Sunday, August 17, 2025  

ਪੰਜਾਬ

ਲੀਵਰ ਟਰਾਂਸਪਲਾਂਟ ਤੋਂ ਬਾਅਦ ਮਿਲਿਆ ਨਵਾਂ ਜੀਵਨ: ਹੱਡੀਆਂ ਦੇ ਉੱਘੇ ਮਾਹਰ ਡਾ. ਰਾਜ ਕੁਮਾਰ ਗਰਗ ਨੇ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਲਿਆ ਅਹਿਦ

March 03, 2025

ਮਾਨਸਾ, 3 ਮਾਰਚ:

ਲੀਵਰ ਟਰਾਂਸਪਲਾਂਟ ਤੋਂ ਬਾਅਦ ਨਵਾਂ ਜੀਵਨ ਮਿਲਣ 'ਤੇ ਆਪਣੀਆਂ ਜੜ੍ਹਾਂ ਨਾਲ ਜੁੜਨ ਦਾ ਤਹੱਈਆ ਕਰ ਚੁੱਕੇ ਹੱਡੀਆਂ ਦੇ ਪ੍ਰਸਿੱਧ ਮਾਹਰ ਡਾ. ਰਾਜ ਕੁਮਾਰ ਗਰਗ ਮਾਨਸਾ ਜ਼ਿਲ੍ਹੇ ਵਿਚਲੇ ਆਪਣੇ ਜੱਦੀ ਪਿੰਡ ਜੋਗਾ ਵਿੱਚ ਵਿਸ਼ੇਸ਼ ਮੁਫ਼ਤ ਮੈਡੀਕਲ ਕੈਂਪ ਲਾਉਣ ਜਾ ਰਹੇ ਹਨ।

ਡਾ. ਗਰਗ ਦਾ ਕਹਿਣਾ ਹੈ, "ਲੀਵਰ ਟਰਾਂਸਪਲਾਂਟ ਤੋਂ ਬਾਅਦ ਮੈਨੂੰ ਨਵੀਂ ਜ਼ਿੰਦਗੀ ਮਿਲੀ ਹੈ ਜਿਸ ਤੋਂ ਬਾਅਦ ਆਪਣੇ ਜੱਦੀ ਸ਼ਹਿਰ ਮਾਨਸਾ ਅਤੇ ਖ਼ਾਸ ਕਰਕੇ ਪਿੰਡ ਜੋਗਾ ਨਾਲ ਦੁਬਾਰਾ ਜੁੜਨ ਦੀ ਤੀਬਰ ਇੱਛਾ ਮੇਰੇ ਮਨ ਵਿੱਚ ਘਰ ਕਰ ਗਈ। ਪੰਚਕੂਲਾ ਵਿਖੇ "ਆਰਥੋਮੈਕਸ ਬੌਨ ਐਂਡ ਜੁਆਇੰਟ ਹਸਪਤਾਲ" ਚਲਾ ਰਹੇ ਡਾ. ਰਾਜ ਕੁਮਾਰ ਗਰਗ, (ਐਮ.ਐਸ. ਆਰਥੋ) ਨੇ ਕਿਹਾ ਕਿ "ਆਰਥੋਪੈਡਿਕ ਸਰਜਨ ਹੋਣ ਦੇ ਨਾਤੇ ਮੈਂ ਆਪਣੇ ਪਿੰਡ ਵਿੱਚ ਮੁਫ਼ਤ ਮੈਡੀਕਲ ਕੈਂਪ ਲਗਾਉਣ ਦਾ ਨਿਮਾਣਾ ਜਿਹਾ ਉਪਰਾਲਾ ਕੀਤਾ ਹੈ, ਜਿਸ ਨਾਲ ਮੈਨੂੰ ਆਪਣੀ ਜਨਮ ਭੂਮੀ 'ਤੇ ਦੁਬਾਰਾ ਜਾਣ ਅਤੇ ਉਸ ਸਮਾਜ ਦੀ ਸੇਵਾ ਕਰਨ ਦਾ ਮੌਕਾ ਮਿਲੇਗਾ ਜਿਸ ਨੇ ਮੈਨੂੰ ਅਤੇ ਮੇਰੀ ਜ਼ਿੰਦਗੀ ਨੂੰ ਨਵਾਂ ਰੂਪ ਦਿੱਤਾ।

