Monday, July 14, 2025  

ਚੰਡੀਗੜ੍ਹ

 ਅਮਨ ਅਰੋੜਾ ਨੇ ਪੰਜਾਬ ਵਿਰੋਧੀ ਤਾਕਤਾਂ ਦਾ ਹੌਸਲਾ ਵਧਾਉਣ ਲਈ ਪ੍ਰਤਾਪ ਬਾਜਵਾ ਦੀ ਕੀਤੀ ਨਿੰਦਾ, ਕਾਂਗਰਸ ਅਤੇ ਭਾਜਪਾ ਤੋਂ ਕੀਤੀ ਸਪੱਸ਼ਟੀਕਰਨ ਦੀ ਮੰਗ

April 17, 2025

ਚੰਡੀਗੜ੍ਹ, 17 ਅਪ੍ਰੈਲ

ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਪ੍ਰਧਾਨ ਅਮਨ ਅਰੋੜਾ ਨੇ ਵਿਰੋਧੀ ਧਿਰ ਦੇ ਨੇਤਾ (ਐਲਓਪੀ) ਪ੍ਰਤਾਪ ਬਾਜਵਾ ਦੀ ਪੰਜਾਬ ਦੀ ਸ਼ਾਂਤੀ ਨੂੰ ਖ਼ਤਰੇ ਵਿੱਚ ਪਾਉਣ ਵਾਲੇ ਅਤੇ ਸੂਬੇ ਵਿੱਚ ਵਿਰੋਧੀਆਂ ਦੇ ਏਜੰਡੇ ਨਾਲ ਮੇਲ ਖਾਂਦੇ ਲਾਪਰਵਾਹੀ ਵਾਲੇ ਬਿਆਨ ਦੇਣ ਲਈ ਤਿੱਖੀ ਆਲੋਚਨਾ ਕੀਤੀ ਹੈ। ਉਨ੍ਹਾਂ ਕਾਂਗਰਸ ਪਾਰਟੀ ਅਤੇ ਭਾਜਪਾ 'ਤੇ  ਇਨ੍ਹਾਂ ਭੜਕਾਊ ਟਿੱਪਣੀਆਂ, ਖ਼ਾਸ ਕਰਕੇ ਗੁਰਪਤਵੰਤ ਪੰਨੂ ਵਰਗੇ ਲੋਕਾਂ ਵੱਲੋਂ ਕੀਤੀ ਟਿੱਪਣੀਆਂ 'ਤੇ ਆਪਣੀ ਸਥਿਤੀ ਸਪੱਸ਼ਟ ਕਰਨ ਵਿੱਚ ਅਸਫਲ ਰਹਿਣ ਦਾ ਵੀ ਦੋਸ਼ ਲਗਾਇਆ।

ਵੀਰਵਾਰ ਨੂੰ ਚੰਡੀਗੜ੍ਹ ਦਫ਼ਤਰ ਵਿਖੇ ਸੀਨੀਅਰ ਬੁਲਾਰਾ ਨੀਲ ਗਰਗ ਨਾਲ ਪ੍ਰੈੱਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਅਰੋੜਾ ਨੇ ਕਿਹਾ ਕਿ ਕੁਝ ਰਾਜਨੀਤਿਕ ਨੇਤਾ (ਪ੍ਰਤਾਪ ਬਾਜਵਾ ਦਾ ਹਵਾਲਾ ਦਿੰਦੇ ਹੋਏ), ਆਪਣੀ ਘੱਟ ਰਹੀ ਰਾਜਨੀਤਿਕ ਸਾਖ ਨੂੰ ਮੁੜ ਸੁਰਜੀਤ ਕਰਨ ਲਈ ਬੇਤਾਬ ਹਨ। ਇਸ ਲਈ ਉਹ ਅਜਿਹੇ ਲਾਪਰਵਾਹੀ ਅਤੇ ਖ਼ਤਰਨਾਕ ਬਿਆਨਾਂ ਦਾ ਸਹਾਰਾ ਲੈ ਰਹੇ ਹਨ। ਇਹ ਸਿਆਸਤਦਾਨ, ਲੋਕਾਂ ਦੇ ਅਸਲ ਮੁੱਦਿਆਂ ਨੂੰ ਹੱਲ ਕਰਨ ਦੀ ਬਜਾਏ, ਆਪਣੇ ਰਾਜਨੀਤਿਕ ਏਜੰਡਿਆਂ ਨੂੰ ਅੱਗੇ ਵਧਾਉਣ ਲਈ ਬੇਬੁਨਿਆਦ ਬਿਆਨਬਾਜ਼ੀ ਵਿੱਚ ਸ਼ਾਮਲ ਹਨ। ਉਨ੍ਹਾਂ ਦੱਸਿਆ ਕਿ ਅਜਿਹੀਆਂ ਕਾਰਵਾਈਆਂ ਨਾ ਸਿਰਫ਼਼ ਰਾਜ ਦੀ ਸੁਰੱਖਿਆ ਨੂੰ ਕਮਜ਼ੋਰ ਕਰਦੀਆਂ ਹਨ ਬਲਕਿ ਲੋਕਾਂ ਵਿੱਚ ਡਰ ਅਤੇ ਦਹਿਸ਼ਤ ਵੀ ਪੈਦਾ ਕਰਦੀਆਂ ਹਨ।

