Saturday, May 03, 2025  

ਹਰਿਆਣਾ

ਹਰਿਆਣਾ ਵਿਚ 7 ਆਈਏਐਸ ਅਤੇ ਇੱਕ ਆਈਆਰਐਸ ਅਧਿਕਾਰੀ ਦਾ ਤਬਾਦਲਾ

January 31, 2025

ਚੰਡੀਗੜ੍ਹ, 31 ਜਨਵਰੀ -

ਹਰਿਆਣਾ ਸਰਕਾਰ ਨੇ ਤੁਰੰਤ ਪ੍ਰਭਾਵ ਨਾਲ 7 ਆਈਏਐਸ ਅਤੇ ਇੱਕ ਆਈਆਰਐਸ ਅਧਿਕਾਰੀ ਦੇ ਨਿਯੁਕਤੀ ਤੇ ਤਬਾਦਲਾ ਆਦੇਸ਼ ਜਾਰੀ ਕੀਤੇ ਹਨ।

 ਮੁੱਢਲੀ ਸਿਖਿਆ ਵਿਭਾਗ ਦੇ ਡਾਇਰੈਕਟਰ ਜਨਰਲ ਅਤੇ ਸਕੂਲ ਸਿਖਿਆ ਵਿਭਾਗ ਦੇ ਸਕੱਤਰ ਰਿਪੂਦਮਨ ਸਿੰਘ ਢਿੱਲੋਂ ਨੂੰ ਆਦਿਤਅ ਦਹਿਆ ਦੇ ਸਥਾਨ 'ਤੇ ਕੌਮੀ ਸਿਹਤ ਮਿਸ਼ਨ, ਹਰਿਆਣਾ ਦਾ ਮਿਸ਼ਨ ਡਾਇਰੈਕਟਰ ਅਤੇ ਸਿਹਤ ਵਿਭਾਗ ਦਾ ਸਕੱਤਰ ਲਗਾਇਆ ਗਿਆ ਹੈ।

 ਸੂਚਨਾ ਤਕਨਾਲੋਜੀ, ਇਲੈਕਟ੍ਰੋਨਿਕਸ ਅਤੇ ਸੰਚਾਰ ਵਿਭਾਗ ਦੇ ਵਿਸ਼ੇਸ਼ ਸਕੱਤਰ ਅਤੇ ਡਾਇਰੈਕਟਰ ਅਜੈ ਸਿੰਘ ਤੋਮਰ ਨੂੰ ਪਾਰਥ ਗੁਪਤਾ ਦੇ ਸਥਾਨ 'ਤੇ ਅੰਬਾਲਾ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ।

 ਯਮੁਨਾਨਗਰ ਦੇ ਡਿਪਟੀ ਕਮਿਸ਼ਨਰ ਮਨੋਜ ਕੁਮਾਰ - 1 ਨੂੰ ਆਈਆਰਐਸ, ਅਧਿਕਾਰੀ ਵਿਵੇਕ ਅਗਰਵਾਲ ਦੇ ਸਥਾਨ 'ਤੇ ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਦਾ ਮਿਸ਼ਨ ਨਿਦੇਸ਼ਕ, ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਖਲਾਈ ਵਿਭਾਗ ਦਾ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਲਗਾਇਆ ਗਿਆ ਹੈ।

 ਅੰਬਾਲਾ ਦੇ ਡਿਪਟੀ ਕਮਿਸ਼ਨਰ ਪਾਰਥ ਗੁਪਤਾ ਨੂੰ ਮਨੋਜ ਕੁਮਾਰ-1 ਦੇ ਸਥਾਨ 'ਤੇ ਯਮੁਨਾਨਗਰ ਦਾ ਡਿਪਟੀ ਕਮਿਸ਼ਨਰ ਲਗਾਇਆ ਗਿਆ ਹੈ।

 ਸਮਾਜਿਕ ਨਿਆਂ, ਅਧਿਕਾਰਤਾ, ਅਨੁਸੂਚਿਤ ਜਾਤੀ ਅਤੇ ਪਿਛੜੇ ਵਰਗ ਭਲਾਈ ਅਤੇ ਅੰਤੋਂਦੇਯ (ਸੇਵਾ) ਵਿਭਾਗ ਦੇ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਪ੍ਰਸ਼ਾਂਤ ਪੰਵਾਰ ਨੁੰ ਮੁੱਖ ਮੰਤਰੀ ਅੰਤੋਂਦੇਯ ਪਰਿਵਾਰ ਉਥਾਨ ਯੋਜਨਾ ਦੇ ਮਿਸ਼ਨ ਨਿਦੇਸ਼ਕ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।

