Wednesday, July 09, 2025  

ਰਾਜਨੀਤੀ

ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਨਾਰੇ ਅਨੁਸਾਰ ਹਰ ਘਰ ਵਿਚ ਨੱਲ ਅਤੇ ਹਰ ਘਰ ਵਿਚ ਸਾਫ ਜਲ੍ਹ ਦੇ ਲਈ ਸਮਰਪਿਤ ਹੋ ਕੇ ਕੰਮ ਕੀਤਾ ਜਾ ਰਿਹਾ ਹੈ

March 19, 2025

ਚੰਡੀਗੜ੍ਹ, 19 ਮਾਰਚ -

ਹਰਿਆਣਾ ਦੇ ਜਨ ਸਿਹਤ ਇੰਜੀਨੀਅਰਿੰਗ ਮੰਤਰੀ ਰਣਬੀਰ ਗੰਗਵਾ ਨੇ ਦਸਿਆ ਕਿ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰੇਂਦਰ ਮੋਦੀ ਦੇ ਨਾਰੇ ਅਨੁਸਾਰ ਹਰ ਘਰ ਵਿਚ ਨੱਲ ਅਤੇ ਹਰ ਘਰ ਵਿਚ ਸਾਫ ਜਲ੍ਹ ਦੇ ਲਈ ਸਮਰਪਿਤ ਹੋ ਕੇ ਕੰਮ ਕੀਤਾ ਜਾ ਰਿਹਾ ਹੈ।

ਸ੍ਰੀ ਰਣਬੀਰ ਗੰਗਵਾ ਅੱਜ ਹਰਿਆਣਾ ਵਿਧਾਨਸਭਾ ਦੇ ਚੱਲ ਰਹੇ ਬਜਟ ਸੈਸ਼ਨ ਦੌਰਾਨ ਕਲਾਇਤ ਦੇ ਵਿਧਾਇਕ ਸ੍ਰੀ ਵਿਕਾਸ ਸਹਾਰਣ ਵੱਲੋਂ ਪੁੱਛੇ ਗਏ ਸੁਆਲ ਦਾ ਜਵਾਬ ਦੇ ਰਹੇ ਸਨ।

ਉਨ੍ਹਾਂ ਨੇ ਦਸਿਆ ਕਿ ਸ਼ਿਮਲਾ, ਡੁੰੰਡਵਾ, ਲਾਂਬਾ ਖੇੜੀ, ਖਰਕ ਪਾਂਡਵਾ, ਰਾਮਗੜ੍ਹ, ਕੋਲੇਖਾਂ ਮਟੋਰ ਪਿੰਡਾਂ ਵਿੱਚ ਨਹਿਰ 'ਤੇ ਅਧਾਰਿਤ ਪੇਯਜਲ੍ਹ ਸਪਲਾਈ ਕੀਤੀ ਜਾ ਰਹੀ ਹੈ। ਪਿੰਡ ਮਟੋਰ ਦੀ ਪੇਯਜਲ ਸਪਲਾਈ ਨਹਿਰ 'ਤੇ ਅਧਾਰਿਤ ਹੈ ਅਤੇ ਪਿੰਡ ਦੀ ਮੌਜੂਦਾ ਆਬਾਦੀ 10968 ਵਿਅਕਤੀ ਹਨ ਅਤੇ ਜਲ੍ਹ ਸਪਲਾਈ ਦੀ ਸਥਿਤੀ 55 ਲੀਟਰ ਪ੍ਰਤੀ ਵਿਅਕਤੀ ਰੋਜਾਨਾ ਹੈ।

ਸ੍ਰੀ ਗੰਗਵਾ ਨੇ ਦਸਿਆ ਕਿ ਇੰਨ੍ਹਾਂ ਜਲ੍ਹ ਘਰਾਂ ਵਿਚ ਪਾਣੀ ਦੀ ਕਾਫੀ ਸਪਲਾਈ ਯਕੀਨੀ ਕਰਨ ਲਈ ਬਰਵਾਲਾ ਲਿੰਕ ਨਹਿਰ 2036.02 ਲੱਖ ਰੁਪਏ ਦੀ ਲਾਗਤ ਨਾਲ ਕੰਮ ਪ੍ਰਗਤੀ 'ਤੇ ਹੈ, ਜਿਸ ਦੇ ਤਹਿਤ ਹੁਣ ਤੱਕ 980.69 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ। ਮਟੋਰ, ਬੜਸੀਕਰੀ ਕਲਾਂ, ਬੜਸੀਕਰੀ ਖੁਰਦ, ਖੇੜੀ ਸ਼ੇਰਖਾਨ, ਬਾਲੂ, ਕਮਾਲਪੁਰ ਚੌਸਾਲਾ, ਬਾਤਾ ਅਤੇ ਕੈਲਰਮ ਪਿੰਡਾਂ ਨੂੰ ਕਵਰ ਕਰਨ ਲਈ ਮੇਨ ਲਾਇਨ ਵਿਛਾਉਣ ਲਈ ਕਾਰਜ ਪ੍ਰਕ੍ਰਿਆ ਵਿਚ ਹੈ।

