Sunday, August 17, 2025  

ਪੰਜਾਬ

ਕੁਰਾਲੀ ਦੀ ਧੀ ਨਵਪ੍ਰੀਤ ਕੌਰ ਨੇ ਨੈਸ਼ਨਲ ਖੇਡਾਂ ਦੌਰਾਨ ਵੇਟ ਲਿਫਟਿੰਗ’ਚ ਕਾਂਸੀ ਦਾ ਤਮਗਾ ਜਿੱਤਿਆ

April 17, 2025

ਕੁਰਾਲੀ, 17 ਅਪ੍ਰੈਲ -

ਸਥਾਨਕ ਸ਼ਹਿਰ ਦੇ ਵਾਰਡ ਨੰਬਰ 6 ਮਾਡਲ ਟਾਊਨ ਦੀ ਵਸਨੀਕ ਨਵਪ੍ਰੀਤ ਕੌਰ ਪੁੱਤਰੀ ਸੋਹਣ ਸਿੰਘ ਕਾਨੂੰਗੋ ਨੇ ਬੀਤੇ ਦਿਨੀਂ ਮਨੀਪੁਰ ਇੰਫਾਲ ਵਿਖੇ ਹੋਈਆਂ ਅੰਡਰ 17 ਸਾਲਾ ਨੈਸ਼ਨਲ ਖੇਡਾਂ ਦੌਰਾਨ ਵੇਟ ਲਿਫਟਿੰਗ ’ਚ ਕਾਂਸੀ ਦਾ ਤਮਗਾ ਜਿੱਤ ਕੇ ਸਥਾਨਕ ਸ਼ਹਿਰ ਅਤੇ ਪਰਿਵਾਰ ਦਾ ਨਾਂਅ ਰੋਸ਼ਨ ਕੀਤਾ ਹੈ। ਅੱਜ ਨਵਪ੍ਰੀਤ ਕੌਰ ਦੇ ਕੁਰਾਲੀ ਪਹੁੰਚਣ ਤੇ ਸ਼ਹਿਰ ਦੇ ਮੋਹਤਬਰਾਂ ਅਤੇ ਪਰਿਵਾਰਕ ਮੈਂਬਰਾਂ ਨੇ ਫੁੱਲਾਂ ਦੇ ਹਾਰਾਂ ਨਾਲ ਉਸਦਾ ਸਵਾਗਤ ਕੀਤਾ। ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਨਵਪ੍ਰੀਤ ਕੌਰ ਨੇ ਦੱਸਿਆ ਕਿ ਬੀਤੇ ਦਿਨੀਂ 13 ਅਪ੍ਰੈਲ ਤੱਕ ਇੰਫਾਲ ਮਨੀਪੁਰ ਵਿਖੇ ਹੋਈ ਅੰਡਰ 17 ਸਾਲਾ ਨੈਸ਼ਨਲ 81 ਵੇਟ ਕੈਟਾਗਰੀ ਪੰਜਾਬ ਰਾਜ ਦੀ ਪ੍ਰਤੀਨਿਧਤਾ ਕਰਦਿਆਂ ਉਸ ਵੱਲੋਂ 144 ਕਿਲੋ ਭਾਰ ਵਰਗ ਚੁੱਕ ਕੇ ਤੀਸਰਾ ਸਥਾਨ ਹਾਸਿਲ ਕਰਦਿਆਂ ਕਾਂਸੀ ਦਾ ਤਮਗਾ ਹਾਸਿਲ ਕੀਤਾ। ਉਸਨੇ ਦੱਸਿਆ ਕਿ ਇਸ ਮੁਕਾਬਲੇ ਦੌਰਾਨ ਉਸਨੂੰ ਬਹੁਤ ਕੁਝ ਸਿੱਖਣ ਨੂੰ ਮਿਲਿਆ ਹੈ ਅਤੇ ਹੁਣ ਉਸਦੀ ਚੋਣ ‘ਖੋਲੋ ਇੰਡੀਆ ਪ੍ਰਤੀਯੋਗਤਾ’, ਜੋ ਕਿ 7 ਮਈ ਤੋਂ 11 ਮਈ ਤੱਕ ਪਟਨਾ ਬਿਹਾਰ ਵਿਖੇ ਹੋ ਰਹੀ ਹੈ, ਲਈ ਹੋ ਚੁੱਕੀ ਹੈ ਅਤੇ ਇਸ ਮੁਕਾਬਲੇ ਲਈ ਉਸ ਵੱਲੋਂ ਜੀਅ ਜਾਨ ਨਾਲ ਤਿਆਰੀ ਸ਼ੁਰੂ ਕਰ ਦਿੱਤੀ ਗਈ ਹੈ। ਨਵਪ੍ਰੀਤ ਕੌਰ ਨੇ ਦੱਸਿਆ ਕਿ ਉਸਦਾ ਨਿਸ਼ਾਨਾ ਉਲੰਪਿਕ ਖੇਡਾਂ ਦੌਰਾਨ ਭਾਰਤ ਦੀ ਪ੍ਰਤੀਨਿਧਤਾ ਕਰਕੇ ਸੋਨੇ ਦਾ ਤਮਗਾ ਭਾਰਤ ਦੀ ਝੋਲੀ ਪਾਉਣਾ ਹੈ। ਉਸਨੇ ਆਪਣੀ ਇਸ ਜਿੱਤ ਦਾ ਸ਼ਿਹਰਾ ਆਪਣੇ ਕੋਚ ਡੀ.