Friday, May 02, 2025  

ਹਰਿਆਣਾ

ਹਰਿਆਣਾ ਵਿਚ ਜੇਕਰ ਸ਼ਾਮਲਾਤ ਦੇਹ ਭੂਮੀ ਵਕਫ ਬੋਰਡ ਦੇ ਨਾਂਅ 'ਤੇ ਟ੍ਰਾਂਸਫਰ ਕੀਤੀ ਗਈ ਹੈ ਤਾਂ ਉਸ ਦੀ ਜਾਂਚ ਕੀਤੀ ਜਾਵੇਗੀ

March 12, 2025

ਚੰਡੀਗੜ੍ਹ, 12 ਮਾਰਚ -

ਹਰਿਆਣਾ ਦੇ ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੇ ਅੱਜ ਸਦਨ ਵਿਚ ਐਲਾਨ ਕਰਦੇ ਹੋਏ ਕਿਹਾ ਕਿ ਹਰਿਆਣਾ ਸੂਬੇ ਵਿਚ ਜੇਕਰ ਕਿਤੇ ਵੀ ਕਿਸੀ ਵੀ ਪਿੰਡ ਦੀ ਸ਼ਾਮਲਾਤ ਦੇਹ ਭੂਮੀ ਵਕਫ ਬੋਰਡ ਦੇ ਨਾਂਅ ਕੀਤੀ ਗਈ ਹੈ ਤਾਂ ਇਸ ਦੀ ਪੂਰੀ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਨੇ ਕਿਹਾ ਕਿ ਰੋਹਤਕ-ੋਗਹਾਨਾ ਮਾਰਗ 'ਤੇ ਸਥਿਤ ਪੀਰ ਬੋਧੀ ਮਾਮਲੇ ਵਿਚ ਜਾਂਚ ਲਈ ਰੋਹਤਕ ਡਿਵੀਜਨਲ ਕਮਿਸ਼ਨਰ ਦੇ ਤੱਤਵਾਧਾਨ ਵਿਚ ਇੱਕ ਕਮੇਟੀ ਦਾ ਗਠਨ ਕੀਤਾ ਜਾਵੇਗਾ। ਕਰਨਾਲ ਡਿਵੀਜਨਲ ਕਮਿਸ਼ਨਰ ਅਤੇ ਜਿਲ੍ਹਾ ਡਿਪਟੀ ਕਮਿਸ਼ਨਰ ਰੋਹਤਕ ਇਸ ਕਮੇਟੀ ਦੇ ਮੈਂਬਰ ਹੋਣਗੇ। ਇਹ ਕਮੇਟੀ ਪੀਰ ਬੋਧੀ ਮੁੱਦੇ ਨਾਲ ਸਬੰਧਿਤ ਸਾਰੇ ਤੱਥਾਂ ਅਤੇ ਰਿਕਾਰਡ ਦੀ ਗੰਭੀਰਤਾ ਨਾਲ ਜਾਂਚ ਕਰੇਗੀ।

ਮੁੱਖ ਮੰਤਰੀ ਸ੍ਰੀ ਨਾਇਬ ਸਿੰਘ ਸੈਣੀ ਨੈ ਕਿਹਾ ਕਿ ਸਦਨ ਵਿਚ ਮੈਂਬਰ ਵੱਲੋਂ ਚੁੱਕੇ ਗਏ ਪੀਰ ਬੋਧੀ ਮੁੱਦੇ ਨੂੰ ਸਰਕਾਰ ਨੇ ਗੰਭੀਰਤਾ ਨਾਲ ਲਏ ਅਤੇ ਹੁਣ ਤੱਕ ਦੀ ਜਾਂਚ ਵਿਚ ਜੋ ਤੱਥ ਸਾਹਮਣੇ ਆਏ ਹਨ ਇੰਸ ਵਿਚ ਖੁਲਾਸਾ ਹੋਇਆ ਕਿ 1967-68 ਵਿਚ ਇਹ ਭੂਮੀ ਸ਼ਾਮਲਾਤ ਦੇਹ ਭੂਮੀ ਸੀ। ਸਾਲ 1980 ਵਿਚ ਇਹ ਭੂਮੀ ਭਾਂਰਤ ਸਰਕਾਰ ਵੱਲੋਂ ਪੰਜਾਬ ਵਕਫ ਬੋਰਡ ਦੇ ਨਾਂਅ ਨੋਟੀਫਾਇਡ ਕਰ ਦਿੱਤੀ ਗਈ। ਉਸ ਤੋਂ ਬਾਅਦ ਇਹ ਭੂਮੀ ਕਬਰੀਸਤਾਨ ਵਜੋ ਦਰਜ ਕੀਤੀ ਗਈ। ਹੁਣ ਇਹ ਭੂਮੀ ਵਕਫ ਬੋਰਡ ਦੇ ਨਾਂਅ ਹੈ।

