Saturday, May 03, 2025  

ਹਰਿਆਣਾ

ਖੇਡ ਨਰਸਰੀਆਂ ਨੂੰ ਹੋਰ ਵੱਧ ਸ਼ਸ਼ਕਤ ਬਣਾਇਆ ਜਾਵੇਗਾ, ਤਾਂ ਜੋ ਸਾਡੇ ਖਿਡਾਰੀ ਵੱਧ ਮੈਡਲ ਜਿੱਤਣ - ਖੇਡ ਮੰਤਰੀ ਗੌਰਵ ਗੌਤਮ

February 20, 2025

ਚੰਡੀਗੜ੍ਹ, 20 ਫਰਵਰੀ -

ਹਰਿਆਣਾ ਦੇ ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਹਰਿਆਣਾ ਖੇਡਾਂ ਦਾ ਪਾਵਰ ਹਾਊਸ ਬਣ ਚੁੱਕਾ ਹੈ। ਸਾਡੇ ਖਿਡਾਰੀ ਓਲੰਪਿਕ, ਵਿਸ਼ਵ ਚੈਪੀਅਨਸ਼ਿਪ, ਏਸ਼ਿਅਨ ਤੇ ਕਾਮਨਵੈਲਥ ਖੇਡਾਂ ਵਿਚ ਹੋਰ ਵੱਧ ਮੈਡਲ ਜਿੱਤਣ ਇਸ ਲਈ ਖਿਡਾਰੀਆਂ ਨੂੰ ਹੋਰ ਵੱਧ ਖੇਡ ਸਹੂਲਤਾਂ ਮਹੁਇਆ ਕਰਾਈ ਜਾਣਗੀਆਂ। ਖੇਡ ਨਰਸਰੀਆਂ ਹੋਰ ਪ੍ਰਭਾਵੀ ਤੇ ਸ਼ਸ਼ਕਤ ਬਣਾਇਆ ਜਾਵੇਗਾ। ਇਸ ਲੜੀ ਵਿਚ ਖੇਡ ਨਰਸਰੀਆਂ ਵਿਚ ਖਿਡਾਰੀਆਂ ਦੀ ਬਾਇਓਮੈਟ੍ਰਿਕ ਨਾਲ ਹਾਜਿਰੀ ਹੋਵੇਗੀ ਅਤੇ ਹਾਜਿਰੀ ਪੂਰੀ ਹੋਣ 'ਤੇ ਯੋਗ ਖਿਡਾਰੀਆਂ ਤੱਕ ਲਾਭ ਪਹੁੰਚੇਗਾ। ਫਿਲਹਾਲ ਪੰਚਕੂਲਾ ਦੇ ਤਾਊ ਦੇਵੀਲਾਲ ਖੇਡ ਸਟੇਡੀਅਮ ਦੀ ਨਰਸਰੀ ਦੇ ਖਿਡਾਰੀਆਂ ਦੀ ਬਾਇਓਮੈਟ੍ਰਿਕ ਨਾਲ ਹਾਜਿਰੀ ਸ਼ੁਰੂ ਕਰਵਾਈ ਜਾਵੇਗੀ ਅਤੇ ਇਸ ਵਿਚ ਸਫਲਤਾ ਮਿਲਣ 'ਤੇ ਸੂਬੇ ਦੇ ਹੋਰ ਸਟੇਡੀਅਮਾਂ ਤੇ ਖੇਡ ਨਰਸਰੀ ਵਾਲੇ ਸਕੂਲਾਂ ਵਿਚ ਬਾਇਓਮੈਟ੍ਰਿਕ ਦੇ ਖਿਡਾਰੀਆਂ ਦੀ ਹਾਜਿਰੀ ਸ਼ੁਰੂ ਕੀਤੀ ਜਾਵੇਗੀ।

ਉਹ ਅੱਜ ਇੱਥੇ ਸਿਵਲ ਸਕੱਤਰੇਤ ਵਿਚ ਖੇਡ ਵਿਭਾਗ ਦੇ ਅਧਿਕਾਰੀਆਂ ਦੇ ਨਾਲ ਹੋਈ ਮੀਟਿੰਗ ਦੀ ਅਗਵਾਈ ਕਰ ਰਹੇ ਸਨ। ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਕਿਹਾ ਕਿ ਖੇਡ ਵਿਭਾਗ ਵੱਲੋਂ ਖਿਡਾਰੀਆਂ ਦਾ ਇੰਸ਼ੋਰੇਂਸ ਕਰਵਾਇਆ ਜਾਵੇਗਾ, ਤਾਂ ਜੋ ਚੋਟਿਲ ਹੋਣ 'ਤੇ ਉਹ ਠੀਕ ਤਰ੍ਹਾ ਨਾਲ ਆਪਣਾ ਇਲਾਜ ਕਰਵਾ ਸਕਣ ਅਤੇ ਲਗਾਤਾਰ ਅਭਿਆਸ ਕਰ ਸੂਬੇ ਲਈ ਕੌਮੀ ਤੇ ਕੌਮਾਂਤਰੀ ਪੱਧਰ 'ਤੇ ਮੈਡਲ ਜਿੱਤ ਸਕਣ।