26 ਨਵੰਬਰ, 1969 ਨੂੰ ਜਨਮੇ ਅਤੇ ਚਾਰ ਭੈਣਾਂ ਦੇ ਇਕਲੌਤੇ ਭਰਾ ਡਾ. ਰਾਜ ਕੁਮਾਰ ਗਰਗ ਦਾ ਜੋਗਾ ਨਾਲ ਸਬੰਧ ਆਪਣੇ ਲੋਕਾਂ ਦੀ ਭਲਾਈ ਅਤੇ ਉਨ੍ਹਾਂ ਦੇ ਵਿਕਾਸ ਦੀ ਇੱਕ ਸ਼ਾਨਦਾਰ ਕਹਾਣੀ ਬਿਆਨ ਕਰਦਾ ਹੈ। ਜਦੋਂ ਉਹ ਆਪਣੇ ਮਾਪਿਆਂ ਦੇ ਘਰ 12 ਵਰ੍ਹਿਆਂ ਦੀ ਉਡੀਕ ਪਿੱਛੋਂ ਚਾਰ ਭੈਣਾਂ ਤੋਂ ਬਾਅਦ ਪੈਦਾ ਹੋਏ ਤਾਂ ਉਸ ਦੇ ਦਾਦਾ ਲਾਲਾ ਸਿਰੀ ਰਾਮ ਜੀ (ਜਿਨ੍ਹਾਂ ਨੂੰ ਲੋਕ ਪਿਆਰ ਨਾਲ "ਬਾਈ ਜੀ" ਕਹਿੰਦੇ ਸਨ) ਨੇ ਡਾ. ਗਰਗ ਦੇ ਜਨਮ ਦੇ ਜਸ਼ਨਾਂ ਨੂੰ ਨਿੱਜੀ ਤੌਰ 'ਤੇ ਮਨਾਉਣ ਦੀ ਬਜਾਏ ਪਿੰਡ ਦੀ ਪਹਿਲੀ ਪੱਕੀ ਸੜਕ ਦੀ ਉਸਾਰੀ ਕਰਕੇ ਭਾਈਚਾਰਕ ਸਾਂਝ ਵਧਾਉਣ ਨੂੰ ਤਰਜੀਹ ਦਿੱਤੀ।

ਉਨ੍ਹਾਂ ਦੱਸਿਆ, "ਮੇਰਾ ਨਾਮ ਉਸ ਸੜਕ ਨਾਲ ਜੁੜਿਆ ਹੋਇਆ ਹੈ। ਅਸਲ ਵਿੱਚ ਮੇਰੇ ਜਨਮ 'ਤੇ ਸਾਡੇ ਪਾਲੀ ਬਾਬਾ ਜੈ ਸਿੰਘ ਨੇ ਮੇਰਾ ਨਾਮ 'ਰਾਜ ਕੁਮਾਰ' ਰੱਖਣ ਦਾ ਸੁਝਾਅ ਦਿੰਦਿਆਂ ਕਿਹਾ ਸੀ ਕਿ ਇਸ ਬੱਚੇ ਦੇ ਜਨਮ ਨਾਲ ਪਿੰਡ ਵਿੱਚ ਸੜਕ ਬਣੀ ਹੈ, ਇਸ ਲਈ ਇਸ ਦਾ ਨਾਮ ਰਾਜ ਕੁਮਾਰ ਰੱਖਣਾ ਚਾਹੀਦਾ ਹੈ।"

ਉਨ੍ਹਾਂ ਦੱਸਿਆ ਕਿ ਸਾਡੇ ਪਿੰਡ ਦੇ ਉਦੋਂ ਦੇ ਆਗੂ ਸਰਦਾਰ ਜੰਗੀਰ ਸਿੰਘ ਜੋਗਾ ਤੋਂ ਪ੍ਰੇਰਣਾ ਲੈ ਕੇ ਮੇਰੇ ਦਾਦਾ ਜੀ ਨੇ ਸੜਕ ਲਈ ਸਾਰਾ ਸਾਮਾਨ ਦੇਣ ਦਾ ਵਾਅਦਾ ਕੀਤਾ ਅਤੇ ਸ਼ਰਤ ਇਹ ਰੱਖੀ ਗਈ ਕਿ ਪਿੰਡ ਵਾਸੀ ਆਪਣੇ ਘਰਾਂ ਦੇ ਅੱਗਿਉਂ ਲੰਘਣ ਵਾਲੀ ਸੜਕ ਦੀ ਥਾਂ ਦੀ ਲੇਬਰ ਆਪ ਕਰਨਗੇ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦੇ ਦਾਦਾ ਜੀ ਨੇ ਇੱਟਾਂ ਦੀ ਲੋੜੀਂਦੀ ਸਪਲਾਈ ਯਕੀਨੀ ਬਣਾਉਣ ਲਈ ਭੱਠਾ ਵੀ ਲੁਆਇਆ ਸੀ। ਉਨ੍ਹਾਂ ਕਿਹਾ ਕਿ ਇਹ ਮੁੱਖ ਸੜਕ ਅੱਜ ਵੀ ਮੌਜੂਦ ਹੈ ਅਤੇ ਮੁੰਡਿਆਂ ਦੇ ਸਕੂਲ ਤੋਂ ਕੁੜੀਆਂ ਦੇ ਸਕੂਲ ਤੱਕ ਬਣੀ ਹੋਈ ਹੈ।

