Wednesday, November 12, 2025  

ਹਰਿਆਣਾ

ਕਿਰਤ ਮੰਤਰੀ ਅਨਿਲ ਵਿਜ ਦਾ ਸਖਤ ਰੁੱਖ - ਗਲਤ ਰਜਿਸਟ੍ਰੇਸ਼ਣ ਰੱਦ ਕਰਨ ਵਾਲਿਆਂ 'ਤੇ ਹੋਵੇਗੀ ਕਾਰਵਾਈ

March 04, 2025

ਚੰਡੀਗੜ੍ਹ, 4 ਮਾਰਚ -

ਹਰਿਆਣਾ ਦੇ ਕਿਰਤ ਮੰਤਰੀ ਸ੍ਰੀ ਅਨਿਲ ਵਿਜ ਨੇ ਕਿਰਤ ਵਿਭਾਗ ਦੇ ਅਧਿਕਾਰੀਆਂ ਨੂੰ ਨਿਰਦੇਸ਼ ਦਿੱਤਾ ਕਿ ਗਲ ਢੰਗ ਨਾਲ ਨਿਰਮਾਣ ਕਾਮਿਆਂ ਦੇ ਰਜਿਸਟ੍ਰੇਸ਼ਣ ਰੱਦ ਕਰਨ ਵਾਲੇ ਕਰਮਚਾਰੀਆਂ 'ਤੇ ਵਿਭਾਗ ਦੀ ਕਾਰਵਾਈ ਕੀਤੀ ਜਾਵੇ। ਇਹ ਫੈਸਲਾ ਹਰਿਅਣਾ ਭਵਨ ਅਤੇ ਹੋਰ ਨਿਰਮਾਣ ਕਰਮਕਾਰ ਭਲਾਈ ਬੋਰਡ ਨਾਲ ਜੁੜੀ ਮੀਟਿੰਗ ਦੌਰਾਨ ਕੀਤਾ ਗਿਆ। ਸ੍ਰੀ ਅਨਿਲ ਵਿਜ ਅੱਜ ਚੰਡੀਗੜ੍ਹ ਸਥਿਤ ਆਪਣੇ ਦਫਤਰ ਵਿਚ ਇਸ ਮੀਟਿੰਗ ਦੀ ਅਗਵਾਈ ਕਰ ਰਹੇ ਸਨ।

ਸ੍ਰੀ ਅਨਿਲ ਵਿਜ ਨੂੰ ਰਜਿਸਟਰਡ ਨਿਰਮਾਣ ਕਾਮਿਆਂ ਦਾ ਵਫਦ ਮਿਲਿਆ ਸੀ, ਜਿਸ ਵਿਚ ਉਨ੍ਹਾਂ ਨੇ ਕਿਰਤ ਮੰਤਰੀ ਨੂੰ ਦਸਿਆ ਕਿ ਗਲਤ ਢੰਗ ਨਾਲ ਉਨ੍ਹਾਂ ਦਾ ਰਜਿਸਟ੍ਰੇਸ਼ਣ ਰੱਦ ਕਰ ਦਿੱਤਾ ਗਿਆ ਹੈ। ਮਾਮਲੇ ਦੀ ਸਮੀਖਿਆ ਵਿਚ ਸਾਹਮਣੇ ਆਇਆ ਕਿ 50,000 ਨਿਰਮਾਣ ਕਾਮਿਆਂ ਦੇ ਨਾਂਅ ਬਿਨ੍ਹਾ ਠੋਸ ਕਾਰਨ ਦੇ ਰਜਿਸਟਰਡ ਸੂਚੀ ਵਿਚ ਬਲਾਕ ਕੀਤੇ ਗਏ ਹਨ। ਮੰਤਰੀ ਨੇ ਸਪਸ਼ਟ ਕੀਤਾ ਕਿ ਇੱਕ ਦਿਨ ਵਿਚ ਇੱਕ-ਇੱਕ ਕਰਮਚਾਰੀ ਦੇ ਵੱਲੋਂ 2000 ਨਿਰਮਾਣ ਕਾਮਿਆਂ ਦੀ ਤਸਦੀਕ ਸੰਭਵ ਨਹੀਂ, ਇਸ ਲਈ ਸ਼ਾਮਿਲ ਕਰਮਚਾਰੀਆਂ 'ਤੇ ਸਖਤ ਕਾਰਵਾਈ ਹੋਣੀ ਚਾਹੀਦੀ ਹੈ। ਨਾਲ ਹੀ, ਇਹ ਆਦੇਸ਼ ਦਿੱਤਹ ਕਿ ਗਲਤ ਢੰਗ ਨਾਲ ਬਲਾਕ ਕੀਤੇ ਗਏ ਨਾਆਂ ਦੀ ਮੁੜ ਜਾਂਚ ਹੋਵੇ। ਜਦੋਂ ਤੱਕ ਇਹ ਪ੍ਰਕ੍ਰਿਆ ਪੂਰੀ ਨਾ ਹੋਵੇ, ਉਦੋਂ ਤੱਕ ਕਿਸੇ ਵੀ ਨਿਰਮਾਣ ਕਾਮੇ ਦਾ ਰਜਿਸਟਰਡ ਸੂਚੀ ਤੋਂ ਬਾਹਰ ਨਾ ਕੀਤਾ ਜਾਵੇ। ਸਹੀ ਸੁਣਵਾਈ ਯਕੀਨੀ ਕਰਨ ਲਈ ਅਧਿਕਾਰੀਆਂ ਨੂੰ ਜਰੂਰੀ ਕਦਮ ਚੁੱਕਣ ਨੂੰ ਕਿਹਾ ਗਿਆ।