ਉਨ੍ਹਾਂ ਨੇ ਕਿਹਾ ਕਿ ਜਿਲ੍ਹਾ ਪੱਧਰ ਦੇ ਸਟੇਡੀਅਮਾਂ ਤੇ ਬਲਾਕ ਪੱਧਰ 'ਤੇ ਬਣਾਏ ਗਏ ਰਾਜੀਵ ਗਾਂਧੀ ਖੇਡ ਸਟੇਡੀਅਮਾਂ ਨੂੰ ਵਧੀਆ ਬਣਾਇਆ ਜਾਵੇਗਾ। ਖੇਡ ਦੇ ਮੈਦਾਨਾਂ ਨੂੰ ਦਰੁਸਤ ਕੀਤਾ ਜਾਵੇਗਾ ਅਤੇ ਭਵਨਾਂ ਦੀ ਮੁਰੰਮਤ ਦਾ ਕੰਮ ਸੁਚਾਰੂ ਰੂਪ ਨਾਲ ਕਰਵਾਇਆ ਜਾਵੇਗਾ। ਇਸ ਦੇ ਲਈ ਖੇਡ ਵਿਭਾਗ ਦੀ ਇੰਜੀਨੀਅਰਿੰਗ ਵਿੰਗ ਨੂੰ ਮਜਬੂਤ ਕੀਤਾ ਜਾਵੇਗਾ। ਐਸਡੀਓ ਤੇ ਜੇਈ ਦੀ ਭਰਤੀ ਕਰਵਾਈ ਜਾਵੇਗੀ, ਤਾਂ ਜੋ ਸਟੇਡੀਅਮਾਂ ਵਿਚ ਬਨਣ ਵਾਲੇ ਮਲਟੀਪਰਪਜ ਹਾਲ ਤੇ ਹੋਰ ਭਵਨਾਂ ਦੇ ਨਿਰਮਾਣ ਵਿਚ ਦੇਰੀ ਨਾ ਆਵੇ।

ਉਨ੍ਹਾਂ ਨੇ ਕਿਹਾ ਕਿ ਜਲਦੀ ਹੀ ਸੋਨੀਪਤ ਵਿਚ ਕੁਸ਼ਤੀ ਅਤੇ ਪਾਣੀਪਤ ਵਿਚ ਬਾਕਸਿੰਗ ਦੀ ਐਕਸੀਲੈਂਸੀ ਸ਼ੁਰੂ ਕੀਤੀ ਜਾਵੇਗੀ, ਜਿਸ ਵਿਚ ਖਿਡਾਰੀਆਂ ਦੇ ਰਹਿਣ ਲਈ ਹੋਸਟਲ ਦੀ ਵਿਵਸਥਾ ਰਹੇਗੀ। ਇਸ ਨਾਲ ਖਿਡਾਰੀਆਂ ਨੂੰ ਅਭਿਆਸ ਕਰਨ ਵਿਚ ਸਹੂਲਿਅਤ ਰਹੇਗੀ।

ਉਨ੍ਹਾਂ ਨੇ ਕਿਹਾ ਕਿ ਮਾਰਸ਼ਲ ਆਰਟਸ ਨੁੰ ਪ੍ਰੋਤਸਾਹਨ ਦੇਣ ਲਈ ਯਮੁਨਾਨਗਰ ਵਿਚ ਬੰਦਾ ਸਿੰਘ ਬਹਾਦੁਰ ਮਾਰਸ਼ਲ ਆਰਟਸ ਸਕੂਲ ਦਾ ਨਿਰਮਾਣ ਕਰਵਾਇਆ ਜਾਵੇਗਾ।

