼ੇਖਾਵ

January 31, 2025

ਚੰਡੀਗੜ੍ਹ, 31 ਜਨਵਰੀ -

ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਹਰਿਆਣਾ ਦੀ ਸਭਿਅਤਾ ਤੇ ਖੁਸ਼ਹਾਲ ਵਿਰਾਸਤ ਤੇ ਸੈਰ-ਸਪਾਟਾ ਦੀ ਦੁਨੀਆ ਦੇ ਨਕਸ਼ੇ 'ਤੇ ਲਿਆਉਣ ਲਈ ਵਿਸ਼ੇਸ਼ ਕੰਮ ਯੋਜਨਾ ਬਣਾਈ ਜਾਵੇਗੀ। ਉਨ੍ਹਾਂ ਨੇ 38ਵੇਂ ਸੂਰਜਕੁੱਡ ਕੌਮਾਂਤਰੀ ਕ੍ਰਾਫਟ ਮੇਲੇ ਦੀ ਸ਼ਾਨ ਨੂੰ ਵਧਾਉਣ ਤੇ ਆਉਣ ਵਾਲੇ ਸਮੇਂ ਵਿਚ ਵੱਡੇ ਭਾਗੀਦਾਰ ਰਾਸ਼ਸ਼ਰਾਂ ਨੂੰ ਮੇਲੇ ਨਾਲ ਜੋੜਨ 'ਤੇ ਵੀ ਜੋਰ ਦਿੱਤਾ।

ਹਰਿਆਣਾ ਦੇ ਵਿਰਾਸਤ ਤੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੈ ਅੱਜ ਨਵੀਂ ਦਿੱਲੀ ਵਿਚ ਕੇਂਦਰੀ ਸਭਿਆਚਾਰ ਅਤੇ ਸੈਰ-ਸਪਾਟਾ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨਾਲ ਮੁਲਾਕਾਤ ਕਰਦੇ ਹੋਏ ਆਉਣ ਵਾਲੇ 7 ਫਰਵਰੀ ਤੋਂ ਫਰੀਦਾਬਾਦ ਵਿਚ ਸ਼ੁਰੂ ਹੋਣ ਜਾ ਰਹੇ 38ਵੇਂ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਮਲੇ ਦੇ ਉਦਘਾਟਨ ਦਾ ਸੱਦਾ ਦਿੱਤਾ। ਕੇਂਦਰੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਦੀ ਹਰਿਆਣਾ ਦੇ ਸੈਰ-ਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਦੇ ਨਾਲ ਵੱਖ-ਵੱਖ ਵਿਸ਼ਿਆਂ 'ਤੇ ਚਰਚਾ ਵੀ ਹੋਈ।

ਕੇਂਦਰੀ ਮੰਤਰੀ ਸ੍ਰੀ ਗਜੇਂਦਰ ਸਿੰਘ ਸ਼ੇਖਾਵਤ ਨੇ ਕਿਹਾ ਕਿ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲੇ ਦੀ ਤਰ੍ਹਾ ਹਰਿਆਣਾ ਦੇ ਸੈਰ-ਸਪਾਟਾ ਨੂੰ ਦੁਨੀਆ ਦੇ ਨਕਸ਼ੇ 'ਤੇ ਲਿਆਉਣ ਦਾ ਸਮੇਂ ਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਅਤੇ ਹਰਿਆਣਾ ਸਰਕਾਰ ਮਿਲ ਕੇ ਇਸ ਦੇ ਲਈ ਵਿਸ਼ੇਸ਼ ਕਾਰਜਯੋਜਨਾ ਤਿਆਰ ਕਰਣਗੇ, ਤਾਂ ਜੋ ਹਰਿਆਣਾ ਦੀ ਖੁਸ਼ਹਾਲੀ ਨੂੰ ਪੂਰੀ ਦੁਨੀਆ ਨੇੜੇ ਤੋਂ ਜਾਣੇ ਤੇ ਉਸ ਦਾ ਅਹਿਸਾਸ ਕਰਨ।