ਉਨ੍ਹਾਂ ਨੇ ਦਸਿਆ ਕਿ ਕਲਾਇਤ ਚੋਣ ਖੇਤਰ ਵਿਚ ਰਾਜੌਂਦ ਅਤੇ ਕਲਾਇਤ ਦੋ ਕਰਸੇ ਹਨ ਅਤੇ ਦੋਵਾਂ ਕਸਬਿਆਂ ਨੂੰ ਨਹਿਰ ਅਧਾਰਿਤ ਜਲ੍ਹਘਰਾਂ ਰਾਹੀਂ ਜਲ੍ਹਸਪਲਾਈ ਕੀਤੀ ਜਾ ਰਹੀ ਹੈ ਅਤੇ 62 ਪਿੰਡਾਂ ਵਿੱਚੋਂ 43 ਵਿਚ ਨਹਿਰ ਅਧਾਰਿਤ ਜਲ੍ਹਘਰਾਂ ਰਾਹੀਂ ਜਲ੍ਹਸਪਲਾਈ ਕੀਤੀ ਜਾ ਰਹੀ ਹੈ।

ਪੇਯਜਲ ਸਪਲਾਈ ਵਿਚ ਸੁਧਾਰ ਲਈ 89 ਕਾਰਜ ਪ੍ਰਗਤੀ 'ਤੇ ਹਨ, ਜਿਨ੍ਹਾ ਵਿਚ 58 ਪਿੰਡ ਸ਼ਾਮਿਲ ਹਨ, ਜਿਨ੍ਹਾਂ ਦੀ ਅੰਦਾਜਾ ਲਾਗਤ 11025.71 ਲੱਖ ਰੁਪਏ ਹੈ, ਜਿਸ 'ਤੇ ਹੁਣ ਤੱਕ ਕੁੱਲ 5625.15 ਲੱਖ ਰੁਪਏ ਖਰਚ ਕੀਤੇ ਜਾ ਚੁੱਕੇ ਹਨ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਕੇਂਦਰ ਦੀਆਂ 'ਮਜ਼ਦੂਰ ਵਿਰੋਧੀ' ਨੀਤੀਆਂ ਦੇ ਵਿਰੋਧ ਵਿੱਚ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ

ਕੇਂਦਰ ਦੀਆਂ 'ਮਜ਼ਦੂਰ ਵਿਰੋਧੀ' ਨੀਤੀਆਂ ਦੇ ਵਿਰੋਧ ਵਿੱਚ ਟਰੇਡ ਯੂਨੀਅਨਾਂ ਵੱਲੋਂ ਦੇਸ਼ ਵਿਆਪੀ ਹੜਤਾਲ

ਵੋਟਰ ਸੂਚੀ ਸੋਧ ਵਿਰੁੱਧ ਕੱਲ੍ਹ ਬਿਹਾਰ ਵਿੱਚ 'ਚੱਕਾ ਜਾਮ' ਦੀ ਅਗਵਾਈ ਕਰਨਗੇ ਰਾਹੁਲ ਗਾਂਧੀ

ਵੋਟਰ ਸੂਚੀ ਸੋਧ ਵਿਰੁੱਧ ਕੱਲ੍ਹ ਬਿਹਾਰ ਵਿੱਚ 'ਚੱਕਾ ਜਾਮ' ਦੀ ਅਗਵਾਈ ਕਰਨਗੇ ਰਾਹੁਲ ਗਾਂਧੀ

ਨਿਤੀਸ਼ ਕੈਬਨਿਟ ਨੇ ਬਿਹਾਰ ਯੁਵਾ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ

ਨਿਤੀਸ਼ ਕੈਬਨਿਟ ਨੇ ਬਿਹਾਰ ਯੁਵਾ ਕਮਿਸ਼ਨ ਦੇ ਗਠਨ ਨੂੰ ਮਨਜ਼ੂਰੀ ਦੇ ਦਿੱਤੀ

ਆਸਾਰਾਮ 12 ਅਗਸਤ ਤੱਕ ਜੇਲ੍ਹ ਤੋਂ ਬਾਹਰ ਰਹਿਣਗੇ: ਰਾਜਸਥਾਨ ਹਾਈ ਕੋਰਟ ਨੇ ਅੰਤਰਿਮ ਜ਼ਮਾਨਤ ਵਧਾ ਦਿੱਤੀ