ਕੇ.ਸ਼ਰਮਾ ਰਿਟਾ. ਇੰਟਰਨੈਸ਼ਨਲ ਚੀਫ ਕੋਚ, ਜੋ ਕਿ ਅੱਜਕੱਲ੍ਹ ਚਕਵਾਲ ਸੀਨੀਅਰ ਸੈਕੰਡਰੀ ਸਕੂਲ ਕੁਰਾਲੀ ਵਿਖੇ ਸੇਵਾਵਾਂ ਨਿਭਾ ਰਹੇ ਹਨ, ਨੂੰ ਦਿੰਦਿਆਂ ਕਿਹਾ ਕਿ ਕੋਚ ਡੀ.ਕੇ. ਸ਼ਰਮਾ ਦੁਆਰਾ ਦੱਸੇ ਵੇਟ ਲਿਫਟਿੰਗ ਦੇ ਗੁਰਾਂ ਸਦਕਾ ਅਤੇ ਉਨ੍ਹਾਂ ਵੱਲੋਂ ਕਰਵਾਈ ਮਿਹਨਤ ਸਦਕਾ ਹੀ ਹੀ ਉਸਦੀ ਇਹ ਪ੍ਰਾਪਤੀ ਹੋਈ ਹੈ। ਨਵਪ੍ਰੀਤ ਕੌਰ ਇੰਟਰਨੈਸ਼ਨਲ ਪਬਲਿਕ ਸਕੂਲ ਕੁਰਾਲੀ ਵਿਖੇ 12 ਵੀਂ ਜਮਾਤ ਦੀ ਵਿਦਿਆਰਥਣ ਹੈ ਅਤੇ ਇਸ ਮੌਕੇ ਉਸਦੇ ਪਿਤਾ ਸੋਹਣ ਸਿੰਘ ਕਾਨੂੰਗੋ, ਜੋ ਕਿ ਕੁਰਾਲੀ ਵਿਖੇ ਹੀ ਬਤੌਰ ਕਾਨੂੰਗੋ ਸੇਵਾਵਾਂ ਨਿਭਾ ਰਹੇ ਹਨ, ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਉਨ੍ਹਾਂ ਦੀ ਪੁੱਤਰੀ ਵੱਲੋਂ ਪੂਰੇ ਦੇਸ਼ ਵਿੱਚੋਂ ਕਾਂਸ਼ੀ ਦਾ ਤਮਗਾ ਜਿੱਤ ਕੇ ਤੀਸਰੇ ਸਥਾਨ ਤੇ ਆਉਣ ਨਾਲ ਉਨ੍ਹਾਂ ਦਾ ਸਿਰ ਮਾਣ ਨਾਲ ਉੱਚਾ ਹੋ ਗਿਆ ਹੈ। ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਆਸ ਹੈ ਕਿ ਆਉਂਦੇ ਦਿਨਾਂ ਵਿੱਚ ਹੋਣ ਵਾਲੇ ਮੁਕਾਬਲਿਆਂ ਦੌਰਾਨ ਵੀ ਉਨ੍ਹਾਂ ਦੀ ਪੁੱਤਰੀ ਨਵਪ੍ਰੀਤ ਕੌਰ ਹੋਰ ਮਿਹਨਤ ਕਰਕੇ ਪੰਜਾਬ ਦਾ ਨਾਂਅ ਰੋਸ਼ਨ ਕਰੇਗੀ। ਇਸਦੇ ਨਾਲ ਹੀ ਨਗਰ ਕੌਂਸਲ ਕੁਰਾਲੀ ਦੇ ਪ੍ਰਧਾਨ ਰਣਜੀਤ ਸਿੰਘ ਜੀਤੀ ਪਡਿਆਲਾ, ਖੇੇਡ ਪ੍ਰੋਮੋਟਰ ਦਵਿੰਦਰ ਸਿੰਘ ਬਾਜਵਾ, ਰਮਾਂ ਕਾਂਤ ਕਾਲੀਆ, ਨੰਦੀ ਪਾਲ ਬੰਸਲ, ਲਖਵੀਰ ਸਿੰਘ ਲੱਕੀ ਸਾਰੇ ਕੌਂਸਲਰਾਂ, ਹਰਵਿੰਦਰ ਸਿੰਘ ਭਲਵਾਨ ਡੀਪੀ ਸਮੇਤ ਸ਼ਹਿਰ ਦੇ ਮੋਹਤਬਰਾਂ ਨੇ ਨਵਪ੍ਰੀਤ ਕੌਰ ਦੁਆਰਾ ਵੇਟ ਲਿਫਟਿੰਗ ’ਚ ਕਾਂਸੀ ਦਾ ਤਮਗਾ ਜਿੱਤਣ ਤੇ ਉਸਦੇ ਪਰਿਵਾਰ ਨੂੰ ਮੁਬਾਰਕਬਾਦ ਦਿੱਤੀ ਹੈ।