ਖੇਡ ਮੰਤਰੀ ਸ੍ਰੀ ਗੌਰਵ ਗੌਤਮ ਨੇ ਨਿਰਦੇਸ਼ ਦਿੱਤੇ ਕਿ ਖੇਡ ਡਾਇਰੈਕਟ ਤੇ ਡਿਪਟੀ ਡਾਇਰੈਕਟਰ ਜਿਲ੍ਹਾ ਵਿਚ ਜਾ ਕੇ ਖੇਡ ਸਟੇਡੀਅਮਾਂ ਦੀ ਗਰਾਊਂਡ ਰਿਪੋਰਟ ਤਿਆਰ ਕਰਨ ਅਤੇ ਉਸੀ ਦੇ ਹਿਸਾਬ ਨਾਲ ਉੱਥੇ ਖੇਡਾਂ ਦੀ ਸਮੱਗਰੀ ਤੇ ਹੋਰ ਸਰੋਤਾਂ ਦੀ ਵਿਵਸਥਾ ਕਰਵਾਉਣ। ਇਸ ਦੇ ਖਿਡਾਰੀਆਂ ਦਾ ਅਭਿਆਸ ਕਰਵਾਉਣ ਵਿਚ ਲਾਪ੍ਰਵਾਹੀ ਵਰਤਣ ਵਾਲੇ ਖੇਡ ਕੋਚਾਂ ਦੀ ਵੀ ਸੂਚੀ ਤਿਆਰ ਕੀਤੀ ਜਾਵੇ।

ਉਨ੍ਹਾਂ ਨੇ ਨਿਰਦੇਸ਼ ਦਿੱਤੇ ਕਿ ਪੂਰੀ ਤਿਆਰੀ ਕਰ ਕੇ ਸਾਲਾਨਾ ਖੇਡ ਕੈਲੇਂਡਰ ਬਣਾਇਆ ੧ਾਵੇ। ਜਿਸ ਵੀ ਜਿਲ੍ਹੇ ਵਿਚ ਖੇਡਾਂ ਦਾ ਪ੍ਰਬੰਧ ਕੀਤਾ ਜਾਣਾ ਹੈ ਉੱਥੇ ਇੱਕ ਮਹੀਨੇ ਪਹਿਲਾਂ ਤੋਂ ਤਿਆਰੀ ਸ਼ੁਰੂ ਕਰ ਦਿੱਤੀ ਜਾਵੇ, ਤਾਂ ਜੋ ਮੁਕਾਬਲੇ ਵਿਚ ਸ਼ਿਰਕਤ ਕਰਨ ਜਾਂ ਖਿਡਾਰੀਆਂ ਦੀ ਅਸਹੂਲਤ ਨਾ ਹੋਵੇ। ਮੀਟਿੰਗ ਵਿਚ ਜਾਣਕਾਰੀ ਦਿੱਤੀ ਗਈ ਕਿ 3 ਤੋਂ 5 ਮਾਰਚ ਨੂੰ ਪੰਚਕੂਲਾ ਵਿਚ ਰਾਜ ਪੱਧਰੀ ਯੋਗ ਮੁਕਾਬਲੇ ਦਾ ਪ੍ਰਬੰਧ ਕੀਤਾ ਜਾਵੇਗਾ, ਜਿਸ ਵਿਚ 1000 ਤੋਂ 1500 ਖਿਡਾਰੀਆਂ ਸ਼ਿਰਕਤ ਕਰਣਗੇ।

ਮੀਟਿੰਗ ਵਿਚ ਖੇਡ ਵਿਭਾਗ ਦੇ ਪ੍ਰਧਾਨ ਸਕੱਤਰ ਨਵਦੀਪ ਸਿੰਘ ਵਿਰਕ, ਖੇਡ ਨਿਦੇਸ਼ਕ ਰਾਜੀਵ ਵਰਮਾ ਤੇ ਹੋਰ ਅਧਿਕਾਰੀ ਮੌਜੂਦ ਸਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭਾਰੀ ਮੀਂਹ ਨੇ ਗੁਰੂਗ੍ਰਾਮ ਵਿੱਚ ਵਿਘਨ ਪਾਇਆ, ਵਿਆਪਕ ਪਾਣੀ ਭਰਨ ਦੀ ਰਿਪੋਰਟ

ਭਾਰੀ ਮੀਂਹ ਨੇ ਗੁਰੂਗ੍ਰਾਮ ਵਿੱਚ ਵਿਘਨ ਪਾਇਆ, ਵਿਆਪਕ ਪਾਣੀ ਭਰਨ ਦੀ ਰਿਪੋਰਟ

ਗੁਰੂਗ੍ਰਾਮ ਦੇ ਸੈਕਟਰ 102 ਵਿੱਚ ਲੱਗੀ ਭਿਆਨਕ ਅੱਗ ਨਾਲ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ

ਗੁਰੂਗ੍ਰਾਮ ਦੇ ਸੈਕਟਰ 102 ਵਿੱਚ ਲੱਗੀ ਭਿਆਨਕ ਅੱਗ ਨਾਲ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ

ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਮਾਨਸੂਨ ਤੋਂ ਪਹਿਲਾਂ ਪਾਣੀ ਭਰਨ ਦੇ ਹੱਲ ਦੇ ਨਿਰਦੇਸ਼ ਦਿੱਤੇ

ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਮਾਨਸੂਨ ਤੋਂ ਪਹਿਲਾਂ ਪਾਣੀ ਭਰਨ ਦੇ ਹੱਲ ਦੇ ਨਿਰਦੇਸ਼ ਦਿੱਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਪਹਾੜੀ ਇਲਾਕਿਆਂ ਵਿੱਚ ਚੈੱਕ ਡੈਮ ਬਣਾਓ

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਪਹਾੜੀ ਇਲਾਕਿਆਂ ਵਿੱਚ ਚੈੱਕ ਡੈਮ ਬਣਾਓ

ਹਰਿਆਣਾ ਦੇ ਮੰਤਰੀ ਨੇ ਗੁਰੂਗ੍ਰਾਮ ਦੇ ਬੰਧਵਾੜੀ ਲੈਂਡਫਿਲ ਸਾਈਟ ਦਾ ਦੌਰਾ ਕਰਕੇ ਨਾਗਰਿਕ ਕਾਰਜਾਂ ਦੀ ਸਮੀਖਿਆ ਕੀਤੀ

ਹਰਿਆਣਾ ਦੇ ਮੰਤਰੀ ਨੇ ਗੁਰੂਗ੍ਰਾਮ ਦੇ ਬੰਧਵਾੜੀ ਲੈਂਡਫਿਲ ਸਾਈਟ ਦਾ ਦੌਰਾ ਕਰਕੇ ਨਾਗਰਿਕ ਕਾਰਜਾਂ ਦੀ ਸਮੀਖਿਆ ਕੀਤੀ

ਅਗਲੇ ਪੰਜ ਸਾਲਾਂ ਵਿੱਚ ਫਾਰੂਖਨਗਰ ਵਿੱਚ ਵੱਡਾ ਵਿਕਾਸ ਹੋਵੇਗਾ: ਹਰਿਆਣਾ ਦੇ ਮੰਤਰੀ

ਅਗਲੇ ਪੰਜ ਸਾਲਾਂ ਵਿੱਚ ਫਾਰੂਖਨਗਰ ਵਿੱਚ ਵੱਡਾ ਵਿਕਾਸ ਹੋਵੇਗਾ: ਹਰਿਆਣਾ ਦੇ ਮੰਤਰੀ

ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਨੇ ਪੱਖਪਾਤੀ ਆਚਰਣ ਲਈ ਅਧਿਕਾਰੀ ਨੂੰ ਸਜ਼ਾ ਦਿੱਤੀ

ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਨੇ ਪੱਖਪਾਤੀ ਆਚਰਣ ਲਈ ਅਧਿਕਾਰੀ ਨੂੰ ਸਜ਼ਾ ਦਿੱਤੀ

ਸੂਬਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਰੁਧ ਕਰ ਰਹੀ ਸਖ਼ਤ ਕਾਰਵਾਈ

ਸੂਬਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਰੁਧ ਕਰ ਰਹੀ ਸਖ਼ਤ ਕਾਰਵਾਈ

ਸਟਾਰਟਅੱਪ ਬਣਦੇ ਜਾ ਰਹੇ ਹਨ ਭਾਰਤ ਦੇ ਵਿਕਾਸ ਦਾ ਅਹਿਮ ਹਿੱਸਾ - ਚਿਰਾਗ ਪਾਸਵਾਨ

ਸਟਾਰਟਅੱਪ ਬਣਦੇ ਜਾ ਰਹੇ ਹਨ ਭਾਰਤ ਦੇ ਵਿਕਾਸ ਦਾ ਅਹਿਮ ਹਿੱਸਾ - ਚਿਰਾਗ ਪਾਸਵਾਨ

ਨਵਾਚਾਰ ਅੱਜ ਦੇ ਵਿਸ਼ਵ ਮੁਕਾਬਲੇ ਵਿੱਚ ਅੱਗੇ ਵੱਧਣ ਦਾ ਮੂਲਮੰਤਰ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਵਾਚਾਰ ਅੱਜ ਦੇ ਵਿਸ਼ਵ ਮੁਕਾਬਲੇ ਵਿੱਚ ਅੱਗੇ ਵੱਧਣ ਦਾ ਮੂਲਮੰਤਰ - ਮੁੱਖ ਮੰਤਰੀ ਨਾਇਬ ਸਿੰਘ ਸੈਣੀ