ਇਸ ਮੀਟਿੰਗ ਵਿਚ ਕਿਰਤ ਵਿਭਾਗ ਦੇ ਪ੍ਰਧਾਨ ਸਕੱਤਰ ਰਾਜੀਵ ਰੰਜਨ, ਕਿਰਤ ਕਮਿਸ਼ਨਰ ਮਨੀ ਰਾਮ ਸ਼ਰਮਾ ਅਤੇ ਹੋਰ ਅਧਿਕਾਰੀਆਂ ਨੇ ਵੀ ਹਿੱਸਾ ਲਿਆ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਹਰਿਆਣਾ ਨੇ ਸਭ ਤੋਂ ਵੱਧ ਨਿਵੇਸ਼ਕ-ਅਨੁਕੂਲ ਰਾਜ ਬਣਨ ਵੱਲ ਕਦਮ ਵਧਾਏ

ਹਰਿਆਣਾ ਨੇ ਸਭ ਤੋਂ ਵੱਧ ਨਿਵੇਸ਼ਕ-ਅਨੁਕੂਲ ਰਾਜ ਬਣਨ ਵੱਲ ਕਦਮ ਵਧਾਏ

ਹਰਿਆਣਾ ਨੇ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ ਉਮਰ ਸੀਮਾ ਵਿੱਚ ਛੋਟ ਦਿੱਤੀ

ਹਰਿਆਣਾ ਨੇ ਭਰਤੀ ਵਿੱਚ ਸਾਬਕਾ ਅਗਨੀਵੀਰਾਂ ਲਈ ਉਮਰ ਸੀਮਾ ਵਿੱਚ ਛੋਟ ਦਿੱਤੀ

350 ਕਿਲੋਗ੍ਰਾਮ ਵਿਸਫੋਟਕ, 20 ਟਾਈਮਰ, ਕ੍ਰਿੰਕੋਵ ਅਸਾਲਟ ਰਾਈਫਲ ਜ਼ਬਤ: ਫਰੀਦਾਬਾਦ ਪੁਲਿਸ ਕਮਿਸ਼ਨਰ

350 ਕਿਲੋਗ੍ਰਾਮ ਵਿਸਫੋਟਕ, 20 ਟਾਈਮਰ, ਕ੍ਰਿੰਕੋਵ ਅਸਾਲਟ ਰਾਈਫਲ ਜ਼ਬਤ: ਫਰੀਦਾਬਾਦ ਪੁਲਿਸ ਕਮਿਸ਼ਨਰ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਹਰਿਆਣਾ ਵਿੱਚ ਪਵਿੱਤਰ ਯਾਤਰਾ ਸ਼ੁਰੂ