ਅਰੋੜਾ ਨੇ ਪ੍ਰਤਾਪ ਬਾਜਵਾ ਦੇ ਪੰਜਾਬ ਵਿੱਚ ਕਥਿਤ ਤੌਰ 'ਤੇ ਦਾਖਲ ਹੋਣ ਵਾਲੇ ਗ੍ਰਨੇਡਾਂ ਸੰਬੰਧੀ ਉਨ੍ਹਾਂ ਦੇ ਬਿਆਨਾਂ ਦੀ ਆਲੋਚਨਾ ਕੀਤੀ, ਜਿਸ ਦਾ ਉਨ੍ਹਾਂ ਨੇ ਪਹਿਲਾਂ ਇੱਕ ਮੀਡੀਆ ਇੰਟਰਵਿਊ ਵਿੱਚ ਦਾਅਵਾ ਕੀਤਾ ਸੀ। ਬਾਜਵਾ ਨੇ ਇਨ੍ਹਾਂ ਦਾਅਵਿਆਂ ਨੂੰ ਖ਼ੁਫ਼ੀਆ ਰਿਪੋਰਟਾਂ ਨਾਲ ਜੋੜਿਆ ਸੀ ਅਤੇ ਇਹ ਦਾਅਵਾ ਕੀਤਾ ਸੀ ਕਿ ਉਨ੍ਹਾਂ ਦੇ ਸਰੋਤ ਭਰੋਸੇਯੋਗ ਸਨ, ਹਾਲਾਂਕਿ ਉਨ੍ਹਾਂ ਨੇ ਬਾਅਦ ਵਿੱਚ ਮੰਨਿਆ ਕਿ ਉਨ੍ਹਾਂ ਨੂੰ ਇਹ ਜਾਣਕਾਰੀ ਇੱਕ ਅਖ਼ਬਾਰ ਦੀ ਰਿਪੋਰਟ ਤੋਂ  ਪੱਤਾ ਲੱਗੀ ਸੀ। ਅਰੋੜਾ ਨੇ ਕਿਹਾ, "ਜੇਕਰ ਬਾਜਵਾ ਨੇ ਸਿਰਫ਼ ਇਹ ਸਵੀਕਾਰ ਕਰ ਲਿਆ ਹੁੰਦਾ ਕਿ ਉਨ੍ਹਾਂ ਦਾ ਸਰੋਤ 'ਦੈਨਿਕ ਭਾਸਕਰ' ਦਾ ਇੱਕ ਖ਼ਬਰ ਲੇਖ ਸੀ, ਤਾਂ ਸਥਿਤੀ ਉੱਥੇ ਹੀ ਖ਼ਤਮ ਹੋ ਜਾਂਦੀ। ਪਰ ਉਨ੍ਹਾਂ ਨੇ ਸਨਸਨੀਖ਼ੇਜ਼ ਦਾਅਵੇ ਕਰਨ ਅਤੇ ਡਰ ਫੈਲਾਉਣ ਨੂੰ ਚੁਣਿਆ।"