 ਕਾਨਫੈਂਡ ਦੇ ਪ੍ਰਬੰਧ ਨਿਦੇਸ਼ਕ ਰਾਹੁਲ ਨਰਵਾਲ ਨੂੰ ਅਜੈ ਸਿੰਘ ਤੋਮਰ ਦੇ ਸਥਾਨ 'ਤੇ ਸੂਚਨਾ ਤਕਨਾਲੋਜੀ, ਇੰਲੈਕਟ੍ਰੋਨਿਕਸ ਅਤੇ ਸੰਚਾਰ ਵਿਭਾਗ ਦਾ ਨਿਦੇਸ਼ਕ ਅਤੇ ਵਿਸ਼ੇਸ਼ ਸਕੱਤਰ ਅਤੇ ਕਾਨਫੈਂਡ ਦਾ ਪ੍ਰਬੰਧ ਨਿਦੇਸ਼ਕ ਲਗਾਇਆ ਹੈ।

 ਹਰਿਆਣਾ ਕੌਸ਼ਲ ਵਿਕਾਸ ਮਿਸ਼ਨ ਦੇ ਮਿਸ਼ਨ ਨਿਦੇਸ਼ਕ, ਕੌਸ਼ਲ ਵਿਕਾਸ ਅਤੇ ਉਦਯੋਗਿਕ ਸਿਲਖਾਈ ਵਿਭਾਗ ਦੇ ਮਹਾਨਿਦੇਸ਼ਕ ਅਤੇ ਸਕੱਤਰ ਵਿਵੇਕ ਅਗਰਵਾਲ ਨੂੰ ਰਿਪੂਦਮਨ ਸਿੰਘ ਢਿੱਲੋਂ ਦੇ ਸਥਾਨ 'ਤੇ ਮੁੱਢਲੀ ਸਿਖਿਆ ਵਿਭਾਗ ਦੇ ਮਹਾਨਿਦੇਸ਼ਕ ਅਤੇ ਸਕੂਲਾ ਸਿਖਿਆ ਵਿਭਾਗ ਦਾ ਸਕੱਤਰ ਲਗਾਇਆ ਗਿਆ ਹੈ।

  ਮਹੇਂਦਰਗੜ੍ਹ ਦੇ ਵਧੀਕ ਡਿਪਟੀ ਕਮਿਸ਼ਨਰ-ਕਮ-ਜਿਲ੍ਹਾ ਨਾਗਰਿਕ ਸੰਸਾਧਨ ਸੂਚਨਾ ਅਧਿਕਾਰੀ ਆਨੰਦ ਕੁਮਾਰ ਸ਼ਰਮਾ ਨੂੰ ਮਹੇਂਦਰਗੜ੍ਹ ਦੇ ਡਿਸਟ੍ਰਿਕਟ ਮਿਯੂਨਿਸਿਪਲ ਕਮਿਸ਼ਨਰ ਦਾ ਵੱਧ ਕਾਰਜਭਾਰ ਸੌਂਪਿਆ ਗਿਆ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਡਰਾਈਵਿੰਗ ਲਈ 99.42 ਲੱਖ ਰੁਪਏ ਦਾ ਜੁਰਮਾਨਾ ਲਗਾਇਆ

ਗੁਰੂਗ੍ਰਾਮ ਟ੍ਰੈਫਿਕ ਪੁਲਿਸ ਨੇ ਗਲਤ ਸਾਈਡ ਡਰਾਈਵਿੰਗ ਲਈ 99.42 ਲੱਖ ਰੁਪਏ ਦਾ ਜੁਰਮਾਨਾ ਲਗਾਇਆ

ਭਾਰੀ ਮੀਂਹ ਨੇ ਗੁਰੂਗ੍ਰਾਮ ਵਿੱਚ ਵਿਘਨ ਪਾਇਆ, ਵਿਆਪਕ ਪਾਣੀ ਭਰਨ ਦੀ ਰਿਪੋਰਟ

ਭਾਰੀ ਮੀਂਹ ਨੇ ਗੁਰੂਗ੍ਰਾਮ ਵਿੱਚ ਵਿਘਨ ਪਾਇਆ, ਵਿਆਪਕ ਪਾਣੀ ਭਰਨ ਦੀ ਰਿਪੋਰਟ

ਗੁਰੂਗ੍ਰਾਮ ਦੇ ਸੈਕਟਰ 102 ਵਿੱਚ ਲੱਗੀ ਭਿਆਨਕ ਅੱਗ ਨਾਲ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ

