Friday, August 22, 2025  

ਪੰਜਾਬ

ਆਮ ਆਦਮੀ ਪਾਰਟੀ 14 ਅਪ੍ਰੈਲ ਨੂੰ ਪੰਜਾਬ ਭਰ ਵਿੱਚ ਬਾਬਾ ਸਾਹਿਬ ਅੰਬੇਡਕਰ ਨੂੰ ਉਨ੍ਹਾਂ ਦੇ ਜਨਮ ਦਿਨ ਮੌਕੇ ਸ਼ਰਧਾਂਜਲੀ ਭੇਂਟ ਕਰੇਗੀ

April 04, 2025

ਅੰਮ੍ਰਿਤਸਰ 4 ਅਪ੍ਰੈਲ

ਪੰਜਾਬ ਦੇ ਕੈਬਿਨਟ ਮੰਤਰੀ ਹਰਭਜਨ ਸਿੰਘ ਈ.ਟੀ.ਓ ਨੇ ਗੁਰਪਤਵੰਤ ਪੰਨੂ ਵੱਲੋਂ ਡਾਕਟਰ ਭੀਮ ਰਾਓ ਅੰਬੇਡਕਰ ਦੇ ਬੁੱਤ ਨੂੰ ਢਹਿਢੇਰੀ ਕਰਨ ਸਬੰਧੀ ਦਿੱਤੇ ਬਿਆਨ ਦੀ ਸਖ਼ਤ ਨਿਖੇਧੀ ਕਰਦਿਆਂ ਇਸ ਨੂੰ ਦਲਿਤ ਵਿਰੋਧੀ, ਸੰਵਿਧਾਨ ਵਿਰੋਧੀ ਅਤੇ ਦੇਸ਼ ਵਿਰੋਧੀ ਕਰਾਰ ਦਿੰਦਿਆਂ ਗੁਰਪਤਵੰਤ ਪੰਨੂ ਨੂੰ ਚਣੋਤੀ ਦਿੱਤੀ ਕਿ ਜੇਕਰ ਉਹ ਵਿਚ ਹਿੰਮਤ ਹੈ ਤਾਂ ਇਹ ਬਿਆਨ ਪੰਜਾਬ ਦੀ ਧਰਤੀ ਤੇ ਆ ਕੇ ਦੁਹਰਾਏ । ਉਸ ਨੂੰ ਦੇਸ਼ ਵਿਰੋਧੀ ਕਰਾਰ ਦਿੰਦਿਆਂ ਹਰਭਜਨ ਸਿੰਘ ਈ.ਟੀ.ਓ ਨੇ ਕੇਂਦਰ ਸਰਕਾਰ ਤੋ ਵੀ ਇਸ ਗੱਲ ਦੀ ਮੰਗ ਕੀਤੀ ਕਿ ਇਸ ਗ਼ੱਦਾਰ ਅਤੇ ਕਾਇਰਾਨਾ ਵਿਅਕਤੀ ਵਿਰੁੱਧ ਤੁਰੰਤ ਕਾਰਵਾਈ ਕਰਕੇ ਵਾਪਸ ਭਾਰਤ ਲਿਆ ਕੇ ਜੇਲ੍ਹਾਂ ਵਿਚ ਡੱਕੇ। 

ਅੰਮ੍ਰਿਤਸਰ ਵਿੱਚ ਪ੍ਰੈੱਸ ਕਾਨਫ਼ਰੰਸ ਦੌਰਾਨ।ਪੱਤਰਕਾਰਾਂ ਨੂੰ ਸੰਬੋਧਨ ਕਰਦਿਆਂ ਉਨ੍ਹਾਂ ਕਿਹਾ ਕਿ ਪੰਨੂ ਵਰਗਾ ਦੇਸ ਵਿਰੋਧੀ ਅਜਿਹੇ ਬਿਆਨਾਂ ਰਾਹੀ ਪੰਜਾਬ ਵਿਚ ਅਮਨ ਸ਼ਾਂਤੀ ਅਤੇ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕਰ ਰਿਹਾ ਹੈ,ਜਿਸ ਦਾ ਜਵਾਬ ਆਉਣ ਵਾਲੀ 14 ਅਪ੍ਰੈਲ ਨੂੰ ਬਾਬਾ ਸਾਹਿਬ ਅੰਬੇਡਕਰ ਦੀ ਜੈਯੰਤੀ ਮੌਕੇ ਸਮੁੱਚੀ ਆਮ ਆਦਮੀ ਪਾਰਟੀ ਦੀ ਲੀਡਰਸ਼ਿਪ ਅਤੇ ਪੰਜਾਬ ਦੇ ਲੋਕ ਬਾਬਾ ਸਾਹਿਬ ਦੇ ਬੁੱਤ ਸਾਹਮਣੇ  ਨਤਮਸਤਕ ਹੋ ਕੇ  ਮੂੰਹ ਤੋੜਵਾਂ ਜਵਾਬ ਦੇਣਗੇ।