ਅਰੋੜਾ ਨੇ ਨਿਰਾਸ਼ਾ ਪ੍ਰਗਟ ਕਰਦਿਆਂ ਕਿਹਾ ਕਿ ਇੱਕ ਤਜਰਬੇਕਾਰ ਸਿਆਸਤਦਾਨ ਹੋਣ ਦੇ ਬਾਵਜੂਦ, ਬਾਜਵਾ ਜ਼ਿੰਮੇਵਾਰੀ ਨਾਲ ਕੰਮ ਕਰਨ ਵਿੱਚ ਅਸਫਲ ਰਹੇ ਅਤੇ ਉਨ੍ਹਾਂ ਨੇ ਰਾਜ ਦੀ ਏਜੰਸੀਆਂ ਵਿੱਚ ਜਨਤਾ ਦੇ ਵਿਸ਼ਵਾਸ ਨੂੰ ਕਮਜ਼ੋਰ ਕੀਤਾ।  "ਬਾਜਵਾ ਦੀਆਂ ਟਿੱਪਣੀਆਂ ਨੇ ਡਰ ਅਤੇ ਭੰਬਲਭੂਸਾ ਪੈਦਾ ਕੀਤਾ ਹੈ। ਉਨ੍ਹਾਂ ਨੇ ਹਾਈ ਕੋਰਟ ਵੱਲੋਂ ਬਾਜਵਾ ਨੂੰ ਪੰਜਾਬ ਪੁਲਿਸ ਨਾਲ ਸਹਿਯੋਗ ਕਰਨ ਅਤੇ ਹੋਰ ਭੜਕਾਊ ਬਿਆਨ ਦੇਣ ਤੋਂ ਬਚਣ ਦੇ ਨਿਰਦੇਸ਼ਾਂ 'ਤੇ ਵੀ ਚਾਨਣਾ ਪਾਇਆ।

ਅਮਨ ਅਰੋੜਾ ਨੇ ਇਸ ਤੱਥ ਦੀ ਵੀ ਨਿੰਦਾ ਕੀਤੀ ਕਿ ਗੁਰਪਤਵੰਤ ਪੰਨੂ ਵਰਗੇ ਕੱਟੜਪੰਥੀ ਤੱਤਾਂ ਨੇ ਬਾਜਵਾ ਦੀਆਂ ਟਿੱਪਣੀਆਂ ਨੂੰ ਆਪਣੇ ਦੇਸ਼ ਵਿਰੋਧੀ ਬਿਆਨਬਾਜ਼ੀ ਨੂੰ ਜਾਇਜ਼ ਠਹਿਰਾਉਣ ਲਈ ਵਰਤਿਆ ਸੀ। ਅਰੋੜਾ ਨੇ ਦੱਸਿਆ ਕਿ ਪੰਨੂ, ਜਿਸ ਨੇ ਪਹਿਲਾਂ ਪੰਜਾਬ ਵਿੱਚ ਡਾ. ਬੀ.ਆਰ. ਅੰਬੇਡਕਰ ਦੇ ਬੁੱਤਾਂ ਨੂੰ ਢਹਿ-ਢੇਰੀ ਕਰਨ ਦੀ ਧਮਕੀ ਦਿੱਤੀ ਸੀ, ਹੁਣ ਬਾਜਵਾ ਦੇ ਦਾਅਵਿਆਂ ਨੂੰ ਦੁਹਰਾ  ਰਿਹਾ ਹੈ। ਅਰੋੜਾ ਨੇ ਕਿਹਾ " ਬਾਜਵਾ ਵਰਗੇ ਆਗੂ ਅਜਿਹੇ ਬਿਆਨ ਦੇ ਕੇ ਪੰਨੂ ਵਰਗੀਆਂ ਦੇਸ਼ ਵਿਰੋਧੀ ਤਾਕਤਾਂ ਦਾ ਹੌਸਲਾ ਵਧਾਉਂਦਿਆਂ ਹੈ, ਜੋ ਫਿਰ ਆਪਣੇ ਫੁੱਟ ਪਾਊ ਏਜੰਡੇ ਨੂੰ ਅੱਗੇ ਵਧਾਉਣ ਲਈ ਮੌਕੇ ਦੀ ਵਰਤੋਂ ਕਰਦੇ ਹਨ,"।