ਗੁਰੂਗ੍ਰਾਮ ਦੇ ਸੈਕਟਰ 102 ਵਿੱਚ ਲੱਗੀ ਭਿਆਨਕ ਅੱਗ ਨਾਲ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ

ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਮਾਨਸੂਨ ਤੋਂ ਪਹਿਲਾਂ ਪਾਣੀ ਭਰਨ ਦੇ ਹੱਲ ਦੇ ਨਿਰਦੇਸ਼ ਦਿੱਤੇ

ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਮਾਨਸੂਨ ਤੋਂ ਪਹਿਲਾਂ ਪਾਣੀ ਭਰਨ ਦੇ ਹੱਲ ਦੇ ਨਿਰਦੇਸ਼ ਦਿੱਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਪਹਾੜੀ ਇਲਾਕਿਆਂ ਵਿੱਚ ਚੈੱਕ ਡੈਮ ਬਣਾਓ

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਪਹਾੜੀ ਇਲਾਕਿਆਂ ਵਿੱਚ ਚੈੱਕ ਡੈਮ ਬਣਾਓ

ਹਰਿਆਣਾ ਦੇ ਮੰਤਰੀ ਨੇ ਗੁਰੂਗ੍ਰਾਮ ਦੇ ਬੰਧਵਾੜੀ ਲੈਂਡਫਿਲ ਸਾਈਟ ਦਾ ਦੌਰਾ ਕਰਕੇ ਨਾਗਰਿਕ ਕਾਰਜਾਂ ਦੀ ਸਮੀਖਿਆ ਕੀਤੀ

ਹਰਿਆਣਾ ਦੇ ਮੰਤਰੀ ਨੇ ਗੁਰੂਗ੍ਰਾਮ ਦੇ ਬੰਧਵਾੜੀ ਲੈਂਡਫਿਲ ਸਾਈਟ ਦਾ ਦੌਰਾ ਕਰਕੇ ਨਾਗਰਿਕ ਕਾਰਜਾਂ ਦੀ ਸਮੀਖਿਆ ਕੀਤੀ

ਅਗਲੇ ਪੰਜ ਸਾਲਾਂ ਵਿੱਚ ਫਾਰੂਖਨਗਰ ਵਿੱਚ ਵੱਡਾ ਵਿਕਾਸ ਹੋਵੇਗਾ: ਹਰਿਆਣਾ ਦੇ ਮੰਤਰੀ

ਅਗਲੇ ਪੰਜ ਸਾਲਾਂ ਵਿੱਚ ਫਾਰੂਖਨਗਰ ਵਿੱਚ ਵੱਡਾ ਵਿਕਾਸ ਹੋਵੇਗਾ: ਹਰਿਆਣਾ ਦੇ ਮੰਤਰੀ

ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਨੇ ਪੱਖਪਾਤੀ ਆਚਰਣ ਲਈ ਅਧਿਕਾਰੀ ਨੂੰ ਸਜ਼ਾ ਦਿੱਤੀ

ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਨੇ ਪੱਖਪਾਤੀ ਆਚਰਣ ਲਈ ਅਧਿਕਾਰੀ ਨੂੰ ਸਜ਼ਾ ਦਿੱਤੀ

ਸੂਬਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਰੁਧ ਕਰ ਰਹੀ ਸਖ਼ਤ ਕਾਰਵਾਈ

ਸੂਬਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਰੁਧ ਕਰ ਰਹੀ ਸਖ਼ਤ ਕਾਰਵਾਈ

ਸਟਾਰਟਅੱਪ ਬਣਦੇ ਜਾ ਰਹੇ ਹਨ ਭਾਰਤ ਦੇ ਵਿਕਾਸ ਦਾ ਅਹਿਮ ਹਿੱਸਾ - ਚਿਰਾਗ ਪਾਸਵਾਨ

ਸਟਾਰਟਅੱਪ ਬਣਦੇ ਜਾ ਰਹੇ ਹਨ ਭਾਰਤ ਦੇ ਵਿਕਾਸ ਦਾ ਅਹਿਮ ਹਿੱਸਾ - ਚਿਰਾਗ ਪਾਸਵਾਨ