ਮੁੱਖ ਮੰਤਰੀ ਨੇ ਕਿਹਾ ਕਿ ਸ਼ਾਮਲਾਤ ਦੇਹ ਭੂਮੀ ਨੂੰ ਵਕਫ ਬੋਰਡ ਨੂੰ ਕਿਵੇਂ ਟ੍ਰਾਂਸਫਰ ਕੀਤਾ ਗਿਆ ਇਹ ਬਹੁਤ ਗੰਭੀਰ ਵਿਸ਼ਾ ਹੈ। ਇਸ ਦੇ ਪਿੱਛੇ ਕਿਹੜੀ ਤਾਕਤ ਸੀ ਅਤੇ ਕਿਹੜੇ ਲੋਕ ਸਨ ਅਤੇ ਉਨ੍ਹਾਂ ਨੇ ਕਿਵੇਂ ਇਸ ਨੂੰ ਵਕਫ ਬੋਰਡ ਦੇ ਨਾਂਅ ਕਰ ਦਿੱਤਾ। ਹੁਣ 2024 ਵਿਚ ਇੱਕ ਲੰਬੀ ਕਾਨੂੰਨੀ ਪ੍ਰਕ੍ਰਿਆ ਦੇ ਬਾਅਦ ਇਹ ਜਮੀਨ ਵਕਫ ਬੋਰਡ ਦੇ ਪ੍ਰਬੰਧਨ ਵਿਚ ਆਈ ਅਤੇ ਹੁਣ ਲੀਜ਼ 'ਤੇ ਦਿੱਤੀ ਹੋਈ ਹੈ।

ਸ੍ਰੀ ਨਾਇਬ ਸਿੰਘ ਸੈਣੀ ਨੇ ਕਿਹਾ ਕਿ ਸੂਬਾ ਸਰਕਾਰ ਜੋਹੜ, ਤਾਲਾਬ ਅਤੇ ਜਲ੍ਹ ਭੰਡਾਰ ਦੇ ਸਰੰਖਣ ਲਈ ਸੰਕਲਪਬੱਧ ਹੈ। ਇਸ ਦੇ ਲਈ ਸੂਬਾ ਸਰਕਾਰ ਨੇ ਹਰਿਆਣਾ ਪਿੰਡ ਸ਼ਾਮਲਾਤ ਭੂਮੀ (ਰੈਗੂਲੇਸ਼ਨ) ਐਕਟ, 2024 ਵਿਚ ਸੋਧ ਕੀਤਾ। ਇਸ ਵਿਚ ਸ਼ਾਮਲਾਤ ਦੇਹ ਭੂਮੀ 'ਤੇ 500 ਗਜ ਤੱਕ ਮਕਾਨ ਬਣਾ ਕੇ ਰਹਿ ਰਹੇ ਲੋਕਾਂ ਨੂੰ ਮਾਲਿਕਾਨਾ ਹੱਕ ਦਿੱਤਾ। ਪਰ ਇਸ ਵਿਚ ਇਹ ਕਿਹਾ ਗਿਆ ਕਿ ਜੇਕਰ ਇੱਥੇ ਜੋਹੜ, ਤਾਲਾਬ ਜਾਂ ਜਲ੍ਹ ਭੰਡਾਰ ਹਨ, ਤਾਂ ਮਕਾਨ ਨਹੀਂ ਬਣਾਇਆ ਜਾ ਸਕੇਗਾ। ਸਾਡੀ ਸਰਕਾਰ ਨੇ ਜੋਹੜ, ਤਾਲਾਬ ਅਤੇ ਜਲ੍ਹ ਭੰਡਾਰ ਨੂੰ ਸਰੰਖਤ ਕਰਨ ਦਾ ਕੰਮ ਕੀਤਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਭਾਰੀ ਮੀਂਹ ਨੇ ਗੁਰੂਗ੍ਰਾਮ ਵਿੱਚ ਵਿਘਨ ਪਾਇਆ, ਵਿਆਪਕ ਪਾਣੀ ਭਰਨ ਦੀ ਰਿਪੋਰਟ

ਭਾਰੀ ਮੀਂਹ ਨੇ ਗੁਰੂਗ੍ਰਾਮ ਵਿੱਚ ਵਿਘਨ ਪਾਇਆ, ਵਿਆਪਕ ਪਾਣੀ ਭਰਨ ਦੀ ਰਿਪੋਰਟ

ਗੁਰੂਗ੍ਰਾਮ ਦੇ ਸੈਕਟਰ 102 ਵਿੱਚ ਲੱਗੀ ਭਿਆਨਕ ਅੱਗ ਨਾਲ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ

ਗੁਰੂਗ੍ਰਾਮ ਦੇ ਸੈਕਟਰ 102 ਵਿੱਚ ਲੱਗੀ ਭਿਆਨਕ ਅੱਗ ਨਾਲ ਝੁੱਗੀਆਂ ਸੜ ਕੇ ਸੁਆਹ ਹੋ ਗਈਆਂ

ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਮਾਨਸੂਨ ਤੋਂ ਪਹਿਲਾਂ ਪਾਣੀ ਭਰਨ ਦੇ ਹੱਲ ਦੇ ਨਿਰਦੇਸ਼ ਦਿੱਤੇ