ਅਰੋੜਾ ਨੇ ਕਾਂਗਰਸ ਅਤੇ ਭਾਜਪਾ ਦੋਵਾਂ ਨੂੰ ਸਖ਼ਤ ਚੁਣੌਤੀ ਦਿੱਤੀ ਅਤੇ ਮੰਗ ਕੀਤੀ ਕਿ ਉਹ ਇਸ ਮੁੱਦੇ 'ਤੇ ਆਪਣੇ ਸਟੈਂਡ ਸਪੱਸ਼ਟ ਕਰਨ। ਉਨ੍ਹਾਂ ਕਿਹਾ, "ਕਾਂਗਰਸ ਨੂੰ ਇਹ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਕੀ ਉਹ ਬਾਜਵਾ ਦੀਆਂ ਖ਼ਤਰਨਾਕ ਟਿੱਪਣੀਆਂ ਅਤੇ ਗੁਰਪਤਵੰਤ ਪੰਨੂ ਵੱਲੋਂ ਦਿੱਤੇ ਸਮਰਥਨ ਨਾਲ ਖੜ੍ਹੇ ਹਨ। ਉਨ੍ਹਾਂ ਮੰਗ ਕੀਤੀ ਕਿ ਭਾਜਪਾ ਨੂੰ ਉਨ੍ਹਾਂ ਲੋਕਾਂ ਵਿਰੁੱਧ ਕਾਰਵਾਈ ਕਰਨੀ ਚਾਹੀਦੀ ਹੈ ਜੋ ਦੇਸ਼ ਦੀ ਸ਼ਾਂਤੀ ਅਤੇ ਸਥਿਰਤਾ ਵਿਰੁੱਧ ਸਰਗਰਮੀ ਨਾਲ ਕੰਮ ਕਰ ਰਹੇ ਹਨ।"

ਉਨ੍ਹਾਂ ਨੇ ਗੁਰਪਤਵੰਤ ਪੰਨੂ ਦੀਆਂ ਕਾਰਵਾਈਆਂ ਬਾਰੇ ਭਾਰਤ ਸਰਕਾਰ, ਖ਼ਾਸ ਕਰਕੇ ਨਰਿੰਦਰ ਮੋਦੀ, ਜੋ ਡੋਨਾਲਡ ਟਰੰਪ ਦਾ ਦੋਸਤ ਹੋਣ ਦਾ ਦਾਅਵਾ ਕਰਦੇ ਹਨ, ਦੀ ਚੁੱਪੀ 'ਤੇ ਵੀ ਚਿੰਤਾ ਪ੍ਰਗਟ ਕੀਤੀ। ਗੁਰਪਤਵੰਤ ਪੰਨੂ ਅਮਰੀਕਾ ਵਿੱਚ ਰਹਿੰਦਾ ਹੈ ਅਤੇ ਪੰਜਾਬ ਦੇ ਲੋਕਾਂ ਵਿਰੁੱਧ ਹਿੰਸਾ ਭੜਕਾਉਂਦਾ ਰਹਿੰਦਾ ਹੈ। ਅਰੋੜਾ ਨੇ ਪੁੱਛਿਆ, "ਭਾਰਤ ਸਰਕਾਰ ਨੇ ਇਹ ਮੁੱਦਾ ਅਮਰੀਕੀ ਅਧਿਕਾਰੀਆਂ ਕੋਲ ਕਿਉਂ ਨਹੀਂ ਉਠਾਇਆ? ਪੰਨੂ ਨੂੰ ਨਿਆਂ ਦੇ ਕਟਹਿਰੇ ਵਿੱਚ ਲਿਆਉਣ ਲਈ ਕੋਈ ਕੂਟਨੀਤਕ ਦਬਾਅ ਕਿਉਂ ਨਹੀਂ ਪਾਇਆ ਗਿਆ?"

