ਸ੍ਰੀ ਫ਼ਤਹਿਗੜ੍ਹ ਸਾਹਿਬ/29 ਸਤੰਬਰ:
(ਰਵਿੰਦਰ ਸਿੰਘ ਢੀਂਡਸਾ)
ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ, ਫਤਹਿਗੜ੍ਹ ਸਾਹਿਬ ਦੇ ਸਿੱਖਿਆ ਵਿਭਾਗ ਵੱਲੋਂ “ਮਾਨਸਿਕ ਸਿਹਤ ਅਤੇ ਜੀਵਨ ਕੌਸ਼ਲ ਸਿੱਖਿਆ” ਵਿਸ਼ੇ ਉੱਤੇ ਇਕ ਰੌਸ਼ਨਕਾਰੀ ਗੋਸ਼ਠੀ ਕਰਵਾਈ ਗਈ। ਜਿਸ ਵਿੱਚ ਮੁੱਖ ਵਕਤਾ ਵਜੋਂ ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੇ ਸਿੱਖਿਆ ਅਤੇ ਕਮਿਊਨਿਟੀ ਸਰਵਿਸ ਵਿਭਾਗ ਦੀ ਪ੍ਰਸਿੱਧ ਵਿਦਵਾਨ ਪ੍ਰੋ. ਕਿਰਨਦੀਪ ਕੌਰ ਨੇ ਸ਼ਮੂਲੀਅਤ ਕੀਤੀ। ਸੈਸ਼ਨ ਦੀ ਸ਼ੁਰੂਆਤ ਡਾ. ਜਸਵੀਰ ਕੌਰ ਵੱਲੋਂ ਮੁੱਖ ਵਕਤਾ ਦਾ ਸਵਾਗਤ ਅਤੇ ਜਾਣ-ਪਛਾਣ ਨਾਲ ਹੋਈ।