ਉਨ੍ਹਾਂ ਦੱਸਿਆ ਕਿ ਸਵਰਗੀ ਲਾਲਾ ਸਿਰੀ ਰਾਮ ਦੀ ਯਾਦ ਵਿੱਚ 5 ਮਾਰਚ, 2025 ਨੂੰ ਡੇਰੇ ਵਾਲੀ ਧਰਮਸ਼ਾਲਾ ਜੋਗਾ, ਮਾਨਸਾ ਵਿਖੇ ਸਵੇਰੇ 10:00 ਵਜੇ ਤੋਂ ਦੁਪਹਿਰ 1:00 ਵਜੇ ਤੱਕ ਲਗਾਏ ਜਾਣ ਵਾਲੇ ਵਿਸ਼ੇਸ਼ ਜਾਂਚ ਕੈਂਪ ਵਿੱਚ ਗੋਡਿਆਂ ਅਤੇ ਕੁਲ੍ਹੇ ਦੀ ਜਾਂਚ ਕੀਤੀ ਜਾਵੇਗੀ ਅਤੇ ਪਿੰਡ ਵਾਸੀਆਂ ਨੂੰ ਮੁਫ਼ਤ ਸਲਾਹ-ਮਸ਼ਵਰਾ ਦਿੱਤਾ ਜਾਵੇਗਾ। ਇਸ ਮੁਫ਼ਤ ਚੈੱਕਅੱਪ ਕੈਂਪ ਵਿੱਚ ਮਾਹਰ ਡਾਕਟਰਾਂ ਵੱਲੋਂ ਮੁਫ਼ਤ ਜਾਂਚ ਕੀਤੀ ਜਾਵੇਗੀ ਅਤੇ 1200 ਰੁਪਏ ਦੀ ਕੀਮਤ ਦਾ ਹੱਡੀਆਂ ਦਾ ਮਿਨਰਲ ਡੈਂਸਿਟੀ ਟੈਸਟ ਮੁਫ਼ਤ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਲੋੜਵੰਦ ਵਿਅਕਤੀ ਰਜਿਸਟ੍ਰੇਸ਼ਨ ਲਈ ਮੋਬਾਈਲ ਨੰਬਰ 7009962642 'ਤੇ ਸੰਪਰਕ ਕਰ ਸਕਦੇ ਹਨ। ਉਨ੍ਹਾਂ ਦੱਸਿਆ ਕਿ ਇਸ ਤੋਂ ਇਲਾਵਾ ਸਵੇਰੇ 11:30 ਵਜੇ ਗੋਡੇ ਅਤੇ ਕੁਲ੍ਹੇ ਬਦਲਣ ਅਤੇ ਸੰਭਾਲ ਬਾਰੇ ਲਾਈਵ ਸਵਾਲ-ਜਵਾਬ ਸੈਸ਼ਨ ਵੀ ਉਲੀਕਿਆ ਗਿਆ ਹੈ।