ਅਰੋੜਾ ਨੇ ਸਾਰੇ ਰਾਜਨੀਤਿਕ ਆਗੂਆਂ ਨੂੰ ਅਪੀਲ ਕੀਤੀ, ਭਾਵੇਂ ਉਹ ਕਿਸੇ ਵੀ ਪਾਰਟੀ ਨਾਲ ਸਬੰਧਿਤ ਹੋਣ, ਉਨ੍ਹਾਂ ਨੂੰ ਬੇਬੁਨਿਆਦ ਬਿਆਨ ਦੇਣ ਤੋਂ ਪਰਹੇਜ਼ ਕਰਨਾ ਚਾਹੀਦਾ ਹੈ, ਜੋ ਪੰਜਾਬ ਦੀ ਸਦਭਾਵਨਾ ਨੂੰ ਨੁਕਸਾਨ ਪਹੁੰਚਾ ਸਕਦੇ ਹਨ। ਅਰੋੜਾ ਨੇ ਜ਼ੋਰ ਦੇ ਕੇ ਕਿਹਾ, "ਸਾਨੂੰ ਇਸ ਵਿਨਾਸ਼ਕਾਰੀ ਬਿਆਨਬਾਜ਼ੀ ਨੂੰ ਰੋਕਣ ਦੀ ਲੋੜ ਹੈ ਜੋ ਸਿਰਫ ਸਾਡੇ ਦੁਸ਼ਮਣਾਂ ਦੇ ਹਿੱਤਾਂ ਦੀ ਪੂਰਤੀ ਕਰਦੀ ਹੈ। ਪੰਜਾਬ ਦੀ ਸ਼ਾਂਤੀ, ਏਕਤਾ ਅਤੇ ਤਰੱਕੀ ਕਿਸੇ ਵੀ ਨਿੱਜੀ ਜਾਂ ਰਾਜਨੀਤਿਕ ਏਜੰਡੇ ਤੋਂ ਪਹਿਲਾਂ ਹੋਣੀ ਚਾਹੀਦੀ ਹੈ।"

ਉਨ੍ਹਾਂ ਨੇ ਪੰਜਾਬ ਦੇ ਲੋਕਾਂ ਵਿੱਚ ਆਪਣੇ ਮਜ਼ਬੂਤ ਵਿਸ਼ਵਾਸ ਨੂੰ ਦੁਹਰਾਉਂਦੇ ਹੋਏ ਕਿਹਾ, "ਪੰਜਾਬ ਦੇ ਲੋਕ ਡਰ ਪੈਦਾ ਕਰਨ ਜਾਂ ਵੰਡਣ ਵਾਲੀ ਰਾਜਨੀਤੀ ਤੋਂ ਪ੍ਰਭਾਵਿਤ ਨਹੀਂ ਹੋਣਗੇ।"

 
 
 

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

 

ਹੋਰ ਖ਼ਬਰਾਂ

PGI ਚੰਡੀਗੜ੍ਹ ਦੇ ਡਾਕਟਰਾਂ ਨੇ ਭਾਰਤ ਦੀ ਪਹਿਲੀ ਰੋਬੋਟ-ਸਹਾਇਤਾ ਵਾਲੀ ਵੈਸੋਵਾਸੋਸਟੋਮੀ ਕੀਤੀ

PGI ਚੰਡੀਗੜ੍ਹ ਦੇ ਡਾਕਟਰਾਂ ਨੇ ਭਾਰਤ ਦੀ ਪਹਿਲੀ ਰੋਬੋਟ-ਸਹਾਇਤਾ ਵਾਲੀ ਵੈਸੋਵਾਸੋਸਟੋਮੀ ਕੀਤੀ

ਯੂਟੀ ਅਤੇ ਐਮਸੀ ਕਰਮਚਾਰੀਆਂ ਦੀ ਹੜਤਾਲ ਸਫਲ ਰਹੀ

ਯੂਟੀ ਅਤੇ ਐਮਸੀ ਕਰਮਚਾਰੀਆਂ ਦੀ ਹੜਤਾਲ ਸਫਲ ਰਹੀ

ਫੈਡਰੇਸ਼ਨ ਆਫ਼ ਯੂਟੀ ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਸੱਦੇ 'ਤੇ ,9 ਜੁਲਾਈ ਦੀ ਹੜਤਾਲ ਦੀ ਤਿਆਰੀ ਪੂਰੀ

ਫੈਡਰੇਸ਼ਨ ਆਫ਼ ਯੂਟੀ ਇੰਪਲਾਈਜ਼ ਐਂਡ ਵਰਕਰਜ਼ ਚੰਡੀਗੜ੍ਹ ਦੇ ਸੱਦੇ 'ਤੇ ,9 ਜੁਲਾਈ ਦੀ ਹੜਤਾਲ ਦੀ ਤਿਆਰੀ ਪੂਰੀ

ਡੀਏਵੀ ਕਾਲਜ ਚੰਡੀਗੜ੍ਹ ਨੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਰੁੱਖ ਲਗਾਉਣ ਦੀ ਮੁਹਿੰਮ ਦੇ ਨਾਲ ਵਣ ਮਹੋਤਸਵ ਮਨਾਇਆ