ਉਨ੍ਹਾਂ ਨੇ ਕਿਹਾ ਕਿ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਮਲੇ ਦੀ ਸ਼ਾਨ ਨੂੰ ਵਧਾਉਣ ਲਈ ਆਉਣ ਵਾਲੇ ਏਡੀਸ਼ਨਾਂ ਵਿਚ ਵੱਡੇ ਦੇਸ਼ਾਂ ਨੂੰ ਸਹਿਯੋਗੀ ਰਾਸ਼ਟਰ ਵਜੋ ਜੋੜਿਆ ਜਾਵੇਗਾ, ਤਾਂ ਜੋ ਉਨ੍ਹਾਂ ਦੇ ਨਾਲ ਸਭਿਆਚਾਰਕ, ਕ੍ਰਾਫਟਕਡਾ ਅਤੇ ਹੈਂਡਲੂਮ ਖੇਤਰ ਵਿਚ ਆਪਸੀ ਮੇਲ-ਜੋੜ ਨੂੰ ਵਧਾਇਆ ਜਾ ਸਕੇ। ਉਨ੍ਹਾਂ ਨੇ ਕਿਹਾ ਕਿ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲੇ ਦੇ ਪ੍ਰੋਗਰਾਮ ਕੈਲੇਂਡਰ ਨੂੰ ਨਿਰਧਾਰਿਤ ਕੀਤਾ ਜਾਵੇ, ਤਾਂ ਜੋ ਵਿਸ਼ਵ ਪੱਧਰ 'ਤੇ ਆਉਣ ਵਾਲੇ ਪ੍ਰਤੀਭਾਗੀਆਂ ਅਤੇ ਕਲਾਕਾਰਾਂ ਦੇ ਨਾਲ-ਨਾਲ ਸੈਨਾਨੀ ਇਸ ਦੀ ਨਿਰਧਾਰਿਤ ਸਮੇਂ ਵਿਚ ਸੂਰਜਕੁੰਡ ਆ ਕੇ ਆਪਣੀ ਭਾਗੀਦਾਰੀ ਕਰ ਸਕਣ। ਉਨ੍ਹਾਂ ਨੇ ਗਲੋਬਲ ਪਲੇਟਫਾਰਮ 'ਤੇ ਸੂਰਜਕੁੰਡ ਕੌਮਾਂਤਰੀ ਕ੍ਰਾਫਟ ਮੇਲੇ ਨੂੰ ਪ੍ਰੋਤਸਾਹਨ ਦੇਣ ਲਈ ਮੁੰਬਈ, ਕੋਲਕਾਤਾ ਆਦਿ ਸਥਾਨਾਂ 'ਤੇ ਪ੍ਰਬੰਧਿਤ ਹੋਣ ਵਾਲੇ ਮੇਲਿਆਂ ਦੀ ਤਰਜ 'ਤੇ ਸੂਰਜਕੁੰਡ ਵਿਚ ਥੀਮ ਅਧਾਰਿਤ ਮੇਲੇ ਲਗਾਉਣ ਦਾ ਸੁਝਾਅ ਦਿੱਤਾ।