ਡਾ. ਗਰਗ ਨੇ ਕਿਹਾ, "ਲੋਕ ਆਪਣੇ ਵਿਰਸੇ ਨਾਲ ਦੁਬਾਰਾ ਜੁੜਨ ਲਈ ਆਪਣੇ ਪੁਰਖਿਆਂ ਦੇ ਪਿੰਡਾਂ ਵਿੱਚ ਮੁੜਦੇ ਹਨ। ਇਸ ਮੈਡੀਕਲ ਕੈਂਪ ਰਾਹੀਂ ਮੈਂ ਵੀ ਆਪਣੇ ਪਰਿਵਾਰ ਦੀ ਲੋਕ ਸੇਵਾ ਦੀ ਵਿਰਾਸਤ ਅੱਗੇ ਤੋਰ ਰਿਹਾ ਹਾਂ। ਸਾਡੇ ਪੂਰੇ ਪਰਿਵਾਰ ਨੂੰ ਸਾਡੇ ਬਜ਼ੁਰਗਾਂ ਦੇ ਚੰਗੇ ਕੰਮਾਂ ਕਰਕੇ ਸਤਿਕਾਰ ਅਤੇ ਰੁਤਬਾ ਮਿਲਦਾ ਰਿਹਾ ਹੈ। ਪ੍ਰਮਾਤਮਾ ਸਾਨੂੰ ਆਪਣੀਆਂ ਜੜ੍ਹਾਂ ਨਾਲ ਜੋੜ ਕੇ ਰੱਖੇ ਕਿਉਂਕਿ ਜਦੋਂ ਜੜ੍ਹਾਂ ਸਿਹਤਮੰਦ ਹੁੰਦੀਆਂ ਹਨ ਤਾਂ ਸਾਡਾ ਵਜੂਦ ਵੀ ਮਜ਼ਬੂਤ ਹੁੰਦਾ ਹੈ।" ਡਾ. ਗਰਗ ਨੇ ਕਿਹਾ ਕਿ ਮੇਰਾ ਇਹ ਉਪਰਾਲਾ ਸਾਡੇ ਲੋਕਾਂ ਪ੍ਰਤੀ ਮੇਰੀ ਨਿਮਾਣੀ ਜਿਹੀ ਕੋਸ਼ਿਸ਼ ਹੋਵੇਗੀ, ਜਿਨ੍ਹਾਂ ਨੇ ਮੈਨੂੰ ਪਛਾਣ ਦਿੱਤੀ ਅਤੇ ਮੇਰੀਆਂ ਕਦਰਾਂ-ਕੀਮਤਾਂ ਨੂੰ ਨਵਾਂ ਆਕਾਰ ਦਿੱਤਾ।

 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਦੇਸ਼ ਭਗਤ ਯੂਨੀਵਰਸਿਟੀ ਵਿੱਚ ‘ਵੰਡ ਦੇ ਭਿਆਨਕ ਦਿਵਸ’ ਨੂੰ ਸਮਰਪਿਤ ਸਮਾਗਮ  

ਦੇਸ਼ ਭਗਤ ਯੂਨੀਵਰਸਿਟੀ ਵਿੱਚ ‘ਵੰਡ ਦੇ ਭਿਆਨਕ ਦਿਵਸ’ ਨੂੰ ਸਮਰਪਿਤ ਸਮਾਗਮ  

ਆਜ਼ਾਦੀ ਦਿਵਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ISI-ਸਮਰਥਿਤ ਅੱਤਵਾਦੀ ਰਿੰਦਾ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ

ਆਜ਼ਾਦੀ ਦਿਵਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ISI-ਸਮਰਥਿਤ ਅੱਤਵਾਦੀ ਰਿੰਦਾ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ

ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਯਾਤਰਾ ਲਈ ਬੁੱਢਾ ਦਲ ਦਾ ਵਿਸ਼ੇਸ਼ ਜਥਾ ਮਹਾਰਾਸ਼ਟਰ ਨੂੰ ਰਵਾਨਾ: ਦਿਲਜੀਤ ਸਿੰਘ ਬੇਦੀ

ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਯਾਤਰਾ ਲਈ ਬੁੱਢਾ ਦਲ ਦਾ ਵਿਸ਼ੇਸ਼ ਜਥਾ ਮਹਾਰਾਸ਼ਟਰ ਨੂੰ ਰਵਾਨਾ: ਦਿਲਜੀਤ ਸਿੰਘ ਬੇਦੀ

ਪੰਜਾਬ ਪੁਲਿਸ ਨੇ ਬਿਸ਼ਨੋਈ ਗੈਂਗ ਦੇ ਦੋ ਮੋਸਟ-ਵਾਂਟੇਡ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ

ਪੰਜਾਬ ਪੁਲਿਸ ਨੇ ਬਿਸ਼ਨੋਈ ਗੈਂਗ ਦੇ ਦੋ ਮੋਸਟ-ਵਾਂਟੇਡ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