ਚੰਡੀਗੜ੍ਹ, 31 ਅਕਤੂਬਰ 
ਅੱਜ ਪੂਰੇ ਦੇਸ਼ ਚ ਲੋਹ ਪੁਰਸ਼ ਸਰਦਾਰ ਵੱਲਭਭਾਈ ਪਟੇਲ ਦੀ 150 ਵੀ ਜਨਮ ਜਯੰਤੀ ਰਾਸ਼ਟਰੀ ਏਕਤਾ ਦਿਵਸ ਵਜੋਂ ਮਨਾਈ ਗਈ। ਇਸ ਮੌਕੇ ਤੇ ਲੋਕਾਂ ਨੇ ਵੱਡੇ ਉਤਸ਼ਾਹ ਨਾਲ "ਯੂਨਿਟੀ ਮਾਰਚ" ਵਿੱਚ ਹਿੱਸਾ ਲਿਆ।
ਚੰਡੀਗੜ੍ਹ ਚ ਯੂਨਿਟੀ ਮਾਰਚ ਦੀ ਸ਼ੁਰੂਆਤ ਸਵੇਰੇ 6:30 ਵਜੇ ਸੂਖਨਾ ਝੀਲ ਤੇ ਹੋਈ, ਜਿੱਥੇ ਪੰਜਾਬ ਦੇ ਮਾਣਯੋਗ ਰਾਜਪਾਲ ਸ਼੍ਰੀ ਗੁਲਾਬ ਚੰਦ ਕਟਾਰੀਆ ਨੇ ਤਿਰੰਗਾ ਲਹਿਰਾ ਕੇ ਕਾਰਯਕਰਮ ਦਾ ਉਦਘਾਟਨ ਕੀਤਾ। ਇਸ ਮੌਕੇ ਚੰਡੀਗੜ੍ਹ ਦੇ ਡਿਪਟੀ ਕਮਿਸ਼ਨਰ, ਰਾਜਪਾਲ ਦੇ ਸਲਾਹਕਾਰ, ਭਾਜਪਾ ਚੰਡੀਗੜ੍ਹ ਇਕਾਈ ਦੇ ਪ੍ਰਧਾਨ ਸ਼੍ਰੀ ਜੇ.ਪੀ. ਮਲਹੋਤਰਾ, ਪੰਜਾਬ ਲੀਗਲ ਸੈੱਲ ਦੇ ਸੰਯੋਜਕ ਐਡਵੋਕੇਟ ਐਨ.ਕੇ. ਵਰਮਾ ਸਮੇਤ ਕਈ ਮਾਣਯੋਗ ਹਸਤੀਆਂ ਮੌਜੂਦ ਸਨ।