 ਹਰਿਆਣਾ ਦੇ ਸੈਰਸਪਾਟਾ ਮੰਤਰੀ ਡਾ. ਅਰਵਿੰਦ ਸ਼ਰਮਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੀ ਅਗਵਾਈ ਹੇਠ ਖਾਣ-ਪੀਣ, ਸਭਿਆਚਾਰਕ, ਕਲਾ ਖੇਤਰ ਦੀ ਵਿਵਿਧਤਾ ਵਿਚ ਇੱਕਜੁਟਤਾ ਲਿਆਉਣ ਲਈ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਦੀ ਅਗਵਾਈ ਹੇਠ ਗੰਭੀਰਤਾ ਨਾਲ ਕੰਮ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਮੇਲੇ ਨੂੰ ਆਲੀਸ਼ਾਨ ਅਤੇ ਦਿਲਖਿੱਚ ਬਨਾਉਣ ਲਈ ਚੁੱਕੇ ਗਏ ਕਦਮਾਂ ਦੀ ਜਾਣਕਾਰੀ  ਵੀ ਕੇਂਦਰੀ ਸੈਰ-ਸਪਾਟਾ ਮੰਤਰੀ ਨੂੰ ਦਿੱਤੀ। ਉਨ੍ਹਾਂ ਨੇ ਦਸਿਆ ਕਿ ਇਸ ਵਾਰ ਮੇਲੇ ਵਿਚ ਡਿਜੀਟਲ ਪਲੇਟਫਾਰਮ ਦਾ ਬਹੁਤ ਇਸਤੇਮਾਲ ਕੀਤਾ ਜਾਵੇਗਾ। ਆਨਲਾਇਨ ਟਿਕਟ ਦੀ ਬੁਕਿੰਗ ਤੋਂ ਲੈ ਕੇ ਕਲਾਕਾਰਾਂ ਤੇ ਸਟਾਲਾਂ ਦੇ ਕਿਯੂਆਰ ਕੋਡ ਲਗਾਏ ਜਾਣਗੇ, ਤਾਂ ਜੋ ਪੂਰੀ ਪਾਰਦਰਸ਼ਿਤਾ ਦੇ ਨਾਲ ਨਿਗਰਾਨੀ ਕੀਤੀ ਜਾ ਸਕੇ। ਉਨ੍ਹਾਂ ਨੇ ਦਸਿਆ ਕਿ ਮੇਲਾ ਮੈਦਾਨ ਵਿਚ ਆਉਣ ਵਾਲੇ ਲੱਖਾਂ ਸੈਨਾਨੀਆਂ ਨੁੰ ਥੀਮ ਸਟੇਟ ਮੱਧਪ੍ਰਦੇਸ਼ ਤੇ ਉੜੀਸਾ, ਬਿੰਮਸਟੇਕ ਦੇਸ਼ਾਂ ਦੇ ਨਾਲ-ਨਾਲ 50 ਦੇਸ਼ਾਂ ਦੇ ਕਲਾਕਾਰ, ਬੁਣਕਰ, ਕ੍ਰਾਫਟਕਾਰ ਮੇਲੇ ਵਿਚ ਭਾਗੀਦਾਰੀ ਕਰਣਗੇ, ਜਦੋਂ ਕਿ 15 ਸੂਬਿਆਂ ਦੇ ਰਿਵਾਇਤੀ ਤੇ ਲਾਜ਼ੀਜ ਭੋਜਨਾ ਦਾ ਆੰਨਦ ਆਮਜਨਤਾ ਲੈ ਸਕੇਗੀ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਨੇ ਸਭ ਤੋਂ ਵੱਧ ਨਿਵੇਸ਼ਕ-ਅਨੁਕੂਲ ਰਾਜ ਬਣਨ ਵੱਲ ਕਦਮ ਵਧਾਏ

ਹਰਿਆਣਾ ਨੇ ਸਭ ਤੋਂ ਵੱਧ ਨਿਵੇਸ਼ਕ-ਅਨੁਕੂਲ ਰਾਜ ਬਣਨ ਵੱਲ ਕਦਮ ਵਧਾਏ

ਹਰਿਆਣਾ ਨੇ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ ਉਮਰ ਸੀਮਾ ਵਿੱਚ ਛੋਟ ਦਿੱਤੀ

ਹਰਿਆਣਾ ਨੇ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ ਉਮਰ ਸੀਮਾ ਵਿੱਚ ਛੋਟ ਦਿੱਤੀ

350 ਕਿਲੋਗ੍ਰਾਮ ਵਿਸਫੋਟਕ, 20 ਟਾਈਮਰ, ਕ੍ਰਿੰਕੋਵ ਅਸਾਲਟ ਰਾਈਫਲ ਜ਼ਬਤ: ਫਰੀਦਾਬਾਦ ਪੁਲਿਸ ਕਮਿਸ਼ਨਰ

