ਚੰਡੀਗੜ੍ਹ, 10 ਅਕਤੂਬਰ, 2025 - ਨੈਸ਼ਨਲ ਗੱਤਕਾ ਐਸੋਸੀਏਸ਼ਨ ਆਫ਼ ਇੰਡੀਆ ਵੱਲੋਂ ਆਯੋਜਿਤ ਤਿੰਨ ਰੋਜ਼ਾ 13ਵੀਂ ਕੌਮੀ ਗੱਤਕਾ ਚੈਂਪੀਅਨਸ਼ਿਪ ਸ਼ੁੱਕਰਵਾਰ ਨੂੰ ਗੁਰੂ ਨਾਨਕ ਇੰਗਲਿਸ਼ ਸੀਨੀਅਰ ਸੈਕੰਡਰੀ ਸਕੂਲ, ਭਿਲਾਈ, ਛੱਤੀਸਗੜ੍ਹ ਵਿਖੇ ਸ਼ਾਨੋ-ਸ਼ੌਕਤ ਅਤੇ ਵਿਰਾਸਤੀ ਜੋਸ਼ ਨਾਲ ਸ਼ੁਰੂ ਹੋਈ। ਨਿਊ ਗੱਤਕਾ ਸਪੋਰਟਸ ਐਸੋਸੀਏਸ਼ਨ ਛੱਤੀਸਗੜ੍ਹ ਦੇ ਸਹਿਯੋਗ ਨਾਲ ਕਰਵਾਏ ਇਹ ਗੱਤਕਾ ਮੁਕਾਬਲੇ ਭਾਰਤ ਦੀ ਪ੍ਰਾਚੀਨ ਜੰਗਜੂ ਤੇ ਸੱਭਿਆਚਾਰਕ ਵਿਰਾਸਤ ਸਮੇਤ ਸਿੱਖ ਅਧਿਆਤਮਿਕ ਕਲਾ ਦਾ ਗੌਰਵਮਈ ਪ੍ਰਤੀਕ ਹੋਣ ਦੇ ਨਾਲ-ਨਾਲ ਵੀਰਤਾ, ਅਨੁਸ਼ਾਸਨ, ਸਦਭਾਵਨਾ ਅਤੇ ਸੱਭਿਆਚਾਰਕ ਮਾਣ ਦਾ ਸੰਦੇਸ਼ ਵੀ ਪਹੁੰਚਾਉਂਦੇ ਹਨ।