ਆਸਾਰਾਮ 12 ਅਗਸਤ ਤੱਕ ਜੇਲ੍ਹ ਤੋਂ ਬਾਹਰ ਰਹਿਣਗੇ: ਰਾਜਸਥਾਨ ਹਾਈ ਕੋਰਟ ਨੇ ਅੰਤਰਿਮ ਜ਼ਮਾਨਤ ਵਧਾ ਦਿੱਤੀ

ਨਿਤੀਸ਼ ਕੁਮਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼, ਬਿਹਾਰ ਵਿੱਚ ਅਪਰਾਧ ਨੂੰ ਉਤਸ਼ਾਹਿਤ ਕਰਨ ਦੀ ਸਾਜ਼ਿਸ਼, ਗਿਰੀਰਾਜ ਸਿੰਘ ਨੇ ਕਿਹਾ

ਨਿਤੀਸ਼ ਕੁਮਾਰ ਨੂੰ ਬਦਨਾਮ ਕਰਨ ਦੀ ਸਾਜ਼ਿਸ਼, ਬਿਹਾਰ ਵਿੱਚ ਅਪਰਾਧ ਨੂੰ ਉਤਸ਼ਾਹਿਤ ਕਰਨ ਦੀ ਸਾਜ਼ਿਸ਼, ਗਿਰੀਰਾਜ ਸਿੰਘ ਨੇ ਕਿਹਾ

ਹਿਮਾਚਲ ਬੱਦਲ ਫਟਣ ਤੋਂ ਬਾਅਦ ਜੰਗਲ ਦੀ ਲੱਕੜ ਦੇ ਇਕੱਠੇ ਹੋਣ ਦੀ ਜਾਂਚ ਕਰੇਗਾ

ਹਿਮਾਚਲ ਬੱਦਲ ਫਟਣ ਤੋਂ ਬਾਅਦ ਜੰਗਲ ਦੀ ਲੱਕੜ ਦੇ ਇਕੱਠੇ ਹੋਣ ਦੀ ਜਾਂਚ ਕਰੇਗਾ

ਵਿਦਿਆਰਥੀਆਂ ਨੂੰ ਮੁੱਖ ਮੰਤਰੀ ਮੋਹਨ ਯਾਦਵ ਤੋਂ ਲੈਪਟਾਪ ਮਿਲੇ, ਮੱਧ ਪ੍ਰਦੇਸ਼ ਸਰਕਾਰ ਨੂੰ ਯੋਜਨਾ ਜਾਰੀ ਰੱਖਣ ਦੀ ਅਪੀਲ ਕੀਤੀ

ਵਿਦਿਆਰਥੀਆਂ ਨੂੰ ਮੁੱਖ ਮੰਤਰੀ ਮੋਹਨ ਯਾਦਵ ਤੋਂ ਲੈਪਟਾਪ ਮਿਲੇ, ਮੱਧ ਪ੍ਰਦੇਸ਼ ਸਰਕਾਰ ਨੂੰ ਯੋਜਨਾ ਜਾਰੀ ਰੱਖਣ ਦੀ ਅਪੀਲ ਕੀਤੀ

ਐਮਐਸਐਮਈ ਭਾਰਤ ਦੇ ਜੀਡੀਪੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ: ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ

ਐਮਐਸਐਮਈ ਭਾਰਤ ਦੇ ਜੀਡੀਪੀ ਵਿੱਚ ਮਹੱਤਵਪੂਰਨ ਯੋਗਦਾਨ ਪਾ ਰਹੇ ਹਨ: ਕੇਂਦਰੀ ਮੰਤਰੀ ਜੀਤਨ ਰਾਮ ਮਾਂਝੀ

ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਕਿਹਾ ਕਿ ਗੱਠਜੋੜ ਸਰਕਾਰ ਵਿੱਚ ਸਾਰੇ ਬਰਾਬਰ ਹਨ।

ਆਂਧਰਾ ਪ੍ਰਦੇਸ਼ ਦੇ ਉਪ ਮੁੱਖ ਮੰਤਰੀ ਪਵਨ ਕਲਿਆਣ ਨੇ ਕਿਹਾ ਕਿ ਗੱਠਜੋੜ ਸਰਕਾਰ ਵਿੱਚ ਸਾਰੇ ਬਰਾਬਰ ਹਨ।

ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਬਿਹਾਰ ਚੋਣਾਂ ਲੜੇਗਾ ਐਨਡੀਏ: ਜੀਤਨ ਰਾਮ ਮਾਂਝੀ

ਨਿਤੀਸ਼ ਕੁਮਾਰ ਦੀ ਅਗਵਾਈ ਹੇਠ ਬਿਹਾਰ ਚੋਣਾਂ ਲੜੇਗਾ ਐਨਡੀਏ: ਜੀਤਨ ਰਾਮ ਮਾਂਝੀ