350 ਕਿਲੋਗ੍ਰਾਮ ਵਿਸਫੋਟਕ, 20 ਟਾਈਮਰ, ਕ੍ਰਿੰਕੋਵ ਅਸਾਲਟ ਰਾਈਫਲ ਜ਼ਬਤ: ਫਰੀਦਾਬਾਦ ਪੁਲਿਸ ਕਮਿਸ਼ਨਰ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਹਰਿਆਣਾ ਵਿੱਚ ਪਵਿੱਤਰ ਯਾਤਰਾ ਸ਼ੁਰੂ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਹਰਿਆਣਾ ਵਿੱਚ ਪਵਿੱਤਰ ਯਾਤਰਾ ਸ਼ੁਰੂ

ਹਰਿਆਣਾ ਨਾਰਕੋਟਿਕਸ ਬਿਊਰੋ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਤੇਜ਼ ਕੀਤੀ

ਹਰਿਆਣਾ ਨਾਰਕੋਟਿਕਸ ਬਿਊਰੋ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਤੇਜ਼ ਕੀਤੀ

ਹਰਿਆਣਾ ਸਰਕਾਰ ਵਿਸ਼ਵ ਬੈਂਕ ਦੁਆਰਾ ਫੰਡ ਪ੍ਰਾਪਤ 'ਜਲ ਸੁਰੱਖਿਅਤ' ਪ੍ਰੋਗਰਾਮ ਸ਼ੁਰੂ ਕਰੇਗੀ

ਹਰਿਆਣਾ ਸਰਕਾਰ ਵਿਸ਼ਵ ਬੈਂਕ ਦੁਆਰਾ ਫੰਡ ਪ੍ਰਾਪਤ 'ਜਲ ਸੁਰੱਖਿਅਤ' ਪ੍ਰੋਗਰਾਮ ਸ਼ੁਰੂ ਕਰੇਗੀ

ਹਰਿਆਣਾ ਅਧਿਕਾਰ ਪੈਨਲ ਨੇ ਸੀਵਰ ਦੀ ਹੱਥੀਂ ਸਫਾਈ ਦੌਰਾਨ ਦੋ ਲੋਕਾਂ ਦੀ ਮੌਤ 'ਤੇ ਰਿਪੋਰਟ ਮੰਗੀ ਹੈ

ਹਰਿਆਣਾ ਅਧਿਕਾਰ ਪੈਨਲ ਨੇ ਸੀਵਰ ਦੀ ਹੱਥੀਂ ਸਫਾਈ ਦੌਰਾਨ ਦੋ ਲੋਕਾਂ ਦੀ ਮੌਤ 'ਤੇ ਰਿਪੋਰਟ ਮੰਗੀ ਹੈ

ਹਰਿਆਣਾ ਨੇ 11 ਸਾਲਾਂ ਵਿੱਚ 300,000 ਨੌਕਰੀਆਂ ਦਿੱਤੀਆਂ: ਸੀਐਮ ਸੈਣੀ

ਹਰਿਆਣਾ ਨੇ 11 ਸਾਲਾਂ ਵਿੱਚ 300,000 ਨੌਕਰੀਆਂ ਦਿੱਤੀਆਂ: ਸੀਐਮ ਸੈਣੀ

ਗੋਪਾਸ਼ਟਮੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਗਊ ਦੀ ਸੇਵਾ ਕਰਨਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਗੋਪਾਸ਼ਟਮੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਗਊ ਦੀ ਸੇਵਾ ਕਰਨਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਹਰਿਆਣਾ ਸਰਕਾਰ ਰਾਜ ਦੀ ਆਰਥਿਕਤਾ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਸੁਧਾਰਾਂ ਰਾਹੀਂ ਪਰਿਵਰਤਨ ਦੀ ਅਗਵਾਈ ਕਰ ਰਹੀ ਹੈ

ਹਰਿਆਣਾ ਸਰਕਾਰ ਰਾਜ ਦੀ ਆਰਥਿਕਤਾ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਸੁਧਾਰਾਂ ਰਾਹੀਂ ਪਰਿਵਰਤਨ ਦੀ ਅਗਵਾਈ ਕਰ ਰਹੀ ਹੈ