ਗੁਰੂ ਤੇਗ ਬਹਾਦਰ ਜੀ ਦੇ ਸ਼ਹੀਦੀ ਦਿਹਾੜੇ ਨੂੰ ਮਨਾਉਣ ਲਈ ਹਰਿਆਣਾ ਵਿੱਚ ਪਵਿੱਤਰ ਯਾਤਰਾ ਸ਼ੁਰੂ

ਹਰਿਆਣਾ ਨਾਰਕੋਟਿਕਸ ਬਿਊਰੋ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਤੇਜ਼ ਕੀਤੀ

ਹਰਿਆਣਾ ਨਾਰਕੋਟਿਕਸ ਬਿਊਰੋ ਨੇ ਨਸ਼ਾ ਤਸਕਰਾਂ ਵਿਰੁੱਧ ਕਾਰਵਾਈ ਤੇਜ਼ ਕੀਤੀ

ਹਰਿਆਣਾ ਸਰਕਾਰ ਵਿਸ਼ਵ ਬੈਂਕ ਦੁਆਰਾ ਫੰਡ ਪ੍ਰਾਪਤ 'ਜਲ ਸੁਰੱਖਿਅਤ' ਪ੍ਰੋਗਰਾਮ ਸ਼ੁਰੂ ਕਰੇਗੀ

ਹਰਿਆਣਾ ਸਰਕਾਰ ਵਿਸ਼ਵ ਬੈਂਕ ਦੁਆਰਾ ਫੰਡ ਪ੍ਰਾਪਤ 'ਜਲ ਸੁਰੱਖਿਅਤ' ਪ੍ਰੋਗਰਾਮ ਸ਼ੁਰੂ ਕਰੇਗੀ

ਹਰਿਆਣਾ ਅਧਿਕਾਰ ਪੈਨਲ ਨੇ ਸੀਵਰ ਦੀ ਹੱਥੀਂ ਸਫਾਈ ਦੌਰਾਨ ਦੋ ਲੋਕਾਂ ਦੀ ਮੌਤ 'ਤੇ ਰਿਪੋਰਟ ਮੰਗੀ ਹੈ

ਹਰਿਆਣਾ ਅਧਿਕਾਰ ਪੈਨਲ ਨੇ ਸੀਵਰ ਦੀ ਹੱਥੀਂ ਸਫਾਈ ਦੌਰਾਨ ਦੋ ਲੋਕਾਂ ਦੀ ਮੌਤ 'ਤੇ ਰਿਪੋਰਟ ਮੰਗੀ ਹੈ

ਹਰਿਆਣਾ ਨੇ 11 ਸਾਲਾਂ ਵਿੱਚ 300,000 ਨੌਕਰੀਆਂ ਦਿੱਤੀਆਂ: ਸੀਐਮ ਸੈਣੀ

ਹਰਿਆਣਾ ਨੇ 11 ਸਾਲਾਂ ਵਿੱਚ 300,000 ਨੌਕਰੀਆਂ ਦਿੱਤੀਆਂ: ਸੀਐਮ ਸੈਣੀ

ਗੋਪਾਸ਼ਟਮੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਗਊ ਦੀ ਸੇਵਾ ਕਰਨਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਗੋਪਾਸ਼ਟਮੀ 'ਤੇ ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਗਊ ਦੀ ਸੇਵਾ ਕਰਨਾ ਸਾਰਿਆਂ ਦੀ ਨੈਤਿਕ ਜ਼ਿੰਮੇਵਾਰੀ ਹੈ।

ਹਰਿਆਣਾ ਸਰਕਾਰ ਰਾਜ ਦੀ ਆਰਥਿਕਤਾ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਸੁਧਾਰਾਂ ਰਾਹੀਂ ਪਰਿਵਰਤਨ ਦੀ ਅਗਵਾਈ ਕਰ ਰਹੀ ਹੈ

ਹਰਿਆਣਾ ਸਰਕਾਰ ਰਾਜ ਦੀ ਆਰਥਿਕਤਾ ਨੂੰ ਮੁੜ ਪਰਿਭਾਸ਼ਿਤ ਕਰਨ ਲਈ ਸੁਧਾਰਾਂ ਰਾਹੀਂ ਪਰਿਵਰਤਨ ਦੀ ਅਗਵਾਈ ਕਰ ਰਹੀ ਹੈ