ਕੁਝ ਕਹਿਣਾ ਹੋ? ਆਪਣੀ ਰਾਏ ਪੋਸਟ ਕਰੋ

ਹੋਰ ਖ਼ਬਰਾਂ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਸ਼ਰਧਾ ਨਾਲ ਮਨਾਈ ਗਈ ਸ਼੍ਰੀ ਬਾਬਾ ਬੁੱਧ ਦਾਸ ਜੀ ਦੀ 58ਵੀਂ ਸਲਾਨਾ ਬਰਸੀ

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਜ਼ਿਲਾ ਹਸਪਤਾਲ 'ਚ 'ਮਨਾਇਆ ਆਜ਼ਾਦੀ ਦਿਵਸ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਯੂਨੀਵਰਸਿਟੀ ਕਾਲਜ ਚੁੰਨੀ ਕਲਾਂ ਵਿਖੇ ਉਤਸ਼ਾਹ ਨਾਲ ਮਨਾਇਆ ਗਿਆ ਤੀਆਂ ਦਾ ਤਿਉਹਾਰ 

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਦੇਸ਼ ਭਗਤ ਯੂਨੀਵਰਸਿਟੀ ਕੈਂਪਸ ਵਿੱਚ ਆਜ਼ਾਦੀ ਦਿਵਸ ਸਮਾਰੋਹ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਡਾ. ਹਿਤੇਂਦਰ ਸੂਰੀ ਨੂੰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ “ਪੰਜਾਬ ਸਰਕਾਰ ਪ੍ਰਮਾਣ ਪੱਤਰ-2025” ਨਾਲ ਕੀਤਾ ਗਿਆ ਸਨਮਾਨਤ

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਿਖੇ ਕਰਵਾਇਆ ਰੈਗਿੰਗ ਵਿਰੋਧੀ ਜਾਗਰੂਕਤਾ ਭਾਸ਼ਣ 

ਦੇਸ਼ ਭਗਤ ਯੂਨੀਵਰਸਿਟੀ ਵਿੱਚ ‘ਵੰਡ ਦੇ ਭਿਆਨਕ ਦਿਵਸ’ ਨੂੰ ਸਮਰਪਿਤ ਸਮਾਗਮ  

ਦੇਸ਼ ਭਗਤ ਯੂਨੀਵਰਸਿਟੀ ਵਿੱਚ ‘ਵੰਡ ਦੇ ਭਿਆਨਕ ਦਿਵਸ’ ਨੂੰ ਸਮਰਪਿਤ ਸਮਾਗਮ  

ਆਜ਼ਾਦੀ ਦਿਵਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ISI-ਸਮਰਥਿਤ ਅੱਤਵਾਦੀ ਰਿੰਦਾ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ

ਆਜ਼ਾਦੀ ਦਿਵਸ ਤੋਂ ਪਹਿਲਾਂ, ਪੰਜਾਬ ਪੁਲਿਸ ਨੇ ISI-ਸਮਰਥਿਤ ਅੱਤਵਾਦੀ ਰਿੰਦਾ ਦੀ ਵੱਡੀ ਅੱਤਵਾਦੀ ਸਾਜ਼ਿਸ਼ ਨੂੰ ਨਾਕਾਮ ਕਰ ਦਿੱਤਾ

ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਯਾਤਰਾ ਲਈ ਬੁੱਢਾ ਦਲ ਦਾ ਵਿਸ਼ੇਸ਼ ਜਥਾ ਮਹਾਰਾਸ਼ਟਰ ਨੂੰ ਰਵਾਨਾ: ਦਿਲਜੀਤ ਸਿੰਘ ਬੇਦੀ

ਬਾਬਾ ਬਲਬੀਰ ਸਿੰਘ 96 ਕਰੋੜੀ ਦੀ ਅਗਵਾਈ ਵਿੱਚ ਧਰਮ ਪ੍ਰਚਾਰ ਯਾਤਰਾ ਲਈ ਬੁੱਢਾ ਦਲ ਦਾ ਵਿਸ਼ੇਸ਼ ਜਥਾ ਮਹਾਰਾਸ਼ਟਰ ਨੂੰ ਰਵਾਨਾ: ਦਿਲਜੀਤ ਸਿੰਘ ਬੇਦੀ

ਪੰਜਾਬ ਪੁਲਿਸ ਨੇ ਬਿਸ਼ਨੋਈ ਗੈਂਗ ਦੇ ਦੋ ਮੋਸਟ-ਵਾਂਟੇਡ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ

ਪੰਜਾਬ ਪੁਲਿਸ ਨੇ ਬਿਸ਼ਨੋਈ ਗੈਂਗ ਦੇ ਦੋ ਮੋਸਟ-ਵਾਂਟੇਡ ਕਾਰਕੁੰਨਾਂ ਨੂੰ ਗ੍ਰਿਫ਼ਤਾਰ ਕੀਤਾ