ਉਨ੍ਹਾਂ ਕਿਹਾ ਕਿ ਬਾਬਾ ਸਾਹਿਬ ਦਾ ਜੀਵਨ ਦਲਿਤਾਂ ਦੇ ਜੀਵਨ ਪੱਧਰ ਨੂੰ ਉੱਚਾ ਚੁੱਕਣ ,ਸਿੱਖਿਆ ਅਤੇ ਸੰਵਿਧਾਨ ਦੁਆਰਾ ਦਿੱਤੇ ਅਧਿਕਾਰਾਂ ਦੀ ਹਮੇਸ਼ਾ ਪੈਰਵੀ ਕੀਤੀ ਹੈ। ਉਨ੍ਹਾਂ ਕਿਹਾ ਅਜਿਹੇ ਵਿਚ ਸਾਰੇ ਧਰਮਾਂ ਜਾਤਾਂ ਦੇ ਲੋਕਾਂ ਨੂੰ ਵੋਟ ਦਾ ਅਧਿਕਾਰ ਸਮੇਂਤ ਮੌਲਿਕ ਅਧਿਕਾਰ ਵੀ ਦਿੱਤੇ ਹਨ। ਇਸ ਕਰਕੇ ਸਮੁੱਚਾ ਦੇਸ਼ ਉਨ੍ਹਾਂ ਨੂੰ ਆਪਣਾ ਆਦਰਸ਼ ਮੰਨਦਾ ਹੈ। 

ਉਨ੍ਹਾਂ ਕਿਹਾ ਕਿ ਇਸ ਦੇਸ ਵਿਰੋਧੀ ਦੇ ਬਿਆਨਾਂ ਨਾਲ ਪੰਜਾਬ ਦੀ ਧਰਤੀ ਤੇ ਨਫਰਤ ਦੇ ਬੀਜ ਕਦੇ ਵੀ ਬੀਜੇ ਨਹੀਂ ਜਾ ਸਕਦੇ। ਉਨ੍ਹਾਂ ਕਿਹਾ ਕਿ ਇਹ ਹਰ ਸਮੇ ਕੁਝ ਖ਼ਾਸ ਮੌਕਿਆਂ ਤੇ ਅਜਿਹੇ ਬਿਆਨ ਦੇ ਕੇ ਸਾਡੇ ਦੇਸ਼ ਅਤੇ ਪੰਜਾਬ ਦੀ ਭਾਈਚਾਰਕ ਸਾਂਝ ਨੂੰ ਵਿਗਾੜਨ ਦੀ ਕੋਸ਼ਿਸ਼ ਕਰਦਾ ਹੈ। ਉਨ੍ਹਾਂ ਕਿਹਾ ਕਿ ਸਾਡੇ ਧਰਮਾਂ ਨੇ ਸਾਨੂੰ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਅਰਦਾਸ ਕਰਨੀ ਸਿਖਾਈ ਹੈ ਅਤੇ ਸਾਰੇ ਲੋਕਾਂ ਨੂੰ ਬਰਾਬਰੀ ਦਾ ਅਧਿਕਾਰ ਦਿੱਤਾ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਪੰਜਾਬ ਪੁਲਿਸ ਨੇ 112 ਡਾਇਲ ਕਰਕੇ ਏਕੀਕ੍ਰਿਤ ਐਮਰਜੈਂਸੀ ਰਿਸਪਾਂਸ ਸਿਸਟਮ ਲਾਂਚ ਕੀਤਾ

ਪੰਜਾਬ ਪੁਲਿਸ ਨੇ 112 ਡਾਇਲ ਕਰਕੇ ਏਕੀਕ੍ਰਿਤ ਐਮਰਜੈਂਸੀ ਰਿਸਪਾਂਸ ਸਿਸਟਮ ਲਾਂਚ ਕੀਤਾ

ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਬਲਾੜੀ ਕਲਾਂ ਦੀ ਕੀਤੀ ਅਚਨਚੇਤ ਚੈਕਿੰਗ

ਸਿਵਲ ਸਰਜਨ ਨੇ ਆਮ ਆਦਮੀ ਕਲੀਨਿਕ ਬਲਾੜੀ ਕਲਾਂ ਦੀ ਕੀਤੀ ਅਚਨਚੇਤ ਚੈਕਿੰਗ

ਮਾਤਾ ਗੁਜਰੀ ਕਾਲਜ ਦੇ ਫ਼ਿਜ਼ਿਕਸ ਵਿਭਾਗ ਵੱਲੋਂ ਸਲੋਗਨ ਲੇਖਣ ਮੁਕਾਬਲੇ ਦਾ ਆਯੋਜਨ

ਮਾਤਾ ਗੁਜਰੀ ਕਾਲਜ ਦੇ ਫ਼ਿਜ਼ਿਕਸ ਵਿਭਾਗ ਵੱਲੋਂ ਸਲੋਗਨ ਲੇਖਣ ਮੁਕਾਬਲੇ ਦਾ ਆਯੋਜਨ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਬਾਗ ਵਿਖੇ ਲਗਾਏ ਬੂਟੇ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਬਾਗ ਵਿਖੇ ਲਗਾਏ ਬੂਟੇ