ਗੁਰੂਗ੍ਰਾਮ ਦੇ ਡਿਪਟੀ ਕਮਿਸ਼ਨਰ ਨੇ ਵਿਭਾਗਾਂ ਨੂੰ ਮਾਨਸੂਨ ਤੋਂ ਪਹਿਲਾਂ ਪਾਣੀ ਭਰਨ ਦੇ ਹੱਲ ਦੇ ਨਿਰਦੇਸ਼ ਦਿੱਤੇ

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਪਹਾੜੀ ਇਲਾਕਿਆਂ ਵਿੱਚ ਚੈੱਕ ਡੈਮ ਬਣਾਓ

ਹਰਿਆਣਾ ਦੇ ਮੁੱਖ ਮੰਤਰੀ ਨੇ ਕਿਹਾ ਕਿ ਮੀਂਹ ਦੇ ਪਾਣੀ ਨੂੰ ਬਚਾਉਣ ਲਈ ਪਹਾੜੀ ਇਲਾਕਿਆਂ ਵਿੱਚ ਚੈੱਕ ਡੈਮ ਬਣਾਓ

ਹਰਿਆਣਾ ਦੇ ਮੰਤਰੀ ਨੇ ਗੁਰੂਗ੍ਰਾਮ ਦੇ ਬੰਧਵਾੜੀ ਲੈਂਡਫਿਲ ਸਾਈਟ ਦਾ ਦੌਰਾ ਕਰਕੇ ਨਾਗਰਿਕ ਕਾਰਜਾਂ ਦੀ ਸਮੀਖਿਆ ਕੀਤੀ

ਹਰਿਆਣਾ ਦੇ ਮੰਤਰੀ ਨੇ ਗੁਰੂਗ੍ਰਾਮ ਦੇ ਬੰਧਵਾੜੀ ਲੈਂਡਫਿਲ ਸਾਈਟ ਦਾ ਦੌਰਾ ਕਰਕੇ ਨਾਗਰਿਕ ਕਾਰਜਾਂ ਦੀ ਸਮੀਖਿਆ ਕੀਤੀ

ਅਗਲੇ ਪੰਜ ਸਾਲਾਂ ਵਿੱਚ ਫਾਰੂਖਨਗਰ ਵਿੱਚ ਵੱਡਾ ਵਿਕਾਸ ਹੋਵੇਗਾ: ਹਰਿਆਣਾ ਦੇ ਮੰਤਰੀ

ਅਗਲੇ ਪੰਜ ਸਾਲਾਂ ਵਿੱਚ ਫਾਰੂਖਨਗਰ ਵਿੱਚ ਵੱਡਾ ਵਿਕਾਸ ਹੋਵੇਗਾ: ਹਰਿਆਣਾ ਦੇ ਮੰਤਰੀ

ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਨੇ ਪੱਖਪਾਤੀ ਆਚਰਣ ਲਈ ਅਧਿਕਾਰੀ ਨੂੰ ਸਜ਼ਾ ਦਿੱਤੀ

ਹਰਿਆਣਾ ਸੇਵਾ ਅਧਿਕਾਰ ਕਮਿਸ਼ਨ ਨੇ ਪੱਖਪਾਤੀ ਆਚਰਣ ਲਈ ਅਧਿਕਾਰੀ ਨੂੰ ਸਜ਼ਾ ਦਿੱਤੀ

ਸੂਬਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਰੁਧ ਕਰ ਰਹੀ ਸਖ਼ਤ ਕਾਰਵਾਈ

ਸੂਬਾ ਸਰਕਾਰ ਗੈਰ-ਕਾਨੂੰਨੀ ਮਾਈਨਿੰਗ ਕਰਨ ਵਾਲੇ ਵਿਰੁਧ ਕਰ ਰਹੀ ਸਖ਼ਤ ਕਾਰਵਾਈ

ਸਟਾਰਟਅੱਪ ਬਣਦੇ ਜਾ ਰਹੇ ਹਨ ਭਾਰਤ ਦੇ ਵਿਕਾਸ ਦਾ ਅਹਿਮ ਹਿੱਸਾ - ਚਿਰਾਗ ਪਾਸਵਾਨ

ਸਟਾਰਟਅੱਪ ਬਣਦੇ ਜਾ ਰਹੇ ਹਨ ਭਾਰਤ ਦੇ ਵਿਕਾਸ ਦਾ ਅਹਿਮ ਹਿੱਸਾ - ਚਿਰਾਗ ਪਾਸਵਾਨ

ਨਵਾਚਾਰ ਅੱਜ ਦੇ ਵਿਸ਼ਵ ਮੁਕਾਬਲੇ ਵਿੱਚ ਅੱਗੇ ਵੱਧਣ ਦਾ ਮੂਲਮੰਤਰ - ਮੁੱਖ ਮੰਤਰੀ ਨਾਇਬ ਸਿੰਘ ਸੈਣੀ

ਨਵਾਚਾਰ ਅੱਜ ਦੇ ਵਿਸ਼ਵ ਮੁਕਾਬਲੇ ਵਿੱਚ ਅੱਗੇ ਵੱਧਣ ਦਾ ਮੂਲਮੰਤਰ - ਮੁੱਖ ਮੰਤਰੀ ਨਾਇਬ ਸਿੰਘ ਸੈਣੀ