ਸ੍ਰੀ ਫ਼ਤਹਿਗੜ੍ਹ ਸਾਹਿਬ/11 ਅਕਤੂਬਰ:
(ਰਵਿੰਦਰ ਸਿੰਘ ਢੀਂਡਸਾ)
ਦੇਸ਼ ਭਗਤ ਯੂਨੀਵਰਸਿਟੀ ਦੇ ਪਲੇਸਬੋ ਕਲੱਬ, ਫੈਕਲਟੀ ਆਫ਼ ਫਾਰਮੇਸੀ, ਅਤੇ ਕਮਿਊਨਿਟੀ ਕਲੱਬ, ਫੈਕਲਟੀ ਆਫ਼ ਨਰਸਿੰਗ ਵੱਲੋਂ ਇਨੋਵੇਸ਼ਨ ਕੌਂਸਲ ਅਤੇ ਆਈ.ਕਿਊ.ਏ.ਸੀ. ਦੇ ਸਹਿਯੋਗ ਨਾਲ, ਵਿਸ਼ਵ ਮਾਨਸਿਕ ਸਿਹਤ ਦਿਵਸ ਮਨਾਉਣ ਲਈ ਅਮਲੋਹ ਦੇ ਪਿੰਡ ਸੌਂਟੀ ਵਿਖੇ ਇੱਕ ਰੋਜ਼ਾ ਕਮਿਊਨਿਟੀ ਆਊਟਰੀਚ ਪ੍ਰੋਗਰਾਮ ਕਰਵਾਇਆ ਗਿਆ।ਇਹ ਸਮਾਗਮ ਸਕੂਲ ਆਫ਼ ਫਾਰਮੇਸੀ ਐਂਡ ਨਰਸਿੰਗ ਕਾਲਜ ਤੋਂ ਡਾ. ਸ਼ਫਕਤ ਹੁਸੈਨ, ਡਾ. ਇਮਤਿਆਜ਼ ਹੁਸੈਨ, ਲਵਪ੍ਰੀਤ ਕੌਰ ਅਤੇ ਕਰਨਪ੍ਰੀਤ ਦੀ ਨਿਗਰਾਨੀ ਹੇਠ ਕਰਵਾਇਆ ਗਿਆ।