ਡੀਏਵੀ ਕਾਲਜ ਚੰਡੀਗੜ੍ਹ ਨੇ ਜੰਗਲਾਤ ਵਿਭਾਗ ਦੇ ਸਹਿਯੋਗ ਨਾਲ ਰੁੱਖ ਲਗਾਉਣ ਦੀ ਮੁਹਿੰਮ ਦੇ ਨਾਲ ਵਣ ਮਹੋਤਸਵ ਮਨਾਇਆ

ਤਰੱਕੀ ਪੋਸਟਾਂ ਦੇ ਵਿਰੁੱਧ ਨਿਯਮਤ ਤਰੱਕੀ 'ਤੇ ਪਾਬੰਦੀ, ਹੋਰ ਮੰਗਾਂ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ,9 ਜੁਲਾਈ ਨੂੰ ਹੜਤਾਲ ਅੜੀ ਹੋਈ ਹੈ।

ਤਰੱਕੀ ਪੋਸਟਾਂ ਦੇ ਵਿਰੁੱਧ ਨਿਯਮਤ ਤਰੱਕੀ 'ਤੇ ਪਾਬੰਦੀ, ਹੋਰ ਮੰਗਾਂ ਦਾ ਕੋਈ ਤਸੱਲੀਬਖਸ਼ ਜਵਾਬ ਨਹੀਂ,9 ਜੁਲਾਈ ਨੂੰ ਹੜਤਾਲ ਅੜੀ ਹੋਈ ਹੈ।

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ ਚੰਡੀਗੜ੍ਹ ਵੱਲੋਂ 9 ਜੁਲਾਈ ਨੂੰ ਹੜਤਾਲ ਦੀਆਂ ਤਿਆਰੀਆਂ ਜ਼ੋਰਾਂ 'ਤੇ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ ਚੰਡੀਗੜ੍ਹ ਵੱਲੋਂ 9 ਜੁਲਾਈ ਨੂੰ ਹੜਤਾਲ ਦੀਆਂ ਤਿਆਰੀਆਂ ਜ਼ੋਰਾਂ 'ਤੇ

ਯੂਟਿਲਿਟੀਆਂ ਦੇ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਵੱਖ-ਵੱਖ ਦਫਤਰਾਂ ਵਿੱਚ ਪ੍ਰਦਰਸ਼ਨ ਕੀਤਾ

ਯੂਟਿਲਿਟੀਆਂ ਦੇ ਨਿੱਜੀਕਰਨ ਦੀਆਂ ਕੋਸ਼ਿਸ਼ਾਂ ਵਿਰੁੱਧ ਵੱਖ-ਵੱਖ ਦਫਤਰਾਂ ਵਿੱਚ ਪ੍ਰਦਰਸ਼ਨ ਕੀਤਾ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ ਚੰਡੀਗੜ੍ਹ ਵੱਲੋਂ 9 ਜੁਲਾਈ ਨੂੰ ਹੋਣ ਵਾਲੀ ਹੜਤਾਲ ਦੀਆਂ ਤਿਆਰੀਆਂ ਜ਼ੋਰਾਂ 'ਤੇ

ਯੂਟੀ ਕਰਮਚਾਰੀ ਅਤੇ ਵਰਕਰ ਫੈਡਰੇਸ਼ਨ ਚੰਡੀਗੜ੍ਹ ਵੱਲੋਂ 9 ਜੁਲਾਈ ਨੂੰ ਹੋਣ ਵਾਲੀ ਹੜਤਾਲ ਦੀਆਂ ਤਿਆਰੀਆਂ ਜ਼ੋਰਾਂ 'ਤੇ

4 ਜੁਲਾਈ ਦੇ ਧਰਨੇ ਦੀ ਤਿਆਰੀ ਜਾਰੀ

4 ਜੁਲਾਈ ਦੇ ਧਰਨੇ ਦੀ ਤਿਆਰੀ ਜਾਰੀ

ਭਾਰਤ ਦੇ ਉੱਤਰੀ ਰਾਜਾਂ ਦੇ ਬਿਜਲੀ ਕਾਮੇ ਅਤੇ ਇੰਜੀਨੀਅਰ ਹੋਏ ਇੱਕ ਜੁੱਟ 

ਭਾਰਤ ਦੇ ਉੱਤਰੀ ਰਾਜਾਂ ਦੇ ਬਿਜਲੀ ਕਾਮੇ ਅਤੇ ਇੰਜੀਨੀਅਰ ਹੋਏ ਇੱਕ ਜੁੱਟ