ਰੇਲਵੇ ਸਟੇਸ਼ਨ ਦੀ ਪਾਰਕਿੰਗ 'ਚੋਂ ਮਿਲੀ 12 ਕਿੱਲੋ ਭੁੱਕੀ ਦੇ ਮਾਮਲੇ 'ਚ ਜੀ.ਆਰ.ਪੀ. ਵੱਲੋਂ ਇੱਕ ਗ੍ਰਿਫਤਾਰ

ਰੇਲਵੇ ਸਟੇਸ਼ਨ ਦੀ ਪਾਰਕਿੰਗ 'ਚੋਂ ਮਿਲੀ 12 ਕਿੱਲੋ ਭੁੱਕੀ ਦੇ ਮਾਮਲੇ 'ਚ ਜੀ.ਆਰ.ਪੀ. ਵੱਲੋਂ ਇੱਕ ਗ੍ਰਿਫਤਾਰ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਦੀਕਸ਼ਾਰੰਭ ਇੰਡਕਸ਼ਨ ਪ੍ਰੋਗਰਾਮ ਨਾਲ ਨਵੇਂ ਵਿਦਿਆਰਥੀਆਂ ਦਾ ਸਵਾਗਤ

ਦੇਸ਼ ਭਗਤ ਯੂਨੀਵਰਸਿਟੀ ਵਿਖੇ ਦੀਕਸ਼ਾਰੰਭ ਇੰਡਕਸ਼ਨ ਪ੍ਰੋਗਰਾਮ ਨਾਲ ਨਵੇਂ ਵਿਦਿਆਰਥੀਆਂ ਦਾ ਸਵਾਗਤ

31 ਅਗਸਤ ਤੱਕ ਪ੍ਰਾਪਰਟੀ ਟੈਕਸ ਭਰਨ 'ਤੇ ਨਹੀਂ ਲੱਗੇਗਾ ਜ਼ੁਰਮਾਨਾ ਜਾਂ ਵਿਆਜ਼: ਈ.ਓ. ਚੇਤਨ ਸ਼ਰਮਾ

31 ਅਗਸਤ ਤੱਕ ਪ੍ਰਾਪਰਟੀ ਟੈਕਸ ਭਰਨ 'ਤੇ ਨਹੀਂ ਲੱਗੇਗਾ ਜ਼ੁਰਮਾਨਾ ਜਾਂ ਵਿਆਜ਼: ਈ.ਓ. ਚੇਤਨ ਸ਼ਰਮਾ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਈਸੀਟੀ ਅਕੈਡਮੀ ਅਤੇ ਇਨਫੋਸਿਸ ਫਾਊਂਡੇਸ਼ਨ ਨੇ ਦਿੱਤੀ ਸਿਖਲਾਈ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਦੇ ਵਿਦਿਆਰਥੀਆਂ ਨੂੰ ਆਈਸੀਟੀ ਅਕੈਡਮੀ ਅਤੇ ਇਨਫੋਸਿਸ ਫਾਊਂਡੇਸ਼ਨ ਨੇ ਦਿੱਤੀ ਸਿਖਲਾਈ

ਸ੍ਰੀ ਰਾਮਾ ਕ੍ਰਿਸ਼ਨਾ ਡਰਾਮੇਟਿਕ ਕਲੱਬ ਵੱਲੋਂ ਸ੍ਰੀ ਰਾਮਲੀਲਾ ਦੇ ਮੰਚਨ ਨੂੰ ਲੈ ਕੇ ਜਨਰਲ ਹਾਊਸ ਦੀ ਕੀਤੀ ਗਈ ਮੀਟਿੰਗ 

ਸ੍ਰੀ ਰਾਮਾ ਕ੍ਰਿਸ਼ਨਾ ਡਰਾਮੇਟਿਕ ਕਲੱਬ ਵੱਲੋਂ ਸ੍ਰੀ ਰਾਮਲੀਲਾ ਦੇ ਮੰਚਨ ਨੂੰ ਲੈ ਕੇ ਜਨਰਲ ਹਾਊਸ ਦੀ ਕੀਤੀ ਗਈ ਮੀਟਿੰਗ 

ਰੋਜ਼ਾ ਸ਼ਰੀਫ ਉਰਸ ਦੌਰਾਨ ਸਿਹਤ ਵਿਭਾਗ ਵੱਲੋਂ ਸ਼ਰਧਾਲੂਆਂ ਨੂੰ 24 ਘੰਟੇ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ : ਡਾ. ਦਵਿੰਦਰਜੀਤ ਕੌਰ

ਰੋਜ਼ਾ ਸ਼ਰੀਫ ਉਰਸ ਦੌਰਾਨ ਸਿਹਤ ਵਿਭਾਗ ਵੱਲੋਂ ਸ਼ਰਧਾਲੂਆਂ ਨੂੰ 24 ਘੰਟੇ ਸਿਹਤ ਸੇਵਾਵਾਂ ਉਪਲਬਧ ਕਰਵਾਈਆਂ ਜਾਣਗੀਆਂ : ਡਾ. ਦਵਿੰਦਰਜੀਤ ਕੌਰ